ਜੇ ਹੋਵੇ ਪਿਆਰ ਸੱਚਾ ਤਾਂ ਯਕੀਨਨ ਮਿਲ ਹੀ ਜਾਂਦਾ ਹੈ,
ਬਸ਼ਰਤੇ ਕੋਲ ਹੋ ਦੱਸੀਏ ਖ਼ੁਦਾ ਨੂੰ ਦਿਲ ਦੀਆਂ ਚਾਹਵਾਂ।
Sandeep Kaur
ਛੋਲੇ-ਛੋਲੇ-ਛਲੇ
ਇੱਕ ਤੈਨੂੰ ਗੱਲ ਦੱਸਣੀ
ਦੱਸਣੀ ਨਜ਼ਰ ਤੋਂ ਓਹਲੇ
ਦਿਲ ਦਾ ਮਹਿਰਮ ਉਹ
ਜੋ ਭੇਦ ਨਾ ਕਿਸੇ ਕੋਲ ਖੋਲ੍ਹੇ
ਤੇਰੇ ਕੋਲ ਕਰ ਜਿਗਰਾ
ਮੈਂ ਦੁੱਖ ਹਿਜਰਾਂ ਦੇ ਫੋਲੇ
ਨਰਮ ਕੁਆਰੀ ਦਾ
ਦਿਲ ਖਾਵੇ ਡਿੱਕ ਡੋਲੇ।
ਚੰਗੇ ਵਿਚਾਰ ਬੰਦੇ ਦੀ ਸੋਚ ਬਦਲ ਦਿੰਦੇ ਹਨ।
ਜਦੋਂ ਸੋਚ ਬਦਲ ਜਾਵੇ ਤਾਂ ਜ਼ਿੰਦਗੀ ਬਦਲ ਜਾਂਦੀ ਹੈ।
ਕਿਸੇ ਸਾਹਮਣੇ ਪ੍ਰਸੰਸਾ ਦੋ ਉਦੇਸ਼ਾਂ ਅਧੀਨ ਕੀਤੀ ਜਾਂਦੀ ਹੈ, ਪਹਿਲਾ ਇਹ ਕਿ ਉਹ ਜਾਣ ਜਾਵੇ ਕਿ ਅਸੀਂ ਉਸ ਦੀ ਪ੍ਰਸੰਸਾ ਕੀਤੀ ਹੈ, ਦੂਜਾ ਇਹ ਕਿ ਉਹ ਵੀ ਸਾਡੀ ਪ੍ਰਸੰਸਾ ਕਰੇ।
ਨਰਿੰਦਰ ਸਿੰਘ ਕਪੂਰ
ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ
ਛਡ ਕੇ ਸੁੱਤੀ ਨਾਰ ਜਾਏ ਨਿਰਵਾਣ ਨੂੰ
ਨਿਸ਼ਠੁਰ ਏਡਾ ਨਹੀਂ ਕਦੇ ਭਗਵਾਨ ਹੁੰਦਾ
ਤੇਰੇ ਵਿਚਲਾ ਕੌਰਵ ਜਦ ਤਕ ਜ਼ਿੰਦਾ ਹੈ
ਮੇਰੇ ਕੋਲੋਂ ਝੁਕ ਕੇ ਨਈਂ ਸਲਾਮ ਹੁੰਦਾਸ਼੍ਰੀਮਤੀ ਕਾਨਾ ਸਿੰਘ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਰੇ।
ਪਾਰੇ ਦੇ ਮੁੰਡੇ, ਬੜੇ ਸ਼ੌਕੀ,
ਮੇਲਾ ਦੇਖਣ ਸਾਰੇ।
ਨਾ ਕਿਸੇ ਨੂੰ ਮੰਦਾ ਬੋਲਣ,
ਨਾ ਹੀ ਲਾਵਣ ਲਾਰੇ।
ਘਰ ਪਰ ਜੇਠ ਦੀ ਪੁੱਗੇ..
ਦਿਓਰ ਬੱਕਰੀਆਂ ਚਾਰੇ।
ਗਿੱਧਾ ਪਾਇਆ ,ਮੇਲ ਸਦਾਇਆ,
ਚਾਰੇ ਪਾਸੇ ਝਾਂਜਰ ਛਣਕੇ,
ਨਾਨਕਿਆ ਛੱਜ ਭੰਨਿਆ,
ਛੱਜ ਭੰਨਿਆ ਤਾੜ ਤਾੜ ਕਰਕੇ,
ਨਾਨਕਿਆ ……,
ਧਨ ਬੇਗਾਨਾ ਕਹੋ ਨਾ ਮੈਨੂੰ ਘੁੱਟ ਕੇ ਗਲ ਅਰਮਾਨਾਂ ਦਾ।
ਨਵੀਆਂ ਰਾਹਾਂ ਲੱਭਾਂਗੀ ਮੈਂ ਹੱਥ ਫੜ ਕੇ ਅਸਮਾਨਾਂ ਦਾ।ਜਸਵਿੰਦਰ ਕੌਰ ਫਗਵਾੜਾ
ਆਲਾ-ਆਲਾ-ਆਲਾ
ਬਾਹਮਣਾਂ ਦੀ ਬੰਤੋ ਦੇ
ਗੱਲ ਤੇ ਟਿਮਕਣਾ ਕਾਲਾ
ਰੰਗ ਦੀ ਕੀ ਸਿਫਤ ਕਰਾਂ
ਚੰਨ ਲੁਕਦਾ ਸ਼ਰਮ ਦਾ ਮਾਰਾ
ਰੇਸ਼ਮੀ ਰੁਮਾਲ ਕੁੜੀ ਦਾ
ਸੁਰਮਾ ਧਾਰੀਆਂ ਵਾਲਾ
ਵਿਆਹ ਕੇ ਲੈਜੂਗਾ
ਵੱਡਿਆਂ ਨਸੀਬਾਂ ਵਾਲਾ।
ਬਦਨਾਮ ਹਾਕਮ, ਜ਼ੁਲਮ ਕਰਨ ਲੱਗ ਪੈਂਦੇ ਹਨ।
ਇਹ ਇਤਬਾਰ ਕਿਸੇ ‘ਤੇ ਨਹੀਂ ਕਰਦੇ , ਸ਼ੱਕ ਹਰ
ਕਿਸੇ ‘ਤੇ ਕਰਦੇ ਹਨ ਅਤੇ ਅਜਿਹਾ ਕਰਕੇ ਇਹ
ਆਪਣਾ ਅੰਤ ਆਪ ਨੇੜੇ ਲੈ ਆਉਂਦੇ ਹਨ।ਨਰਿੰਦਰ ਸਿੰਘ ਕਪੂਰ
ਚੁੱਪ ਕਰ ਜਾਣਾ ਹਰ ਵਾਰੀ,ਡਰਨਾ ਨਹੀ ਹੁੰਦਾ ,
ਪੱਤਿਆਂ ਦਾ ਝੜ ਜਾਣਾ,ਰੁੱਖ ਦਾ ਮਰਨਾ ਨਹੀ ਹੁੰਦਾ।