ਇੱਜ਼ਤ ਤਾਂ ਰੱਬ ਬਖਸ਼ ਹੀ ਦਿੰਦਾ ਹੈ,
ਪਰ ਉਹਨੂੰ ਕਾਇਮ ਰੱਖਣਾ ਆਪਣੇ ਹੱਥ ਵੱਸ ਹੈ
Sandeep Kaur
ਤੂੰ ਹੀ ਮੇਰੀ ਬਾਜੀ, ਨੀ ਮੈ ਤੇਰੇ ਵੱਲ ਦੇਖਦਾ,
ਤੂੰ ਹੀ …….,
ਅੰਦਰ ਕੋਠੜੀ ਬਾਹਰ ਹਨ੍ਹੇਰਾ
ਵਿੱਚ ਜੌਆਂ ਦੀ ਢੇਰੀ
ਅਟਣ ਬਟਣ ਦੀ ਕੁੜਤੀ ਸਵਾਦੇ
ਨਾਰ ਵੱਜੂੰਗੀ ਤੇਰੀ
ਇੱਕ ਫੁੱਲ ਗੇਂਦੇ ਦਾ
ਖਿੜਿਆ ਰਾਤ ਹਨੇਰੀ।
ਮੈਂ ਲੋੜੋਂ ਵੱਧ ਹਕੀਕਤ ਰਿਸ਼ਤਿਆਂ ਦੀ ਜਾਣ ਚੁੱਕਾ ਹਾਂ,
ਤੇ ਹੁਣ ਮੇਰੀ ਨਜ਼ਰ ਨੂੰ ਸਾਕ ਹੀ ਜਚਦਾ ਨਹੀਂ ਕੋਈ।ਵਾਹਿਦ
ਜੇ ਕੁਦਰਤ ਨੇ ਤੁਹਾਨੂੰ ਚਮਕਾਉਣਾ ਹੁੰਦਾ ਹੈ ਤਾਂ ਤੁਹਾਡਾ ਦਾਖਲਾ ਮੁਸੀਬਤਾਂ ਵਿੱਚ ਕਰ ਦਿੰਦਾ ਹੈ।
ਸੋ ਪਿਆਰਿਉ ਮੁਸੀਬਤਾਂ ਤੋਂ ਘਬਰਾਉ ਨਹੀ ਬਲਕਿ ਡੱਟਕੇ ਮੁਕਾਬਲਾ ਕਰੋ ਜੀ।
ਇਸ ਤਰ੍ਹਾਂ ਵੀ ਰੌਸ਼ਨੀ, ਦੀ ਝੋਲ ਭਰ ਲੈਂਦੇ ਨੇ ਲੋਕ
ਸੂਰਜਾਂ ਨੂੰ ਕਮਰਿਆਂ ਵਿਚ ਕੈਦ ਕਰ ਲੈਂਦੇ ਨੇ ਲੋਕਅਮ੍ਰਿਤਾ ਪ੍ਰੀਤਮ
ਅੱਜ ਮੇਰਾ ਜਨਮਦਿਨ ਪ੍ਰਮਾਤਮਾ ਕਰੇ,
ਤੁਹਾਡੀ ਉਮਰ ਵੀ ਮੈਨੂੰ ਲੱਗ ਜਾਵੇ,
ਬੱਸ ਗਿਫਟ ਦੇਣਾ ਨਾ ਭੁੱਲਿਓ,
ਚੱਲੋ ਆਜੋ ਫਿਰ ਕੇਕ ਕੱਟੀਏ
ਚਲੋ ਮੋਮਬੱਤੀਆਂ ਜਗਾਈਏ ਅਤੇ
ਆਪਣੀ ਜਿੰਦਗੀ ਦੇ ਇਸ ਖਾਸ ਦਿਨ ਨੂੰ ਮਨਾਈਏ..
ਜਨਮਦਿਨ ਮੁਬਾਰਕ,
ਝਾਵਾਂ! ਝਾਵਾਂ! ਝਾਵਾਂ!
ਮਿੱਤਰਾਂ ਦੇ ਦਰ ਅੱਗਿਓਂ,
ਨੀਵੀਂ ਪਾ ਕੇ ਗੁਜ਼ਰਦੀ ਜਾਵਾਂ।
ਮਿੱਤਰਾਂ ਦਾ ਰੁਮਾਲ ਡਿੱਗਿਆ,
ਮੈਂ ਚੁੱਕ ਕੇ ਜੇਬ ਵਿਚ ਪਾਵਾਂ।
ਧਰਤੀ ਨਾ ਪੱਬ ਝਲਦੀ,
ਛਾਲਾਂ ਮਾਰਦੀ ਘਰਾਂ ਨੂੰ ਜਾਵਾਂ।
ਨਿਸ਼ਾਨੀ ਮਿੱਤਰਾਂ ਦੀ…
ਚੁੰਮ ਕੇ ਕਾਲਜੇ ਲਾਵਾਂ।
ਬੜੀ ਪੈਂਦੀ ਆ ਮੁੰਡਿਆਂ ਦੀ ਭੀੜ ਪਿੱਛੇ ਛੱਡਣੀ,
ਬੜੀ ਔਖੀ ਆ ਫ਼ੌਜ ਵਾਲੀ ਦੌੜ ਕੱਢਣੀ,
ਗੋਲੀ ਅੱਗੇ ਪੈਂਦਾ ਹਿੱਕ ਤਾਣ ਖੜਨਾ,
ਸੌਖਾ ਨਹੀਂਉ ਮਿੱਤਰਾਂ ਫ਼ੌਜੀ ਬਣਨਾ,
ਤਕੀਏ ਪੈਦੀ ਬਾਜੀ,ਵੇ ਤੂੰ ਬਾਜੀ ਕਿਓ ਨਹੀਂ ਦੇਖਦਾ,
ਤਕੀਏ ……,
ਬਾਪ ਤਾਂ ਮੇਰਾ ਦੰਮਾਂ ਦਾ ਲੋਭੀ
ਦੰਮ ਕਰਾ ਲਏ ਢੇਰੀ
ਘਰ ਨਾ ਦੇਖਿਆ ਦਰ ਨਾ ਦੇਖਿਆ
ਉਮਰ ਨਾ ਦੇਖੀ ਮੇਰੀ
ਕੰਠਾ ਮਿੱਤਰਾਂ ਦਾ
ਹੋ ਗਿਆ ਕੱਲਰ ਵਿੱਚ ਢੇਰੀ।