ਪ੍ਰੇਮ ਸਿੰਘ ਨੇ ਬੜੀ ਭੱਜ ਨੱਠ ਕੀਤੀ ਕਿ ਉਸਦੀ ਇੱਕਲੋਤੀ ਧੀ ਦੀ ਸ਼ਾਦੀ ਲਈ ਕਿਤੋਂ ਕੁਝ ਉਧਾਰ ਮਿਲ ਜਾਵੇ। ਸਾਰੇ ਰਿਸਤੇਦਾਰ ਸਿਰ ਫੇਰ ਚੁੱਕੇ ਸਨ। ਹੁਣ ਆਖਰੀ ਸਹਾਰਾ ਉਸ ਦੇ ਬਚਪਣ ਦਾ ਦੋਸਤ ਸੇਠ ਪ੍ਰਭ ਦਿਆਲ ਹੀ ਨਜ਼ਰ ਆ ਰਿਹਾ ਸੀ। ਉਹ ਕਈ ਵਾਰ ਕਹਿ ਵੀ ਚੁੱਕਿਆ ਸੀ ਕਿ ਗਰੀਬੀ ਅਮੀਰੀ ਤਾਂ ਢਲਦੇ ਪੜਛਾਵੇਂ ਹੁੰਦੇ ਹਨ ਪਰ ਦੋਸਤੀਆਂ ਸਦਾ ਕਾਇਮ ਰਹਿੰਦੀਆਂ ਹਨ।
ਆਪਣੀ ਬੇਟੀ ਦੀ ਸ਼ਾਦੀ ਤੋਂ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਪੁਰਾਣੇ ਦੋਸਤ ਕੋਲ ਜਾਣ ਦਾ ਫੈਸਲਾ ਕਰ ਲਿਆ। ਉਸ ਨੂੰ ਆਸ ਹੀ ਨਹੀਂ ਸਗੋਂ ਪੂਰਾ ਭਰੋਸਾ ਵੀ ਸੀ ਕਿ ਉਥੇ ਤਾਂ ਉਸ ਦੀ ਲੋੜ ਪੂਰੀ ਹੋ ਹੀ ਜਾਵੇਗੀ। ਉਹ ਪਿੰਡ ਦਾ ਸਭ ਤੋਂ ਵੱਡਾ ਸੇਠ ਸੀ।
ਦੋਵੇਂ ਮਿੱਤਰ ਕੁਝ ਸਮਾਂ ਬਚਪਣ ਦੀਆਂ ਗੱਲਾਂ ਕਰਦੇ ਰਹੇ। ਗੱਲ-ਗੱਲਾਂ ਵਿੱਚ ਹੀ ਪ੍ਰੇਮ ਸਿੰਘ ਨੇ ਆਪਣੀ ਪੰਜ ਹਜਾਰ ਰੁਪਏ ਕਰਜਾ ਦੇਣ ਦੀ ਮੰਗ ਵੀ ਦੋਸਤ ਦੇ ਅੱਗੇ ਰੱਖ ਦਿੱਤੀ।
ਮਿੱਤਰ ਦਾ ਪਹਿਲਾਂ ਤਾਂ ਰੰਗ ਬਦਲਿਆ ਫਿਰ ਨਿਗਾ ਅਤੇ ਅੰਤ ਜੀਭ ਦਾ ਮਿਠਾਸ, ਉਸ ਕਿਹਾ, “ਪ੍ਰੇਮ ਸਿਆਂ ਮੈਂ ਤਾਂ ਵਪਾਰੀ ਆਂ, ਜੇਕਰ ਮੇਰੀ ਤਲੀ ਉੱਤੇ ਕੁੱਝ ਰੱਖੇਗਾ ਤਾਂ ਮੈਂ ਵੀ ਕੁਝ ਸਰਦਾ ਕਰ ਦੇਵਾਂਗਾ। ਐਵੇਂ ਕਾਨੂੰ ਦੋਸਤੀ ਵਿੱਚ ਫਰਕ ਪਾਣਾ ਏ।”
