ਖ਼ੁਦ ਯਤਨ ਕਰਦੈਂ, ਭਰਮ ਤੋੜਨ ਲਈ, ਤੜਪਣ ਲਈ
ਤੁਰ ਪਿਆ ਹੈ ਕਿਉਂ ਮਨਾ ਰਿਸ਼ਤਿਆਂ ਨੂੰ ਪਰਖਣ ਲਈ
ਲੋਚਦਾ ਹੈ ਦਿਲ ਬੜਾ ਹੀ ਗਗਨਾਂ ਚ ਵਿਚਰਨ ਲਈ
ਕੌਣ ਦੇਂਦਾ ਖੰਭ ਉਧਾਰੇ ਦੋਸਤਾ ਉੱਡਣ ਲਈ
Sandeep Kaur
ਜਾਂਦੀ ਕੁੜੀਏ ਚੱਕ ਲਿਆ ਸੜਕ ਤੋਂ ਡੋਈ
ਨੀ ਪਹਿਲਾਂ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲੇ ਦਾ ਉਜਰ ਨਾ ਕੋਈ ਨੀ.
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਘਾਰੇ।
ਜ਼ਿੰਦਗੀ ਸੰਜੋਗਾਂ ਦੀ,
ਵਿਜੋਗੀ ਭਟਕਦੇ ਅੰਬਰ ਵਿੱਚ ਤਾਰੇ।
ਖਿੱਚ ਅਰਮਾਨਾਂ ਦੀ,
ਫਿਰਦੇ ਭਟਕਦੇ ਸਾਰੇ।
ਜੇਠ ਸੁਲਤਾਨ ਬਣਿਆ……….,
ਦਿਓਰ ਚਾਰਦੇ ਬੱਕਰੀਆਂ ਸਾਰੇ।
ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ ……….,
ਮੰਦਰਾਂ ਤੇ ਮਸਜਿਦਾਂ ਦਾ ਜਾ ਰਿਹਾ ਵਧਦਾ ਸ਼ੁਮਾਰ,
ਧਾਰਮਿਕ ਰੁਜ਼ਗਾਰ ਵੀ ਹੈ ਮੰਦਰਾਂ ਦੇ ਨਾਲ ਨਾਲ।ਸੁਲਤਾਨ ਭਾਰਤੀ
ਆਰੀ-ਆਰੀ-ਆਰੀ
ਭੁੱਲ ਕੇ ਲਾ ਬੈਠੀ
ਨੀ ਮੈਂ ਨਾਲ ਛੜੇ ਦੇ ਯਾਰੀ
ਛੜਿਆਂ ਦੇ ਗਈ ਅੱਗ ਨੂੰ
ਉਨ੍ਹਾਂ ਚੱਪਣੀ ਵਗਾਹ ਕੇ ਮਾਰੀ
ਛੜੇ ਦਾ ਗਵਾਂਢ ਬੁਰਾ
ਨੀ ਮੈਂ ਰੋ-ਰੋ ਰਾਤ ਗੁਜ਼ਾਰੀ
ਛੜਿਓ ਮਰਜੋ ਵੇ
ਵੈਣ ਪਾਵੇ ਕਰਤਾਰੀ।
ਕਿਸੇ ਦੀ ਬੁਰਾਈ ਨੂੰ ਖੁਸ਼ ਹੋ ਕੇ ਸੁਣਨਾ,
ਇਹ ਭੈੜੇ ਮਨੁੱਖ ਦਾ ਸਭ ਤੋਂ ਨੀਵਾਂ ਲੱਛਣ ਹੈ।
ਜ਼ਿੰਦਗੀ ਇਕ ਫਿਲਮ ਹੈ।
ਪਰ ਇਸ ਚ ਫਿਲਮਾ ਵਰਗਾ ਕੁੱਝ ਵੀ ਨਹੀਂ
ਇਸ ਤੋਂ ਵੱਡੀ ਮੌਤ ਉਹਨਾਂ ਕੀ ਮਰਨਾ
ਆਪਣੀਆਂ ਨਜ਼ਰਾਂ ਵਿਚ ਜੋ ਮਰਦੇ ਨੇ
ਮੂੰਹ ‘ਤੇ ਸਿਫ਼ਤਾਂ ਪਿਛੋਂ ਨਿੰਦਿਆ ਕਰਦੇ ਨੇ
ਗ਼ੈਰ ਨਈਂ ਇਹ ਬੰਦੇ ਆਪਣੇ ਘਰ ਦੇ ਨੇਸਵਰਨ ਸਿੰਘ ਵਿਰਕ
ਮਿੰਦਰਾ ਕਾਹਨੂੰ ਫਿਰੇਂ ਅਦਾਸਿਆ
ਬੇ ਤੈਨੂੰ ਕਿਹੜੀ ਗੱਲ ਦਾ ਝੋਰਾ
ਬੀਬੀ ਜੋਰੋ ਨੇ ਜਾਇਆ ਕਾਕਾ
ਨੀ ਮੇਰਾ ਉਜਰ ਨਾ ਭੋਰਾ
ਜੋਰੋ ਨੇ ਜੰਮਿਆ ਕਾਕਾ
ਨੀ ਮੈਨੂੰ ਖਬਰ ਏ ਭੋਰਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਏ।
ਆਪੇ ਲੱਗ ਜਾਂਦੀ,
ਸੋਚ ਕੇ ਕੀਹਦੇ ਨਾਲ ਲਾਈਏ।
ਸੋਹਣੇ ਯਾਰਾਂ ਦੇ,
ਨਿੱਤ ਮੁਕਲਾਵੇ ਜਾਈਏ।
ਜਿਸ ਘਰ ਦਿਓਰ ਨਹੀਂ…….,
ਨਿੱਜ ਮੁਕਲਾਵੇ ਜਾਈਏ।
ਜੇ ਕੁੜੀਓ ਥੋਡਾ ਵਿਆਹ ਨਹੀਂ ਹੁੰਦਾ,
ਤੜਕੇ ਉਠ ਕੇ ਨਹਾਇਆ ਕਰੋ,
ਨੀ ਬਿਓਟੀ ਪਾਰਲਰ ਜਾ ਕੇ,
ਪਾਉਡਰ ਕਰੀਮਾਂ ਲਾਇਆ ਕਰੋ,
ਨੀ ਬਿਓਟੀ ……..,