admin
ਸਰਦਾਰ ਦੀ ਇਕਲੌਤੀ ਧੀ ਕੁਝ ਸਮਾਂ ਹੋਇਆ ਗੁਜ਼ਰ ਗਈ ਸੀ। ਹੁਣ ਉਸ ਦਾ ਮਨ ਨਿੱਕੇ-ਨਿੱਕੇ ਬੱਚਿਆਂ ਪਾਸੋਂ ਖ਼ਾਸ ਕਰਕੇ ਕੁੜੀਆਂ ਪਾਸੋਂ ਮੋਹ ਲੋਚਦਾ ਰਹਿੰਦਾ ਸੀ। ਅੱਜ ਉਸ ਦੇ ਖੇਤ ਵਿਚ ਮਜ਼ਦੂਰ ਤੇ ਮਜ਼ਦੂਰਨਾਂ ਕਣਕ ਵੱਢ ਰਹੀਆਂ ਸਨ। ਚਾਰ-ਪੰਜ ਕਿੱਲੇ ਵਾਟ ਤਕ ਤਾਂ ਸਿਰਫ਼ ਇਕ ਕਿੱਕਰ ਹੀ ਸੀ ਜਿਸ ਹੇਠ ਸਰਦਾਰ ਖ਼ੁਦ ਪਿਆ ਸੀ।
ਇਕ ਮਜ਼ਦੂਰਨ ਦਾ ਛੋਟਾ ਜਿਹਾ ਮੁੰਡਾ ਤੇ ਕੁੜੀ ਛਾਂ ਵੱਲ ਨੂੰ ਆਉਂਦੇ ਸਨ ਪਰ ਸਰਦਾਰ ਦਾ ਰੋਹਬ ਦਾਬ ਵੇਖ ਕੇ ਡਰ ਨਾਲ ਪਿੱਛੇ ਮੁੜ ਜਾਂਦੇ ਸਨ। ਪਰ ਬੱਚਿਆਂ ਨੂੰ ਵੇਖਦੇ ਖ਼ੁਦ ਉਸ ਦਾ ਜੀਅ ਗੱਲਾਂ ਕਰਨ ਨੂੰ ਕਰਦਾ ਸੀ। ਇਕ ਵਾਰ ਬੱਚੇ ਕੋਲ ਆਏ ਤਾਂ ਸਰਦਾਰ ਨੇ ਬੁਲਾ ਲਏ ਤੇ ਡਰਦੇ-ਡਰਦੇ ਕੋਲ ਆ ਗਏ। ਕੁੜੀਏ ਤੇਰਾ ਨਾਮ ਕੀ ਐ? “ਮੀਤਾ “ਤੂੰ ਸਾਡੀ ਕੁੜੀ ਬਣੇਂਗੀ?” ਆਪਣੀ ਮਾਂ ਨੂੰ ਪੁੱਛ ਨੀਂ ਤੂੰ ਸਾਡੀ ਕੁੜੀ ਬਣ ਜਾ।
ਹੁਣ ਬੱਚਿਆਂ ਦਾ ਭੈਅ ਦੂਰ ਹੋ ਗਿਆ। ਉਹ ਸਰਦਾਰ ਨਾਲ ਖੁਸ਼ੀਆਂ ਗੱਲਾਂ ਕਰ ਰਹੇ ਸਨ। ਉਸ ਨੂੰ ਹੁਣ ਟਾਈਮ ਮੁਤਾਬਿਕ ਨੀਂਦ ਆਉਣ ਲੱਗੀ। ਪਰ ਬਚੇ ਘੂਰਨ ’ਤੇ ਵੀ ਪੂਰੇ ਨਹੀਂ ਹਟੇ। ਉਹ ਉਸ ਦੇ ਢਿੱਡ ਉਪਰ ਲੇਟ ਕੇ ਖੇਡ ਰਹੇ ਸਨ।
ਪਹਿਲਾ ਹਵਾਲਾ ਮਿਸਟਰ ਡਨਕਨ ਨਲੀਜ਼ ਕ੍ਰਿਤ ‘The Gospel of the Guru Granth Sahib” ਵਿਚੋਂ ਹੈ। ਆਪ ਜੀ Comparative Religion ਦੇ ਵਡੇ Scholar (ਪੰਡਤ ਹਨ, ਅਰ ਇਹਨਾਂ ਨੇ ਦੁਨੀਆਂ ਦੇ ਕਈ ਧਰਮਾਂ ਦੇ ਧਰਮ ਪੁਸਤਕਾਂ ਪੁਰ”The World Gospel Series” ਲੜੀ ਵਿਚ ਕਿਤਾਬਾਂ ਲਿਖੀਆਂ ਹਨ। ਆਪ ਲਿਖਦੇ ਹਨ:
“Sikhism is no disguised Hindu sect, but an independent revelation of the one Truth of all Sects; it is no variant of Muslim teachings, save in that it too proclaims the love of god and the need for men to hold Him always in their heart. It too is a distinct religion like the other great religions of the World.” (P.216)
ਅਰਥਾਤ- ਸਿਖ ਧਰਮ, ਹਿੰਦੂ ਧਰਮ ਦਾ ਭੇਸ ਵਟਾਵਾਂ ਰੂਪ ਨਹੀਂ ਹੈ, ਸਗੋਂ ਇਸ ਦਾ ਇਲਹਾਮ ਸਿੱਧਾ ਸੁਤੰਤੂ ਉਸ ਸੱਤਯ ਸਰੂਪ ਤੋਂ ਹੋਇਆ ਹੈ, ਜਿਸ ਤੋਂ ਹੋਰਨਾਂ ਧਰਮਾਂ ਦਾ ਹੋਇਆ ਹੈ। ਨਾ ਹੀ ਇਹ ਮੁਸਲਮਾਨੀ ਦੀਨ ਦਾ ਕੋਈ ਵਟਾਉ ਸਟਾਉ ਹੈ, ਭਾਵੇਂ ਸਿਖ ਧਰਮ ਬੀ ਵਾਹਿਗੁਰੂ ਨਾਲ ਪ੍ਰੇਮ ਅਰ ਉਸ ਦੀ ਯਾਦ ਦਿੜ ਕਰਾਉਂਦਾ ਹੈ। ਇਹ (ਸਿਖ ਧਰਮ | ਬੀ ਦੁਨੀਆਂ ਦੇ ਹੋਰ ਮੁੱਖ ਧਰਮਾਂ ਵਾਕੁਰ ਇਕ ਅੱਡਰਾ ਧਰਮ ਹੈ।
“So pure and spiritual a Religion as theirs has already a great place among the religions of the world.” (P-X)
ਅਰਥਾਤ- ਪਵਿਤਾ ਅਰ ਰੂਹਾਨੀ ਅੱਜ ਦੇ ਨੁਕਤੇ ਤੋਂ ਇਸ (ਸਿਖ ਧਰਮਾਂ ਦਾ ਦੁਨੀਆਂ ਦੇ ਧਰਮਾਂ ਵਿਚ ਇਕ ਮਹਾਨ ਉੱਚਾ ਦਰਜਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਵਯ ਬਾਬਤ ਲਿਖਦੇ ਹਨ:
“Apart from its great religious importance, certainly one of | the world’s masterpieces of Poetry.” (P.xv)
ਅਰਥਾਤ- ਧਾਰਮਕ ਪਹਿਲੂ ਦੀ ਮਹਾਨਤਾ ਤੋਂ ਛੁੱਟ ਸੰਸਾਰ ਦੇ ਮਹਾਂ ਕਾਵਯ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਰੁਤਬਾ ਚੋਟੀ ਦਾ ਹੈ।
ਫਿਰ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਤ ਲਿਖਦੇ ਹਨ:
“It seems certain that those views welled up from the deeps of inspiration in his own heart and owed little or nothing to what he received from others, either through books or through their words.” (P.xxxvii)
ਭਾਵ ਇਹ ਹੈ: ਇਹ ਗੱਲ ਯਕੀਨੀ ਮਾਲੂਮ ਹੁੰਦੀ ਹੈ ਕਿ ਆਪ ਦੀ ਬਾਣੀ ਧੁਰ ਅੰਦਰੋਂ ਅਨੁਭਵ ਤੋਂ ਪ੍ਰਕਾਸ਼ਦੀ ਸੀ ਅਰ ਇਸ ਦਾ ਪੜੇ ਸੁਣੇ ਨਾਲ ਕੋਈ ਸੰਬੰਧ ਨਹੀਂ ਸੀ ਹੁੰਦਾ।
ਫਿਰ ਆਪ ਸ੍ਰੀ ਗੁਰੂ ਗੰਥ ਸਾਹਿਬ ਜੀ ਬਾਬਤ ਲਿਖਦੇ ਹਨ:
“Among the world’s Scriptures few, if any, attain so high a literary level or so constant a height of inspiration.” (P.xii)
ਅਰਥਾਤ- ਦੁਨੀਆਂ ਦੇ ਧਰਮ ਪੁਸਤਕਾਂ ਵਿਚੋਂ ਸ਼ਾਇਦ ਹੀ ਕਿਸੇ ਦੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਸਾਹਿਤਕ ਖੂਬਸੂਰਤੀ ਅਥਵਾ ਲਗਾਤਾਰ
ਅਨੁਭਵੀ ਗਯਾਨ ਦੀ ਉੱਚਤਾ ਹੋਵੇ।
ਇਤਿਹਾਸ, ਸਿੱਖ ਇਤਿਹਾਸ–ਸਾਕਾ ਪੰਜਾ ਸਾਹਿਬ (੩੦ ਅਕਤੂਬਰ ੧੯੨੨)
ਸਾਕਾ ਪੰਜਾ ਸਾਹਿਬ ਦਾ ਅੱਖੀਂ ਡਿੱਠਾ ਹਾਲ=ਮੈਨੂੰ ਰੇਲ ਗੱਡੀ ਨਾ ਰੋਕਣ ਦੇ ਹੁਕਮ ਸਨ ਤੇ ਰੇਲਗੱਡੀ ਪੂਰੀ ਰਫ਼ਤਾਰ ’ਤੇ ਆ ਰਹੀ ਸੀ ਪਰ ਜਦ ਜੇਲਗੱਡੀ ਪਰਤਾਪ ਸਿੰਘ ਨਾਲ ਟਕਰਾਈ ਤਾਂ ਮੈਨੂੰ ਜਾਪਿਆ ਜਿਵੇਂ ਇਹ ਇਕ ਵੱਡੇ ਪਰਬਤ ਨਾਲ ਟਕਰਾ ਗਈ ਹੋਵੇ ਤੇ ਮੇਰਾ ਹੱਥ ਆਪਣੇ ਆਪ ਸਪੀਡਰ ’ਤੇ ਚਲਾ ਗਿਆ ਤੇ ਰੇਲਗੱਡੀ ਰੁਕ ਗਈ। ਇੰਜਣ ਦੀ ਜਾਂਚ ਤੋਂ ਪਤਾ ਲੱਗਾ ਕਿ ਗੱਡੀ ਦੇ ਬਰੇਕ ਨਹੀਂ ਲਾਏ ਗਏ ਸਨ। ਇਕ ਕੋਈ ਅਦਿੱਖ ਸ਼ਕਤੀ ਸੀ ਜਿਸ ਨੇ ਗੱਡੀ ਰੋਕ ਦਿੱਤੀ।’ ਡਰਾਈਵਰ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਸ ਦੇ ਬਿਆਨ ਨੇ ਇਹ ਸਾਬਤ ਕਰ ਦਿੱਤਾ ਕਿ ਸਤਿਗੁਰ ਨੇ ਖੁਦ ਰੇਲਗੱਡੀ ਰੋਕੀ
ਗਿਆਨੀ ਹਰਭਜਨ ਸਿੰਘ
ਭਾਈ ਕਰਮ ਸਿੰਘ ਜੀ ਅਤੇ ਭਾਈ ਪਰਤਾਪ ਸਿੰਘ ਜੀ ਪਹਿਲੇ ਦੋ ਸਿੰਘ ਸਨ, ਜੋ ਹਸਨ ਅਬਦਲ ਰੇਲਵੇ ਸਟੇਸ਼ਨ ’ਤੇ ਪੰਜਾ ਸਾਹਿਬ ਦੇ ਮੋਰਚੇ ਸਮੇਂ ਰੇਲਗੱਡੀ ਹੇਠ ਆ ਕੇ ਸ਼ਹੀਦ ਹੋਏ। ਬਾਕੀਆਂ ਨੂੰ ਕਾਫ਼ੀਆਂ ਸੱਟਾਂ ਲੱਗੀਆਂ ਸਨ। (ਪੰਜਾ ਸਾਹਿਬ ਸਾਕਾ-ਇਕ ਚਸ਼ਮਦੀਦ ਦੀ ਜ਼ੁਬਾਨੀ)
ਸਿੱਖ ਵਿਦਵਾਨ ਗਿਆਨੀ ਭਜਨ ਸਿੰਘ, ਪੰਜਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਪਰਤਾਪ ਸਿੰਘ ਦੀ ਧਰਮ ਪਤਨੀ ਬੀਬੀ ਹਰਨਾਮ ਕੌਰ ਜੀ ਕੋਲ ਗਏ ਅਤੇ ਉਨ੍ਹਾਂ ਨੂੰ ਇਸ ਮੋਰਚੇ ਬਾਰੇ ਇੰਟਰਵਿਊ ਕੀਤੀ। ਇਥੇ ਇਸ ਇੰਟਰਵਿਊ ਦੇ ਕੁਝ ਅੰਸ਼ ਪ੍ਰਕਾਸ਼ਤ ਕੀਤੇ ਜਾ ਰਹੇ ਹਨ।
ਗਿਆਨੀ ਭਜਨ ਸਿੰਘ : ਮਾਤਾ ਜੀ ! (ਸ਼ਹੀਦ ਭਾਈ ਪਰਤਾਪ ਸਿੰਘ ਦੀ ਧਰਮ ਪਤਨੀ) ਕੀ ਤੁਸੀਂ ਪੰਜਾ ਸਾਹਿਬ ਦੇ ਸਾਕੇ ਬਾਰੇ ਕੁਝ ਦੱਸ ਸਕੋਗੇ। ਮੈਂ ਵਿਸ਼ੇਸ਼ ਤੌਰ ’ਤੇ ਇਸ ਘਟਨਾ ਦੀ ਸਿੱਧੀ ਜਾਣਕਾਰੀ ਲੈਣ ਲਈ ਤੁਹਾਡੇ ਕੋਲ ਆਇਆ ਹਾਂ।
ਬੀਬੀ ਹਰਨਾਮ ਕੌਰ : ਮੈਂ ਤੁਹਾਨੂੰ ਉਸ ਮੰਦਭਾਗੇ ਦਿਨ ਵਾਪਰੀ ਘਟਨਾ ਬਾਰੇ ਕਿਉਂ ਨਹੀਂ ਦੱਸਾਂਗੀ। ਮੈਨੂੰ ਤਾਂ ਇਹ ਘਟਨਾ ਇਸ ਤਰ੍ਹਾਂ ਯਾਦ ਹੈ ਕਿ ਜਿਵੇਂ ਅਜੇ ਕੱਲ੍ਹ ਵਾਪਰੀ ਹੋਵੇ। ਮੈਂ ਉਨ੍ਹਾਂ ਲੋਕਾਂ ਵਿਚ ਸ਼ਾਮਲ ਸੀ, ਜੋ ਉਸ ਦਿਨ ਰੇਲ ਗੱਡੀ ਰੋਕਣ ਲਈ ਰੇਲ ਪਟੜੀ ’ਤੇ ਬੈਠੇ ਸਨ। ਮੈਂ ਆਪਣੇ ਪਤੀ (ਸ਼ਹੀਦ ਪਰਤਾਪ ਸਿੰਘ) ਦੇ ਪਿੱਛੇ ਬੈਠੀ ਸਾਂ। ਮੈਂ ਪੰਜਾ ਸਾਹਿਬ ਸਾਕੇ ਦੀ ਅਸਲ ਕਹਾਣੀ ਬਹੁਤ ਲੋਕਾਂ ਨੂੰ ਸੁਣਾ ਚੁੱਕੀ ਹਾਂ ਪਰ ਕਿਸੇ ਨੇ ਇਸ ਤਰ੍ਹਾਂ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਮੈਂ ਦੱਸਿਆ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਤੁਸੀਂ ਇਸ ਘਟਨਾ ਬਾਰੇ ਜਾਣਕਾਰੀ ਲੈਣ ਲਈ ਵਿਸ਼ੇਸ਼ ਤੌਰ ’ਤੇ ਚੱਲ ਕੇ ਆਏ ਹੋ ਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਤੁਸੀਂ ਉਸੇ ਤਰ੍ਹਾਂ ਲਿਖੋਗੇ ਜਿਵੇਂ ਕਿ ਮੈਂ ਤੁਹਾਨੂੰ ਅਸਲ ਕਹਾਣੀ ਦੱਸਾਂਗੀ।
