ਤੁਹਾਡਾ ਹਰ ਗੁਣ ਤੁਹਾਡੇ ਮੋਢੇ ਤੇ ਜੜਿਆ ਸਿਤਾਰਾ ਹੈ….
ਤੇ ਹਰ ਔਗੁਣ ਸੋਹਣੇ ਚਿਹਰੇ ਤੇ ਪਿਆ ਹੋਇਆ ਦਾਗ਼ ਹੈ।
Sandeep Kaur
ਦੋਜ਼ਖ ਵੀ ਏਥੇ ਭੋਗੀਏ ਜੱਨਤ ਵੀ ਮਾਣੀਏ
ਇਹਨਾਂ ਦੀ ਹੋਂਦ ਦਾ ਨਹੀਂ ਕਿਧਰੇ ਨਿਸ਼ਾਨ ਹੋਰਅਜਾਇਬ ਚਿੱਤਰਕਾਰ
ਕੁੜਮਾ ਤੂੰ ਝੋਟੇ ਦਾ ਝੂਟਾ
ਪਾਟਣ ਤੇ ਆਇਆ ਲੰਗੋਟਾ
ਮਾਰੋ ਤੇੜ ਤੇ ਟਕਾਮਾਂ ਸੋਟਾ
ਏਹਨੂੰ ਸਰਮ ਦਾ ਭੋਰਾ ਨਾ
ਜੋਰੋ ਭੱਜ ਗੀ ਨਾਲ ਮਰਾਸੀ
ਏਹਨੂੰ ਕੋਈ ਝੋਰਾ ਨਾ
ਰੜਕੇ-ਰੜਕੇ-ਰੜਕੇ,
ਮਹਿੰ ਪਟਵਾਰੀ ਦੀ।
ਦੋ ਲੈ ਗਏ ਚੋਰ ਨੇ ਫੜਕੇ,
ਅੱਧਿਆਂ ਨੂੰ ਚਾਅ ਚੜ੍ਹਿਆ।
ਅੱਧੇ ਰੋਂਦੇ ਨੇ ਮੱਥੇ ਤੇ ਹੱਥ ਧਰਕੇ,
ਝਾਂਜਰ ਪਤਲੋ ਦੀ,
ਵਿੱਚ ਗਿੱਧੇ ਦੇ ਖੜਕੇ।
ਢਾਈਆ – ਢਾਈਆਂ – ਢਾਈਆ
ਸੁਣ ਲੋ ਖਾਲਸਿਉ
ਮੇਰੇ ਆਦ ਬੋਲੀਆਂ ਆਈਆਂ
ਨੱਕੇ ਛੱਡਦੇ ਨੇ
ਮੈਂ ਬਹਿ ਕੇ ਆਪ ਬਣਾਈਆਂ
ਹੁਣ ਨਾ ਸਿਆਣਦੀਆਂ
ਦਿਉਰਾ ਨੂੰ ਭਰਜਾਈਆ …….,
ਛੰਨਾਂ ਦਾ ਦਰਬਾਰਾ ਮਾਰੇ ਡਾਕੇ
ਚੜ੍ਹ ਗਿਆ ਪੰਨੀ ਤੇ
ਜਾ ਮਾਰਿਆ ਲਲਕਾਰਾ
ਜੱਟ ਜੱਟਾਂ ਦੇ ਭਾਈ ਲੱਗਦੇ
ਬਾਣੀਆਂ ਕੀ ਲੱਗਦਾ ਸਾਲਾ।
ਚਰ੍ਹੀਏ ਲੈ ਵੜਿਆ
ਬੰਤੋ ਨੂੰ ਦਰਬਾਰਾ।
ਜੀਅ ’ਚ ਬਹੁੜੀ ਪੈਣ ਬਲ ਬਲ ਗ਼ਮ ਦੇ ਚੰਗਿਆੜੇ ਜਿਹੇ,
ਉਫ਼ ਕਿਹੀ ਠੰਢੀ ਹਵਾ ਚੱਲਦੀ ਏ ਫਰ-ਫਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)
ਜਦੋਂ ਚੱਲਣਾ ਨਹੀਂ ਸੀ ਆਉਂਦਾ, ਉਦੋਂ ਡਿਗਣ ਨਹੀਂ ਸੀ ਦਿੰਦੇ ਲੋਕ,
ਹੁਣ ਜਦ ਤੋਂ ਖੁਦ ਨੂੰ ਸੰਭਾਲਿਆ ਹੈ ਹਰ ਕਦਮ ਤੇ ਡਿੱਗਣ ਦੀ ਸੋਚਦੇ ਹਨ ਲੋਕ
ਮੈਂ ਕਦ ਸੂਹੇ ਬੋਲ ਉਠਾਏ, ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ ਇਸ ਬੇਨੂਰ ਨਗਰ ਦੇ ਲੋਕਸੁਰਜੀਤ ਪਾਤਰ
ਸਾਡਾ ਕੁੜਮ ਦੈਂਗੜੇ ਵਰਗਾ
ਇਹਤੋਂ ਚੱਕੀ ਪਸਾਮਾਂਗੇ
ਸਾਡਾ ਕੁੜਮ ਬਹਿੜਕੇ ਵਰਗਾ
ਏਹਤੋਂ ਗਾਹ ਜੁੜਵਾਮਾਂਗੇ
ਸਾਡਾ ਕੁੜਮ ਘੋਟਣੇ ਵਰਗਾ
ਇਹਤੋਂ ਸਾਗ ਘਟਾਮਾਂਗੇ
ਸਾਡਾ ਕੁੜਮ ਬਛੇਰੇ ਵਰਗਾ
ਏਹਤੋਂ ਘਾਣੀ ਕਢਾਮਾਂਗੇ
ਸੁਣ ਨੀ ਕੁੜੀਏ ਨੱਚਣ ਵਾਲੀਏ,
ਨੱਚਣਾ ਕੀਹਨੇ ਸਿਖਾਇਆ।
ਜਦ ਗਿੱਧੇ ਵਿੱਚ ਨੱਚੇਂ ਕੁੜੀਏ,
ਚੜ੍ਹਦਾ ਰੂਪ ਸਵਾਇਆ।
ਨੱਚ ਲੈ ਮੋਰਨੀਏ,
ਢੋਲ ਤੇਰਾ ਘਰ ਆਇਆ।
ਕਾਲੀਆਂ ਹਰਨਾਂ ਰੋਹੀਏ ਫਿਰਨਾ
ਤੇਰੇ ਪੈਰੀ ਝਾਂਜਰਾਂ ਪਾਈਆ
ਮਿੰਗਾ ਤੇਰੀਆ ਤੇ ਕੀ ਕੁਸ਼ ਲਿਖਿਆ
ਤਿੱਤਰ ਤੇ ਮੁਰਗਾਈਆ
ਅੱਗੇ ਤਾਂ ਟੱਪਦਾ ਸੀ ਨੌ-ਨੌ ਕੋਠੇ
ਹੁਣ ਨੀ ਟੱਪਦੀਆਂ ਖਾਈਆਂ
ਖਾਈ ਟੱਪਦੇ ਦੇ ਵੱਜਿਆ ਕੰਡਾ
ਦੇਮੇ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆ ਖਾਧਾ
ਹੱਡੀਆ ਰੇਤ ਰਲਾਈਆਂ
ਰਾਤਾ ਸਿਆਲ ਦੀਆਂ
ਕੱਲੀ ਨੂੰ ਕੱਟਣ ਆਈਆ।