admin
ਭੁੱਲਿਆ ਨੀ ਵੈਰ ਭਾਵੇਂ ਫੱਕਰ ਹੋਇਆ,
ਆਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ।
ਅਜ਼ਾਦ ਪਰਿੰਦੇ ਆਂ ਸੱਜਣਾ ਜੇ ਉਡਦੇ ਆ ਤਾਂ ਆਪਣੇ ਦਮ ਤੇ ਉੱਡਦੇ ਆਂ
ਦਾਣਿਆਂ ਤੋਂ ਆਟਾ ਬਣੇ ਆਟੇ ਤੋਂ ਬਣੇ ਰੋਟੀ
ਜਿਊਂਦੀ ਰਹੇ ਮਾਂ ਜੋ ਖਾਣ ਨੂੰ ਬਣਾਵੇ ਰੋਟੀ
ਪਾ ਕੇ ਚਿੱਟੇ ਸੂਟ ਸਪੀਚ ਦੇਣੀ ਬੜੀ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਦਾਣੇ ਬੀਜ ਕੇ ਪੰਜ ਮਹੀਨੇ ਸਬਰ ਕਰਦਾ ਏ
ਗਰਮੀ ‘ਚ ਤੱਪਦਾ ਏ ਤੇ ਠੰਡ ‘ਚ ਠਰਦਾ ਏ
ਤਾਂ ਜਾ ਕੇ ਪਹੁੰਚਦੀ ਏ ਹਰ ਘਰ ਵਿਚ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਦਿਨ ਰਾਤ ਸਾਰਾ ਸਾਲ ਕਿਸਾਨ ਮਿਹਨਤ ਕਰੇ
ਹਾੜੀ ਸਾਉਣੀ ਹੀ ਬਸ ਪੈਸੇ ਆਉਂਦੇ ਨੇ ਘਰੇ
ਸਰਕਾਰਾਂ ਫਿਰਣ ਫਿਰ ਵੀ ਖੋਹਣ ਨੂੰ ਰੋਜ਼ੀ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਕਦੇ ਸੋਕਾ ਕਦੇ ਹੜ੍ਹਾਂ ਦੀ ਮਾਰ ਝੱਲੇ ਕਿਸਾਨ
ਹਰ ਸਾਲ ਹੁੰਦਾ ਏ ਇੱਥੇ ਫਸਲਾਂ ਦਾ ਨੁਕਸਾਨ
ਕੋਈ ਮੁਆਵਜ਼ਾ ਨਹੀਂ ਦਿੰਦੀ ਸਰਕਾਰ ਖੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਹਰ ਸਾਲ ਵੱਧਦਾ ਜਾਵੇ ਵਿਆਜ਼ ਸ਼ਾਹੂਕਾਰਾਂ ਦਾ
ਕਰਜ਼ੇ ਦੀ ਮਾਰ ਝੱਲੇ ਕਿਸਾਨ ਦੋਸ਼ ਸਰਕਾਰਾਂ ਦਾ
ਕਿਸਾਨ ਦੀ ਜ਼ਿੰਦਗੀ ਇੰਨੀ ਵੀ ਨਹੀਂ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਕੋਡੀਆਂ ਦੇ ਭਾਅ ਖ਼ਰੀਦਣ ਫਸਲਾਂ ਵਪਾਰੀ
