ਪਾਲੀ ਦਾ ਵਿਹੜਾ ਪਿੰਡ ਜਮਾਲਪੁਰ ਚੰਡੀਗੜ ਰੋੜ ਦੇ ਬਿਲਕੁਲ ਲਾਗ ਹੈ ਜਿਸ ਵਿੱਚ ਲੱਗਭੱਗ ਪੈਂਤੀ ਕਵਾਟਰ ਹਨ । ਉਹਨਾਂ ਕਵਾਟਰਾਂ ਵਿੱਚ ਗਰੀਬ ਕੰਮ ਕਾਜੀ ਲੋਕ ਰਹਿੰਦੇ ਹਨ । ਇਹਨਾਂ ਪੈਂਤੀ ਕਵਾਟਰਾਂ ਵਿੱਚੋਂ ਸਿਰਫ ਇੱਕ ਕਵਾਟਰ ਵਿੱਚ ਸਿੱਖ ਜੀਵਨ ਸਿੰਘ ਦਾ ਪਰਿਵਾਰ ਰਹਿੰਦਾ ਹੈ, ਬਾਕੀ ਸਾਰੇ ਕਵਾਟਰਾਂ ਵਿੱਚ ਹਿੰਦੂ ਸਮਾਜ ਨਾਲ਼ ਸਬੰਧਿਤ ਲੋਕ ਹਨ । ਇਹਨਾਂ ਕਵਾਟਰਾਂ ਵਿੱਚ ਹੀ ਹਿੰਦੂ ਪਰਿਵਾਰ ਨਾਲ਼ ਸਬੰਧਿਤ ਰਮਨ ਕੁਮਾਰ ਆਪਣੀ ਪਤਨੀ ਪੂਜਾ ਅਤੇ ਇੱਕ ਛੋਟੀ ਬੱਚੀ ਨਾਲ਼ ਰਹਿੰਦ
ਾ ਹੈ । ਰਮਨ ਕੁਮਾਰ ਪੇਸ਼ੇ ਵਜੋ ਡਰਾਇਵਰ ਹੈ ਅਤੇ ਉਹ ਅਕਸਰ ਘਰ ਲੇਟ ਪਰਤਦਾ ਹੈ । ਉਸ ਦੌਰਾਨ ਉਸ ਦੀ ਨੌਜੁਆਨ ਪਤਨੀ ਘਰ ਇਕੱਲੀ ਹੁੰਦੀ ਹੈ ।
2 ਅਗਸਤ 2011 ਸਾਮੀਂ ਲੱਗਭੱਗ ਸੱਤ ਵਜੇ ਮਨਚਲੇ ਹਿੰਦੂ ਨੌਜੁਆਨ ‘ਪ੍ਰਿਸ’ ਅਤੇ ‘ਜਤਿਨ’ ਰਮਨ ਕੁਮਾਰ ਦੀ ਪਤਨੀ ਪੂਜਾ ਨੂੰ ਇਕੱਲਾ ਘਰ ਵਿੱਚ ਦੇਖ ਛੇੜਨ ਦੇ ਬਹਾਨੇ ਗਾਣਾ ਗਾਉਣ ਲੱਗਦੇ ਹਨ ‘ਪੂਜਾ ਕਿਵੇਂ ਆ, ਕੀ ਕਰਦੀ ਸੀ ?’ ਰਮਨ ਦੀ ਪਤਨੀ ਉਹਨਾਂ ਤੋਂ ਡਰਦੀ ਆਪਣੇ ਕਵਾਟਰ ਵਿੱਚ ਵੜ ਜਾਂਦੀ ਹੈ । ਏਨੇ ਨੂੰ ਲਾਈਟ ਚਲੇ ਜਾਂਦੀ ਹੈ । ਜਤਿਨ , ਪ੍ਰਿੰਸ ਨੂੰ ਕਹਿੰਦਾ ਹੈ ਕਿ ਅੰਦਰ ਜਾ ਕੇ ਹੀ ਪੁੱਛ ਲੈਂਦੇ ਹਾਂ ਕਿ ਪੂਜਾ ਕਿਵੇਂ ਆ ? ਉਹ ਪੂਜਾ ਦੇ ਕਵਾਟਰ ਵਿੱਚ ਵੜ ਜਾਂਦੇ ਹਨ । ਪੂਜਾ ਸ਼ੋਰ ਮਚਾਉਣ ਲੱਗ ਜਾਂਦੀ ਹੈ । ਲਾਗਲੇ ਕਵਾਟਰਾਂ ਦੇ ਹਿੰਦੂ ਪੂਜਾ ਦੀ ਦੀਆਂ ਚੀਕਾਂ ਨੂੰ ਅਣਸੁਣਿਆ ਕਰ ਦਿੰਦੇ ਹਨ । ਕੀਰਤਨੀਏ ਸਿੰਘ ਜੀਵਨ ਸਿੰਘ ਦੀ ਭੈਣ ਤਰਨਪ੍ਰੀਤ ਕੌਰ ਇਕੱਲੀ ਘਰ ਵਿੱਚ ਹੁੰਦੀ ਹੈ । ਤਰਨਪ੍ਰੀਤ ਕੌਰ ਪੂਜਾ ਦਾ ਰੌਲਾ ਸੁਣ ਤੁਰੰਤ ਆਪਣੇ ਭਰਾ ਨੂੰ ਫੋਨ ਤੇ ਸੂਚਿਤ ਕਰਦੀ ਹੋਈ, ਪੂਜਾ ਨੂੰ ਬਚਾਉਣ ਉਸ ਦੇ ਕਵਾਟਰ ਵੱਲ੍ਹ ਨੂੰ ਵਾਹੋਦਾਹੀ ਦੌੜਦੀ ਹੈ । ਪ੍ਰਿਸ ਤੇ ਜਤਿਨ ਤਰਨਪ੍ਰੀਤ ਕੌਰ ਨੂੰ ਵੀ ਜਖਮੀ ਕਰਦੇ ਹਨ ਪਰ ਤਰਨਪ੍ਰੀਤ ਕੌਰ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੀ ਹੈ । ਏਨੇ ਨੂੰ ਤਰਨਪ੍ਰੀਤ ਕੌਰ ਦਾ ਭਰਾ ਜੀਵਨ ਸਿੰਘ ਆਪਣੇ ਸਾਥੀ ਸਿੰਘਾਂ ਮਨਮੀਤ ਸਿੰਘ, ਹਰਵਿੰਦਰ ਸਿੰਘ, ਹਰਕੀਰਤ ਸਿੰਘ ਖਾਲਸਾ, ਸੰਦੀਪ ਸਿੰਘ ਖੰਡਾ, ਪ੍ਰਭਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਪਹੁੰਚ ਪਿੰ੍ਰਸ ਅਤੇ ਜਤਿਨ ਦੀ ਚੰਗੀ ਖੁੰਭ ਠੱਪਦੇ ਹਨ ।
ਕੇਸ ਜਮਾਲਪੁਰ ਚੌਂਕੀ ਪਹੁੰਚ ਜਾਂਦਾ ਹੈ । ਪ੍ਰਿਸ ਅਤੇ ਜਤਿਨ ਦੀ ਪਿੱਠ ਤੇ ਸਿਵ ਸੈਨਾ ਅਤੇ ਭਾਜਪਾ ਦੇ ਲੋਕਲ ਲੀਡਰ ਆ ਜਾਂਦੇ ਹਨ । ਇਹਨਾਂ ਲੀਡਰਾਂ ਨੇ ਏਦਾਂ ਦੇ ਗੁੰਡੇ ਪਾਲੇ ਹੋਏ ਹਨ । ਏਦਾਂ ਦੇ ਗੁੰਡੇ ਲੀਡਰਾਂ ਦਾ ਜਾਇਜ ਤੇ ਨਜਾਇਜ ਕੰਮ ਕਰਦੇ ਹਨ, ਅਤੇ ਉਹਨਾਂ ਲੀਡਰਾਂ ਦੀ ਆੜ ਵਿੱਚ ਹੀ ਇਹ ਧੀਆਂ ਭੈਣਾ ਦੀਆਂ ਇੱਜਤਾਂ ਨੂੰ ਹੱਥ ਪਾਉਣੋ ਨਹੀਂ ਝਿਜਕਦੇ । ਪੂਜਾ ਦੀ ਹਮਾਇਤ ਤੇ 50-60 ਸਿੰਘ ਪਹੁੰਚ ਜਾਂਦੇ ਹਨ । ਸਿਵ ਸੈਨੀਏ ਚੌਂਕੀ ਵਿੱਚ ਹੁਲੜਬਾਜੀ ਕਰਨ ਦੀ ਕੋਸ਼ਿਸ ਕਰਦੇ ਹਨ । ਨੌਜੁਆਨ ਸਿੰਘ ਉਹਨਾਂ ਨੂੰ ਠਾਣੇ ਵਿੱਚ ਹੀ ਫਿਰ ਚਾਹਟਾ ਛਕਾ ਦਿੰਦੇ ਹਨ । ਚੰਗੀ ਭੁਗਤ ਸਵਾਰਨ ਅਤੇ ਪ੍ਰਿੰਸ ਅਤੇ ਜਤਿਨ ਦੇ ਮੁਆਫੀ ਮੰਗਣ ਤੋਂ ਬਾਅਦ ਕੋਰਟ ਕਚਿਹਿਰੀ ਤੋਂ ਬਚਣ ਲਈ ਪੁਲਿਸ ਰਾਜੀਨਾਮਾ ਕਰਵਾ ਦਿੰਦੀ ਹੈ ।
ਰਾਜੀਨਾਮਾ ਹੋਣ ਤੋਂ ਤੁਰੰਤ ਬਾਅਦ ਸਾਰੇ ਸਿੰਘ ਲਾਗਲੇ ਗੁਰੂ ਘਰ ਅਰਦਾਸ ਕਰਨ ਲਈ ਇੱਕੱਠੇ ਹੁੰਦੇ ਹਨ । ਉਸ ਅਰਦਾਸ ਵਿੱਚ ਇੱਕ ਚਮਤਕਾਰ ਹੁੰਦਾ ਹੈ । ‘ਰਮਨ ਕੁਮਾਰ’ ਅਤੇ ਉਸ ਦੀ ਪਤਨੀ ‘ਪੂਜਾ’ ਪਰਿਵਾਰ ਸਮੇਤ ਅੰਮ੍ਰਿਤ ਛਕ ਸਿੰਘ ਸਜਣ ਦਾ ਪ੍ਰਣ ਲੈਂਦੇ ਹਨ । ਉਹ ਆਪਣਾ ਪ੍ਰਣ 19 ਅਗਸਤ 2012 ਨੂੰ ਅੰਮ੍ਰਿਤ ਛਕ ਪੂਰਾ ਕਰਦੇ ਹਨ । ਰਮਨ ਅੰਮ੍ਰਿਤ ਛਕ ਸਤਵਿੰਦਰ ਸਿੰਘ ਬਣ ਜਾਂਦਾ ਹੈ ਅਤੇ ਉਸ ਦੀ ਪਤਨੀ ਪੂਜਾ ਤੋਂ ਸਰਬਜੀਤ ਕੌਰ । ਉਹ ਆਪਣੀ ਛੋਟੀ ਬੱਚੀ ਨੂੰ ਵੀ ਅੰਮ੍ਰਿਤ ਛਕਾ ਸਿਮਰਜੀਤ ਕੌਰ ਬਣਾ ਲੈਦੇ ਹਨ । ਉਹਨਾਂ ਨੂੰ ਅੰਮ੍ਰਿਤ ਛਕਣ ਦੀਆਂ ਵਧਾਈਆਂ ਦੇਣ ਮੈਂ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਘਰ ਗਿਆ ਅਤੇ ਉਹਨਾਂ ਦੇ ਮਨ ਬਦਲੀ ਹੋਣ ਸਬੰਧੀ ਪੁਛਿਆ । ਪੁਛਣ ਤੇ ਜਤਿਨ ਤੋਂ ਬਣੇ ਸਤਵਿੰਦਰ ਸਿੰਘ ਨੇ ਬੜੀ ਦ੍ਰਿੜਤਾ ਨਾਲ਼ ਕਿਹਾ ਕਿ ਗਰੀਬ ਦਾ ਹਿੰਦੂ ਹੋਣਾ ਸ਼ਰਾਪ ਹੈ , ਕਿਉਂਕਿ ਗਰੀਬੀ ਵਿੱਚ ਉਹਨਾਂ ਦੀਆਂ ਧੀਆਂ ਭੈਣਾ ਦੀਆਂ ਇੱਜਤਾਂ ਮਹਿਫੂਜ ਨਹੀਂ ਹਨ । ਅਸੀਂ ਅੰਮ੍ਰਿਤ ਛਕਣ ਤੋਂ ਬਾਅਦ ਚੰਗਾ ਮਹਿਸੂਸ ਕਰਦੇ ਹਾਂ । ਉਪਰੋਕਤ ਘਟਨਾ ਕ੍ਰਮ ਵਾਪਰਨ ਤੋਂ ਬਾਅਦ ਸਾਨੂੰ ਸਾਡੇ ਦਿਲ ਨੇ ਅਵਾਜ ਦਿੱਤੀ ਕਿ ਸਾਨੂੰ ਅੰਮ੍ਰਿਤ ਛਕ ਸਿੰਘ ਸਜਣਾ ਚਾਹੀਦਾ ਹੈ । ਅਸੀਂ ਕਿਸੇ ਦੇ ਦਬਾਅ ਹੇਠ ਆ ਕੇ ਅੰਮ੍ਰਿਤ ਨਹੀਂ ਛਕਿਆ, ਸਗੋਂ ਅਸੀਂ ਆਪਣੇ ਵੱਡੇ ਭਾਗ ਸਮਝਦੇ ਹਾਂ ਜੋ ਸਾਨੂੰ ਇਸੇ ਜਨਮ ਵਿੱਚ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ ਨਹੀਂ ਤਾਂ ਪਤਾ ਨਹੀਂ ਹੋਰ ਕਿੰਨੇ ਜਨਮ ਭਟਕਦੇ ਰਹਿੰਦੇ । ਸਤਵਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਹ ਕਿੰਨੇ ਅਭਾਗੇ ਹਨ ਜੋ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਗੁਰੂ ਤੋਂ ਬੇਮੁੱਖ ਹਨ ।