ਗਿਆਨੀ ਭਜਨ ਸਿੰਘ : ਇਹ ਘਟਨਾ ਕਿਵੇਂ ਵਾਪਰੀ ਮੈਨੂੰ ਸਾਰਾ ਕੁਝ ਦੱਸੋ। ਤੁਸੀਂ ਇਹ ਸਮਝੋ ਕਿ ਮੈਨੂੰ ਇਸ ਸਾਕੇ ਬਾਰੇ ਕੁਝ ਨਹੀਂ ਪਤਾ, ਤੁਸੀਂ ਜਿਵੇਂ ਕਿਸੇ ਨਵੇਂ ਬੰਦੇ ਨੂੰ ਇਹ ਕਹਾਣੀ ਦੱਸ ਰਹੇ ਹੋ।
ਬੀਬੀ ਹਰਨਾਮ ਕੌਰ : ਇਹ ਗੁਰੂ ਕੇ ਬਾਗ ਦੇ ਮੋਰਚੇ (1922) ਦਾ ਸਮਾਂ ਸੀ। ਪੁਲਿਸ ਨੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਰੇਲ ਗੱਡੀਆਂ ਵਿੱਚ ਅਟਕ ਅਤੇ ਕੈਮਲਪੁਰ ਦੀਆਂ ਜੇਲ੍ਹਾਂ ਵਿਚ ਲਿਜਾ ਰਹੀ ਸੀ। ਦੋ ਰੇਲ ਗੱਡੀਆਂ ਪੰਜਾ ਸਾਹਿਬ ਤੋਂ ਗੁਜ਼ਰ ਗਈਆਂ ਅਤੇ ਮੇਰੇ ਪਤੀ ਨੇ ਸਟੇਸ਼ਨ ਮਾਸਟਰ, ਜੋ ਕਿ ਹਿੰਦੂ ਸਨ, ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੇ ਸਿੱਖ ਮਰਜੀਵੜਿਆਂ ਦੀਆਂ ਰੇਲ ਗੱਡੀਆਂ ਬਾਰੇ ਸੰਗਤ ਨੂੰ ਕਿਉਂ ਨਹੀਂ ਦੱਸਿਆ, ਕਿਉਂਕਿ ਸੰਗਤ ਇਨ੍ਹਾਂ ਸਿੰਘਾਂ ਦੀ ਸੇਵਾ ਕਰਨੀ ਚਾਹੁੰਦੀ ਸੀ।
ਉਸ ਵਕਤ ਮੇਰੇ ਪਤੀ ਸ੍ਰੀ ਪੰਜਾ ਸਾਹਿਬ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਅਤੇ ਖਜ਼ਾਨਚੀ ਵਜੋਂ ਸੇਵਾ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਰਹਿ ਚੁੱਕੇ ਸਨ। ਇਕ ਦਿਨ ਉਸ ਹਿੰਦੂ ਸਟੇਸ਼ਨ ਮਾਸਟਰ ਨੇ ਮੇਰੇ ਪਤੀ ਨੂੰ ਸੂਚਨਾ ਦਿੱਤੀ ਕਿ ਅਗਲੇ ਦਿਨ ਸਵੇਰੇ 8.00 ਵਜੇ ਸਿੱਖ ਕੈਦੀਆਂ ਦੀ ਰੇਲਗੱਡੀ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਪਹੁੰਚ ਰਹੀ ਹੈ। ਜਿਉਂ ਹੀ ਸੰਗਤ ਨੂੰ ਇਸ ਦਾ ਪਤਾ ਲੱਗਾ, ਉਨ੍ਹਾਂ ਨੇ ਸਿੰਘਾਂ ਲਈ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਸਵੇਰੇ ਦੇ ਦੀਵਾਨ ਮਗਰੋਂ ਅਰਦਾਸ ਕੀਤੀ ਗਈ, ਹੇ ਸੱਚੇ ਪਾਤਸ਼ਾਹ ! ਅਸੀਂ ਤੁਹਾਡੇ ਸਿੰਘਾਂ ਲਈ ਪਰਸ਼ਾਦਾ ਤਿਆਰ ਕੀਤਾ ਹੈ। ਸਾਡੀ ਆਪਣੇ ਗੁਰਸਿੱਖ ਭਰਾਵਾਂ ਨੂੰ ਇਹ ਲੰਗਰ ਛਕਾਉਣ ਦੀ ਇੱਛਾ ਪੂਰੀ ਕਰੋ ਅਤੇ ਸਾਨੂੰ ਸ਼ਕਤੀ ਬਖਸ਼ੋ ਕਿ ਅਸੀਂ ਇਹ ਲੰਗਰ ਛਕਾ ਕੇ ਹੀ ਗੁਰਦੁਆਰਾ ਸਾਹਿਬ ਪਰਤੀਏ।
ਅਰਦਾਸ ਤੋਂ ਬਾਅਦ ਜਦ ਸੰਗਤ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਉਪਰੋਂ ਹੁਕਮ ਆਏ ਹਨ ਕਿ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਗੱਡੀ ਨਹੀਂ ਰੋਕੀ ਜਾਵੇਗੀ। ਸੰਗਤ ਵਿਚ ਉਦਾਸੀ ਤੇ ਗੁੱਸੇ ਦੀ ਲਹਿਰ ਦੌੜ ਗਈ। ਸੰਗਤ ਨੇ ਉਸੇ ਵਕਤ ਗੁਰਮਤਾ ਪਾਸ ਕੀਤਾ ਕਿ ਲੰਗਰ ਹਰ ਹਾਲਤ ਵਿਚ ਛਕਾਇਆ ਜਾਵੇਗਾ ਅਤੇ ਲੰਗਰ ਛਕਾਏ ਬਗੈਰ ਗੱਡੀ ਅੱਗੇ ਨਹੀਂ ਜਾਣ ਦੇਣਗੇ।
ਗਿਆਨੀ ਭਜਨ ਸਿੰਘ : ਕੁਲ ਸੰਗਤ ਕਿੰਨੀ ਕੁ ਸੀ ?
ਬੀਬੀ ਹਰਨਾਮ ਕੌਰ : ਕੋਈ 300 ਲੋਕ ਹੋਣਗੇ।
ਗਿਆਨੀ ਭਜਨ ਸਿੰਘ : ਫਿਰ ਕੀ ਹੋਇਆ ?
ਬੀਬੀ ਹਰਨਾਮ ਕੌਰ : ਜਦ ਗੱਡੀ ਰੇਲਵੇ ਸਟੇਸ਼ਨ ਦੇ ਨੇੜੇ ਆਈ ਸੰਗਤਾਂ ਰੇਲ ਪਟੜੀ ’ਤੇ ਗਈਆਂ। ਕੁਝ ਆਦਮੀ ਸਿਗਨਲ ਦੇ ਨੇੜੇ ਬੈਠ ਗਏ।
ਗਿਆਨੀ ਭਜਨ ਸਿੰਘ : ਕੀ ਰੇਲਗੱਡੀ ਨੇੜੇ ਆਉਂਦੀ ਵੇਖ ਕੇ ਕੋਈ ਦੌੜਿਆ ?
ਬੀਬੀ ਹਰਨਾਮ ਕੌਰ : ਭੱਜਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਾਰਿਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੋਇਆ ਸੀ। ਉਸ ਵਕਤ ਕਿਸੇ ਵੀ ਵਿਅਕਤੀ ਨੂੰ ਮੌਤ ਦਾ ਖੌਫ਼ ਨਹੀਂ ਸੀ। ਇਸ ਸ਼ੁਭ ਕਰਮ ਲਈ ਸਾਰੇ ਮਰ ਮਿਟਣ ਵਾਸਤੇ ਤਿਆਰ ਸਨ।
ਗਿਆਨੀ ਭਜਨ ਸਿੰਘ : ਫਿਰ ਕੀ ਹੋਇਆ ?
