ਤੇਰੀ ਮੇਰੀ ਲੱਗੀ ਦੋਸਤੀ
ਲੱਗੀ ਤੂਤ ਦੀ ਛਾਵੇਂ
ਪਹਿਲਾਂ ਤੂਤ ਦੇ ਪੱਤੇ ਝੜਗੇ
ਫੇਰ ਢਲੇ ਪਰਛਾਵੇਂ
ਐਡੀ ਤੂੰ ਮਰਜੇਂ
ਮਿੱਤਰਾਂ ਨੂੰ ਤਰਸਾਵੇਂ।
Sandeep Kaur
ਗੱਲਾਂ ਦਾ ਗਲਤ ਮਤਲਬ ਕੱਢਣ ਵਾਲੇ ਲੋਕ ਚੰਗੀ ਤੋਂ
ਚੰਗੀ ਗੱਲ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਹਨ
ਜਨੇਤੀਆਂ ਜੋਰੋ ਬੜੀ ਸਮਝਾਈ ਬਿੱਲੇ ਨਾਲ ਦੋਸਤੀ ਨਾ ਲਾਈਂ
ਬਿੱਲਾ ਤੇਰਾ ਧਗੜਾ ਲਾਊ ਰਗੜਾ ਖਾਊ ਦੁੱਧ ਮਲਾਈ
ਨਾ ਦੇਹ ਝਿੜਕਾਂ ਰੱਖੂ ਬਿੜਕਾਂ ਬਿੱਲਾ ਬਾਪ ਦਾ ਜਮਾਈ
ਉਹਨੇ ਬੱਦਣੀ ਨੇ ਛੜਿਆਂ ਸੱਦਣੀ ਨੇ ਵਗ੍ਹਾਮੀਂ ਡਾਂਗ ਚਲਾਈ
ਬਿੱਲਾ ਹੋ ਗਿਆ ਲੰਗਾ ਪੈ ਗਿਆ ਪੰਗਾ ਠਾਣੇ ਪਰਚੀ ਵੇ ਪਾਈ
ਜਿਥੇ ਭੁਖ ਦੀ ਗੱਲ ਲੰਮੀ ਉਮਰ ਤੋਂ
ਕੌਣ ਸੁਣਾਵੇ ਬਾਤ ਸੱਚੇ ਇਸ਼ਕ ਦੀਪ੍ਰਭਜੋਤ ਕੌਰ
ਆਲ੍ਹਾ! ਆਲ੍ਹਾ! ਆਲ੍ਹਾ!
ਇਸ਼ਕ ਦਾ ਰੋਗ ਬੁਰਾ,
ਵੈਦ ਕੋਈ ਨੀ ਸਿਆਣਪਾਂ ਵਾਲਾ।
ਮਾਰਾਂ ਇਸ਼ਕ ਦੀਆਂ,
ਰੱਬ ਵੀ ਨਹੀਂ ਰਖਵਾਲਾ।
ਝਗੜੇ ਇਸ਼ਕਾਂ ਦੇ,
ਕੌਣ ਜੰਮਿਐ ਮਿਟਾਵਣ ਵਾਲਾ।
ਇਹ ਹਰ ਪਲ ਪ੍ਰਮਾਤਮਾ ਅੱਗੇ ਮੇਰੀ ਪ੍ਰਾਰਥਨਾ ਹੈ।
ਇਸ ਜ਼ਿੰਦਗੀ ਨੂੰ ਮੁਸਕਰਾਉਂਦੇ ਰਹੋ,
ਹਰ ਰਾਹ ਫੁੱਲਾਂ ਨਾਲ ਸ਼ਿੰਗਾਰੇ,
ਤਾਂ ਜੋ ਹਰ ਸਵੇਰ ਅਤੇ ਸ਼ਾਮ ਤੁਹਾਨੂੰ ਖੁਸ਼ਬੂ ਆਵੇ.
‘ਮੇਰੇ ਪਿਆਰੇ ਵੀਰ ਨੂੰ ਜਨਮਦਿਨ ਮੁਬਾਰਕ,
ਕੋਠੇ ਤੋਂ ਸਿੱਟਿਆ ਛੰਨਾ ਕੁੜੇ,
ਜੀਜੇ ਦੀ ਆਕੜ ਭੰਨਾ ਕੁੜੇ,
ਜੀਜੇ ਦੀ …….,
ਨੇੜਤਾ ਗੱਲ ਦੀ ਵਧਾਈ ਹੈ ਬੇਸ਼ੱਕ ਮੋਬਾਇਲ ਨੇ,
ਪਰ ਦਿਲਾਂ ਤੋਂ ਵੀ ਦਿਲਾਂ ਦਾ ਵਧ ਗਿਆ ਹੈ ਫ਼ਾਸਲਾ।ਆਰ. ਬੀ. ਸੋਹਲ
ਉੱਚੀਆਂ ਚਰ੍ਹੀਆਂ ਸੰਘਣੇ ਬਾਜਰੇ
ਦਿੱਤੀਆਂ ਬਹੁਤ ਦੁਹਾਈਆਂ
ਲੈ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ
ਚਿੜੀਆਂ ਖੂਬ ਉਡਾਈਆਂ
ਆਹ ਚੱਕ ਵੇ ਮਿੱਤਰਾ
ਵੰਗਾਂ ਮੇਚ ਨਾ ਆਈਆਂ।
ਦੁਨੀਆਂ ਵਿੱਚ ਕਿਸੇ ਤੇ ਵੀ ਹੱਦ ਤੋਂ ਵੱਧ ਨਿਰਭਰ ਨਾ ਰਹੋ
ਕਿਉਂਕਿ ਜਦੋਂ ਤੁਸੀਂ ਕਿਸੇ ਦੀ ਛਾ ਵਿਚ ਹੁੰਦੇ ਹੋ ਤਾਂ
ਤੁਹਾਨੂੰ ਆਪਣਾ ਪਰਛਾਵਾਂ ਨਜ਼ਰ ਨਹੀਂ ਆਉਂਦਾ
ਚਮਕਦੇ ਸੂਰਜ ਵਲ ਕਿਸੇ ਦਾ ਧਿਆਨ ਨਹੀਂ ਜਾਂਦਾ, ਜਦੋਂ ਹਿਣ ਲੱਗਾ ਹੋਵੇ, ਸਾਰੇ ਸੂਰਜ ਵਲ ਵੇਖਦੇ ਹਨ।
ਨਰਿੰਦਰ ਸਿੰਘ ਕਪੂਰ
ਭਰ ਦੁਪਹਿਰੇ ਸੇਕ ਸੀ ਇਕ ਸੁਲਘਦਾ
ਢਲ ਗਈਆਂ, ਸ਼ਾਮਾਂ ਹਨੇਰਾ ਪੈ ਗਿਆ
ਚੰਨ ਨੇ ਰਿਸ਼ਮਾਂ ਧਰਤ ਤੋਂ ਚੁੱਕੀਆਂ
ਨੀਲ ਸਾਗਰ ਸਿਸਕਦਾ ਹੀ ਰਹਿ ਗਿਆਪ੍ਰਭਜੋਤ ਕੌਰ