ਭੈਣ ਸਰਬਜੀਤ ਕੌਰ ਨੇ ਤਾਂ ਅੱਖਾਂ ਹੀ ਭਰ ਲਈਆਂ, ਕਹਿਣ ਲੱਗੀ, ‘ ਜੇ ਮੇਰੇ ਸਿੱਖ ਭਰਾ ਨਾਂ ਹੁੰਦੇ ਅੱਜ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਾਂ ਰਹਿਦੀ’ । ਅਸੀਂ ਅਜਿਹੇ ਹਿੰਦੂਆਂ ਤੋਂ ਕੀ ਲੈਣਾ ਜਿਹੜੇ ਇੱਜਤਾਂ ਨੂੰ ਹੱਥ ਪਾਉਂਦੇ ਹਨ ਅਤੇ ਬਚਾਉਣ ਵੀ ਕੋਈ ਨਹੀਂ ਆਉਂਦਾ । ਚੀਕਾਂ ਨੂੰ ਵੀ ਅਣਸੁਣਿਆ ਕਰਦੇ ਹਨ । ਵੀਰ ਜੀ ਤੁਸੀਂ ਆਪ ਦੇਖੋ ਏਸ ਵੇਹੜੇ ਵਿੱਚ ਪੈਂਤੀ ਪਰਿਵਾਰ ਹਿੰਦੂਆਂ ਦੇ ਰਹਿੰਦੇ ਹਨ । ਉਸ ਦਿਨ ਮੈਂ ਚੀਕ ਰਹੀ ਸੀ, ਚਿਲਾ ਰਹੀ ਸੀ ਕੋਈ ਵੀ ਹਿੰਦੂ ਮੇਰੀ ਮੱਦਦ ਲਈ ਨਹੀਂ ਆਇਆ । ਅਜਿਹੇ ਬੇ-ਗੈਰਤ ਲੋਕਾਂ ਤੋਂ ਅਸੀਂ ਕੀ ਲੈਣਾ ? ਸਾਡੇ ਕਵਾਟਰਾਂ ਵਿੱਚ ਸਿਰਫ ਇੱਕ ਸਿੱਖਾਂ ਦਾ ਪਰਿਵਾਰ ਰਹਿੰਦਾ ਹੈ ਉਸੇ ਨੇ ਮੈਂਨੂੰ ਬਚਾਇਆ । ਕਲ਼ਗੀਆਂ ਵਾਲ਼ੇ ਦਾ ਲੱਖ-2 ਸ਼ੁਕਰ ਹੈ ਕਿ ਬੇਸੱਕ ਅਸੀਂ ਹਿੰਦੂ ਵਜੋਂ ਜਨਮ ਲਿਆ ਪਰ ਹਿੰਦੂ ਰਹਿ ਕੇ ਮਰਾਂਗੇ ਨਹੀਂ । ਹੁਣ ਸਾਨੂੰ ਗਰਵ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਵੀ ਸ਼ੇਰ ਬਣ ਗਏ ਹਾਂ ।
ਹੁਣ ਜਦੋਂ ਇਹ ਪਰਿਵਾਰ ਅੰੀਮ੍ਰਤ ਛਕ ਸਿੰਘ ਸਜ ਗਿਆ ਹੈ ਤਾਂ ਕਈ ਹਿੰਦੂ ਕੱਟੜ ਪੰਥੀਆਂ ਦੇ ਢਿੱਡੀ ਪੀੜਾਂ ਸੁਰੂ ਹੋ ਰਹੀਆਂ ਹਨ । ਭੈਣ ਸਰਬਜੀਤ ਕੌਰ ਨੂੰ ਤਾਂ ਇਥੋਂ ਤੱਕ ਧਮਕੀਆਂ ਮਿਲ਼ ਰਹੀਆਂ ਹਨ ਕਿ ਉਸ ਦਾ ਚਿਹਰਾ ਤੇਜਾਬ ਪਾ ਕੇ ਸਾੜ ਦਿਤਾ ਜਾਵੇਗਾ । ਸਤਵਿੰਦਰ ਸਿੰਘ ਪੇਸ਼ੇ ਵਜੋਂ ਡਰਾਇਵਰ ਹੋਣ ਕਾਰਨ ਅਕਸਰ ਡਿਊਟੀ ਤੋਂ ਲੇਟ ਹੋ ਜਾਂਦਾ ਹੈ, ਹੁਣ ਇਹ ਪਰਿਵਾਰ ਨੂੰ ਸੰਭਾਲਣ ਦੀ ਡਿਊਟੀ ਖਾਲਸਾ ਪੰਥ ਦੀ ਹੈ । ਮੈਂ ਚਾਹੁੰਦਾ ਹਾਂ ਕਿ ਇਹਨਾਂ ਨੂੰ ਉਸ ਵੇਹੜੇ ਵਿੱਚੋਂ ਸ਼ਿਫਟ ਕਰ ਹੋਰ ਕਿਸੇ ਜਗਾ ਕਿਰਾਏ ਤੇ ਮਕਾਨ ਦਿਲਵਾਇਆ ਜਾਵੇ । ਇਸ ਸਬੰਧੀ ਜਦ ਸਤਵਿੰਦਰ ਸਿੰਘ ਨਾਲ਼ ਗੱਲ ਕੀਤੀ ਤਾਂ ਕਹਿਣ ਲੱਗਾ, ‘ਵੀਰ ਜੀ ਆਪ ਜੀ ਨੂੰ ਸਾਡੇ ਪੇਸ਼ੇ ਵਿੱਚ ਤਨਖਾਹ ਦਾ ਤਾਂ ਪਤਾ ਹੀ ਹੈ । ਪਿਛਲੇ ਸਾਲ ਮੇਰੀ ਪਤਨੀ ਨੂੰ ਡੇਂਗੂ ਹੋ ਗਿਆ ਸੀ , ਪੈਸੇ ਉਧਾਰ ਫੜ ਇਸ ਦਾ ਇਲਾਜ ਕਰਵਾਇਆ । ਹੁਣ ਅਗਰ ਇਹ ਜਗਾ ਛੱਡਦੇ ਹਾਂ ਤਾਂ ਜਿਸ ਦੇ ਪੈਸੇ ਦੇਣੇ ਹਨ ਉਹ ਕਹੇਗਾ ਕਿ ਭੱਜ ਗਏ । ਮੈਂ ਉਸ ਦੇ 22 ਹਜਾਰ ਦੇਣੇ ਹਨ ਜੋ ਰੋਜਾਨਾ ਥੋੜੇ-ਥੋੜੇ ਕਰ ਦੇ ਰਿਹਾ ਹਾਂ’। ਦੂਸਰਾ ਅਸੀਂ ਏਥੇ ਕਮਰੇ ਦਾ ਕਿਰਾਇਆ ਸਿਰਫ 1800 ਦੇ ਰਹੇ ਹਾਂ , ਏਨੇ ਵਿੱਚ ਹੋਰ ਕਿਧਰੇ ਮਿਲਣਾ ਮੁਸਕਿਲ ਹੈ । ਬਾਕੀ ਤੁਸੀਂ ਜਿਵੇਂ ਹੁਕਮ ਕਰੋਂਗੇ ਸਿਰ ਮੱਥੇ । ਹੁਣ ਸਿੱਖ ਸੰਸਥਾਵਾਂ ਨੂੰ ਅਪੀਲ ਹੈ ਕਿ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ ਅਤੇ ਨਾਲ਼ ਹੀ ਜੀਵਨ ਸਿੰਘ ਦੀ ਭੈਣ ਤਰਨਪ੍ਰੀਤ ਕੌਰ ਨੂੰ ਵੀ ਜਗਾ – ਜਗਾ ਸਨਮਾਨਿਆ ਜਾਵੇ ।
ਇੰਜੀ . ਮਨਵਿੰਦਰ ਸਿੰਘ ਗਿਆਸਪੁਰਾ
98729099100
ਪਿੰਡ ਗਿਆਸਪੁਰਾ, ਡਾਕ: ਢੰਡਾਰੀ ਕਲਾਂ .