ਬੀਬੀ ਹਰਨਾਮ ਕੌਰ : ਰੇਲ ਗੱਡੀ ਆਈ। ਇਹ ਸੀਟੀਆਂ ਮਾਰਦੀ ਰਹੀ ਪਰ ਕੋਈ ਨਾ ਉਠਿਆ। ਸਭ ਤੋਂ ਅੱਗੇ ਮੇਰੇ ਪਤੀ (ਸ਼ਹੀਦ) ਪਰਤਾਪ ਸਿੰਘ ਜੀ ਬੈਠੇ ਸਨ। ਉਨ੍ਹਾਂ ਦੇ ਨਾਲ ਭਾਈ ਕਰਮ ਸਿੰਘ ਜੀ ਸਨ ਅਤੇ ਹੋਰ ਕਈ ਸਿੰਘ ਬੈਠੇ ਸਨ। ਰੇਲਗੱਡੀ ਮੇਰੇ ਪਤੀ ਵਿਚ ਟਕਰਾਈ ਅਤੇ ਉਨ੍ਹਾਂ ਨੂੰ ਸ਼ਹੀਦ ਕਰਕੇ ਅੱਗੇ ਲੰਘ ਗਈ। ਭਾਈ ਕਰਮ ਸਿੰਘ ਵੀ ਰੇਲ ਗੱਡੀ ਹੇਠ ਆ ਕੇ ਸ਼ਹੀਦ ਹੋ ਗਏ। ਹੋਰ ਕਈ ਸਿੰਘਾਂ ਨੂੰ ਰੇਲਗੱਡੀ ਦੇ ਬੰਪਰ ਨੇ ਪਰ੍ਹੇ ਵਗਾਹ ਮਾਰਿਆ। 6 ਹੋਰ ਸਿੰਘ ਗੱਡੀ ਦੇ ਪਹੀਆਂ ਹੇਠ ਆ ਕੇ ਜ਼ਖ਼ਮੀ ਹੋ ਗਏ। ਉਨ੍ਹਾਂ ਦੀਆਂ ਲੱਤਾਂ ਕੱਟੀਆਂ ਗਈਆਂ। ਮੈਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਅਤੇ ਮੈਂ ਕਈ ਮਹੀਨੇ ਹਸਪਤਾਲ ਵਿਚ ਦਾਖ਼ਲ ਰਹੀ।
ਗਿਆਨੀ ਭਜਨ ਸਿੰਘ : ਕੀ ਭਾਈ ਪਰਤਾਪ ਸਿੰਘ ਉਸੇ ਥਾਂ ’ਤੇ ਸ਼ਹੀਦ ਹੋਏ ਜਾਂ ਬਾਅਦ ਵਿਚ। ਸਾਰਾ ਕੁਝ ਦੱਸੋ ?
ਬੀਬੀ ਹਰਨਾਮ ਕੌਰ : ਉਨ੍ਹਾਂ ਦੀ ਸ਼ਹੀਦੀ ਉਸੇ ਵੇਲੇ ਨਹੀਂ ਸੀ ਹੋਈ। ਜਿਉਂ ਹੀ ਰੇਲਗੱਡੀ ਰੁਕੀ। ਸੰਗਤਾਂ ਰੇਲ ਗੱਡੀ ਹੇਠਾਂ ਆ ਕੇ ਕੁਚਲੇ ਗਏ ਸਿੰਘਾਂ ਨੂੰ ਵੇਖਣ ਲਈ ਅੱਗੇ ਵਧੀਆਂ, ਮੇਰੇ ਪਤੀ ਗੰਭੀਰ ਰੂਪ ਜ਼ਖ਼ਮੀ ਸਨ। ਉਨ੍ਹਾਂ ਨੇ ਸੰਗਤਾਂ ਨੂੰ ਕਿਹਾ ਕਿ ਪਹਿਲਾਂ ਗੁਰਸਿੱਖ ਕੈਦੀਆਂ ਨੂੰ ਲੰਗਰ ਛਕਾਓ ਫਿਰ ਸਾਡੀ ਸੰਭਾਲ ਕਰਨਾ। ਜੇ ਤੁਸੀਂ ਸਾਨੂੰ ਗੱਡੀ ਹੇਠੋਂ ਕੱਢ ਲਿਆ ਡਰਾਈਵਰ ਫਿਰ ਗੱਡੀ ਚਲਾ ਲਵੇਗਾ ਤੇ ਅਸੀਂ ਆਪਣੇ ਸਿੰਘਾਂ ਨੂੰ ਲੰਗਰ ਨਹੀਂ ਛਕਾ ਸਕਾਂਗੇ।
ਲੰਗਰ ਛਕਾਉਣ ਤੋਂ ਬਾਅਦ ਜ਼ਖ਼ਮੀ ਸਿੰਘਾਂ ਨੂੰ ਗੱਡੀ ਹੇਠੋਂ ਕੱਢਿਆ ਗਿਆ। ਭਾਈ ਕਰਮ ਸਿੰਘ ਕੁਝ ਘੰਟਿਆਂ ਬਾਅਦ ਸਵਾਸ ਛੱਡ ਗਏ ਅਤੇ ਮੇਰੇ ਪਤੀ ਨੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸਰੀਰ ਛੱਡਿਆ।
ਗਿਆਨੀ ਭਜਨ ਸਿੰਘ : ਕਿਰਪਾ ਕਰਕੇ ਮੈਨੂੰ ਇਸ ਘਟਨਾ ਬਾਰੇ ਹੋਰ ਦੱਸੋ, ਜਦ ਤੁਹਾਡੇ ਪਤੀ ਰੇਲਗੱਡੀ ਹੇਠ ਆ ਕੇ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੇ ਅਗਲੇ ਦਿਨ ਸਵੇਰੇ ਸਵਾਸ ਤਿਆਗੇ, ਉਸ ਸਮੇਂ ਦੌਰਾਨ ਹੋਰ ਕੀ ਵਾਪਰਿਆ ?
ਬੀਬੀ ਹਰਨਾਮ ਕੌਰ : ਜਦ ਉਨ੍ਹਾਂ ਦੇ ਜ਼ਖ਼ਮੀ ਹੋਣ ਮਗਰੋਂ ਮੈਂ ਉਨ੍ਹਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਮੇਰੀ ਧਰਮ ਪਤਨੀ ਹੋ ਤਾਂ ਮੇਰੀ ਹਾਲਤ ਉਪਰ ਰੋਵੋ ਨਾ, ਸਗੋਂ ਖੁਸ਼ ਹੋਵੇ ਕਿ ਮੈਂ ਗੁਰਸਿੱਖੀ ਦੇ ਇਮਤਿਆਲ ਵਿਚੋਂ ਪਾਸ ਹੋ ਗਿਆ ਹਾਂ। ਉਨ੍ਹਾਂ ਦਾ ਜੁਬਾੜਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਉਹ ਵਾਹਿਗੁਰੂ ਦਾ ਵੀ ਸ਼ੁਕਰਾਨਾ ਕਰ ਰਹੇ ਸਨ ਕਿ ਉਨ੍ਹਾਂ ਦੀ ਲੰਗਰ ਛਕਾਉਣ ਦੀ ਅਰਦਾਸ ਪੂਰੀ ਹੋ ਗਈ।
ਗਿਆਨੀ ਭਜਨ ਸਿੰਘ : ਉਨ੍ਹਾਂ ਦੀ ਜ਼ਿੰਦਗੀ ਬਾਰੇ ਹੋਰ ਵੀ ਕੁਝ ਦੱਸੋ। ਉਹ ਕਿੰਨੇ ਵਰ੍ਹਿਆਂ ਦੇ ਸਨ ?
