ਇਕ ਵਾਰ ਸੰਗਤਾਂ ਨੇ ਸ਼੍ਰੀ ਗੁਰੂ ਹਰ ਰਾਇ ਜੀ ਦੇ ਪਾਸ ਬੇਨਤੀ ਕੀਤੀ ਕਿ ਅਸੀਂ ਗੁਰਬਾਣੀ ਤਾ ਰੋਜ ਪੜਦੇ ਹਾਂ ਪਰ ਸਾਡਾ ਮਨ ਗੁਰਬਾਣੀ ਵਿਚ ਨਹੀ ਲਗਦਾ | ਕੀ ਇਸ ਤਰਾਂ ਗੁਰਬਾਣੀ ਪੜਨ ਦਾ ਕੋਈ ਲਾਭ ਨਹੀ ?
ਸ਼੍ਰੀ ਗੁਰੂ ਹਰ ਰਾਇ ਜੀ ਨੇ ਸੋਚ੍ਯਾ ਕਿ ਜੇਕਰ ਇਹਨਾ ਨੂੰ ਕੇਵਲ ਬੋਲ ਕ ਸਮਝਾਯਾ ਤਾਂ ਇਹਨਾ ਦੇ ਮਨ ਵਿਚੋ ਸ਼ੰਕਾ ਦੂਰ ਨਹੀ ਹੋਣਾ ਸੋ ਇਹਨਾ ਨੂੰ ਉਧਾਰਨ ਦੇਕੇ ਦੱਸਣਾ ਜਰੂਰੀ ਹੈ | ਗੁਰੂ ਜੀ ਨੇ ਓਹਨਾ ਨੂੰ ਅਗਲੇ ਦਿਨ ਬੁਲਾਇਆ ਤੇ ਉਹ ਸੰਗਤਾ ਨੂੰ ਨਾਲ ਲੈ ਕੇ ਜੰਗਲ ਵਲ ਤੁਰ ਪਏ| ਰਸਤੇ ਵਿਚ ਇਕ ਟੁੱਟਾ ਹੋਯਾ ਘੜਾ ਪਇਆ ਸੀ ਜਿਸ ਵਿਚੋ ਸੂਰਜ ਦੀ ਰੋਸ਼ਨੀ ਲਿਸ਼ਕਾਂ ਮਾਰ ਰਹੀ ਸੀ | ਗੁਰੂ ਜੀ ਨੇ ਇਕ ਸਿਖ ਨੂੰ ਉਹ ਚੁਕ ਕੇ ਲੇਆਉਣ ਲਈ ਕੇਹਾ | ਜਦੋ ਸਿਖ ਉਹ ਟੁੱਟਾ ਘੜਾ ਚੁਕ ਕੇ ਗੁਰੂ ਜੀ ਦੇ ਕੋਲ ਲੈ ਕੇ ਆਇਆ ਤਾ ਗੁਰੂ ਜੀ ਨੇ ਸੰਗਤਾਂ ਨੂੰ ਦਸਿਆ ਕੇ ਕਿਸੇ ਵੇਲੇ ਇਸ ਘੜੇ ਵਿਚ ਘਿਓ ਪਾਇਆ ਗਇਆ ਸੀ ਜਿਸ ਕਰਕੇ ਇਸ ਵਿਚ ਥਿੰਦਾ ਲੱਗਾ ਹੋਯਾ ਹੈ | ਇਸ ਕਰਕੇ ਹੀ ਇਸ ਵਿਚੋ ਅਜੇ ਤੱਕ ਰੋਸ਼ਨੀ ਲਿਸ਼ਕਾਂ ਮਾਰਦੀ ਹੈ |
ਫੇਰ ਗੁਰੂ ਜੀ ਨੇ ਦਸਿਆ ਕੇ ਗੁਰਬਾਣੀ ਪੜਨੀ ਵੀ ਇਸੇ ਤਰਾ ਲਾਭਕਾਰੀ ਹੈ , ਚਾਹੇ ਮਨ ਨਾ ਲੱਗੇ ਪਰ ਗੁਰਬਾਣੀ ਪੜਨੀ ਨਹੀ ਛੱਡਣੀ ਕਿਉਕਿ ਭਾਵੇ ਮਨ ਨਾ ਲੱਗੇ ਪਰ ਇਹ ਅੰਦਰ ਨੂੰ ਥਿੰਦਾ ਜਰੂਰ ਕਰਦੀ ਹੈ ਕਿਉਕਿ ਇਹ ਗੁਰੂ ਨਾਨਕ ਦੇਵ ਜੀ ਦੇ ਮੁਹੋ ਨਿਕਲੇ ਬੋਲ ਹਨ ਬਾਕੀ ਮਨ ਟਕਉਣ ਦਾ ਕੰਮ ਤਾ ਉਸ ਅਕਾਲਪੁਰਖ ਦਾ ਹੈ , ਉਸ ਅੱਗੇ ਅਰਦਾਸ ਕਰਿਆ ਕਰੋ ਉਹ ਮੇਹਰ ਕਰੇਗਾ | ਪਰ ਗੁਰਬਾਣੀ ਪੜਨੀ ਨਹੀ ਛੱਡਣੀ