ਸਿਰ ਉਠਾ ਕੇ ਜੀਣ ਦਾ ਵੱਲ ਸਿੱਖ ਲੈ,
ਇਸ ਤਰ੍ਹਾਂ ਘੁਟ-ਘੁਟ ਕੇ ਮਰਨਾ ਛੱਡ ਦੇ।
Sandeep Kaur
ਢੇਰਾ-ਢੇਰਾ-ਢੇਰਾ
ਭਾਈ ਵੇ ਟਰੱਕ ਵਾਲਿਆ
ਤੇਰੇ ਵਰਗਾ ਪ੍ਰਾਹੁਣਾ ਮੇਰਾ
ਥੋੜ੍ਹੀ ਥੋੜ੍ਹੀ ਝੁਣ ਪੈਂਦੀ
ਦੇਖ ਮੱਚ ਗਿਆ ਕਾਲਜਾ ਮੇਰਾ
ਲਾ ਲੈ ਦੋਸਤੀਆਂ
ਵਰਤ ਰੱਖੂੰਗੀ ਤੇਰਾ
ਲੋਕਾਂ ਦਾ ਮੂੰਹ ਬੰਦ ਕਰਵਾਉਣ ਨਾਲੋਂ ਚੰਗਾ ਹੈ ਕਿ
ਆਪਣੇ ਕੰਨ ਬੰਦ ਕਰ ਲਵੋ ਜ਼ਿੰਦਗੀ ਵਧੀਆ ਲੰਘ ਜਾਵੇਗੀ
ਦੁਰਭਾਗ ਇਹ ਹੈ ਕਿ ਮਨੁੱਖ ਪ੍ਰਸੰਸਾ ਕਰਨ ਵਾਲੇ ਦੀ, ਸੇਵਾ ਕਰਨ ਵਾਲੇ ਨਾਲੋਂ ਵੀ, ਵਧੇਰੇ ਕਦਰ ਕਰਦਾ ਹੈ।
ਨਰਿੰਦਰ ਸਿੰਘ ਕਪੂਰ
ਪਹਿਲੂ ‘ਚ ਤੇਰੇ ਵੱਸਦਾ ਸਾਰਾ ਜਹਾਨ ਮੇਰਾ
ਮੈਂ ਕਹਿਕਸ਼ਾਂ ਹਾਂ ਤੇਰੀ ਤੂੰ ਆਸਮਾਨ ਮੇਰਾਸੁਖਵਿੰਦਰ ਅੰਮ੍ਰਿਤ
ਸਾਡੇ ਲਈ ਖਾਸ ਹੈ ਅੱਜ ਦਾ ਦਿਨ
ਜਿਹੜੇ ਨਹੀਂ ਬੀਤਣਾ ਚਾਹੁੰਦੇ ਤੁਹਾਡੇ ਬਿਨ
ਵੈਸੇ ਤਾਂ ਹਰ ਦੁਆ ਮੰਗਦੇ ਅਸੀ ਰੱਬ ਕੋਲੋਂ
ਫਿਰ ਵੀ ਦੁਆ ਕਰਦੇ ਹਾਂ ਕਿ ਖੂਬ ਸਾਰੀ ਖੁਸ਼ੀਆਂ ਮਿਲੇ
ਤੁਹਾਨੂੰ ਇਸ ਜਨਮਦਿਨ
ਕੱਲ ਦਾ ਆਇਆ ਮੇਲ ਸੁਣੀਦਾ,
ਸੁਰਮਾ ਸਭ ਨੇ ਪਾਇਆ,
ਨੀ ਗਹਿਣੇ ਗੱਟੇ ਸਭ ਨੂੰ ਸੋਹਦੇ,
ਮੋਹ, ਮੁਹੱਬਤ, ਪਿਆਰ ਦੇ ਹੁਣ ਅਰਥ ਸਮਝਾਈਏ ਕਿਵੇਂ,
ਤਨ-ਬਦਨ ਤੱਕਦੈ, ਕੋਈ ਪੜ੍ਹਦਾ ਨਹੀਂ ਦਿਲ ਦੀ ਕਿਤਾਬ।ਕੈਲਾਸ਼ ਅਮਲੋਹੀ
ਟੇਢੀ ਪਗੜੀ ਬੰਨ੍ਹੇਂ ਮੁੰਡਿਆ
ਖੜ੍ਹੇਂ ਮੋੜ ਤੇ ਆ ਕੇ
ਇੱਕ ਚਿੱਤ ਕਰਦਾ ਵਿਆਹ ਕਰਵਾਵਾਂ
ਇੱਕ ਚਿੱਤ ਲਾਵਾਂ ਯਾਰੀ
ਤੇਰੇ ਰੂਪ ਦੀਆਂ
ਸਿਫਤਾਂ ਕਰਾਂ ਕਮਾਰੀ।
ਦੋ ਚੀਜ਼ਾਂ ਆਪਾਂ ਨੂੰ ਪਰਿਭਾਸ਼ਿਤ ਕਰਦੀਆਂ ਹਨ।
ਆਪਣਾ ਸਬਰ, ਜਦੋਂ ਆਪਣੇ ਕੋਲ ਕੁਝ ਨਾ ਹੋਵੇ
ਤੇ ਆਪਣਾ ਰਵੱਈਆ, ਜਦੋਂ ਆਪਣੇ ਕੋਲ ਸਭ ਕੁਝ ਹੋਵੇ।
ਭਲਾ ਜੀ ਪੋਡਰ ਦੇ, ਪੋਡਰ ਦੇ ਦੋ ਡੱਬੇ
ਲਾੜੇ ਭੈਣਾਂ ਨੂੰ ਖਸਮ ਕਰਾਈਏ
ਸਾਰੇ ਪਿੰਡ ਦੇ ਗੱਭੇ ਭਲਾ ਜੀ.
ਜਿਸਮਾਂ ਵਿਚ ਪਿਸਦੀ ਰਹੀ ਅਜ਼ਲਾਂ ਤੋਂ ਚੁਪ ਚਾਪ
ਔਰਤ ਨੇ ਜਰਿਆ ਬੜਾ ਵਖ਼ਤਾਂ ਦਾ ਸੰਤਾਪਗਿੱਲ ਮੋਰਾਂਵਾਲੀ