ਬੀਬੀ ਹਰਨਾਮ ਕੌਰ : ਸ਼ਹੀਦੀ ਵੇਲੇ ਉਹ 24-25 ਸਾਲਾਂ ਦੇ ਹੋਣਗੇ। ਸਾਡੀ ਸ਼ਾਦੀ 4 ਸਾਲ ਪਹਿਲਾਂ ਹੋਈ ਸੀ। ਉਹ ਕੁਝ ਸਮਾਂ ਫੌਜ ਵਿਚ ਵੀ ਰਹੇ ਸਨ। ਉਨ੍ਹਾਂ ਨੂੰ ਕਾਲੀ ਪੱਗ ਬੰਨ੍ਹਣ ਕਰਕੇ ਫੌਜ ਛੱਡਣੀ ਪਈ ਸੀ। ਅਸੀਂ ਫਿਰ ਰਾਵਲਪਿੰਡੀ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਪੰਜਾ ਸਾਹਿਬ ਗੁਰਦੁਆਰਾ ਮੁਕਤ ਕਰਾਉਣ ਵੇਲੇ ਉਹ ਜਥੇ ਵਿਚ ਸਭ ਤੋਂ ਅੱਗੇ ਸਨ। ਗੁਰਦੁਆਰਾ ਸਾਹਿਬ ਤੋਂ ਮਹੰਤ ਦਾ ਕਬਜ਼ਾ ਹਟਣ ਮਗਰੋਂ ਮੇਰੇ ਪਤੀ ਨੂੰ ਇਸ ਦਾ ਮੈਨੇਜਰ ਤੇ ਸਕੱਤਰ ਬਣਾਇਆ ਗਿਆ। ਉਨ੍ਹਾਂ ਨੇ ਬਿਨਾਂ ਕਿਸੇ ਤਨਖਾਹ ਜਾਂ ਸੇਵਾਫਲ ਦੇ ਨਿਸ਼ਕਾਮ ਸੇਵਾ ਕੀਤੀ। ਉਸ ਵਕਤ ਸਾਨੂੰ ਆਪਣੀਆਂ ਕਈ ਚੀਜ਼ਾਂ ਵੀ ਵੇਚਣੀਆਂ ਪਈਆਂ। ਸਾਡੇ ਕੋਲ ਕੋਈ ਪੈਸਾ ਨਹੀਂ ਸੀ। ਮੇਰੇ ਪਤੀ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ। ਜਦੋਂ ਉਹ ਸ਼ਹੀਦ ਹੋਏ, ਉਸ ਵਕਤ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੰਮ ਕਰਦੇ ਸਨ। ਉਨ੍ਹਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਸਾਡੇ ਘਰ ਇਕ ਪੁੱਤਰ ਪੈਦਾ ਹੋਇਆ, ਜੋ 2 ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਿਆ। ਉਸ ਦੀ ਮੌਤ ਤੇ ਮੇਰੇ ਪਤੀ ਵਾਹਿਗੁਰੂ ਦੀ ਰਜ਼ਾ ਵਿਚ ਰਹੇ ਅਤੇ ਉਹ ਬਿਲਕੁਲ ਨਹੀਂ ਡੋਲੇ। ਆਪਣੇ ਪੁੱਤਰ ਦੇ ਅੰਤਮ ਸਸਕਾਰ ਸਮੇਂ ਉਨ੍ਹਾਂ ਨੇ ਉਸ ਦਾ ਬਬਾਨ ਕੱਢਿਆ ਅਤੇ ਉਸ ਦੀ ਅਰਥੀ ਸ਼ਮਸ਼ਾਨਘਾਟ ਤੱਕ ਲਿਜਾਣ ਸਮੇਂ ਬੈਂਡ ਪਾਰਟੀ ਬੁਲਾਈ ਗਈ। ਮੇਰੇ ਪਤੀ ਦੀ ਸ਼ਹੀਦੀ ਤੋਂ ਕੁਝ ਮਹੀਨਿਆਂ ਬਾਅਦ ਸਾਡੇ ਘਰ ਦੂਜਾ ਬੱਚਾ ਪੈਦਾ ਹੋਇਆ, ਜੋ ਬੇਟੀ ਸੀ। ਉਸ ਦਾ ਨਾਂ ਜੋਗਿੰਦਰ ਕੌਰ ਰੱਖਿਆ ਗਿਆ।
ਗਿਆਨੀ ਭਜਨ ਸਿੰਘ : ਕੀ ਤੁਹਾਨੂੰ ਪੰਜਾ ਸਾਹਿਬ ਦੇ ਸਾਕੇ ਨਾਲ ਸਬੰਧਤ ਕੋਈ ਘਟਨਾ ਯਾਦ ਹੈ ? ?
ਬੀਬੀ ਹਰਨਾਮ ਕੌਰ : ਰੇਲਗੱਡੀ ਦਾ ਡਰਾਈਵਰ ਪਾਕਿਸਤਾਨ ਦੇ ਗੁਜਰਾਤ ਸ਼ਹਿਰ ਦਾ ਅਰਾਈਂ ਮੁਸਲਮਾਨ ਸੀ। ਮੈਨੂੰ ਹੁਣ ਉਸ ਦਾ ਨਾਮ ਯਾਦ ਨਹੀਂ। ਇਕ ਰਿਟਾਇਰ ਜੱਜ ਵੱਲੋਂ ਉਸ ਦੀ ਜਾਂਚ ਕੀਤੀ ਗਈ ਕਿ ਉਸ ਨੇ ਰੇਲਗੱਡੀ ਕਿਉਂ ਰੋਕੀ ਜਦ ਅਜਿਹਾ ਨਾ ਕਰਨ ਦੇ ਹੁਕਮ ਸਨ। ਉਸ (ਡਰਾਈਵਰ) ਨੇ ਜੱਜਾਂ ਦੇ ਟ੍ਰਿਬਿਊਨਲ ਅੱਗੇ ਜੋ ਬਿਆਨ ਦਿੱਤਾ, ਉਹ ਇਤਿਹਾਸਕ ਤੌਰ ’ਤੇ ਬਹੁਤ ਮਹੱਤਤਾ ਰੱਖਦਾ ਹੈ।
‘ਮੈਨੂੰ ਰੇਲ ਗੱਡੀ ਨਾ ਰੋਕਣ ਦੇ ਹੁਕਮ ਸਨ ਤੇ ਰੇਲਗੱਡੀ ਪੂਰੀ ਰਫ਼ਤਾਰ ’ਤੇ ਆ ਰਹੀ ਸੀ ਪਰ ਜਦ ਜੇਲਗੱਡੀ ਪਰਤਾਪ ਸਿੰਘ ਨਾਲ ਟਕਰਾਈ ਤਾਂ ਮੈਨੂੰ ਜਾਪਿਆ ਜਿਵੇਂ ਇਹ ਇਕ ਵੱਡੇ ਪਰਬਤ ਨਾਲ ਟਕਰਾ ਗਈ ਹੋਵੇ ਤੇ ਮੇਰਾ ਹੱਥ ਆਪਣੇ ਆਪ ਸਪੀਡਰ ’ਤੇ ਚਲਾ ਗਿਆ ਤੇ ਰੇਲਗੱਡੀ ਰੁਕ ਗਈ। ਇੰਜਣ ਦੀ ਜਾਂਚ ਤੋਂ ਪਤਾ ਲੱਗਾ ਕਿ ਗੱਡੀ ਦੇ ਬਰੇਕ ਨਹੀਂ ਲਾਏ ਗਏ ਸਨ। ਇਕ ਕੋਈ ਅਦਿੱਖ ਸ਼ਕਤੀ ਸੀ ਜਿਸ ਨੇ ਗੱਡੀ ਰੋਕ ਦਿੱਤੀ।’ ਡਰਾਈਵਰ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਸ ਦੇ ਬਿਆਨ ਨੇ ਇਹ ਸਾਬਤ ਕਰ ਦਿੱਤਾ ਕਿ ਸਤਿਗੁਰ ਨੇ ਖੁਦ ਰੇਲਗੱਡੀ ਰੋਕੀ
ਕਹਿੰਦੇ ਬਈ ਕੇਰਾ ਏਜੰਟਾ ਨੇ ਚਾਰ ਬੰਦਿਆ ਦੀ ਕੀਰਤਨੀ ਜੱਥੇ ਦੇ ਤੌਰ ਤੇ ਕਨੇਡਾ ਦੀ ਫਾਇਲ ਲਾ ਦਿੱਤੀ ਤੇ ਉਹਨਾ ਦੀ ਆ ਗਈ ਇੰਟਰਵਿਊ ਤੇ ਕਨੇਡਾ #ਅੰਬੈਸੀ ਵਾਲੇ ਕਹਿੰਦੇ ਬਈ ਅਸੀ ਕਿਵੇ ਮੰਨੀਏ ਕਿ ਤੁਸੀ ਅਸਲੀ #ਕੀਰਤਨੀਏ ਹੋ ਚੱਲੋ ਸਾਨੂੰ ਕੀਰਤਨ ਕਰਕੇ ਵਿਖਾਉ। ਉਹਨਾ ਚਾਰਾ ਦੇ ਤਾ ਆ ਗਈ ਦੰਦਾ ਵਿੱਚ ਜੀਭ ਤੇ ਸੋਚਣ ਲੱਗੇ.. ਲੈ ਬਈ ਫਸ ਗਏ ਹੁਣ ਆਪਾ ਨੂੰ ਤਾ ਵਾਜਾ ਖੋਲਣਾ ਵੀ ਨੀ ਆਉਦਾ ਕੀਰਤਨ ਕਿਵੇ ਕਰਾਗੇ…..ਉਹਨਾ ਚੋ ਇੱਕ ਅਸਤਰ ਦਿਮਾਗ ਦਾ ਬੋਲਿਆ ਕਿ ਅਸੀ ਤੁਹਾਡੇ ਇਸ ਕਮਰੇ ਵਿੱਚ ਕਿਵੇ ਕੀਰਤਨ ਕਰ ਸਕਦੇ ਆ….ਕਿਉਕਿ ਕੀਰਤਨ ਕਰਨ ਦੇ ਕੁੱਝ ਅਸੂਲ ਹੁੰਦੇ ਨੇ ਜੇ ਤੁਸੀ ਕੀਰਤਨ ਕਰਵਾਉਣਾ ਹੀ ਏ ਤਾ ਪਹਿਲਾ ਇਹ ਕਮਰਾ ਚੰਗੀ ਤਰਾ ਧੋ ਕੇ ਸਾਫ ਕਰੋ ਤੇ ਵਾਧੂ ਘਾਟੂ ਸਮਾਨ ਬਾਹਰ ਕੱਢੋ ਤੇ ਫਿਰ ਚੰਗੀ ਧੂਫ-ਬੱਤੀ ਕਰੋ ਤੇ ਸਾਰਾ ਸਟਾਫ ਸਿਰ ਢੱਕ ਕੇ ਸੰਗਤ ਦੇ ਰੂਪ ਵਿੱਚ ਸਾਡੇ ਸਾਹਮਣੇ ਬੈਠੋ ਅਸੀ ਫਿਰ ਕਰਾਗੇ ਕੀਰਤਨ ਤੇ ਘੱਟੋ ਘੱਟ ਇੱਕ ਘੰਟਾ ਲਗਾਤਾਰ ਕਰਨਾ ਪਊ ਤੁਸੀ ਸਾਡੇ ਖਤਮ ਕਰਨ ਤੋ ਪਹਿਲਾ ਵਿਚਾਲੇ ਨਹੀ ਰੋਕ ਸਕਦੇ …..ਅੰਬੈਸੀ ਵਾਲੇ ਸੋਚਣ ਲੱਗੇ ਬਈ ਏਨਾ ਝਮੇਲਾ ਕੋਣ ਕਰੂ ਵੈਸੇ ਵੀ ਗੱਲਾ ਬਾਤਾ ਤੋ ਅਸਲੀ ਹੀ ਲੱਗਦੇ ਨੇ…ਉਹਨਾ ਝੱਟ ਪਾਸਪੋਰਟ ਤੇ ਵੀਜੇ ਵਾਲੀ ਮੋਹਰ ਲਾ ਕੇ ਤੋਰ ਤੇ..