ਕਾਗਜ਼ਾਂ ‘ਚ ਹੀ ਬੰਨਿਆਂ ਉਂਜ ਰੇਟ ਸਰਕਾਰੀ
ਆਪਣੇ ਹੱਕਾਂ ਲਈ ਇੱਕ ਦਿਨ ਜਾਗਣਗੇ ਲੋਕੀਂ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਮਿੱਟੀ ਨਾਲ ਮਿੱਟੀ ਹੋ ਕੇ ਫਸਲਾਂ ਉਗਾਉਂਦਾ ਏ
ਵਪਾਰੀ ਆਪਣੀ ਮਰਜ਼ੀ ਦਾ ਰੇਟ ਲਾਉਂਦਾ ਏ
ਜੇ ਕਿਸਾਨ ਬਚਾਉਣਾ ਏ ਰੱਬਾ ਭ੍ਰਿਸ਼ਟਾਚਾਰ ਰੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਸੁੱਖ ਮਰਾਹੜ ਗੱਲਾਂ ਡੂੰਘੀਆ ਕਹਿ ਗਿਆ ਏ
ਲੀਡਰ ਕਿਸਾਨੀ ਦੇ ਨਾਂਅ ਤੇ ਵੋਟਾਂ ਲੈ ਗਿਆ ਏ
ਕਰਦੇ ਕੁੱਝ ਨਹੀਂ ਲੀਡਰ ਐਵੇਂ ਫ਼ੜ ਮਾਰਨ ਫ਼ੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਮੇਰੇ ਡੈਡੀ ਹੁਣੀ ਤਿੰਨ ਭਰਾ ਨੇ , ਡੈਡੀ ਤੇ ਤਾਇਆ ਜੀ ਖੇਤੀ ਕਰਦੇ ਸੱਭ ਤੋ ਛੋਟੇ ਚਾਚਾ ਜੀ, ਉਹ ਆਸਟ੍ਰੇਲੀਆ ਰਹਿੰਦੇ ਆ , ਸਾਰਾ ਪਰਿਵਾਰ ਇਕੱਠਾ ਆ , 4 ਸਾਲ ਪਹਿਲਾਂ ਆਸਟ੍ਰੇਲੀਆ ਚਾਚੀ ਕੋਲ ਬੱਚਾ ਹੋਣ ਵਾਲਾ ਸੀ ਸੋ ਦਾਦੀ ਨੂੰ ਚਾਚਾ ਜੀ ਨੇ ਬੁਲਾਲਿਆ, ਬਾਪੂ ਜੀ ਦਾਦੀ ਨੂੰ ਰੋਕਿਆ ਵੀ ਨਾਂ ਜਾਂ ਬਾਹਰਲਾ ਮੁਲਕ ਆਪਣੇ ਨਹੀਂ ਸੂਤ ਆਉਂਦਾ ਖੁੱਲੇ ਡੁੱਲੇ ਮਾਹੌਲ ਵਿੱਚ ਰਹਿਣ ਵਾਲਿਆਂ ਦੇ।
