ਮਰ ਜਾਣੀਏ ਕਹਿ ਕੇ ਜੋ ਬੁਲਾਉਂਦੇ ਸਨ
ਦਿਲੋਂ ਉਹ ਜੀਂਦੀ ਰਹਿਣ ਦੀ ਅਸੀਸ ਸੀ ਦੇਂਦੇ
Sandeep Kaur
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਵੇਂ।
ਕੰਮ ਨੀ ਸੁਣੀਂਦਾ, ਕਾਰ ਨੀ ਸੁਣੀਂਦਾ,
ਕੀ ਝਗੜੇ ਝੇੜੇ ਪਾਵੇ।
ਜੇ ਮੇਰੀ ਇੱਕ ਮੰਨ ਜੇਂ,
ਸਿੱਧਾ ਸੁਰਗ ਨੂੰ ਜਾਵੇਂ।
ਦਿਓਰਾ ਤਾਸ਼ ਖੇਡ ਲੈ..
ਬੋਤਾ ਬੰਨ੍ਹੀਏ ਤੂਤ ਦੀ ਛਾਵੇਂ।
ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਵਾਲ,
ਵੇ ਤੈਨੂੰ ਹਾਈਆ ਹੋਜੇ,
ਭੁੱਖੇ ਤਾਂ ਮਰਗੇ ਮੇਰੇ ਲਾਲ,
ਵੇ ਤੈਨੂੰ…….,
ਪਿੰਡਾਂ ਵਿੱਚੋਂ ਪਿੰਡ ਛਾਂਟੀਏ
ਪਿੰਡ ਛਾਂਟੀਏ ‘ਮੋਗਾ’
‘ਮੋਗੇ ਦਾ ਇੱਕ ਸਾਧ ਸੁਣੀਂਦਾ
ਘਰ-ਘਰ ਉਹਦੀ ਸ਼ੋਭਾ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ
ਮਗਰੋਂ ਮਾਰਦਾ ਗੋਡਾ
ਇਹ ਗੱਲ ਯਾਦ ਰੱਖੀਂ
ਮੁੰਡਾ ਹੋਊਗਾ ਰੋਡਾ।
ਤੇਰੇ ਬਿਨ ਕੀ ਜੀਣ ਦਾ ਅਧਿਕਾਰ ਮੈਨੂੰ
ਜੀਣ ਦੇ ਲਾਲਚ ਨੇ ਛੱਡਿਆ ਮਾਰ ਮੈਨੂੰ ।
ਮੁਸ਼ਕਿਲਾਂ ਮਜਬੂਰੀਆਂ ਪ੍ਰੇਸ਼ਾਨੀਆਂ
ਜ਼ਿੰਦਗੀ ਨੂੰ ਇਸ ਤਰ੍ਹਾਂ ਨਾ ਮਾਰ ਮੈਨੂੰ।ਜਸਵੰਤ ਹਾਂਸ
ਆਪਣਾ ਕੰਮ ਸ਼ਾਂਤੀ ਨਾਲ ਕਰਦੇ ਜਾਓ।
ਸਫਲਤਾ ਤੁਹਾਡੇ ਕੰਮ ਦਾ ਰੌਲਾ ਚਾਰੇ |
ਪਾਸੇ ਆਪਣੇ ਆਪ ਪਾ ਦੇਵੇਗੀ।
ਜਦੋ ਰੱਬ ਨੇ ਇਸ਼ਕ ਬਣਾਇਆ ਹੋਣਾ ,
ਉਹਨੇ ਵੀ ਤਾਂ ਅਜਮਾਇਆ ਹੋਣਾ ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ ,
ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ
ਸਤਨਾਜਾ ਥਾਲੀ ਪਲਟਿਆ ਮਾਮੀਏ
ਕੋਈ ਚੁਗ ਚੁਗ ਸੁਟਦੀ ਰੋੜ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੂਹੜੇ ਮਗਜ਼ ਦੀ
ਨੀ ਮੰਦ ਬੁੱਧ ਮੂਰਖੇ ਨੀ-ਲੋੜ
ਧੀਆਂ ਆਡਾਂ ਕੰਜਕਾਂ ਭਰ-ਭਰ ਡੋਲ੍ਹਣ ਨੀਰ
ਪੁੱਤਰ ਦਰਿਆ ਅੱਥਰੇ ਕੰਢੇ ਜਾਵਣ ਚੀਰ
ਪੁੱਤਾਂ ਮਿਲਖਾਂ ਵੰਡੀਆਂ ਫੋਲੇ ਨੂੰਹਾਂ ਸੰਦੂਕ
ਧੀ ਦੇ ਪੋਟੇ ਪੂੰਝਦੇ ਬਾਪ ਦੀ ਅੱਖ ਨੀਰਸੁਰਿੰਦਰ ਅਤੈ ਸਿੰਘ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਟਹਿਣਾ।
ਸਾਰਾ ਦਿਨ ਅੱਜ ਪਉਗਾ ਗਿੱਧਾ,
ਹਾਲ ਦਿਲਾਂ ਦਾ ਕਹਿਣਾ।
ਕੱਲ੍ਹ ਤੂੰ ਕਿਧਰੇ, ਮੈਂ ਕਿਧਰੇ ਤੁਰ ਜੂ,
ਫੇਰ ਨੀ ਰਲਕੇ ਬਹਿਣਾ।
ਸਭਨਾ ’ਚ ਰਹੇ ਖੇਡਦਾ…….
ਛੋਟਾ ਦਿਓਰ ਭਾਬੀਆਂ ਦਾ ਗਹਿਣਾ।
ਚਰਖੇ ਨੂੰ ਚੱਕ ਲੈ, ਤ੍ਰਿਝਣਾ ਚੋਂ ਛੇਤੀ ਛੇਤੀ,
ਭੱਜ ਲੈ ਜੇ ਭੱਜਿਆਂ ਜਾਂਵੇ,
ਨੀ ਰੇਸ਼ਮੀ ਗਰਾਰੇ ਵਾਲੀਏ,
ਜੱਟ ਬੱਕਰੇ ਬੁਲਾਉਦਾ ਆਵੇ,
ਨੀ ਰੇਸ਼ਮੀ ………,
ਅੱਧੀ ਰਾਤੋਂ ਆਉਣਾ ਮੁੰਡਿਆ
ਨਾਲ ਲਿਆਉਣਾ ਟੋਲੀ
ਮੈਂ ਨਾ ਕਿਸੇ ਦੇ ਭਾਂਡੇ ਮਾਂਜਦੀ
ਮੈਂ ਨਾ ਕਿਸੇ ਦੀ ਗੋਲੀ
ਤਾਹੀਂ ਸਿਰ ਚੜ੍ਹ ਗਿਆ
ਜੇ ਮੈਂ ਨਾ ਬਰਾਬਰ ਬੋਲੀ
ਜਾਂ
ਕਰ ਦੂੰ ਗਜ ਵਰਗੀ
ਜੇ ਤੂੰ ਬਰਾਬਰ ਬੋਲੀ।