ਉਹਨਾ ਤੋ ਅਗਲਾ ਨੰਬਰ ਆ ਗਿਆ ਅਸਲੀ ਕੀਰਤਨੀ ਜੱਥੇ ਦਾ ਜਿੰਨਾ ਦਾ ਮੁੱਖ ਰੁਜਗਾਰ ਹੀ ਕੀਰਤਨ ਸੀ ਉਹਨਾ ਨੂੰ ਵੀ ਅੰਬੈਸੀ ਵਾਲਿਆ ਨੇ ਉਹੀ ਪਹਿਲਿਆ ਵਾਲਾ ਸਵਾਲ ਕੀਤਾ ਤੇ ਉਹ ਤਾ ਝੱਟ #ਵਾਜਾ ਖੋਲ ਕੇ ਬਹਿ ਗਏ ….
ਅੰਬੈਸੀ ਵਾਲਿਆ ਨੇ ਪਾਸਪੋਰਟ ਵਗਾਹ ਕੇ ਮਾਰੇ ਉਹਨਾ ਦੇ ਮੂੰਹਾ ਤੇ ਕਹਿੰਦੇ ਥੋਨੂੰ ਤਾ ਕੀਰਤਨ ਦੇ ਅਸੂਲ ਹੀ ਨਹੀ ਪਤਾ…
😜😜😜🤭🤭🤣
ਸੁਭਾਅ ਵਿੱਚ ਸਖਤੀ ਹੋਣੀ ਲਾਜ਼ਮੀ ਹੈ ਜਨਾਬ
ਸਮੁੁੰਦਰ ਪੀ ਜਾਦੇ ਲੋਕ, ਜੇ ਖਾਰਾ ਨਾ ਹੁੰਦਾ
ਜਿੱਤਣ ਦਾ ਮਜਾ ਉਦੋ ਹੀ ਆਉਦਾ,
ਜਦੋ ਜਮਾਨਾ ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੁੰਦਾ।
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਗੱਲ 89 ਦੀ ਆ ਜਦੋ ਪੰਜਾਬ ਚ ਸਮਾਂ ਥੋੜਾ ਖਰਾਬ ਸੀ, ਮੇਰੀ ਭੂਆ ਜੀ ਦੀ ਉਮਰ 17 ਕੁ ਸਾਲ ਦੀ ਹੋਣੀ ਉਹ ਬਹੁਤ ਸੋਹਣੇ ਤੇ ਉਚੇ ਲੱਖੇ ।ਅੱਗੇ ਦੀ ਕਹਾਣੀ ਜਿਵੇਂ ਭੂਆਜੀ ਦੱਸ ਰਹੇ ,ਉਸ ਤਰੀਕੇ ਨਾਲ ਲਿਖੀ ਆ ਭੂਆਜੀ ਦਸਦੇ ਕੀ 8th ਕਲਾਸ ਚ ਹੀ ਮੇਰਾ ਰਿਸ਼ਤਾ ਹੋ ਗਿਆ ਸੀ, ਭੂਆ ਦੇ ਨਨਾਣ ਦੇ ਮੁੰਡੇ ਨਾਲ,ਨਾਲ ਦੇ ਪਿੰਡ ਹੀ ਉਹ ਰਹਿੰਦੀ ਸੀ, ਉਹ ਚੰਗੇ ਜ਼ਿਮੀਦਾਰ ਪਰਿਵਾਰ ਸੀ ਤੇ ਅਸੀ ਠੀਕ ਠਾਕ ਬਸ ਆਈ ਚਲਾਈ ਚਲਦੀ ਸੀ। ਲਾਗੇ ਹੋਣ ਕਰਕੇ ਭੂਆ ਦੀ ਨਨਾਣ ਸਾਡੇ ਕੋਲ ਛੇਤੀ ਛੇਤੀ ਆ ਜਾਂਦੀ ਸੀ,
ਇਕ ਦਿਨ ਉਹਨੇ ਮੇਰੀ ਬੀਬੀ ਨੂੰ ਕਿਹਾ ਆਪਣੀ ਪੋਤਰੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਕਰਦੇ। ਬੀਬੀ ਨੂੰ ਹੋ ਗਿਆ ਮੁੰਡਾ ਸੋਹਣਾ ਜਮੀਨ ਖੁਲੀ ਮੇਰੀ ਪੋਤਰੀ ਤੇ ਰਾਜ ਕਰੁ , ਜਿਦਾ ਕੀ ਹਰ ਦਾਦੀ ਨੂੰ ਹੁੰਦਾ ਗੱਲ ਹੋਗੀ,ਹੋਲੀ ਹੋਲੀ ਗੱਲ ਪਿੰਡ ਚ ਪਤਾ ਲਗ ਗਈ ਕਹਿੰਦੇ ਕੁੜੀ ਮੰਗ ਵੀ ਦਿਤੀ ਹਰ ਇਕ ਨੇ ਕਿਹਾ ਕਰਨਾ ਕਰਮਾਂ ਵਾਲੀ ਕੁੜੀ ਇਹਨਾਂ ਸੋਹਣਾ ਮੁੰਡਾ ਇੰਨੀ ਜ਼ਮੀਨ ਬਸ ਫਿਰ ਕੀ ਮੇਰੀਆਂ ਸਹੇਲੀਆਂ ਨੂੰ ਪਤਾ ਲਗਾ ਕੀ ਇਹਦਾ ਰਿਸ਼ਤਾ ਸੰਧੂਆਂ ਦੇ ਮੁੰਡੇ ਨੂੰ ਹੋ ਗਿਆ ਓਹਨਾ ਛੇੜਨਾ, ਮੈਨੂੰ ਗੁੱਸਾ ਲਗਣਾ, ਕਹਿਣਾ ਸਬ ਝੂਠ, ਨਹੀਂ ਹੋਇਆ ਕੋਈ ਰਿਸ਼ਤਾ ਕੁੜੀਆਂ ਕਹਿਣਾ ਸੋਹ ਖਾ ਚਲ ਆਪਣੇ ਵੀਰ ਦੀ ,ਸੱਚ ਦਸਾ ਮੈਂਨੂੰ ਡਰ ਲਗਣਾ ਕੀ ਜੇ ਸੋਹ ਖਾਲੀ ਕੀਤੇ ਉਹਨੂੰ ਕੁਝ ਹੋ ਨਾ ਜਾਵੇ ,ਮੈਂ ਕਹਿਣਾ ਗੁਰੂ ਘਰ ਖਾਲੂ ਸੋਹ ਪਰ ਵੀਰ ਦੀ ਨਹੀਂ ਖਾਣੀ ਉਹਨਾ ਕਹਿਣਾ ਚਲ ਫਿਰ ਗੁਰੂ ਘਰ ਮੈਂ ਖਾ ਆਉਂਣੀ. ਅਗਲੇ ਦਿਨ ਤੜਕੇ ਉਠਕੇ ਝਾੜੂ ਲੋਣਾ ਬਾਬੇ ਘਰ ਸੇਵਾ ਕਰਨੀ ਨਾਲੇ ਰੋਣਾ ਬਾਬਾ ਤੇਰੀ ਝੂਠੀ ਸੋਹ ਖਾਦੀ ਮੈਂ ਵੇਖੀ ਕੀਤੇ ਫੇਲ ਨਾ ਕਰਦੀ।