ਪਰ ਦਾਦੀ ਮੰਨੀ ਨਹੀਂ, ਚੜ ਗਈ ਜਹਾਜੇ, ਉਦਾ ਦਾਦੀ ਨੇ ਹਮੇਸ਼ਾ ਸ਼ਾਮ ਨੂੰ ਰੋਟੀ ਖਾਣ ਮਗਰੋ ਦਾਦੇ ਨਾਲ ਤੁਰਨ ਜਾਣਾ, ਸਾਡਾ ਘਰ ਖੇਤਾਂ ਵਿੱਚ ਸੀ, ਘਰ ਦਾ ਸਾਰਾ ਲੈਣ-ਦੇਨ ਦਾਦੀ ਕੋਲ ਸੀ, ਦੋਨਾ ਭੂਆ ਨੇ ਆਉਣਾ, ਦਾਦੀ ਨੇ ਦਾਦੇ ਨੂੰ ਪੈਸੇ ਫੜਾਉਣੇ ਬੀ ਕੁੜੀਆਂ ਨੂੰ ਪਿਆਰ ਦੇ ਦੇ, 6 ਮਹੀਨੇ ਦਾਦੀ ਬਾਹਰਲੇ ਮੁਲਕ ਰਹੀ ਤੇ ਏਧਰ ਬਾਪੂ ਦਿਨੋ ਦਿਨ down ਹੁੰਦਾ ਜਾ ਰਿਹਾ ਸੀ ਚੁੱਪ ਚੁੱਪ ਰਹਿਣਾ ਜੇ ਮੰਮੀ ਹੁਣਾ ਕਹਿਨਾ ਬਾਪੂ ਜੀ ਕੋਈ ਗੱਲਬਾਤ ਕਰਿਆ ਕਰੋ ਸਾਡੇ ਕੋਲ ਬੈਠਿਆ ਕਰੋ, ਬਾਪੂ ਨੇ ਚੁੱਪ ਹੀ ਰਹਿਣਾ, ਹਾਨ ਨੂੰ ਹਾਨ ਪਿਆਰਾ ਹੁੰਦਾ ਆ
ਫੇਰ ਇੱਕ ਦਿਨ ਬਾਹਰੋ ਫੋਨ ਆਇਆ ਕੇ ਦਾਦੀ ਦਾ ਬਾਹਰ ਐਕਸੀਡੈਂਟ ਹੋ ਗਿਆ , ਪੱਟ ਕੋਲੋ ਲੱਤ ਟੁੱਟ ਟੁੱਟ ਗਈ ਦੋ ਜਗਾਹ ਤੋਂ, ਬਾਪੂਦਾ Bp ਚੈਕ ਕਰਵਾਇਆ, ਬਹੁਤ ਜਿਆਦਾ ਵੱਧ ਗਿਆ ਸੀ, ਪਹਿਲੀ ਵਾਰ ਬਾਪੂ ਨੂੰ ਏਨੇ ਗੁੱਸੇ ਵਿੱਚ ਵੇਖਿਆ ਸੀ, ਇਹਨੂੰ ਕਿਹਾ ਸੀ ਕੰਜਰ ਨੇ ਭਗਤਨੀ ਨੂੰ ਨਾਂ ਲੈਕੇ ਜਾਂ ਬਾਹਰਲੇ ਮੁਲਕ ਇਹਨੂੰ ਕੀ ਪਤਾ ਵਿਚਾਰੀ ਨੂੰ ਉਦੋਂ ਦੇ ਰੂਲ ਕਾਨੂੰਨ ਦਾ,
ਦਾਦੀ ਇੱਕ ਦਿਨ ਘਰੋ ਬਾਹਰ ਨਿਕਲੀ ਤੇ ਸੜਕ ਪਾਰ ਕਰਦੀ ਦਾ ਐਕਸੀਡੈਂਟ ਹੋ ਗਿਆ, ਜਦੋ ਦਾਦੀ ਵਾਪਿਸ ਆਈ ਵਹੀਲ ਚੇਅਰ ਤੇ ਸੀ, ਚਾਚੇ ਕੋਲ ਪੁੱਤ ਨੇ ਜਨਮ ਲਿਆ ਸੀ ਪਰ ਦਾਦੇ ਨੇ ਕੋਈ ਚਾਹ ਨਹੀਂ ਕਰਨ ਦਿੱਤਾ, ਉਹਨੂੰ ਕਹੋ ਜਦੋ ਦਾਦੀ ਮਹਿੰਦਰ ਕੌਰ ਠੀਕ ਹੋ ਜਾਉ ਅਸੀਂ ਕਰਲਾਗੇ ਪਾਰਟੀ, 4 ਮਹੀਨੇ ਦਾਦੀ ਵਹੀਲ ਚੇਅਰ ਤੇ ਰਹੀ, ਦਾਦੇ ਕੁਰਸੀ ਪਹੀ ਵੱਲ ਨੂੰ ਰੇਹੜ ਲੈਣੀ, ਜਿਵੇਂ ਪਹਿਲਾਸੈਰ ਕਰਦੇ ਉਵੇਂ, ਹੀ ਦਾਦੀ ਨੇ ਖੇਤ ਬੰਨੇ ਵਿਖਾਕੇ ਲਿਆਉਣੇ,
