ਤਿੰਨਾਂ ਦਿਨਾ ਦੀ ਮੇਰੀ ਤਿੰਨ ਪਾ ਮੱਖਣੀ,
ਖਾ ਗਿਆ ਟੁੱਕ ਤੇ ਧਰ ਕੇ,
ਨੀ ਲੋਕੀ ਆਖਣ ਮਾੜਾ ਮਾੜਾ,
Sandeep Kaur
ਠੁਕਰਾਏ ਤਾਜ-ਤਖ਼ਤ ਵੀ ਗੈਰਤ ਨੇ, ਸੱਚ ਹੈ,
ਤੋੜੇ ਗਰੂਰ ਏਸ ਦਾ ਗੁਰਬਤ ਕਦੇ ਕਦੇ।ਨਰਿੰਦਰ ਮਾਨਵ
ਆਰੀ-ਆਰੀ-ਆਰੀ
ਕੋਠੇ ਚੜ੍ਹ ਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਕੋਠੇ ਉੱਤਰਦੀ ਦੇ ਵੱਜਿਆ ਕੰਡਾ
ਕੰਡੇ ਦਾ ਦੁੱਖ ਭਾਰੀ
ਪਹਿਲੇ ਡੋਬ ਮੇਰੀ ਕੁੜਤੀ ਡੋਬਤੀ
ਪਿਛਲੇ ਡੋਬ ਫੁਲਕਾਰੀ
ਦੁੱਖ ਮੇਰੇ ਭਾਗਾਂ ਦਾ
ਛੱਡ ਦੇ ਵੈਦ ਮੇਰੀ ਨਾੜੀ
ਕੁੜਤੀਏ ਟੂਲ ਦੀਏ
ਬੇ-ਕਦਰਿਆਂ ਨੇ ਪਾੜੀ।
ਦੂਜੇ ਦੀਆਂ ਗਲਤੀਆਂ ਤੇ ਆਪਣੇ ਗੁਨਾਹਾਂ ਨੂੰ ਯਾਦ ਕਰ ਲੈਣਾ
ਸਾਡੀ ਇਹ ਇੱਕ ਆਦਤ ਸਾਨੂੰ ਦੇ ਇਨਸਾਨ ਬਣਾ ਕੇ ਰੱਖਦੀ ਹੈ
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਵੰਗਾਂ ਬਾਝ ਨਾ ਕਲਾਈਆਂ
ਸੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ ਬਣ ਠਣਕੇ ਧੀਆਂ ਵਿੱਚ ਆਈਆਂ
ਸੂਬੇਦਾਰਨੀਆਂ ਬਣ ਠਣਕੇ ਧੀਆਂ ਵਿੱਚ ਆਈਆਂ
ਪਿੰਡ ਜਿਨ੍ਹਾਂ ਦੇ ਗੱਡੇ ਚਲਦੇ ਹੁਕਮ ਅਤੇ ਸਰਦਾਰੀ
ਸ਼ਹਿਰ ‘ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇਕ ਸਵਾਰੀਸੁਰਜੀਤ ਪਾਤਰ
ਛੱਜ ਪਿੱਛੇ ਛਾਲਣੀ ਪਰਾਤ ਪਿੱਛੇ ਗਲਾਸ ਵੇ
ਮਾਮੀਆਂ ਬਾਰਾਂ ਤਾਲੀਆਂ
ਮਾਮੇ ਦਸ ਨੰਬਰੀ ਬਦਮਾਸ਼ ਵੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੇ।
ਖਾਰੇ ਦੀ ਇੱਕ ਨਾਰ ਸੁਣੀਦੀ,
ਉਲਟੇ ਜਿਸਦੇ ਕਾਰੇ।
ਬਾਹਾਂ ਓਹਦੀਆਂ ਨਿਰੇ ਬੇਲਣੇ,
ਉਂਗਲੀਆਂ ਪਰ ਚਾਰੇ।
ਜਿੰਦੜੀ ਵਾਰ ਦਿਆਂ……..,
ਜੇ ਨਾ ਲਾਵੇਂ ਲਾਰੇ।
ਤਿੱਖਾ ਨੰਕ ਲਹੋਰੀ ਕੋਕਾ,
ਝੁਮਕੇ ਲੈਣ ਹੁਲਾਰੇ,
ਨੱਚਦੀ ਮੇਲਣ ਦੇ,
ਪੈਦੇ ਨੇ ਚਮਕਾਰੇ,
ਨੱਚਦੀ …….,
ਆਰੀ-ਆਰੀ-ਆਰੀ
ਕੋਠੇ ਚੜ੍ਹ ਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਕੋਠੇ ਉੱਤਰਦੀ ਦੇ ਵੱਜਿਆ ਕੰਡਾ
ਕੰਡੇ ਦਾ ਦੁੱਖ ਭਾਰੀ
ਗੱਭਣਾਂ ਤੀਮੀਆਂ ਨੱਚਣੋਂ ਰਹਿ ਗਈਆਂ
ਫੰਡਰਾਂ ਦੀ ਆ ਗਈ ਵਾਰੀ
ਨਿੰਮ ਨਾਲ ਝੂਟਦੀਏ
ਲਾ ਮਿੱਤਰਾਂ ਨਾਲ ਯਾਰੀ।
ਜਦੋਂ ਮਹਿਬੂਬ ਰੁੱਸ ਜਾਵੇ, ਨਹੀਂ ਭਾਉਂਦੀ ਏ ਵਰਖਾ ਰੁੱਤ,
ਦਿਲਾਂ ਨੂੰ ਚੀਰਦੇ ਪਾਣੀ ਦੇ ਆਰੇ ਸਾਉਣ ਦੀ ਰੁੱਤੇ।ਗੁਰਚਰਨ ਕੌਰ ਕੋਚਰ
ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ
ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