ਜ਼ਿੰਦਗੀ ਦੀ ਹਰ ਠੋਕਰ ਨੇਂ ਇੱਕੋ ਸਬਕ ਸਿਖਾਇਆ ਵਾ
ਰਸਤਾ ਭਾਂਵੇ ਕਿਹੋ ਜਿਹਾ ਵੀ ਹੋਵੇ ਆਪਣੇ ਪੈਰਾਂ ਤੇ ਭਰੋਸਾ ਰੱਖੋ
Sandeep Kaur
ਕਾਹਨੂੰ ਲੰਘਦੇ ਆ ਜੂਸ ਦੇ ਓਹ ਨੇੜਦੀ ਰਾਹਾਂ ਤੇ
ਜੋ ਗਿੱਝੇ ਹੁੰਦੇ ਨੇ ਚਾਹਾਂ ਤੇ
ਤਵੇ ਤੇ ਪਈ ਅਖਰੀਲੀ ਰੋਟੀ ਸਭ ਤੋਂ ਜ਼ਿਆਦਾ ਸਵਾਦ ਹੁੰਦੀ ਹੈ,
ਕਿਉਂਕਿ ਰੋਟੀ ਪਾਉਣ ਤੋਂ ਬਾਅਦ ਅੱਗ ਬੰਦ ਕਰ ਦਿਤੀ ਜਾਂਦੀ ਹੈ
ਰੋਟੀ ਹਲਕੇ ਸੇਕ ਤੇ ਹੋਲੀ ਹੋਲੀ ਬਣਦੀ ਹੈ
ਇਸੇ ਤਰਾਂ ਸਬਰ ਤੇ ਸੰਤੋਖ ਜ਼ਿੰਦਗੀ ਵਿੱਚ ਰੱਖੋ ਤਾਂ
ਜ਼ਿੰਦਗੀ ਮਿੱਠੀ ਤੇ ਖੁਸ਼ਹਾਲ ਬਣ ਜਾਵੇਗੀ
ਕਈ ਵਾਰ ਬੈਠਕੇ ਮੈਂ ਤੇਰਾ ਇੰਤਜਾਰ ਕੀਤਾ
ਇਸ ਚਾਹ ਨੇ ਤੇਰੇ ਨਾਲੋਂ ਜਿਆਦਾ ਮੇਰਾ ਸਾਥ ਦਿੱਤਾ
ਹੇ ਵਾਹਿਗੁਰੂ ਮੇਰੀ ਸੋਚ ਤੇ ਮੇਰੀ ਪਹੁੰਚ
ਦੋਨੋ ਹੀ ਤੇਰੀ ਰਜ਼ਾ ਵਿੱਚ ਰਹਿਣ
ਕੋਈ ਵੀ ਕੰਮ ਹੋਵੇ ਤੁਸੀਂ ਸ਼ਾਂਤ ਤਰੀਕੇ ਨਾਲ ਕਰੋ
ਕਿਉਂਕਿ ਸ਼ੇਰ ਸ਼ਿਕਾਰ ਕਰਨ ਵੇਲੇ ਚੀਕਾਂ ਨੀਂ ਮਾਰਦੇ
ਉਹਨਾ ਨੂੰ ਪੁੱਛ ਲਵੋ ਇਸ਼ਕ ਦੀ ਕੀਮਤ
ਅਸੀਂ ਤਾਂ ਬੱਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ
ਚੁੱਪ ਤੇ ਸਬਰ ਦੋ ਅਜਿਹੀਆ ਚੀਜਾ ਨੇ
ਜੋ ਤੁਹਾਡੀ ਕਦਰ ਕਦੇ ਨਹੀਂ ਘਟਣ ਦਿੰਦੀਆਂ
ਰੱਬਾ ਤੂੰ ਮੇਰਾ ਅੰਤ ਤੇ ਤੂੰ ਮੇਰਾ ਮੂਲ ਏ
ਤੇਰੀ ਮੁਹੱਬਤ ਅੱਗੇ ਹਰ ਚੀਜ਼ ਫਜ਼ੂਲ ਏ
ਸਭ ਤੋਂ ਸੋਹਣੇ ਇਸ਼ਕੇ ਦੇ ਰਾਹ ਨੇ
ਸਾਡੇ ਦੁੱਖ ਤੋੜੇ ਕਈ
ਤੇਜ ਮਿੱਠੇ ਵਾਲੀ ਚਾਹ ਨੇ
ਖੁਦਾ ਨਾਲ ਮੁਹੱਬਤ ਕਰ “ਮੁਸਾਫ਼ਿਰ”
ਮੰਜ਼ਿਲ ਮਿਲੇ ਨਾ ਮਿਲੇ ਰੂਹ ਨੂੰ ਸਕੂਨ ਜ਼ਰੂਰ ਮਿਲੇਗਾ
ਜ਼ੇ ਕੋਈ ਤੁਹਾਡੀ ਕ਼ੀਮਤ ਨਾਂ ਸਮਝੇ ਤਾਂ ਉਦਾਸ ਨਹੀਂ ਹੋਣਾ ਚਾਹੀਦਾ
ਕਿਉਂਕਿ ਕਬਾੜ ਦੇ ਵਪਾਰੀ ਨੂੰ ਹੀਰੇ ਦੀ ਪਰਖ ਨਹੀਂ ਹੁੰਦੀ