ਅਤੀਤ ਚਲਾ ਗਿਆ ਹੈ, ਵਰਤਮਾਨ ਜਾ ਰਿਹਾ ਹੈ
ਅਤੇ ਕੱਲ੍ਹ ਇੱਕ ਦਿਨ ਬਾਅਦ ਅਤੀਤ ਹੋ ਜਾਵੇਗਾ।
ਤਾਂ ਫਿਰ ਕਿਸੇ ਵੀ ਚੀਜ਼ ਦੀ ਚਿੰਤਾ ਕਿਉਂ? ਰੱਬ ਇਸ ਸਭ ਵਿੱਚ ਹੈ
Sandeep Kaur
ਜੇਕਰ ਇਸ ਦੁਨੀਆਂ ਚ ਖੁਸ਼ ਰਹਿਣਾ ਹੈ।
ਤਾਂ ਇੱਕ ਗੱਲ ਜਾਣ ਲਓ ਕਿ
ਤੁਹਾਡੇ ਰੋਣ ਨਾਲ ਇੱਥੇ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ
ਬਹੁਤ ਕੁਝ ਹੈ ਕੋਲ ਜਿਸਦੇ ਕਹਿਣ ਲਈ,
ਭੀੜ ਅੰਦਰ ਬਸ ਉਹੀ ਖ਼ਾਮੋਸ਼ ਹੈ
ਬੋਲਦੇ ਨੇ ਜਿਸਮ ਦੀ ਜਾਂ ਫਿਰ ਲਿਬਾਸ
ਰੂਹ ਇਹਨਾਂ ਵਿਚ ਘਿਰੀ ਖ਼ਾਮੋਸ਼ ਹੈਜਗਤਾਰ ਸੇਖਾ
ਬਚੋਲਣੇ ਮੁੰਡਾ ਤਾਂ ਲੱਭਿਆ ਨਿਰਾ ਉਲੂ ਬਾਟਾ
ਪੱਟੋ ਨੀ ਪੱਟੋ ਹੁਣ ਬਚੋਲੇ ਦਾ ਝਾਟਾ
ਧਨੁਸ਼ ਇੰਦਰ ਦੇਵ ਦਾ,
ਬਦਲਾਂ ਦੇ ਸੱਤ ਰੰਗ।
ਧਰਤੀ, ਰੁੱਖ, ਪਸ਼ੂ, ਪੰਛੀ,
ਹੋ ਗਏ ਸੀ ਬੇ-ਰੰਗ।
ਸਭ ਨੂੰ ਆਸਾਂ ਤੇਰੀਆਂ,
ਲੋਚਣ ਤੇਰਾ ਸੰਗ।
ਬਖਸ਼ਿਸ਼ ਇੰਦਰ ਦੇਵ ਦੀ,
ਧਰਤੀ ਰੰਗੋ ਰੰਗ ।
ਜੀਜਾ ਸਾਲੀ ਤਾਸ਼ ਖੇਡਦੇ,
ਸਾਲੀ ਗਈ ਜਿੱਤ ਵੇ ਜੀਜਾ,
ਨਹਿਲੇ ਤੇ ਦਹਿਲਾ ਸਿੱਟ ਵੇ ਜੀਜਾ,
ਨਹਿਲੇ ……..,
ਜਦ ਵੀ ਘੁਲ ਜਾਂਦੇ ਨੇ ਨਸ ਨਸ ‘ਚ ਸ਼ਰਾਬਾਂ ਵਾਂਗੂੰ।
ਦਰਦ ਭੁੱਲ ਜਾਣੇ ਨੇ ਬੇਅਰਥ ਕਿਤਾਬਾਂ ਵਾਂਗੂੰ।
ਸੁਰਖ਼ ਤੋਂ ਕਾਲਾ ਜਦੋਂ ਹੁੰਦਾ ਹੈ ਸੂਰਜ ਦਾ ਲਹੂ,
ਫੈਲ ਜਾਂਦਾ ਹੈ ਖ਼ਸਾਰੇ ਦੇ ਹਿਸਾਬਾਂ ਵਾਂਗੂੰ।ਕੰਵਰ ਚੌਹਾਨ
ਮੇਲਣ ਮੁੰਡਿਓ ਬੜੀ ਚੁਸਤ ਹੈ
ਟਿੱਚਰ ਕਰਕੇ ਜਾਣੇ
ਅੰਦਰ ਵੜ-ਵੜ ਲਾਵੇ ਟਿੱਕਾ
ਨਵੇਂ ਬਦਲਦੀ ਬਾਣੇ
ਬੁੱਢੇ ਠੇਰਿਆਂ ਨੂੰ ਘਰੇ ਭੇਜ ਦਿਓ
ਇਹ ਕਰਦੂਗੀ ਕਾਣੇ
ਹਾਣ ਦਾ ਮੁੰਡਾ ਖੜ੍ਹਾ ਵਿਹੜੇ ਵਿੱਚ
ਤੁਰੰਤ ਬਣਾਉਂਦਾ ਗਾਣੇ
ਹੋਗੀ ਨਵਿਆਂ ਦੀ
ਭੁੱਲਗੀ ਯਾਰ ਪੁਰਾਣੇ।
ਨਮਕ ਦੀ ਤਰਾਂ ਕੋੜਾ ਗਿਆਨ ਦੇਣ ਵਾਲਾ ਹੀ ਇੱਕ ਸੱਚਾ ਦੋਸਤ ਹੁੰਦਾ ਹੈ
ਇਤਹਿਸ ਗਵਾਹ ਹੈ ਨਮਕ ਵਿੱਚ ਕਦੇ ਕੀੜੇ ਨਹੀਂ ਪਏ
ਬਦਲਦੇ ਹੋਏ ਲੋਕਾਂ ਦੇ ਬਾਰੇ ਆਖਰ ਕੀ ਕਹਾਂ ਮੈਂ,
ਮੈਂ ਤਾਂ ਆਪਣਾ ਹੀ ਪਿਆਰ ਕਿਸੇ ਹੋਰ ਦਾ ਹੁੰਦਾ ਵੇਖਿਆ
ਤੁਸਾਂ ਤਲਵਾਰ ਪਰਖੀ ਹੈ ਸਦਾ ਹੀ ਚੂੜੀਆਂ ਉਤੇ
ਜ਼ਰਾ ਦੱਸੋ ਇਹ ਲੋਹੇ ਨੂੰ, ਮੁਖ਼ਾਤਿਬ ਕਿਸ ਤਰ੍ਹਾਂ ਹੁੰਦੀਫ਼ੈਜ਼ ਅਹਿਮਦ ਫ਼ੈਜ
ਬਚੋਲਣੇ ਕੰਨ ਕਰੀਂ ਨੀ
ਤੂੰ ਰੱਖੀਂ ਨਾਅ ਰਤਾ ਲਕੋ
ਮਗਰੋਂ ਲਿੱਤਰ ਪੈਣਗੇ
ਤੈਨੂੰ ਘੇਰ ਕੇ ਜਾਣਗੇ
ਨੀ ਅਨਪੜ੍ਹ ਮੁਰਖੇ ਨੀ-ਖਲੋ