ਦੂਜੀ ਵਾਰ ਪ੍ਰੇਮ ਸਿੰਘ ਫਿਰ ਦੋਸਤ ਦੇ ਬੂਹੇ ਉੱਤੇ ਖੜ੍ਹਾ ਸੀ। ਇੱਕ ਪੁਰਾਣਾ ਜਿਹਾ ਦੋ ਤਿੰਨ ਤੋਲੇ ਦਾ ਹਾਰ ਆਪਣੇ ਅਮੀਰ ਦੋਸਤ ਦੇ ਅੱਗੇ ਕਰ ਦਿੱਤਾ। ਦੋਸਤ ਦੇ ਮੱਥੇ ਦੀਆਂ ਤਿਉੜੀਆਂ ਸਾਫ ਹੋ ਗਈਆਂ ਅਤੇ ਮਿੱਠੀ ਆਵਾਜ਼ ਵਿੱਚ ਬੋਲਿਆ, “ਪ੍ਰੇਮ ਸਿੰਘ ਤੁਸੀਂ ਦੂਜੀ ਵਾਰ ਆਏ ਹੋ, ਰਲਕੇ ਹੀ ਦੁਖ ਵੰਡਾਏ ਜਾਂਦੇ ਹਨ, ਹੁਣ ਤਾਂ ਕੁਝ ਕਰਨਾ ਹੀ ਪਉ, ਨਾਲੇ ਆਪਣੇ ਸੁਧਾਮੇ ਨੂੰ ਕ੍ਰਿਸ਼ਨ ਛੱਡ ਵੀ ਤਾਂ ਨਹੀਂ ਸਕਦਾ।
Sandeep Kaur
ਜੀਜਾ ਵੇ ਤੈਥੋਂ ਕੋਈ ਨਾ ਤੀਜਾ
ਚੈਨਾ ਸਿਲਕ ਦੀ ਕੁੜਤੀ ਲਿਆ ਦੇ
ਗੋਲ ਘੇਰੇ ਦਾ ਚੱਲਿਆ ਰਵੀਰਾ
ਆਸ਼ਕ ਲਾਉਂਦੇ ਗੀਜ਼ਾ
ਛੱਡ ਗਈ ਯਾਰ ਖੜ੍ਹੇ
ਅੰਤ ਪਿਆਰਾ ਜੀਜਾ।
ਧੁੱਪ ਚੰਗੀ ਨਾ ਉਹਦੇ ਬਾਥੋਂ ਛਾਂ ਚੰਗੀ।
ਜਿੱਥੇ ਸੋਹਣਾ ਵੱਸੇ ਉਹੀਓ ਥਾਂ ਚੰਗੀ।
ਜਿਸ ਦੀ ਕੁੱਖੋਂ ਜਨਮ ਲਿਆ ਮੇਰੇ ਆਸ਼ਿਕ ਨੇ,
ਆਪਣੀ ਮਾਂ ਤੋਂ ਲੱਗਦੀ ਉਸਦੀ ਮਾਂ ਚੰਗੀ।ਕੁਲਜੀਤ ਕੌਰ ਗਜ਼ਲ
ਸਿਰਫ਼ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੇ
ਜ਼ਿੰਦਗੀ ਜਦੋ ਸੂਈ ਦੇ ਨੱਕੇ ਵਿੱਚੋ ਲੰਘਾਉਂਦੀ ਹੈ ਤੇ ਠੋਕਰਾਂ ਠੇਡੇ ਮਾਰਦੀ ਹੈ
ਤਾ ਫਿਰ ਕਾਲੇ ਵਾਲਾ ਵਾਲੇ ਵੀ ਸਿਆਣੇ ਹੋ ਜਾਂਦੇ ਨੇ
ਮੈਂ ਜ਼ਿੰਦਗੀ ਭਰ, ਨਾ ਤਾਜ਼ਦਾਰਾਂ ਲਈ ਹੈ ਲਿਖਿਆ, ਨਾ ਲਿਖਾਂਗਾ
