ਕੁੜਮਾਂ ਬੇ ਤੂੰ ਕਿਹੜੇ ਗਰੋਹ ਦਾ ਜੰਮਿਆ ਬੇ
ਤੂੰ ਤੁਰਦੈਂ ਝੋਲੇ ਖਾ ਖਾ ਕੇ
ਬੀਬੀ ਨੀ ਮੈਂ ਤਾਂ ਜੰਮਿਆ ਸਰਪ ਗਰੋਹ ਦਾ
ਤਾਹੀਂ ਤੁਰਦਾਂ ਬੋਲੇ ਖਾ ਖਾ ਕੇ
Sandeep Kaur
ਨੀ ਮੈਂ ਆਵਾਂ ਆਵਾਂ
ਨੀ ਮੈਂ ਨੱਚਦੀ ਗਿੱਧੇ ਵਿੱਚ ਆਵਾਂ।
ਮੇਰੀ ਨੱਚਦੀ ਦੀ,
ਝਾਂਜਰ ਛਣਕੇ ਨੀ।
ਨੀ ਮੈਂ ਨੱਚ ਲਾਂ,
ਨੱਚ ਲਾਂ ਪਟੋਲਾ ਬਣਕੇ ਨੀ।
ਆ ਮਾਮੀ ਤੂੰ ਨੱਚ ਮਾਮੀ
ਤੂੰ ਦੇਦੇ ਸ਼ੋਂਕ ਦਾ ਗੇੜਾ
ਆ ਮਾਮੀ ਤੂੰ ਨੱਚ ਮਾਮੀ
ਤੂੰ ਦੇਦੇ ਸ਼ੋਂਕ ਦਾ ਗੇੜਾ
ਜੇ ਤੂੰ ਬਾਲੀ ਨਖਰੋ
ਨੀ ਤੂੰ ਨੱਚ ਨੱਚ ਪੱਟ ਦੇ ਵੇਹੜਾ
ਜੇ ਤੂੰ ਬਾਲੀ ਨਖਰੋ
ਨੀ ਤੂੰ ਨੱਚ ਨੱਚ ਪੱਟ ਦੇ ਵੇਹੜਾ
ਬਗਲੇ ਦੇ ਖੰਭ ਚਿੱਟੇ ਸੁਣੀਂਦੇ
ਕੋਇਲ ਸੁਣੀਂਦੀ ਕਾਲੀ
ਬਗਲਾ ਤਾਂ ਆਪਣੇ ਨਾਲ ਹੀ ਰਲ ਗਿਆ
ਰਹਿ ਗਈ ਕੋਇਲ ਬਿਚਾਰੀ
ਹਾਕਾਂ ਘਰ ਵੱਜੀਆਂ
ਛੱਡ ਮਿੱਤਰਾ ਫੁਲਕਾਰੀ।
ਛਤਰੀ ਤਾਣ ਕੇ ਬਚ ਜਾਨੇ ਆਂ,
ਮੀਂਹ ਦੀਆਂ ਕਣੀਆਂ ਕੋਲੋਂ,
ਪੱਥਰਾਂ ਦੀ ਬਰਸਾਤ ‘ਚ ਕੀਕੂੰ,
ਜਾਨ ਦੀ ਖ਼ੈਰ ਮਨਾਈਏ।ਬਸ਼ੀਰ ਮੁਨਜ਼ਰ (ਪਾਕਿਸਤਾਨ)
ਦੁੱਖਾਂ ਵਿੱਚ ਪਿਆ ਮਨੁੱਖ ਦੁੱਖਾਂ ਤੋਂ ਛੁਟਕਾਰਾ
ਪਾਉਣ ਲਈ ਜੱਦੋ-ਜਹਿਦ ਕਰਦਾ ਹੋਇਆ
ਜ਼ਿੰਦਗੀ ‘ਚ ਸੰਘਰਸ਼ ਕਰਨਾ ਸਿੱਖ ਜਾਂਦਾ ਹੈ।
ਤੂੰ ਕੀ ਕਰੇਂਗਾ ‘[ਕੱਲ ਦੀਆਂ ਕਬਰਾਂ ਨੂੰ ਫੋਲ ਕੇ
ਤੇਰੀ ਦਨਾਈ ਹੈ ਕਿ ਤੂੰ ਹਾਜ਼ਰ ਦੀ ਬਾਤ ਪਾਅਮਰ ਚਿਤਰਕਾਰ
ਲਾੜੇ ਦਾ ਬਾਪੂ ਭਲਮਾਨ ਸੁਣੀਦਾ
ਨੀ ਉਹ ਮੁੰਗਲੀਆਂ ਫੇਰੇ
ਪਾਵੇ ਲੰਗੋਟੀ ਤੇਲ ਝੱਸੇ ਪਿੰਡੇ ਨੂੰ
ਨੀ ਖਾਂਦਾ ਤਿੱਤਰ ਬਟੇਰੇ
ਢਾਹ ‘ਲੀ ਨੀ ਉਹਨੇ ਲਾੜੇ ਦੀ ਬੇਬੇ
ਨੀ ਖਲਕਤ ਜੁੜ ‘ਗੀ ਚੁਫੇਰੇ
ਲਾੜਾ ਡੁਸਕੀਂ ਰੋਵੇ ਨਾਲੇ ਸਮਝਾਵੇ
ਬਾਪੂ ਤੈਂ ਏਹਦੇ ਨਾਲ ਲਏ ਸੀ ਫੇਰੇ
ਨੀ ਮੈਂ ਆਵਾਂ ਆਵਾਂ,
ਨੀ ਮੈਂ ਨੱਚਦੀ ਝੂਮਦੀ ਆਵਾਂ।
ਮੇਰਾ ਨੱਚਦਾ ਪਰਾਂਦਾ,
ਕਾਲੇ ਸੱਪ ਵਰਗਾ।
ਤੇਰਾ ਲਾਰਾ ਵੇ,
ਸ਼ਰਾਬੀਆਂ ਦੀ ਗੱਪ ਵਰਗਾ।
ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਪਰ ਆਪਣਾ ਮੈਂ ਸਭ ਕੁਝ ਹਾਰ ਗਈ ਵੇ
ਕੁੜੀ ਪੱਗ ਦੇ ਪੇਚ ਉੱਤੇ
ਕੁੜੀ ਪੱਗ ਦੇ ਪੇਚ ਉੱਤੇ ਮਰ ਗਈ ਵੇ
ਤਿੰਨ ਦਿਨਾਂ ਦੀ ਤਿੰਨ ਪਾ ਮੱਖਣੀ
ਖਾ ਗਿਆ ਟੁੱਕ ਤੇ ਧਰਕੇ
ਮੈਨੂੰ ਆਂਹਦਾ ਘਿਉ ਨੀ ਜੋੜਦੀ
ਖਾਲੀ ਪੀਪੀ ਖੜਕੇ
ਐਡੇ ਸੋਹਣੇ ਨੂੰ
ਲੈ ਗਿਆ ਦਰੋਗਾ ਫੜ ਕੇ
ਜਿਸਮਾਂ ਨੂੰ ਤਾਂ ਕੈਦ ਯੁੱਗਾਂ ਤੋਂ ਹੁੰਦੀ ਸੀ,
ਕੈਦੀ ਬਣਿਆ ਹਰ ਇਕ ਅੱਜ ਖ਼ਿਆਲ ਦਿਸੇ।ਇੰਦਰਜੀਤ ਹਸਨਪੁਰੀ