ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਿਆਰੀ।
ਕਹਿੰਦਾ ਦੱਸ ਸੁੰਦਰਾਂ,
ਤੇਰੀ ਕੈ ਮੁੰਡਿਆਂ ਨਾਲ ਯਾਰੀ।
ਕਹਿੰਦੀ ਨਾ ਪੁੱਛ ਵੇ,
ਪੱਟੀ ਜਾਊ ਸਰਦਾਰੀ।
ਟੁੱਟ ਪੈਣੇ ਵੈਲੀ ਨੇ…..,
ਪੱਟ ਤੇ ਗੰਡਾਸੀ ਮਾਰੀ।
Sandeep Kaur
ਜੇਠ ਜਠਾਣੀ ਮਿੱਟੀ ਲਾਉਦੇ,
ਮੈ ਭਰਦੀ ਸੀ ਪਾਣੀ,
ਨੀ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੀ ਜਠਾਣੀ,
ਨੀ ਮੇਰੀ …….,
ਸਲੀਕਾ, ਸ਼ਾਇਰੀ ਤੇ ਸੂਝ , ਜੀਣਾ,
ਹਮੇਸ਼ਾ ਆਉਣ ਚਾਰੇ ਵਕਤ ਪਾ ਕੇ।ਬੂਟਾ ਸਿੰਘ ਚੌਹਾਨ
ਤਾਰਾਂ-ਤਾਰਾਂ-ਤਾਰਾਂ
ਦੇਖ ਕੇ ਛੜਿਆਂ ਨੂੰ
ਕਿਉਂ ਸੜਦੀਆਂ ਮੁਟਿਆਰਾਂ
ਛੜਿਆਂ ਦੇ ਲੇਖ ਸੜਗੇ
ਨਾ ਭਾਲਿਆਂ ਮਿਲਦੀਆਂ ਨਾਰਾਂ
ਜਿਊਂਦੀ ਤੂੰ ਮਰਜੇ
ਕੱਢੀਆਂ ਛੜੇ ਨੂੰ ਗਾਲਾਂ।
ਵਕਤ ਤੋਂ ਪਹਿਲਾਂ ਬੋਲੇ ਗਏ ਸ਼ਬਦ,, ਵਕਤ ਤੋਂ
ਪਹਿਲਾਂ ਤੋੜੇ ਗਏ ਫਲ, ਦੋਵੇਂ ਹੀ ਵਿਅਰਥ ਹਨ.
ਧੁੱਪ ਕੋਸੀ ਲਹਿਰਾਂ ਚੁੰਮਦੀ
ਸਮੁੰਦਰ ਲਵੇ ਕਚੀਚ ਤੂੰ
ਚੁੰਮਿਆ ਮੇਰਾ ਮੱਥੜਾ ਮੈਂ
ਅੱਖੀਆਂ ਲਈਆਂ ਮੀਚ।
ਜਾਂਦੀ ਕੁੜੀਏ ਚੱਕ ਲਿਆ ਸੜਕ ਤੋਂ ਡੋਈ
ਨੀ ਪਹਿਲਾਂ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲੇ ਦਾ ਉਜਰ ਨਾ ਕੋਈ ਨੀ.
ਹਾਰ ਗਿਆਂ ਲਈ ਹਰ ਗੁੰਦਾਈ ਫਿਰਦੇ ਨੇ
ਫੁੱਲਾਂ ਵਿੱਚ ਤਲਵਾਰ ਛੁਪਾਈ ਫਿਰਦੇ ਨੇਸੀਮਾਂਪ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਘਾਰਵੇ।
ਮੁੰਡਿਆਂ ਦੇ ਵਿੱਚ ਵਿੱਚ ਦੀ,
ਵਾਂਗ ਸੱਪਣੀ ਮੇਹਲਦੀ ਜਾਵੇ।
ਕੰਨਾਂ ਵਿੱਚ ਦੋ ਵਾਲੀਆਂ,
ਇੱਕ ਨੱਕ ਵਿੱਚ ਲੌਂਗ ਸਜਾਵੇ।
ਹੌਲੀ-ਹੌਲੀ ਨੱਚ ਪਤਲੋ,
ਲੱਕ ਨਾ ਜਰਬ ਖਾ ਜਾਵੇ।
ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ ……….,
ਹੁਣ ਤਾਂ ਮੰਡੀ ‘ਚ ਇਹੀਓ ਚੱਲੇਗਾ,
ਖੋਟਾ ਸਿੱਕਾ ਸੰਭਾਲ ਕੇ ਰੱਖੀਂ,ਅਸਲਮ ਹਬੀਬ
ਛੜਾ ਛੜੇ ਨੂੰ ਦੇਵੇ ਸੈਨਤਾਂ
ਸੰਤੀ ਹੱਸਦੀ ਰਹਿੰਦੀ
ਮੁਸ਼ਕੀ ਚੋਬਰ ਦੇ
ਜਦੋਂ ਨਾਰ ਸਾਹਮਣੇ ਬਹਿੰਦੀ
ਦੇਖ ਦੇਖ ਮੱਚੇ ਕਾਲਜਾ
ਆਰੀ ਛੜੇ ਦੀ ਹਿੱਕ ਤੇ ਖਹਿੰਦੀ
ਰੰਨਾਂ ਵਾਲੇ ਰਹਿਣ ਹੱਸਦੇ
ਗਮੀ ਛੜਿਆਂ ਦੇ ਘਰ ਰਹਿੰਦੀ
ਛੜਿਓ ਸਬਰ ਕਰੋ
ਹੁਣ ਨਾ ਰੋਪਨਾ ਪੈਂਦੀ।