ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ•ਾਈ ਵੀ ਕਿਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ•ਨ ਵਿਚ ਹੁਸਿਆਰ ਸੀ, ਪਰ ਮਾਪਿਆਂ ਦੀ ਮਜਬੂਰੀ ਕਰਕੇ ਉਸ ਨੂੰ ਸ਼ਕੂਲ ਛੱਡਣਾ ਪੈ ਗਿਆ ਸੀ। ਉਹ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰ ਕੰਮ ਕਰਨ ਲਈ ਜਾਣ ਲੱਗ ਪਈ ਸੀ, ਪਰ ਉਹ ਜਦੋਂ ਗਲੀ ਵਿਚੋਂ ਲੋਕਾਂ ਦੇ ਘਰ ਕੰਮ ਕਰਨ ਲਈ ਜਾਂਦੀ ਸੀ, ਤਾਂ ਸ਼ਕੂਲ ਜਾਂਦੇ ਬੱਚਿਆਂ ਨੂੰ ਵੇਖ ਕੇ ਬੜੀ ਉਦਾਸ ਹੁੰਦੀ। ਉਸ ਦੀ ਮਾਂ ਵੀ ਕੁਝ ਨਹੀਂ ਸੀ ਕਰ ਸਕਦੀ, ਕਿਉਂਕਿ ਉਸ ਦੇ ਪਿਓ ਨੂੰ ਮਾੜੀਆਂ ਆਦਤਾਂ ਕਰਕੇ ਫੈਕਟਰੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਗੁਰਜੀਤ ਵੱਲੋਂ ਕਮਾਏ ਗਏ ਪੈਸਿਆਂ ਨੂੰ ਵੀ ਉਹ ਜਬਰਦਸ਼ਤੀ ਖੋਹ ਕੇ ਸ਼ਰਾਬ ਵਿਚ ਉਡਾ ਦਿੰਦਾ ਸੀ। ਇਕ ਵਾਰੀ ਬਲਜੀਤ ਗੁਆਂਢ ਵਿਚ ਰਹਿੰਦੇ ਨਵੇਂ ਘਰ ਵਿਚ ਕੰਮ ਕਰਨ ਲਈ ਗਈ। ਮਕਾਨ ਮਾਲਕਿਨ ਬੜੀ ਸਾਉ ਅਤੇ ਭਲੀ ਮਾਨਸ ਔਰਤ ਸੀ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਉਂਦੀ ਸੀ। ਉਸ ਨੇ ਕੁਲਬੀਰ ਨੂੰ ਸ਼ਕੂਲ ਨਾ ਪੜ•ਨ ਬਾਰੇ ਪੁੱਛਿਆ। ਗੁਰਜੀਤ ਨੇ ਸਾਰੀ ਵਿਥਿਆ ਰਣਜੀਤ ਨੂੰ ਦੱਸੀ। ਰਣਜੀਤ ਦੇ ਪੁੱਛਣ ‘ਤੇ ਕੁਲਬੀਰ ਨੇ ਪੜ•ਨ ਦੀ ਹਾਮੀ ਭਰੀ। ਰਣਜੀਤ ਨੇ ਕੁਲਬੀਰ ਨੂੰ ਨਵੀਂਆਂ ਕਿਤਾਬਾਂ ਲਿਆ ਕੇ ਦਿੱਤੀਆਂ। ਕੁਲਬੀਰ ਫਿਰ ਮਨ ਲਗਾ ਕੇ ਪੜ•ਨ ਲੱਗ ਪਈ, ਪਰ ਇਕ ਦਿਨ ਕੁਲਬੀਰ ਜਦੋਂ ਸ਼ਕੂਲ ਜਾਣ ਲਈ ਤਿਆਰ ਹੋਈ, ਤਾਂ ਉਸ ਦੀ ਕਿਤਾਬਾਂ ਕਮਰੇ ਵਿਚ ਨਹੀਂ ਸਨ। ਕੁਲਬੀਰ ਨੇ ਆਪਣੀ ਕਿਤਾਬਾਂ ਬਾਰੇ ਆਪਣੀ ਮਾਂ ਤੋਂ ਪੁੱਛਿਆ। ਪਰ ਉਸ ਨੂੰ ਕਿਤਾਬਾਂ ਬਾਰੇ ਕੋਈ ਜਾਣਕਾਰੀ ਨਾ ਮਿਲੀ, ਕਿਉਂਕਿ ਕਿਤਾਬਾਂ ਤਾਂ ਉਸ ਦਾ ਪਿਓ ਕਬਾੜੀ ਨੂੰ ਵੇਚ ਆਇਆ ਸੀ ਅਤੇ ਉਸ ਦੀ ਸ਼ਰਾਬ ਪੀ ਲਈ ਸੀ। ਕੁਲਬੀਰ ਆਪਣੇ ਪਿਓ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਪਰ ਉਸ ਨੂੰ ਕੁਝ ਵੀ ਨਹੀਂ ਸੀ ਸੂਝ ਰਿਹਾ। ਅਖੀਰ ਉਹ ਰੋਂਦੀ ਹੋਈ ਰਣਜੀਤ ਕੌਲ ਚਲੀ ਗਈ ਤੇ ਸਾਰੀ ਵਿਥਿਆ ਦੱਸੀ। ਰਣਜੀਤ ਨੇ ਕੁਲਬੀਰ ਨੂੰ ਦਿਲਾਸਾ ਦਿੱਤਾ ਅਤੇ ਫਿਰ ਨਵੀਆਂ ਕਿਤਾਬਾਂ ਲਿਆ ਦਿੱਤੀਆਂ ਅਤੇ ਪਿਓ ਨੂੰ ਸਬਕ ਸਿਖਾਉਣ ਦਾ ਫਾਰਮੁਲਾ ਵੀ ਦੱਸਿਆ।
ਕੁਲਬੀਰ, ਰਣਜੀਤ ਤਾਈ ਦੇ ਕਹਿਣ ‘ਤੇ ਉਸ ਦੇ ਫਾਰਮੁਲੇ ਅਨੁਸਾਰ ਕੰਮ ਕਰਨ ਲੱਗ ਪਈ। ਉਹ ਹਰ ਰੋਜ ਸਵੇਰੇ ਉਠ ਕੇ ਗਾਉਂਦੀ। ‘ਪਾਪਾ ਜੀ ਪੀਓ ਬਹੁਤ ਸ਼ਰਾਬ, ਮੈਂ ਫਿਰ ਲਵਾਂਗੀ ਫਿਰ ਨਵੀਂ ਕਿਤਾਬ’ ਕਈ ਦਿਨ ਇਸ ਤਰ•ਾਂ ਦੇ ਬੋਲ ਸੁਣ ਕੇ ਕੁਲਬੀਰ ਦੇ ਪਿਓ ਨੇ ਉਸ ਨੂੰ ਘੁਰੀ ਘਢਦੇ ਹੋਏ ਬੁਲਾਇਆ ਤੇ ਪੁੱਛਿਆ ਕਿ ਇਹ ਤੂ ਕੀ ਬੋਲਦੀ ਰਹਿੰਦੀ ਏ ‘ਪਾਪਾ ਜੀ ਬਹੁਤ ਪੀਓ ਸ਼ਰਾਬ, ਮੈਂ ਲਵਾਂਗੀ….ਕਿਤਾਬ’ ਸੱਚੋ ਸੱਚ ਦਸ ਕੀ ਕਹਾਣੀ ਹੈ। ਕੁਲਬੀਰ ਨੇ ਸਹਿਕਦੇ ਹੋਏ ਦੱਸਿਆ ਕਿ ਉਹ ਹਰ ਰੋਜ ਉਨ•ਾਂ ਵੱਲੋਂ ਖਾਲੀ ਕੀਤੀ ਸ਼ਰਾਬ ਦੀ ਬੋਤਲ ਸੰਭਾਲ ਕੇ ਰੱਖ ਲੈਂਦੀ ਹੈ ਅਤੇ ਜਦੋਂ ਮੇਰੇ ਕੋਲ ਵੱਧ ਪੈਸੇ ਹੋ ਜਾਣਗੇ ਤਾਂ ਉਹ ਨਵੀਂਆਂ ਕਿਤਾਬਾਂ ਖਰੀਦੇਗੀ।
ਕੁਲਬੀਰ ਦੀ ਇਹ ਗੱਲ ਸੁਣ ਕੇ ਬਲਕਾਰ ਦਾ ਸਾਰਾ ਨਸ਼ਾ ਕਾਫੁਰ ਹੋ ਗਿਆ ਅਤੇ ਉਸ ਨੇ ਨੀਵੀਂ ਪਾਈ ਕੁਲਬੀਰ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਪਿਆਰ ਦਿੱਤਾ। ਸਵੇਰੇ ਕੁਲਬੀਰ ਦੇ ਮੰਜੇ ‘ਤੇ ਕੁਲਬੀਰ ਦੇ ਉਠਣ ਤੋਂ ਪਹਿਲਾਂ ਨਵੀਂਆਂ ਕਿਤਾਬਾਂ, ਕਾਪੀਆਂ ਅਤੇ ਪੈਂਸਿਲ ਪਈਆਂ ਸਨ। ਇਹ ਵੇਖਦੇ ਸਾਰ ਉਹ ਆਪਣੇ ਪਿਤਾ ਬਲਕਾਰ ਨਾਲ ਗਲੇ ਲਿਪਟ ਗਈ। ਸੱਭ ਦੀਆਂ ਅੱਖਾਂ ਵਿਚ ਅਥਰੂ ਸਨ। ਬਲਕਾਰ ਨੇ ਨਵਾਂ ਨਾਅਰਾ ਦਿੱਤਾ
‘ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲਿਆ ਦਿਓ ਇਕ ਕਿਤਾਬ’
ਹਰਪ੍ਰੀਤ ਸਿੰਘ
ਹਰਪ੍ਰੀਤ ਸਿੰਘ.ਕੇਕੇਆਰ.ਜੀਮੇਲ.ਕਾਮ
Author