ਜਿਉਦੇ ਜੀ ਕਦਰ ਕਰੋ ਜੇ ਕਰਨੀ ਹੈ।
ਮਰਨ ਵਾਲਾ ਇਨਸਾਨ ਅਪਣੀ ਤਾਰੀਫ ਨਹੀਂ ਸੁਣ ਸਕਦਾ
Sandeep Kaur
ਗੁਆ ਦੇਣ ਤੋਂ ਬਾਅਦ ਖਿਆਲ ਆਉਦਾਂ ਹੈ
ਕਿੰਨਾ ਕੀਮਤੀ ਸੀ ਉਹ ਵਕਤ, ਇਨਸਾਨ ਤੇ ਰਿਸ਼ਤਾ
ਰਾਜਨੀਤੀ ਬੁੱਢਿਆਂ ਦੀ ਉਹ ਖੇਡ ਹੈ
ਜੋ ਨੌਜਵਾਨਾਂ ਦੀਆਂ ਲਾਸ਼ਾਂ ਤੇ ਖੇਡੀ ਜਾਂਦੀ ਹੈ
ਜ਼ਿੰਦਗੀ ਬਹੁਤ ਛੋਟੀ ਆ ਯਾਰੋ
ਜਦੋ ਤੱਕ ਰਾਹ ਸਮਝ ਆਉਂਦਾ
ਓਦੋ ਤੱਕ ਸਫਰ ਮੁੱਕ ਜਾਂਦੇ
ਛੱਲਾ ਓਏ, ਛੱਲਾ ਗੋਲ ਘੇਰੇ ਦਾ,
ਰਾਂਝਾ ਓਏ,ਰਾਂਝਾ ਮੋਰ ਬਨੇਰੇ ਦਾ,
ਰਾਂਝਾ ……,
ਆ ਵੇ ਨਾਜਰਾ
ਬਹਿ ਵੇ ਨਾਜਰਾ
ਪੀ ਠੰਡਾ ਜਲ ਪਾਣੀ
ਉੱਠ ਤੇਰੇ ਨੂੰ ਭੋਂ ਦੀ ਟੋਕਰੀ
ਤੈਨੂੰ ਦੋ ਪਰਸ਼ਾਦੇ
ਨਿੰਮ ਥੱਲੇ ਕੱਤਦੀ ਦੀ
ਗੂੰਜ ਪਈ ਦਰਵਾਜ਼ੇ।
ਖ਼ੁਸ਼ੀ ਤੇ ਅਮਨ ਜਿਹੜੇ ਲੋਚਦੇ ਆਪਣੇ ਘਰਾਂ ਅੰਦਰ,
ਨਿਗ੍ਹਾ ਮੈਲੀ ਨਹੀਂ ਰੱਖਦੇ ਘਰਾਂ ਬੇਗਾਨਿਆਂ ਉੱਤੇ।ਕਰਮ ਸਿੰਘ ਜ਼ਖ਼ਮੀ
ਜਦੋਂ ਇਹ ਸਪਸ਼ਟ ਹੋ ਜਾਵੇ ਕਿ ਟੀਚੇ ਤੱਕ ਪਹੁੰਚਿਆ ਨਹੀਂ ਜਾ ਸਕਦਾ,
ਤਾਂ ਟੀਚੇ ਨੂੰ ਨਾ ਬਦਲੋ, ਸਗੋਂ ਉਸ ਤੱਕ ਪਹੁੰਚਣ ਲਈ ਕੀਤੀਆਂ ।
ਜਾਣ ਵਾਲੀਆਂ ਕਾਰਵਾਈਆਂ ਨੂੰ ਬਦਲੋ।
ਕਨਫ਼ਿਊਸ਼ੀਅਸ
ਸੁਪਨੇ ਪੂਰੇ ਨੀਂ ਹੋਏ ਤਾਂ ਕੋਈ ਗੱਲ ਨੀਂ
ਸੱਜਣਾਂ ਪਰ ਤੂੰ ਦਿਖਾਏ ਬੜੇ ਸੋਹਣੇ ਸੀ
ਚਾਰ ਬਾਰੀਆਂ ਬੁਰਜ ਦੀਆਂ
ਨੀ ਕੋਈ ਚਾਰੇ ਕਰੀਆਂ ਬੰਦ
ਹੇਅਰਾ ਗੀਤ ਕਿਆਨ ਦਾ
ਜੀਹਨੂੰ ਗਾਵੇ ਕੋਈ ਅਕਲ
ਨੀ ਕੰਨ ਕਰੀਂ ਮੂਰਖੇ ਨੀ-ਮੰਦ
ਸਿਸਕਦੀਆਂ ਵੇਖ ਕੇ ਸੱਧਰਾਂ ਵਿਲਕਦੇ ਵੇਖ ਕੇ ਸੁਪਨੇ
ਤੇਰੇ ਦਿਲ ’ਤੇ ਜ਼ਖ਼ਮ ਆਏ ਇਸ ਅਹਿਸਾਸ ਤੋਂ ਸਦਕੇ
ਚੰਦਰੇ ਪਤਝੜੀ ਮੌਸਮ ਚੁਰਾ ਲਈ ਚਿਹਰੇ ਦੀ ਰੌਣਕ
ਬਹਾਰਾਂ ਦਾ ਪਤਾ ਪੁੱਛਦੀ ਤੇਰੀ ਤਲਾਸ਼ ਤੋਂ ਸਦਕੇਤਲਵਿੰਦਰ ਕੌਰ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਸੱਸ ਮੇਰੀ ਗੁੱਤ ਪੱਟ ਗੀ,
ਸਾਰੇ ਪਿੰਡ ਨੇ ਲਾਹਣਤਾਂ ਪਾਈਆਂ।
ਚੋਵਾਂ ਨਾ ਦੁੱਧ ਰਿੜਕਾਂ,
ਭਾਵੇਂ ਖੁੱਲ੍ਹ ਜਾਣ ਮੱਝੀਆਂ ਗਾਈਆਂ।
ਮਹੀਨਾ ਲੰਘ ਗਿਆ ਵੇ……….,
ਜੋੜ ਮੰਜੀਆਂ ਨਾ ਡਾਹੀਆਂ।