ਭਾਵ ਕਿੱਦਾਂ ਬਿਨ ਬੁਲਾਏ ਬੋਲਦੇ
ਕੀ ਕਹਾਂ ਜਾਦੂ ਬਿਆਨੀ ਓਸਦੀ
ਓਸਦੀ ਚੁੱਪ ਵਿਚ ਕਈ ਰਮਜ਼ਾਂ ਸ਼ਰੀਕ
ਸਮਝ ਤੋਂ ਉਪਜੀ ਨਾਦਾਨੀ ਓਸਦੀ
Sandeep Kaur
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਹਾਉਣ।
ਦੋਨਾਂ ਡੰਗਾਂ ਤੋਂ ਜੋ ਔਖੇ,
ਰਾਜ-ਪੂਤ ਕਹਾਉਣ।
ਰਹਿੰਦੇ ਪੂਜਦੇ ਮੜ੍ਹੀ ਪੁਰਖਿਆਂ ਦੀ,
ਖਾਨਦਾਨੀ ਸਿਰਫ ਕਹਾਉਣ।
ਸੱਚ ਜਾਣਦੇ ਨਾ……….,
ਸਮੇਂ ਸਦਾ ਭਾਉਣ।
ਚਿੱਟੇ ਚਿੱਟੇ ਚੌਲਾ ਦੀਆਂ ਚਿੱਟੀਆਂ ਪਿੰਨੀਆ,
ਪਹਿਲੀ ਪਿੰਨੀ ਜੇਠ ਦੀ ਨੀ,
ਪਾਣੀ ਵਗੇ ਪੁਲਾ ਦੇ ਹੇਠ ਦੀ ਨੀ,
ਪਾਣੀ ਵਗੇ……..,
ਜਦ ਮੁੰਡਿਆ ਤੇਰੀ ਪੈਂਦੀ ਰੋਪਨਾ
ਮੈਂ ਵੀ ਵੇਖਣ ਆਈ
ਸਿਰ ਤੇਰੇ ਤੇ ਹਰਾ ਮੂੰਗੀਆ
ਗੁੱਟ ਤੇ ਘੜੀ ਸਜਾਈ
ਮੈਥੋਂ ਪਹਿਲਾਂ ਵੇ
ਕਿਹੜੀ ਨਾਰ ਹੰਢਾਈ
ਤੈਥੋਂ ਪਹਿਲਾਂ ਨੀ
ਭਾਬੋ ਨਾਰ ਹੰਢਾਈ।
ਖ਼ਮੋਸ਼ੀ ਤਾਣ ਕੇ ਸੁੱਤੇ ਉਹੀ ਅੱਜ ਕਬਰ ਦੇ ਹੇਠਾਂ,
ਜਿਨ੍ਹਾਂ ਦੇ ਜ਼ੋਰ ਦੇ ਚਰਚੇ ਰਹੇ ਸਨ ਮਹਿਫ਼ਿਲਾਂ ਅੰਦਰ।ਸੁਦਰਸ਼ਨ ਵਾਲੀਆ
ਉਦਾਸੀ ਆਤਮਘਾਤ ਹੁੰਦਾ ਹੈ।
ਭਾਵੇਂ ਨਹੀ ਮਾਰਦੀ ਸਰੀਰ ਨੂੰ,
ਪਰ ਅੰਦਰੋਂ ਖਤਮ ਕਰ ਦਿੰਦੀ ਹੈ,
ਬਹੁਤ ਕੁੱਝ ਕਈ ਵਾਰ ਤਾਂ ਮੁੱਕਾ ਦਿੰਦੀ ਹੈ
ਜਿਉਣ ਦੀ ਲਲਕ ਤੱਕ
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਜਾਂਦੀ ਕੁੜੀ ਦੀ ਕੁੜਤੀ ਗਦਾਮਾਂ ਆਲੀ
ਨੀ ਕਿਹੜੇ ਦੀ ਤੂੰ ਭਾਬੀ ਬਣੇਗੀ
ਦੱਸ ਕਿਹੜੇ ਦੀ ਬਣੇਗੀ ਘਰ ਵਾਲੀ ਨੀ
ਸਾਹਾਂ ਵਿਚ ਘੁਲ ਗਈ ਏ ਕਸਤੂਰੀ
ਫੁੱਲ ਬੋਲਾਂ ਦੇ ਕਿਸ ਖਲੇਰੇ ਨੇ
ਪਿਆਰ, ਨਫ਼ਰਤ, ਮਿਲਨ, ਬ੍ਰਿਹਾ ਸਜਣਾ
ਇਹ ਤਾਂ ਸਾਰੇ ਹੀ ਨਾਮ ਤੇਰੇ ਨੇਸਪਨ ਮਾਲਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈ।
ਭਾਈਆਂ ਨਾਲੋਂ ਭਾਈ ਪਾੜਤੇ,
ਐਸੀ ਸੁਰੰਗ ਚਲਾਈ।
ਪਤਾ ਨਹੀਂ ਸ਼ੁਰਕਣੀ ਆਈ ਕਿਧਰੋਂ,
ਪਰ ਵਿੱਚ ਅਸਮਾਨ ਫਟਾਈ।
ਕੈਦੋਂ ਲੰਗਿਆਂ ਦੀ………
ਹੁੰਦੀ ਦੇਖ ਰਸਾਈ।
ਘੁੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈ ਜਾਂਦੇ ਨੂੰ,
ਕਹਿ ਜਾਈ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ,
ਦੇ ਡੋਬਾ …….,
ਜਦ ਕੁੜੀਏ ਤੇਰੀ ਪੈਂਦੀ ਰੋਪਨਾ
ਮੈਂ ਵੀ ਦੇਖਣ ਆਇਆ
ਸਿਰ ਤੇ ਤੇਰੇ ਹਰਾ ਮੂੰਗੀਆ
ਟੇਢਾ ਚੀਰ ਸਜਾਇਆ
ਮੈਥੋਂ ਨੀ ਪਹਿਲਾਂ
ਕਿਹੜਾ ਯਾਰ ਹੰਢਾਇਆ
ਜਾਂ
ਤੈਥੋਂ ਵੇ ਪਹਿਲਾਂ
ਜੀਜਾ ਯਾਰ ਹੰਢਾਇਆ।