ਬੋਲ ਦੀਆਂ ਕੋਲਾ ਕਿਤੇ ਬੋਲਦੇ ਨੇ ਮੋਰ ਨੀ
ਬੋਲ ਦੀਆਂ ਕੋਲਾ ਕਿਤੇ ਬੋਲਦੇ ਨੇ ਮੋਰ ਨੀ
ਨੱਚ ਲਾਉ ਨੀ ਸਈਓ ਕੱਲ੍ਹ ਹੋਣਾ ਕਿਤੇ ਹੋਰ ਨੀ
ਨੱਚ ਲਾਉ ਨੀ ਸਈਓ ਕੱਲ੍ਹ ਹੋਣਾ ਕਿਤੇ ਹੋਰ ਨੀ
Sandeep Kaur
ਦਿਨ ਸਮੇਂ ਸਖੀਆਂ ‘ਚ ਅਕਸਰ ਦੇਵਤਾ ਜਿਸ ਨੂੰ ਕਹੇ
ਰਾਤ ਨੂੰ ਚਾਹੁੰਦੀ ਹੈ ਉਹ ਘੋੜਾ ਸਦਾ ਬਣਿਆ ਰਹੇਸੁਖਵਿੰਦਰ ਅੰਮ੍ਰਿਤ
ਅੰਬਰ ਦੇ ਤਾਰੇ ਗਿਣ ਦਈਂ
ਬੇ ਨਾਲੇ ਗਿਣਦੀਂ ਭੇਡ ਦੇ ਬਾਲ
ਪੰਜ ਦਿਨ ਬਰਸਿਆ ਮੇਘਲਾ
ਬੇ ਤੂੰ ਕਣੀਆਂ ਗਿਣ ਦੀਂ
ਬੇ ਮਾਂ ਦਿਆਂ ਢੱਕਣਾ ਬੇ-ਨਾਲ
ਵਾ ਵਾ ਕਿ ਗਊਆਂ ਰੰਭਦੀਆਂ
ਮਾਮੇ ਤਾਂ ਸੌਂ ਗਏ ਚੜ੍ਹ ਕੇ ਚੁਬਾਰੇ
ਮਾਮੀਆਂ ਬਹਾਨੇ ਨਾਲ ਖੰਘਦੀਆਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦੇ,
ਪਿੰਡ ਸੁਣੀਂਦੇ ਖਾਰੇ।
ਬੱਦਲੀ ਉਡਦੀ ਉੱਚੇ ਅੰਬਰੀਂ,
ਮੋਰ ਝਾਤੀਆ ਮਾਰੇ।
ਚਾਰ ਚੁਫੇਰੇ ਲਾਈ ਛਹਿਬਰ,
ਡੁੱਬਦੀ ਨੂੰ ਰੱਬ ਤਾਰੇ।
ਕਿਧਰੇ ਸੋਕਾ, ਕਿਧਰੇ ਡੋਬਾ …
ਦੇਖ ਓਸਦੇ ਕਾਰੇ
ਕਿਸ ਦੇ ਨੇ ਏਹ ਕਾਰੇ ??
ਠੰਡੇ ਨੀ ਪੈੜੇ ਵਾਲੀਏ,
ਤੂੰ ਝੱਟ ਕੁ ਮਗਰੋਂ ਆਈ,
ਠੰਡੇ ਨੀ ……,
ਕਦੇ ਨਜ਼ਦੀਕ ਆ ਬਹਿੰਦੇ ਕਦੇ ਉਹ ਦੂਰ ਰਹਿੰਦੇ ਨੇ।
ਗ਼ਜ਼ਲ ਦੇ ਸ਼ਿਅਰ ਆਪਣੇ ਆਪ ਵਿੱਚ ਮਸ਼ਰੂਰ ਰਹਿੰਦੇ ਨੇ।ਦਵਿੰਦਰ ਪ੍ਰੀਤ
ਚਾਰ ਯਾਰ ਤਾਂ ਤੇਰੇ ਰਕਾਨੇ
ਚਾਰੇ ਸ਼ੱਕਰਪਾਰੇ
ਪਹਿਲੇ ਯਾਰ ਦਾ ਰੰਗ ਬਦਾਮੀ
ਦੂਜਾ ਛੱਡੇ ਚੰਗਿਆੜੇ
ਤੀਜੇ ਯਾਰ ਦਾ ਖਾਕੀ ਚਾਦਰਾ
ਰਲ ਗਿਆ ਪੱਟਾਂ ਦੇ ਨਾਲੇ
ਚੌਥੇ ਯਾਰ ਦੀ ਕੱਟਵੀਂ ਸੇਲ੍ਹੀ
ਦਿਨੇ ਦਿਖਾਉਂਦਾ ਤਾਰੇ
ਲੁੱਟ ਕੇ ਮਿੱਤਰਾਂ ਨੂੰ
ਠੱਗ ਦੱਸਦੀ ਮੁਟਿਆਰੇ।
ਜੇ ਜ਼ਿੰਦਗੀ ਬੇਰੰਗ ਹੈ ਤਾਂ ਮਿਹਨਤ ਕਰੋ,
ਕਿਉਕਿ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ।
ਡੱਬੀਆਂ ਡੱਬੀਆਂ ਡੱਬੀਆਂ ਵੇ
ਪੀਂਘਾਂ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ
ਪੀਂਘਾਂ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ
ਕੋਈ ਵੀ ਨਾਮ ਦੇ ਇਸ ਨੂੰ ਕੋਈ ਵੀ ਅਰਥ ਕਰ ਇਸਦਾ
ਮਿਰੀ ਰੰਗੀਨ ਚੁੰਨੀ ਅਜ ਤੇਰੀ ਦਸਤਾਰ ਤਕ ਆਈਸੁਖਵਿੰਦਰ ਅੰਮ੍ਰਿਤ
ਅੱਠ ਜਿੰਦੇ ਨੌਂ ਕੁੰਜੀਆਂ
ਬੇ ਕੋਈ ਗਿਆਰਾਂ ਬੁਰਜ ਦੇ ਬਾਰ
ਦਸਾਂ ਨੂੰ ਅੰਦਰੋਂ ਬੰਦ ਕਰਾਂ
ਇਕ ਨੂੰ ਬਾਹਰੋਂ ਦਿੰਦੀ ਜਿੰਦਾ
ਬੇ ਸਿਰੇ ਦਿਆ ਮੂਰਖਾ ਬੇ-ਮਾਰ