ਛੋਲੇ ਛੋਲੇ ਛੋਲੇ,
ਇੰਨਾ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ,
ਇੰਨਾ ਨਾਨਕੀਆਂ …….,
Sandeep Kaur
ਰੋਟੀ ਨੂੰ ਹੱਥ ਅੱਟਣਾਂ ਵਾਲੇ ਤਾਂ ਹੀ ‘ਰਾਜਨ’ ਤਰਸੇ ਨੇ,
ਵੋਟਾਂ ਵੇਲੇ ਚੋਗਾ ਚੁਗ ਕੇ ਕਰਦੇ ਲੁੱਟ ਪਰਵਾਨ ਅਸੀਂ।ਰਜਿੰਦਰ ਸਿੰਘ ਰਾਜਨ
ਵੇ ਵਣਜਾਰਿਆ ਵੰਗਾਂ ਵਾਲਿਆ
ਭੀੜੀ ਵੰਗ ਚੜ੍ਹਾਵੀਂ ਨਾ
ਮੈਂ ਮਰਜੂੰਗੀ ਡਰ ਕੇ
ਮੇਰਾ ਨਰਮ ਕਾਲਜਾ ਵੇ ਹਾਣੀਆਂ
ਧੱਕ-ਧੱਕ ਧੱਕ ਧੜਕੇ ।
ਹਮੇਸ਼ਾਂ ਸਾਵਧਾਨ ਰਹੋ ਆਪਣੇ ਘਰ ਦੀਆਂ ਜਰੂਰੀ ਗੱਲਾਂ ਆਮ ਲੋਕਾਂ ਨੂੰ ਕਦੇ ਨਾ ਦੱਸੋ
ਅਕਸਰ ਉਹ ਤੁਹਾਡੀ ਗੈਰ ਹਾਜਰੀ ਵਿਚ ਤੁਹਾਡਾ ਮਜਾਕ ਉਡਾਉਂਦੇ ਹਨ
ਕੋਈ ਹਸਾ ਗਿਆ ਕੋਈ ਰਵਾ ਗਿਆ ਚੱਲੋ
ਐਨਾ ਹੀ ਕਾਫੀ ਆਮੈਨੂੰ ਜਿਉਂਣਾ ਤਾ ਸਿੱਖਾ ਗਿਆ
ਬਚਪਨ ਵਿਚ ਬੂਟ ਨਾ ਹੋਣ ਕਾਰਨ, ਨੰਗੇ ਪੈਰਾਂ ਨਾਲ ਟੁਰਨ ਕਰਕੇ, ਪੈਰਾਂ ਦੀਆਂ ਉਂਗਲਾਂ ਫੈਲ ਜਾਣ ’ਤੇ, ਜੀਵਨ ਭਰ ਕੋਈ ਬੂਟ, ਪੂਰੇ ਨਹੀਂ ਆਉਂਦੇ।
ਨਰਿੰਦਰ ਸਿੰਘ ਕਪੂਰ
ਜੇ ਨਹੀਂ ਹੈ ਮੋਹ ਮੁਹੱਬਤ ਦੋਸਤੀ
ਕੀ ਕਰੋਗੇ ਇਸ ਤਰ੍ਹਾਂ ਦੀ ਜ਼ਿੰਦਗੀ
ਆਦਮੀ ਦਾ ਰਿਸ਼ਤਾ ਕਿਸ਼ਤੀ ਵਾਂਗਰਾਂ
ਜ਼ਿੰਦਗੀ ਹੈ ਆਦਿ ਤੋਂ ਵਗਦੀ ਨਦੀਰੁਬੀਨਾ ਸ਼ਬਨਮ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਹੈ ਸਹਿਬ ਰਾੜਾ।
ਜਰਗ ਜਰਗੜੀ ਦੇ ਸਾਹਮਣੇ,
ਨਹਿਰੋਂ ਪਾਰ ਲਸਾੜਾ।
ਗੁੜ ਪੁਰਾਣਾ ਦੇਣ ਮੱਝਾਂ ਨੂੰ,
ਕਾਹੜ ਕਾਹੜ ਕੇ ਕਾੜਾ।
ਭਾਬੀ ਦੇਵਰ ਦਾ………,
ਸਭ ਤੋਂ ਰਿਸ਼ਤਾ ਗਾਹੜਾ।
ਛੋਲੇ ਛੋਲੇ ਛੋਲੇ,
ਬਾਪੂ ਜੀ ਨੂੰ ਭਰਮ ਪਿਆ,
ਧੀਏ ਕੌਣ ਨੀ ਚੁਬਾਰੇ ਵਿੱਚ ਬੋਲੇ,
ਕੱਲੀ ਬਾਪੂ ਮੈ ਹੋਵਾਂ,
ਦੁੱਜੀ ਗੁੰਝ ਚਰਖੇ ਦੀ ਬੋਲੇ,
ਜਾਨ ਲਕੋ ਮੁੰਡਿਆਂ,
ਹੋ ਚਰਖੇ ਦੇ ਉਹਲੇ,
ਜਾਨ ਲਕੋ …..,
ਹੋ ਕੇ ਪਤਲੇ ਪਾਣੀਓਂ ਪਰਤੇ ਨੇ ਧੁੱਪ ਲੁੱਟਣ ਗਏ।
ਮੋਮ ਦੇ ਹੀਰੋ ਕਿਲਾ ਸੂਰਜ ਦਾ ਸੀ ਜਿੱਤਣ ਗਏ।ਸੁਰਿੰਦਰ ਸੋਹਲ
ਤੇਰੇ ਲਾਲ ਸੂਹੇ ਬੁੱਲ੍ਹ
ਸਾਨੂੰ ਲੈਣੇ ਪੈ ਗਏ ਮੁੱਲ
ਜਿੱਥੇ ਟੱਕਰੇਂਗੀ ਕੱਲੀ
ਤੈਨੂੰ ਚੱਕੂੰ ਮੱਲੋਮੱਲੀ
ਕੱਟ ਮੋੜ ਬੱਲੀਏ
ਸਾਨੂੰ ਲੱਗਦੀ ਪਿਆਰੀ
ਤੇਰੀ ਤੋਰ ਬੱਲੀਏ।
ਹਰ ਮੀਲ ਕੇ ਪੱਥਰ ਪੇ ਯੇ ਲਿਖ ਦੋ ਕਿ ਨਾਪਾਕ ਇਰਾਦੋਂ ਕੋ ਕਭੀ ਮੰਜ਼ਿਲ ਨਹੀਂ ਮਿਲਤੀ।