ਧਾਵੇ ਧਾਵੇ ਧਾਵੇ,
ਰਾਹ ਪਟਿਆਲੇ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿੱਚ ਕੁੜੀ ਟੱਕਰੀ,
ਮੁੰਡਾ ਦਿਲ ਦਾ ਹਾਲ ਸੁਣਾਵੇ,
ਜਦ ਮੁੰਡਾ ਫੇਲ ਹੋ ਗਿਆ,
ਫਿਰ ਕੁੜੀ ਨੂੰ ਸੈਨਤਾਂ ਮਾਰੇ,
ਫੇਲ ਕਰਾਤਾਂ ਨੀ ਤੈ ਲੰਮੀਏ ਮੁਟਿਆਰੇ,
ਫੇਲ ਕਰਾਤਾਂ ……..,
Sandeep Kaur
ਮਾਂਵਾਂ ਦੇ ਪੁੱਤ ਸਾਧੂ ਹੋ ਗਏ
ਸਿਰ ਤੇ ਜਟਾਂ ਰਖਾਈਆਂ
ਬਗਲੀ ਫੜ ਕੇ ਮੰਗਣ ਤੁਰ ਪਏ
ਖੈਰ ਨਾ ਪਾਉਂਦੀਆਂ ਮਾਈਆਂ
ਮੂੰਹੋਂ ਨਾ ਬੋਲਦੀਆਂ
ਨਣਦਾਂ ਨਾਲ ਭਰਜਾਈਆਂ।
ਕਿਉਂ ਅੱਜ ਮਾਣੀ ਚੁੱਪ ਦੇ ਵਿੱਚ ਮੁੜ ਚੇਤੇ ਆਈ ਸੀ,
ਜਿਸ ਪਾਗਲ ਮੂੰਹ-ਜ਼ੋਰ ਹਨੇਰੀ ਨੂੰ ਭੁੱਲ ਚੁੱਕਾ ਸਾਂ।ਰਸ਼ੀਦ ਅੱਬਾਸ
ਚਿਹਰੇ ਦੇ ਨਾਲ ਨਾਲ, ਦਿਮਾਗ ਵੀ ਸਾਫ਼ ਕਰ ਲੈਣਾ ਚਾਹੀਦਾ ਹੈ
ਕਿਉਂਕਿ ਗ਼ਲਤਫਹਿਮੀ ਦੇ ਜਾਲੇ, ਅਕਸ਼ਰ ਇੱਥੇ ਹੀ ਲਗਦੈ ਨੀਂ।
ਹਰ ਵਿਕਾਸ ਵਿਚ ਕੁਝ ਨਾ ਕੁਝ ਨਿਘਰਦਾ ਹੈ।
ਨਰਿੰਦਰ ਸਿੰਘ ਕਪੂਰ
ਮੈਂ ਕਦ ਕਹਿਨਾਂ ਇਨਸਾਫ਼ ਨਾ ਮੰਗ
ਜਾਂ ਇਹ ਕਿ ਹੱਕ ਲਈ ਛੇੜ ਨਾ ਜੰਗ
ਪਰ ਦੁਸ਼ਮਣ ਦੀ ਪਹਿਚਾਣ ਤਾਂ ਕਰ,
ਐਵੇਂ ਨਾ ਕੱਟ ਆਪਣੇ ਹੀ ਅੰਗਸੁਰਜੀਤ ਪਾਤਰ
ਨੌਕੜਾ ਵੀ ਬੁਣਦੀ ਮੰਜਾ ਲਾੜਿਆ
ਕੋਈ ਮੁੰਜ ਦੀ ਰੱਸੀ ਦਾ ਬਾਣ
ਤੂੰ ਸੰਘੇ ਗਿਣ ਜਾ ਮੰਜੇ ਦੇ
ਤੇਰੇ ਗਿਆਨ ਦੀ ਹੋ ਜੂ
ਵੇ ਜੀਜਾ ਗਿਆਨੀਆਂ ਬੇ-ਪਛਾਣ
ਆਰੇ! ਆਰੇ!! ਆਰੇ!!!
ਪੁੱਤ ਸਰਦਾਰਾਂ ਦੇ,
ਵਿਹਲੇ ਰਹਿ ਰਹਿ ਹਾਰੇ।
ਸਰਦਾਰ ਰੰਧਾਵੇ ਨੇ,
ਭਰਤੀ ਕਰ ਲੇ ਸਾਰੇ।
ਲੈਵਲ ਵਰਕਰ ਨੂੰ…..,
ਨਾ ਝਿੜਕੀਂ ਮੁਟਿਆਰੇ।
ਨੀ ਚੱਕ ਲਿਆ ਚਰਖਾ
ਧਰ ਲਿਆ ਢਾਕ ਤੇ
ਹੋਈ ਕੱਤਣੇ ਦੀ ਤਿਆਰੀ
ਧਰ ਕੇ ਚਰਖਾ ਚੜ੍ਹ ਗਈ ਪੌੜੀਆਂ
ਤੰਦ ਨਰਮੇ ਦੇ ਪਾਵੇ
ਆਖੇ ਤੂੰ ਲੱਗ ਜਾ ਨੀ
ਸੱਪ ਲੜ ਕੇ ਮਰ ਜਾਵੇਂ।
ਕੌਣ ਜਾਣੇ, ਕੌਣ ਬੁੱਝੇ , ਕਿਸ ਨੂੰ ਸੀ ਐਨਾ ਪਤਾ,
ਹੌਲੀ-ਹੌਲੀ ਰਾਹਾਂ ਨੇ ਹੀ ਨਿਗਲ ਜਾਣੈ ਕਾਫ਼ਲਾ।ਲਖਵਿੰਦਰ ਸਿੰਘ ਜੌਹਲ
ਮੋਹ ਖਤਮ ਹੋਣ ਨਾਲ , ਖੋਹਣ ਦਾ ਡਰ ਨਿਕਲ ਜਾਂਦਾ
ਚਾਹੇ ਦੌਲਤ ਹੋਵੇ , ਚਾਹੇ ਰਿਸ਼ਤੇ ਜਾਂ ਫੇਰ ਚਾਹੇ ਜ਼ਿੰਦਗੀ
ਜਿਹੜਾ ਛਿਣ ਲੰਘ ਜਾਂਦੈ ਉਹ ਕਦੇ ਆਪਣਾ ਨਹੀਂ ਹੁੰਦਾ
ਕਿ ਉਡਦੇ ਪੰਛੀਆਂ ਦਾ ਧਰਤ ਤੇ ਸਾਇਆ ਨਹੀਂ ਹੁੰਦਾ
ਹਵਾ ਦੀ ਸਰਸਰਾਹਟ ਕਦ ਰੁਕੀ ਹੈ ਇਕ ਬਿੰਦੁ ਤੇ
ਮਹਿਕ ਤੇ ਰੰਗ ਉੱਤੇ ਵਕਤ ਦਾ ਪਹਿਰਾ ਨਹੀਂ ਹੁੰਦਾਕੰਵਰ ਚੌਹਾਨ