ਮੈਂ 10 ਤਕ ਪਹੁਚੀ 10 ਦੇ ਪੇਪਰ ਹੁੰਦੀਆਂ, ਉਹਦੀ ਮਾਂ ਨੇ ਮੇਰੇ ਸਿਰ ਤੇ ਲਾਲ ਫੁਲਕਾਰੀ ਦਾ ਮੂੰਹ ਚ ਲੱਡੂ ਤੇ ਹੱਥ ਚ 5o₹ ਰੱਖ ਕੇ ਮੋਹਰ ਲਾਤੀ ਰਿਸ਼ਤੇ ਦੀ. ਫਿਰ ਤੇ ਪਿੰਡ ਵਾਲਿਆਂ ਵਧਾਈਆਂ ਦੇਣੀਆਂ ਕੁੜੀਆਂ ਆਖਣਾ ਹੁਣ ਦਸ ਮੁਕਰਦੀ ਸੀਨਾ ਹੁਣ ਮੰਨਦੀ ਕੀ ਹੈਗੀ ਤੂੰ ਸੰਧੂ ਦੀ ਮੰਗ ਆ। ਮੈਂ ਘਰ ਆਕੇ ਬੀਬੀ ਨਾਲ ਲੜ ਪੈਣਾ ਕੀ ਮੈਨੂੰ ਇਹਦਾ ਬੋਲਦੀਆਂ, ਬਾਪੂ ਜੀ ਨੇ ਅਗੇ ਪੜਨੋ ਹਟਾ ਲਿਆ। ਪਰ ਬੇਬੇ ਨੇ ਕਿਹਾ ਮੁੰਡਾ ਖਾਲਸਾ ਕਾਲਜ ਪੜਦਾ ਓਹਨੂੰ ਆਖਿਆ ਕੁੜੀ 10 ਹੀ ਪੜ੍ਹੀ ਫਿਰ ਕੀਤੇ ਰਿਸ਼ਤੇ ਤੋਂ ਨਾਹ ਨਾ ਕਰਦੇ ਆਪਾਂ ਪਡ਼ਾ ਦੇਈਏ 12 ਤੇ ਸੁਣਿਆ ਮੁੰਡਾ 15 ਵੀ ਚ ਪਦਾ। | 15 ਮਤਲਬ ਦੂਜੇ ਸਾਲ ਚ । ਰਿਸਤੇ ਦੇ ਡਰੋ ਬਾਪੂ ਮਨ ਗਿਆ ਮੈਨੂੰ ਚਾਅ ਚੜ ਗਿਆ ਅਖੇ ਚਲ ਕੀਤੇ ਤੇ ਕੰਮ ਆਇਆ ਇਹ ਰਿਸ਼ਤਾ ਇਹੀ ਸੋਚ ਨੱਚਦੀ ਫਿਰਦੀ ਸੀ,ਕੁਝ ਕੁ ਕੁੜੀਆਂ ਦੇ ਵਿਆਹ ਹੋਗੇ ਤੇ ਕੁਝ ਪੜ੍ਹਨੋ ਹਟ ਗਈਆਂ । ਤੀਆਂ ਲਗਦੀਆਂ ਹੁੰਦੀਆਂ ਸੀ ਓਦੋ ਪਿੰਡੋ ਬਾਹਰ ਵਾਰ ਓਥੇ ਸਬ ਨੇ ਮਿਲਣਾ ਤੇ ਮੈਨੂੰ ਕੁੜੀਆਂ ਨੇ ਕਹਿਣਾ ਤੈਨੂੰ ਵੀ ਹਟਾ ਲੈਣਾ ਸੀ ਪੜ੍ਹਨੋ ਤੈਨੂੰ ਤਾਂ ਲਾਤਾ ਤੂੰ ਸੰਧੂ ਘਰ ਮੰਗੀ।
ਤੇ ਤੂੰ ਵੀ ਸਾਡੇ ਵਾਂਗੂ ਘਰ ਬੈਠਣਾ ਸੀ.ਉਦੋ ਮੈਨੂੰ ਗੁਸਾ ਆਉਂਣਾ ਹਟ ਗਿਆ ਸੀ ਮੈਂ ਹੱਸ ਪੈਣਾ ਫਿਰ ਇਕ ਦਿਨ veer ਖੇਤਾਂ ਚ ਕੰਮ ਕਰਦਾ ਸੀ ਤੇ ਭਾਬੀ ਮਗਰ ਰੋਟੀ ਲੈ ਕੇ ਗਈ , ਦਸਦੇ ਅੰਨੇ ਵਾਹ ਗੋਲੀ ਚਲੀ ਤੇ ਮੇਰਾ ਵੀਰ ਭਾਬੀ ਵਿੱਚ ਮਾਰੇ ਗਏ ਦਸਦੇ ਕੀ ਕੋਈ ਖਾੜਕੂ ਲੁਕਿਆ ਸੀ ਗੋਲੀ ਓਹਦੇ ਤੇ ਚਲੀ ਵਿੱਚ ਇਹ ਮਰਗੇ ਪਰ ਪੁਲਿਸ ਨੇ ਵੀਰ ਨੂੰ ਵੀ ਖਾੜਕੂ ਪੇਸ਼ ਕਰਤਾ। ਤੇ ਭਾਬੀ ਨੂੰ ਖਬਰਾਂ ਉਹਨਾ ਤਕ ਪਹੁਚਾਉਣ ਵਾਲੀ ਬਣਾ ਦਿੱਤਾ, ਬੀਬੀ ਰੋ ਰੋ ਮਰਗੀ ਤੇ ਬਾਪੂ ਨੂੰ ਪੁਲਿਸ ਲੈਗੀ ਫਿਰ ਹਰਜੀਤ ਸਿੰਘ ਸੰਧੂ ਜਿਸਦੇ ਨਾਲ ਮੇਰੀ ਮੰਗਣੀ ਹੋਈ ਸੀ ਉਹਨੇ ਤੇ ਉਹਦੇ ਪਿਉ ਨੇ ਪਿੰਡ ਵਾਲਿਆਂ ਨਾਲ ਰਲ ਕੇ ਮੇਰੇ ਵੀਰ ਤੇ ਭਾਬੀ ਦਾ ਅੰਤਿਮ ਸਸਕਾਰ ਕਰਵਾਇਆ।
ਪਰ ਉਹ ਸਾਡੇ ਘਰ ਨੀ ਆਇਆ ਬਾਹਰੋ ਬਾਹਰ ਚਲ ਗਿਆ । ਉਸ ਤੋਂ ਬਾਅਦ ਓਹਨੇ 90 ਹਜਾਰ ਦੇਕੇ ਮੇਰੇ ਬਾਪੁ ਨੂੰ ਛੱਡਵਾਈਆਂ ਤੇ ਬੂਹੇ ਅਗੇ ਛੱਡ ਕੇ ਚਲ ਗਿਆ ।ਉਸ ਦਿਨ ਮੈਨੂੰ ਲਗਾ ਚਲੋ ਕੋਈ ਤੇ ਹੇਗਾ ਸਾਡਾ, ਅਖੀਰ ਮੇਰੇ ਵਿਆਹ ਦੀ ਗੱਲ ਹੋਣੀ ਸ਼ੁਰੂ ਹੋਈ. ਫਿਰ ਇਕ ਦਿਨ ਰਾਤ 6 ਕੁ ਵੱਜੇ ਸਾਡੇ ਘਰ ਮੋਹਰੇ ਬੁਲਟ ਮੋਟਰ ਸਾਈਕਲ ਦੀ ਅਵਾਜ ਆਈ ਵੀਰ ਦਾ ਬੇਟਾ ਬਾਹਰ ਨਿਕਲਿਆ ਛੋਟਾ ਸੀ ਉਦੋ ਓਹਦੇ ਪੁੱਛਣ ਤੇ ਦੱਸਿਆ ਕੀ ਮੈਂ ਹਰਜੀਤ ਸਿੰਘ ਸੰਧੂ ਆ ਤੇ ਬਾਪੂ ਜੀ ਨੂੰ ਮਿਲਣਾ, ਇਹ ਗੱਲ ਸੁਣ ਕੇ ਬਾਪੂ ਨੇ ਵੀ ਮੇਰੇ ਮੂੰਹ ਵੱਲ ਵੇਖਿਆਤੇ ਬਾਹਰ ਤੁਰ ਗਏ ਮੈਂ ਵੀ ਪਿੱਛੇ ਗਈ ਪਰ ਦਰਵਾਜੇ ਤੋਂ ਬਾਹਰ ਨੀ ਪਿੱਛੇ ਰਹੀ।
