ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਵਾਘਾ।
ਐਥੇ ਡੱਕਾ ਲਾਦੇ ਹੁਣ,
ਕਾਹਨੂੰ ਮਾਰਦੈਂ ਵਾਧਾ।
ਸੂਝ ਬੂਝ ਦੀ ਹੋ ਗੀ ਖੇਤੀ,
ਕੀ ਘੱਗਾ, ਕੀ ਵਾਹਗਾ।
ਮੌਜਾਂ ਮਾਣ ਰਿਹੈ……….,
ਜੋ ਜੋ ਹੈ ਵਡਭਾਗਾ।
Sandeep Kaur
ਤੇਰੀ ਮਾਂ ਬੜੀ ਕੁਪੱਤੀ,
ਸਾਨੂੰ ਪਾਉਣ ਨਾ ਦੇਵੇ ਜੁੱਤੀ,
ਮੈ ਵੀ ਜੁੱਤੀ ਪਾਉਨੀ ਆ,
ਮੁੰਡਿਆਂ ਰਾਜੀ ਰਹਿ ਜਾ ਗੁੱਸੇ,
ਤੇਰੀ ਮਾਂ ਬੜਕਾਉਨੀ ਆ,
ਮੁੰਡਿਆਂ ਰਾਜੀ ……..,
ਆਲੂ ਗੋਭੀ ਮੈਂ ਬਣਾਵਾਂ
ਤਾਜ਼ਾ ਫੁਲਕਾ ਪਕਾਵਾਂ
ਆਉਣਾ ਢੋਲ ਨੇ ਕਾਲਜੋਂ ਪੜ੍ਹਕੇ
ਨੀ ਛਿਟੀਆਂ ਦੀ ਅੱਗ ਨਾ ਬਲੇ
ਐਥੋਂ ਲਿਆਓ ਨੀ
ਛੜੇ ਦੀ ਮੁੱਛ ਫੜ ਕੇ।
ਤਿਣਕੇ ਨੂੰ ਤੂੰ ਤਿਣਕਾ ਲਿਖ ਤੇ ਤਾਰੇ ਨੂੰ ਤੂੰ ਤਾਰਾ ਲਿਖ।
ਜੋ ਕੁਝ ਵੀ ਹੈ ਦਿਲ ਵਿੱਚ ਤੇਰੇ ਤੂੰ ਸਾਰੇ ਦਾ ਸਾਰਾ ਲਿਖਧਰਮ ਕੰਮੇਆਣਾ
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁਝ ਸਿੱਖਣਾ ਪੈਂਦਾ ਹੈ
ਜ਼ਿੰਦਗੀ ਛੋਟੀ ਪੈ ਜਾਂਦੀ ਹੈ, ਖੁਦ ਸਬਕ ਸਿਖਦੇ ਸਿਖਦੇ
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਸਾਉਣ ਮਹੀਨਾ ਮੀਂਹ ਪਿਆ ਪੈਂਦਾ
ਗੋਡੇ ਗੋਡੇ ਘਾਹ
ਨੀਂ ਮੈਂ ਰਿੱਧੀਆਂ ਸੇਵੀਆਂ
ਕਮਲੇ ਨੂੰ ਚੜ੍ਹ ਗਿਆ ਚਾਅ
ਨੀ ਮੈਂ ਰਿੱਧੀਆਂ ਸੇਵੀਆਂ
ਜਵਾਨ ਮੁੰਡੇ-ਕੁੜੀਆਂ ਜਿਥੇ ਵੀ ਇਕੱਠੇ ਹੋ ਜਾਣ, ਮਹਿਫ਼ਲ ਸ਼ੁਰੂ ਹੋ ਜਾਂਦੀ ਹੈ, ਜਿਹੜੀ ਜੋੜੀਆਂ ਬਨਣ ਤਕ ਜਾਰੀ ਰਹਿੰਦੀ ਹੈ।
ਨਰਿੰਦਰ ਸਿੰਘ ਕਪੂਰ
ਨਿਰੀਆਂ ਹੂਰਾਂ ਨੇ ਮੁਟਿਆਰਾਂ ਚੰਡੀਗੜ੍ਹ ਦੀਆਂ ਕੁੜੀਆਂ
ਹੁਸਨ ਦੀਆਂ ਲਿਸ਼ਕਣ ਤਲਵਾਰਾਂ ਚੰਡੀਗੜ੍ਹ ਦੀਆਂ ਕੁੜੀਆਂ
ਚੰਡੀਗੜ੍ਹ ਦੇ ਸੀਨੇ ਅੰਦਰ ਨੂਰ ਇਹਨਾਂ ਦਾ ਝਲਕੇ
ਬਿਜਲੀ ਦੀਆਂ ਨੰਗੀਆਂ ਤਾਰਾਂ ਚੰਡੀਗੜ੍ਹ ਦੀਆਂ ਕੁੜੀਆਂਸਰੋਜ ਚੰਡੀਗੜ੍ਹ
ਜੇ ਜੀਜਾ ਤੈਂ ਕੁੜਤਾ ਸਮਾਉਣਾ
ਬਟਣ ਲਵਾਈਂ ਚਾਂਦੀ ਦੇ
ਭੈਣ ਤਾਂ ਲਾੜਿਆ ਉਧਲ ਚੱਲੀ
ਹੱਥ ਫੜ ਲੈ ਬਸਰਮਾ ਜਾਂਦੀ ਦੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੋੜੀ।
ਰੋੜੀ ਦੇ ਵਿੱਚ ਲਗਦਾ ਮੇਲਾ,
ਨਾਲੇ ਲਗਦੀ ਲੋਹੜੀ।
ਸਾਧੂ ਬਣਿਆ, ਵਿਆਹ ਨਾ ਕਰਾਇਆ,
ਸਾਰੇ ਜੱਗ ਦਾ ਕੋਹੜੀ,
ਸੱਪਾਂ ਸੀਹਾਂ ਦੀ,
ਹਰ ਥਾਂ ਜੋੜੀ ਜੋੜੀ।
ਤਰ ਕੇ ਤਰ ਵੇ ਤਰ ਵੇ,
ਮੇਰਾ ਮਾਝੇ ਸਾਕ ਨਾ ਕਰ ਵੇ,
ਮਾਝੇ ਦੇ ਜੱਟ ਬੁਰੇ ਸੁਣੀਦੇ,
ਉਠਾਂ ਨੂੰ ਪਾਉਦੇ ਖਲ ਵੇ,
ਖਲ ਤਾਂ ਮੈਥੋ ਕੁੱਟੀ ਨਾ ਜਾਵੇ,
ਗੁੱਤੋਂ ਲੈਦੇ ਫੜ ਵੇ,
ਮੇਰਾ ਉੱਡੇ ਡੋਰੀਆਂ,
ਮਹਿਲਾਂ ਵਾਲੇ ਘਰ ਵੇ,
ਮੇਰਾ ਉੱਡੇ………,
ਰਾਏ-ਰਾਏ-ਰਾਏ
ਰੱਬ ਨੇ ਦੋ ਹੀ ਰੰਗ ਬਣਾਏ
ਗੋਰੀ ਧੌਣ ਦੇ ਦੁਆਲੇ ਕਾਲੀ ਗਾਨੀ
ਨੀ ਸੋਹਣੇ ਦਾ ਕੀ ਰੂਪ ਚੱਟਣਾ।
ਮੁੰਡਾ ਹੋਵੇ ਨੀ ਦਿਲਾਂ ਦਾ ਜਾਨੀ।