ਮੇਰੀ ਬੋਤਲ ਵਿਚੋਂ ਪੀ ਕੇ ਮੈਨੂੰ ਹੀ ਪਏ ਘੂਰਨ
ਸਾਡੇ ਤੇ ਆਣ ਖਿੜਾਉਂਦੇ ਨੇ ਉਹ ਸਾਡੇ ਹੀ ਘਰ ਆ ਕੇ
Sandeep Kaur
ਇੱਟਾਂ ਦਾ ਭਰਦੀ ਟੋਕਰਾ ਜੀਜਾ
ਵੇ ਕੋਈ ਰੋੜਿਆਂ ਦਾ ਭਰਦੀ ਖੂਹ
ਤੇਰੇ ਨਾਲ ਦੋਹਾ ਕੀ ਲਾਮਾਂ
ਵੇ ਤੇਰਾ ਬਾਂਦਰ ਵਰਗਾ
ਵੇ ਅਨਪੜ੍ਹ ਮੂਰਖਾ ਵੇ-ਮੂੰਹ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੱਤੀ।
ਉਥੋਂ ਦੀ ਇਕ ਕੁੜੀ ਸੁਣੀਂਦੀ,
ਨਾਂ ਸੀ ਉਹਦਾ ਭੱਪੀ।
ਜਦ ਉਹ ਕਾਲੀ ਕੁੜਤੀ ਪਾਉਂਦੀ,
ਚੁੰਨੀ ਲੈਂਦੀ ਖੱਟੀ।
ਗਿੱਧੇ ਵਿਚ ਨੱਚਦੀ ਫਿਰੇ,
ਬੁਲਬੁਲ ਵਰਗੀ ਜੱਟੀ।
ਨੱਚਣ ਜਾਣਦੀ ਗਾਉਣ ਜਾਣਦੀ, ਮੈ ਨਾ ਕਿਸੇ ਤੋਂ ਹਾਰੀ,
ਨੀ ਉਧਰੋ ਰੁਮਾਲ ਹਿੱਲਿਆ, ਮੇਰੀ ਇੱਧਰੋ ਹਿੱਲੀ ਫੁਲਕਾਰੀ,
ਨੀ ਉਧਰੋ …….,
ਅੱਧੀ ਰਾਤੋਂ ਚੜ੍ਹਦਾ ਮਹਿਰਿਆ
ਪਾਣੀ ਭਰਨ ਮੁਟਿਆਰਾਂ
ਵੇ ਸੋਹਣੀ ਦੇਖ ਕੇ ਬਾਂਹ ਫੜ ਲੈਂਦਾ
ਕੱਸ ਕੇ ਮਾਰਦਾ ਕਾਨਾ
ਕੱਚੀਆਂ ਕੈਲਾਂ ਦਾ
ਕੌਣ ਭਰੂ ਹਰਜਾਨਾ |
ਮਨ ਦਾ ਰਿਸ਼ਤਾ ਹੀ ਤਾਂ ਅਸਲੀ ਰਿਸ਼ਤਾ ਹੈ,
ਉਂਝ ਭਾਵੇਂ ਜੁੜ ਜਾਂਦੇ ਰਿਸ਼ਤੇ ਲਾਵਾਂ ਨਾਲ।ਮੋਹਨ ਸ਼ਰਮਾ
ਜ਼ਿੰਦਗੀ ਜਿੰਨਾਂ ਨੂੰ ਖੁਸ਼ੀਆ ਨਹੀ ਦਿੰਦੀ ਤਜਰਬੇ ਬਹੁਤ ਦਿੰਦੀ ਹੈ।
ਕੋਈ ਕੀ ਕੀ ਦੱਸੇ ਜਬਾਨੋ ਬੋਲ ਕੇ ਕੀ ਕੀ ਜਰਿਆ ਹੁੰਦਾ ਹੈ।
ਐਵੇ ਨਈ ਜੀਣਾ ਆ ਜਾਂਦਾ, ਹਰ ਜ਼ਿੰਦਾ ਦਿਲ ਅੰਦਰ ਕੁਝ ਮਰਿਆ ਹੁੰਦਾ ਹੈ।
ਬਦੀ ਦੀਆਂ ਸ਼ਕਤੀਆਂ ਨੂੰ ਜੋ ਸਲਾਮ ਕਰਦੀ ਰਹੀ
ਤੇਰੇ ਸ਼ਹਿਰ ਦੀ ਹਵਾ ਸਾਨੂੰ ਬਦਨਾਮ ਕਰਦੀ ਰਹੀ
ਜਾਲ ਉਣਦੀ ਰਹੀ ਭੋਲੇ ਪੰਛੀਆਂ ਵਾਸਤੇ ਚੰਦਰੀ
ਹੁਸੀਨ ਖ਼ਾਬਾਂ ਨੂੰ ਕੁਲਹਿਣੀ ਕਤਲੇਆਮ ਕਰਦੀ ਰਹੀਗਿਆਨੀ ਮਲਕੀਅਤ ਸਿੰਘ ਬਰਾੜ
ਦਾਹੜੀ ਦਾ ਭਰ ਲਿਆ ਟੋਕਰਾ ਜੀਜਾ
ਵੇ ਕੋਈ ਮੁੱਛਾਂ ਦਾ ਭਰ ਲਿਆ ਛੱਜ
ਅੱਠ ਜਮਾਤਾਂ ਪੜ੍ਹ ਗਿਆ
ਤੈਨੂੰ ਅਜੇ ਨਾ ਬੋਲਣ ਦਾ
ਵੇ ਜੀਜਾ ਬੌਰੀਆ ਵੇ-ਚੱਜ
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,
ਇਕੋ ਜਿਹੀਆਂ ਮੁਟਿਆਰਾਂ।
ਹੱਥੀਂ ਚੂੜੇ ਸੂਟ ਗੁਲਾਬੀ,
ਸੱਜ ਵਿਆਹੀਆਂ ਨਾਰਾਂ।
ਇਕ ਕੁੜੀ ਵਿੱਚ ਫਿਰੇ ਕੁਮਾਰੀ,
ਉਹ ਵੀ ਆਖ ਸੁਣਾਵੇ।
ਨੀ ਜੱਟੀਆਂ ਨੇ ਜੱਟ ਕਰ ਲੇ,
ਹੁਣ ਬਾਹਮਣੀ ਕਿੱਧਰ ਨੂੰ ਜਾਵੇ।
ਨੱਚਦਾ ਪਟੋਲਾ ਮੈਨੂੰ ਬੜਾ ਸੋਹਣਾ ਲੱਗਦਾ, ਭੋਰਾ ਨਾ ਲਾਉਦਾ
ਫੁਰਤੀ, ਨੀ ਇਸ ਪਟੋਲੇ ਨੂੰ ਸਾਫ਼ੇ ਨਾਲ ਦੀ ਕੁੜਤੀ, ਨੀ ਇਸ
ਪਟੋਲੇ ……,
ਨੀ ਚੱਕ ਲਿਆ ਟੋਕਰਾ
ਤੁਰ ਪਈ ਰਕਾਨੇ
ਮੈਂ ਵੀ ਮਗਰੇ ਆਇਆ
ਭੀੜੀ ਗਲੀ ਵਿੱਚ ਹੋ ਗਏ ਟਾਕਰੇ
ਦੁੱਧ ਦਾ ਗਲਾਸ ਫੜਾਇਆ
ਜੇ ਡਰ ਮਾਪਿਆਂ ਦਾ
ਮਗਰ ਕਾਸਨੂੰ ਲਾਇਆ।