ਮਣਕੇ! ਮਣਕੇ! ਮਣਕੇ!
ਘੁੰਡ ਵਿੱਚ ਮੁੱਖ ਦਿਸਦਾ,
ਜਿਉਂ ਚੰਨ ਅੰਬਰਾਂ ਵਿਚ ਚਮਕੇ।
ਹਵਾ ਵਿੱਚ ਮਹਿਕ ਘੁਲਦੀ,
ਜਦੋਂ ਤੁਰਦੀ ਏਂ ਹਿੱਕ ਤਣ ਕੇ।
ਅੱਖੀਆਂ ‘ਚੋਂ ਨੀਂਦ ਉੱਡ ਗਈ,
ਜਦੋਂ ਗਲੀਆਂ ਚ ਝਾਂਜਰ ਛਣਕੇ।
ਤੈਨੂੰ ਲੈ ਕੇ ਨੀ,
ਉੱਡ ਜਾਂ ਕਬੂਤਰ ਬਣ ਕੇ।
Sandeep Kaur
ਪਿਆਰ ਭਰੀ ਜਿੰਦਗੀ ਮਿਲੇ ਥੋਨੂੰ
ਖੁਸ਼ੀਆਂ ਨਾਲ ਭਰੇ ਪੁੱਲ ਮਿਲੇ ਥੋਨੂੰ
ਕਦੇ ਵੀ ਕਿਸੇ ਗਮ ਦਾ ਸਾਮਣਾ ਨਾ ਕਰਨ ਪਵੇ
ਐਸਾ ਆਣ ਵਾਲਾ ਕਲ ਮਿਲੇ ਥੋਨੂੰ
ਕਲਾਰਾ ਦੀ ਮਾਮੀ ਵਿਆਹ ਤੇ ਆਈ,
ਆਈ ਹੱਥ ਲਮਕਾਈ,
ਬਈ ਨਾ ਲੀੜਾ ਨਾ ਲੱਤਾ ਕੋਈ,
ਨਾ ਕੋਈ ਟੌਮ ਲਿਆਈ,
ਡਾਰ ਜੁਆਕਾ ਦੀ ਲੱਡੂ ਖਾਣ ਨੂੰ ਲਿਆਈ,
ਡਾਰ ਜੁਆਕਾ …..,
ਹੁਣ ਇਸ ਦਿਲ ਦੇ ਰੁੱਖ ਦੇ ਉੱਤੇ, ਕੋਈ ਪੰਛੀ ਬਹਿੰਦਾ ਨਾ,
ਰੋਹੀ ਦੀ ਕਿੱਕਰ ’ਤੇ ਜਿੱਦਾਂ ਗਿਰਝਾਂ ਵੀ ਨਾ ਠਹਿਰਦੀਆਂ।ਰਾਜਵਿੰਦਰ ਕੌਰ ਜਟਾਣਾ
ਅੱਧੀ ਰਾਤੀਂ ਆਉਣਾ ਗੱਭਰੂਆ
ਜਾਂਦਾ ਪਹਿਰ ਦੇ ਤੜਕੇ
ਗਲੀ ਗਲੀ ਦੇ ਕੁੱਤੇ ਭੌਂਕਣ
ਮੇਰਾ ਕਾਲਜਾ ਧੜਕੇ
ਵੇ ਘਰ ਤੇਲਣ ਦੇ
ਤੇਰਾ ਚਾਦਰਾ ਖੜਕੇ।
ਕੇਵਲ ਮੁਰਦੇ ਅਤੇ ਮੂਰਖ
ਆਪਣੇ ਵਿਚਾਰ ਨਹੀਂ ਬਦਲਦੇ।
“ਬੇ ਸੁਣਦਿਆਂ ਕੰਨ ਕਰੀਂ”
“ਬੇ ਲਾੜਿਆ ਧਿਆਨ ਧਰੀਂ ”
“ ਬੇ ਮੁਰਖਾਂ ਲੜ ਬੰਨ੍ਹੀਂ”
“ ਬੇਅਕਲਾ ਸਮਝ ਕਰੀਂ”
ਅਜ ਮੈਂ ਮੋਈ ਸੁਪਨਿਆਂ ਦੀ ਸੇਜ ’ਤੇ
ਯਾਦ ਦੀ ਲੋਈ ਹੈ ਖੱਫਣ ਬਣ ਗਈ
ਦੂਰੀਆਂ ਦੁਮੇਲ ਕੀਤਾ ਰੰਗਲਾ
ਪੀੜ ਦੀ ਚਾਂਘਰ ਗਗਨ ਤਕ ਤਣ ਗਈਪ੍ਰਭਜੋਤ ਕੌਰ
ਆਰੀ! ਆਰੀ! ਆਰੀ!
ਸਹੁੰ ਬਖਤੌਰੇ ਦੀ,
ਨੀ ਤੂੰ ਲਗਦੀ ਜਾਨ ਤੋਂ ਪਿਆਰੀ।
ਕੰਨਾਂ ਨੂੰ ਘੜਾ ਦੂੰ ਡੰਡੀਆਂ,
ਲੈ ਦੇਊਂ ਕੁੜਤੀ ਸੂਫ ਦੀ ਕਾਲੀ।
ਤੇਰਾ ਮੈਂ ਗੁਲਾਮ ਬਣ ਜੂੰ,
ਊਂ ਪਿੰਡ ‘ਚ ਮੇਰੀ ਸਰਦਾਰੀ।
ਲਾ ਕੇ ਵੇਖ ਜ਼ਰਾ,
ਜ਼ੈਲਦਾਰ ਨਾਲ ਯਾਰੀ।
ਹੋਵੇ ਪੂਰੀ ਦਿਲ ਦੀ ਖ਼ਵਾਇਸ਼ ਥੋਡੀ ਔਰ ਮਿਲੇ
ਖੁਸ਼ੀਆਂ ਦਾ ਜਹਾਨ ਥੋਨੂੰ ਜੇ ਤੁਸੀ ਮੰਗੋ
ਇਕ ਤਾਰਾ ਤੇ ਖੁਦਾ ਦੇ ਦੇਵੇ ਸਾਰਾ ਆਸਮਾਂ ਥੋਨੂੰ
ਜਨਮਦਿਨ ਮੁਬਾਰਕ ਜੀ
ਕੁੱਟ ਕੁੱਟ ਚੂਰੀਆਂ ਮੈ ਕੋਠੇ ਉੱਤੇ ਪਾਉਦੀ ਆਂ,
ਆਏ ਕਾਂਗੜੇ ਖਾ ਜਾਣਗੇ,
ਉਏ ਨੂੰਹ ਸੱਸ ਦੀ ਲੜਾਈ ਪਾ ਜਾਣਗੇ,
ਉਏ ਨੂੰਹ ……..,
ਪੁਰਾਣੇ ਖ਼ਤ ਫਰੋਲੇ ਜਦ, ਮਿਲੀ ਤਸਵੀਰ ਉਸ ਦੀ ਇਉਂ,
ਮੈਂ ਹੋਵਾਂ ਭਾਲਦਾ ਉਸ ਨੂੰ, ਉਹ ਮੈਨੂੰ ਭਾਲਦੀ ਹੋਵੇ।ਅਮਰ ਸੂਫੀ