ਉਹਨੇ ਬਾਪੂ ਜੀ ਨੂੰ ਕਿਹਾ ਕੀ ਬਾਪੂ ਜੀ ਮੈਨੂੰ ਕੋਈ ਕਾਹਲੀ ਨੀ ਵੀਰ ਦੇ ਬਚੇ ਬਹੁਤ ਛੋਟੇ ਨੇ ਵੇਖਲੋ, ਜੇ ਵਿਆਹ 2 ਸਾਲ ਰੁਕ ਕੇ ਕਰਨਾ ਸਾਨੂੰ ਕੋਈ ਕਾਹਲ ਨੀ ਹੈਗੀ, ਬਾਪੂ ਕਹਿੰਦੇ ਲੋਕਾਂ ਕਹਿਣਾ ਕੀ ਕਈ ਸਾਲ ਹੋਗੇ ਮੰਗੀ ਨੂੰ ਵਿਆਹ ਨੀ ਕਰਦੇ ਨਾਲੇ 3 ਜਣੇ ਤੁਰਗੇ । ਕੱਲ ਨੂੰ ਮੈਨੂੰ ਕੁਝ ਹੋ ਗਿਆ ਤੇ ਫਿਰ. ਓਹਨੇ ਗੱਲ ਟੋਕਦੇ ਕਿਹਾ ਬਾਪੂ ਜੀ ਮੇਰੀ ਮੰਗ ਆਤੇ ਮੈਂ ਹੀ ਵਿਆਹ ਕੇ ਲਿਜਾਉ ਫਿਕਰ ਨਾ ਕਰੋ.। ਅੱਜ ਲੇਜਾ ਭਾਵੇਂ ਕੱਲ ਤੇ ਭਾਵੇਂ ਸਾਲ ਨੂੰ ਲੈ ਕੇ ਮੈਂ ਹੀ ਜਾਉ ਮੈਂ ਆਪਣੀ ਜੁਬਾਨ ਤੇ ਨੀ ਮੁਕਰਦਾ, ਬਸ ਇੰਨੀ ਕੁ ਗੱਲ ਹੋਇ ਕੀ ਪੁਲਿਸ ਆਗੀ । ਬਾਪੂ ਜੀ ਨੂੰ ਲਿਜਾਣ ਲਗੇ ਉਹਨੇ ਰੋਕਤਾ ਤੇ ਥਾਣੇਦਾਰ ਨਾਲ ਹੱਥੋਪਾਈ ਹੋ ਗਿਆ।ਪੁਲਿਸ ਦੀਆਂ 2 ਗੱਡੀਆਂ ਹੋਰ ਆਗਿਆ ਹਰਜੀਤ ਨੂੰ ਚੁੱਕ ਕੇ ਲੈਗੇ ਬਸ ਫਿਰ ਕੀ ਘਰਦਿਆਂ ਪਿੰਡ ਵਾਲਿਆਂ ਬਹੁਤ ਭੱਜ ਨਸ ਕੀਤੀ ਉਹਦੇ ਟੱਬਰ ਨੇ ਪੈਸਾ ਪਾਣੀ ਦੀ ਤਰਾਂ ਵਹਾਇਤਾ ਨਾ ਉਹ ਲੱਭਾ ਨਾ ਉਹਦੀ ਲਾਸ਼।
ਜਿਸ ਕੁੜੀ ਦੀ ਭੂਆ ਦੀ ਕਹਾਣੀ ਅੱਗੇ ਦੀ ਕਹਾਣੀ ਉਹ ਕੁੜੀ ਦੱਸ ਰਹੀ ਆ । ਮੇਰੇ ਬਾਪੂ ਨੂੰ ਇਹੀ ਗਮ ਖਾ ਗਿਆ ਕੀ ਮੁੰਡਾ ਬੂਹੇ ਅਗੋ ਚੁੱਕਿਆ ਗਿਆ। ਭੂਆ ਜਿਸ ਦੀ ਕਹਾਣੀ ਉਸਨੇ ਪਾਲਿਆ, ਕਿਉਂਕਿ ਉਸਦੇ ਵੀਰ ਭਰਜਾਈ ਵੀ ਮਰ ਗਏ ਸੀ ਨੇ ਸਾਨੂੰ ਪਾਲਿਆ ਤੇ ਬਹੁਤ ਸਾਲ ਇਹੀ ਸਬ ਸੋਚਦੇ ਰਹੇ ਕੀ ਸ਼ਇਦ ਲਭ ਜਾਵੇ ਪਰ ਨੀ ਲੱਭਾ ਓਹਦੇ ਮਾਪੇ ਵੀ ਉਡੀਕ ਦੇ ਮੁਕ ਗਏ ਕੱਲਾ ਪੁੱਤ ਸੀ।
ਮਾਪਿਆਂ ਦੀ 70 ਕਿਲੇ ਜਮੀਨ ਦੇ ਸੀ ਮੇਰੀ ਭੂਆ ਨੇ ਸਾਰੀ ਜਿੰਦਗੀ ਉਹਦੀ ਮੰਗ ਬਣਕੇ ਕੱਢ ਦਿੱਤੀ ਤੇ ਸਾਨੂੰ ਪਾਲਿਆ ਤੇ ਨਾਮ ਜਪਦੀ ਰਹੀ. ਵਾਹਿਗੁਰ ਵਾਹਿਗੁਰ ਦਿਨ ਰਾਤ ਜਪਦੀ ਰਹੀ ਅੱਜ ਅਸੀਂ ਕਨੇਡਾ ਚ ਆ ਮੇਰੀ ਤੇ ਵੀਰ ਦੀ marriage ਹੋਗੀ। ਅਸੀ ਸੈੱਟ ਆ , ਭੂਆ ਸਾਡੇ ਕੋਲ ਹੀ ਰਹਿੰਦੀ ਆ ਦਿਨ ਰਾਤ ਪਾਠ ਕਰਦੀ ਰਹਿੰਦੀ ਤੇ ਅਜ ਵੀ ਓਹਦੇ ਕੱਪੜਿਆ ਚ ਸ਼ਗੁਨ ਵਾਲੀ ਫੁਲਕਾਰੀ ਨਾਲ 5o ਰੁਪਏ ਬਜੇ ਨੇ ਤੇ ਇਕ ਗੱਲ ਹਰ ਉਹ ਹਰਜੀਤ ਸਿੰਘ ਸੰਧੂ ਦੀ ਮੰਗ ਰਹੀ ਸਾਰੀ ਉਮਰ ਪਰ ਓਹਨੇ ਕਦੇ ਵੀ ਓਹਨੂੰ ਨਾ ਵੇਖਿਆ ਤੇ ਨਾ ਮਿਲੀ। ਅਸੀਂ ਜਰੂਰ ਇਕ ਵਾਰ ਓਹਦੀ ਭੈਣ ਕੋਲ ਫੋਟੋ ਵੇਖ ਕੇ ਆਏ ਸੀ, ਮੇਰੀ ਭੂਆ ਸੰਧੂ ਦੀ ਮੰਗ ਬਣਕੇ ਰਹਿ ਗਈ।
ਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ…
ਅਸੀ ਵੱਖਰਾ ਪਸੰਦ ਕੁਝ ਕਰਦੇ ਹਾਂ;
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,,
ਅਸੀ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇਹਾਂ
ਜਿੱਤਣ ਦਾ ਮਜਾ ਉਦੋ ਹੀ ਆਉਦਾ,
ਜਦੋ ਜਮਾਨਾ ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੁੰਦਾ।
ਸੂਟ ਦਾ ਉਹ ਰੰਗ ਪਾਉਣ ਦਾ ਕੀ ਫਾਇਦਾ
ਜੋ ਜੱਚੇ ਹੀ ਨਾ
ਸਾਡੀ ਟੌਹਰ ਕੱਢਣ ਦਾ ਕੀ ਫਾਇਦਾ
ਜੇ ਦੇਖ ਕੇ ਗੁਆਂਢ ਮੱਚੇ ਹੀ ਨਾ