ਮੈਂ ਹਰ ਘਰੋਂਦੇ ਦੀ ਭੁੱਖ ਲਿਖਦਾਂ ਮੈਂ ਖ਼ੁਸ਼ਕ ਖੇਤਾਂ ਦੀ ਪਿਆਸ ਲਿਖਦਾਂਜਗਤਾਰ
ਤੇਰੇ ਬੇ ਅਸੀਂ ਰੂਪ ਦੀ ਜੀਜਾ
ਵੇ ਕੋਈ ਮਾਲਾ ਲਈਏ ਵੇ ਪਰੋ
ਵਿਚ ਪਰੋਈਏ ਬੈਟਰੀ
ਜੀਹਦਾ ਮਹਿਲਾਂ ਚਾਨਣ
ਤੇ ਅਨਤੋਂ ਪਿਆਰਿਆ ਬੇ-ਹੋ
ਮਾਲਵੇ ਦੀ ਜੱਟੀ,
ਵੇ ਮੈਂ ਗਿੱਧਿਆਂ ਦੀ ਰਾਣੀ।
ਚੰਨ ਵਰਗੀ ਤੇਰੀ ਨਾਰ ਸੋਹਣਿਆ,
ਕੋਹ ਕਾਫ ਦੀ ਹੂਰ।
ਵੇ ਚੰਡੀਗੜ੍ਹ ਕੋਠੀ ਪਾ ਦੇ,
ਪਿੰਡਾਂ ਵਿੱਚ ਉੱਡਦੀ ਧੂੜ॥
ਦਾਬੜੇ ਦੇ ਲੋਕਾ ਦੇ ਬਈ
ਰੋਹਤ ਚਮਾਰਾਂ ਆਲੀ
ਜੋਲ ਪਟਿਆਲੇ ਦੀ
ਜੁੱਤੀ ਉੱਤੇ ਦੀ ਮਾਰੀ
ਲੈ ਦਿਉਰਾ ਆਪਾਂ ਖੁਰਲੀ ਬਣਾਈਏ
ਕੋਲ ਬਣਾਈਏ ਚਰਨਾ
ਇੱਕ ਚਿੱਤ ਕਰਦਾ ਦਿਉਰ ਮੇਰੇ ਦਾ
ਗੱਡ ਦਿਆਂ ਖੇਤ ਵਿੱਚ ਡਰਨਾ
ਦਾਰੂ ਪੀਵਾਂਗੇ
ਕੌਲ ਬਾਂਝ ਨਹੀਂ ਸਰਨਾ ।
ਓਸ ਜੀਵਨ ਦੀ ਸਜ਼ਾ ਪੂਰੀ ਕਦੋਂ ਤੱਕ ਹੋਇਗੀ,
ਜੇਸ ਦਾ ਹਰ ਪਲ ਕਿਆਮਤ ਦੀ ਤਰ੍ਹਾਂ ਹੀ ਬੀਤਦਾ।ਰਾਜਿੰਦਰ ਸਿੰਘ ਜਾਲੀ
ਮੰਜ਼ਿਲ ਪਾਉਣ ਵੀ ਉਮੀਦ ਨਾ ਛੱਡੋ।
ਕਿਉਕਿ ਅਕਸਰ ਸੂਰਜ ਡੁੱਬਣ ਪਿਛੋ ਹੀ ਨਵਾਂ ਸਵੇਰਾ ਹੁੰਦਾ ਹੈ।
ਕਿੰਨਿਆਂ ਨੂੰ ਦਿੱਤੀ ਹੈ ਖੁਸ਼ੀ ਕਿੰਨਿਆਂ ਨੂੰ ਪੀੜ ਤੂੰ
ਸ਼ੀਸ਼ੇ ਦੇ ਸਾਹਵੇਂ ਹੋ ਜਰਾ ਐਸਾ ਸਵਾਲ ਰੱਖੀਂ
ਸੁੰਨ ਲੈ ਕੇ ਪੋਹ ਤੇ ਮਾਘ ਦੀ ਭੱਜੀ ਹੈ ਆਉਂਦੀ ਸ਼ਾਮ
ਚੰਦਨ ਜਿਹੀ ਗ਼ਜ਼ਲ ਦੀ ਤੂੰ . ਧੂਣੀ ਨੂੰ ਬਾਲ ਰੱਖੀਂਡਾ. ਗੁਰਮਿੰਦਰ ਕੌਰ ਸਿੱਧੂ