ਕਦੇ ਕਦੇ ਮਖੌਲ ਨਾਲ ਕਹਿਣਾ ਮਹਿੰਦਰ ਕੁਰੇ ਗੋਰਿਆਂ ਵਾਂਗੂ ਪੈਂਟਾਂ ਤੇ ਨਹੀਂ ਪਾਉਣ ਲੱਗ ਗਈ ਸੀ ਬਾਹਰ ਜਾਕੇ, ਦਾਦੀ ਨੇ ਕਹਿਣਾ ਬੁੱਢੀ ਉਮਰੇ ਹੁਣ ਆਹ ਖੇਖਣ ਕਰਨੇ ਸੀ, ਅਸੀ ਸਾਰਿਆ ਹੱਸਣਾ, ਦਾਦੀ ਨੌ ਬਰ ਨੂੰ ਹੋ ਗਈ ਸੀ, ਸਾਰਾ ਪਰਿਵਾਰ ਰੋਟੀ ਖਾਕੇ ਬੈਠਾ ਸੀ, ਘਰ ਦੇ ਦੇ ਬਾਹਰ ਮੋਟਰ ਚੱਲ ਰਹੀ ਸੀ, ਦਾਦੀ ਬਾਹਰ ਪਾਣੀ ਭਰਨ ਗਈ ਤਿਲਕ ਕੇ ਡਿੱਗ ਗਈ।
ਅਸੀਂ ਦਾਦੀ ਨੂੰ ਦਾਖਲ ਕਰਵਾਇਆ, ਬਾਪੂ ਜੀ ਉਦੋ ਛੋਟੀ ਭੂਆ ਕੋਲ ਗਏ ਸੀ, ਬਾਪੂ ਜੀ ਸੁਣ ਕੇ ਅਟੈਕ ਆਗਿਆ ਦਾਦੀ ਹੋਸਪੀਟਲ ਸੀ ਤੇ ਬਾਪੂ ਅਕਾਲ ਚਲਾਣਾ ਕਰ ਗਏ, 2 ਸਾਲ ਹੋ ਗਏ ਇਸ ਗੱਲ ਨੂੰ ,ਬੜਾ ਯਾਦ ਕਰੀਦਾ ਬਾਪੂ ਜੀ , ਹੁਣ ਸਾਰਾ ਪਰਿਵਾਰ ਦਾਦੀ ਨੂੰ ਨਾਲ ਲੈਕੇ ਜਾਂਦੇ ਆ ਸੈਰ ਲਈ, ਅਸੀਂ 4 ਪੋਤੇ ਪੋਤੀਆ ਦਾਦੀ ਦੇ ਸਾਨੂੰ ਬਹੁਤ ਪਿਆਰ ਮਿਲਦਾ ਦਾਦੀ ਤੇ।
ਦੂਸਰਿਆਂ ਨੂੰ ਰੋਲਣ ਵਾਲਿਆਂ ਦੇ ਆਪਣੇ ਮਹਿਲ ਕਦੋਂ ਢਹਿ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ।
ਹੁਣ ਤੇਰੇ ਬਿਨ੍ਹਾ ਅਸੀ ਜਿਉਣਾਂ ਸਿੱਖ ਲਿਆ
ਯਾਦਾਂ ਤੇਰੀਆਂ ਨੂੰ ਵੀ ਭੁਲਾਉਣਾ ਸਿੱਖ ਲਿਆ
ਕਦੇ ਤੇਰੇ ਬਿਨ੍ਹਾ ਲੰਘਦਾ ਨੀ ਸੀ ਇੱਕ ਵੀ ਪਲ
ਹੁਣ ਤੇਰੇ ਬਿਨ੍ਹਾ ਦਿਨ ਲੰਘਉਣਾ ਸਿੱਖ ਲਿਆ
ਇਸ਼ਕ ਨਾਲ ਸਾਡੀ ਬਹੁਤੀ ਬਣਦੀ ਨੀ ਸੱਜਣਾ,
ਕਿਉਂਕਿ ਇਸ਼ਕ ਗੁਲਾਮੀ ਚਾਹੁੰਦਾ,
ਅਸੀਂ ਸ਼ੂਰੁ ਤੋਂ ਹੀ ਅਜ਼ਾਦ ਆਂ।