ਲੁਧਿਆਣਾ ।
admin
ਸਕੂਲ ਵਿੱਚ ਜਦ ਵੀ ਅੱਧੀ ਛੁੱਟੀ ਹੁੰਦੀ ਤਾਂ ਮਾਸਟਰ-ਭੈਣਜੀਆਂ ਇਕੱਠੇ ਚਾਹ ਪੀਣ ਤੇ ਗੱਪ-ਸ਼ੱਪ ਮਾਰਨ ਬੈਠ ਜਾਂਦੇ। ਮਾਸਟਰ ਰਾਮ ਪ੍ਰਸਾਦ ਚੁੱਟਕਲਿਆਂ ਦੀ ਲੜੀ ਨਹੀ ਸੀ ਟੁੱਟਣ ਦਿੰਦਾ, ਹਸਾ-ਹਸਾ ਕੇ ਢਿੱਢੀਂ ਪੀੜਾ ਪਾ ਦਿੰਦਾ ਸੀ। ਉਹ ਹਰ ਦੂਜੇ-ਚੌਥੇ ਸਿੱਖਾਂ ਦੇ ਬਾਰਾਂ ਵੱਜਣ ਵਾਲਾ ਚੁਟਕਲਾ ਜਾਂ ਸਿੱਖਾਂ ਨਾਲ ਸੰਬੰਧਤ ਕੋਈ ਚੁਟਕਲਾ ਸੁਣਾਉਣਾ ਨਹੀਂ ਸੀ ਭੁੱਲਦਾ। ਬੇਸ਼ੱਕ ਉੱਥੇ ਜ਼ਿਆਦਾ ਸਿੱਖ ਮਾਸਟਰ ਹੀ ਸਨ ਪਰ ਉਹ ਬਿਨਾਂ ਸਮਝੇ ਰਾਮ ਪ੍ਰਸਾਦ ਦੇ ਨਾਲ ਹੀ-ਹੀ ਕਰੀ ਜਾਂਦੇ।
ਸਾਹਮਣੇ ਪਿੰਡ ਤੋਂ ਬਦਲ ਕੇ ਆਇਆ ਮਾਸਟਰ ਗੁਰਭੇਜ ਹਾਲੇ ਨਵਾਂ ਸੀ। ਪਹਿਲਾਂ ਤਾਂ ਉਹ ਕਈ ਦਿਨ ਇਹ ਚੁਟਕਲੇ ਬਾਜੀ ਸੁਣਦਾ ਰਿਹਾ ਪਰ ਮਾਸਟਰ ਰਾਮ ਪ੍ਰਸਾਦ ਦਾ ਸਿੱਖਾਂ ਦੇ ਬਾਰਾਂ ਵੱਜਣ ਵਾਲਾ ਚੁਟਕਲਾ ਉਸਨੂੰ ਬੜਾ ਚੁੱਭਵਾਂ ਲੱਗਦਾ। ਉਹਨੂੰ ਨਾਲ ਵਾਲਿਆਂ ‘ਤੇ ਵੀ ਖਿਝ ਚੜ੍ਹਦੀ ਜਿਹੜੇ ਟੋਕਣ ਦੀ ਥਾਂ ਸਗੋਂ ਨਾਲ ਉਸਦੇ ਦੰਦ ਕੱਢਣ ਲੱਗ ਜਾਂਦੇ ਸਨ। ਰਾਮ ਪ੍ਰਸਾਦ ਸਿੱਖਾਂ ਦੇ ਬਾਰਾਂ ਵੱਜੇ ਵਾਲਾ ਚੁਟਕਲਾ ਸੁਣਾ ਕੇ ਇੱਕ ਦਿਨ ਹਟਿਆ ਹੀ ਸੀ ਕਿ ਮਾਸਟਰ ਗੁਰਭੇਜ ਵੀ ਬੋਲ ਪਿਆ, “ਸੁਣੋ, ਮੈਨੂੰ ਵੀ ਇੱਕ ਚੁਟਕਲਾ ਯਾਦ ਆਇਆ। ਕਹਿੰਦੇ ਇੱਕ ਚੂਹਾ ਸੀ, ਉਹ ਲਾਣ ਵਿੱਚ ਡਿੱ
ਗ ਪਿਆ ਥੋੜੇ ਨਸ਼ੇ ਦੇ ਲੋਰ ਵਿੱਚ ਜਾ ਕੇ ਨਦੀ ਵਿੱਚ ਨਹਾਉਂਦੇ ਹਾਥੀ ਨੂੰ ਵੰਗਾਰਨ ਲੱਗਾ ਕਿ ਬਾਹਰ ਨਿਕਲ ਮੈਂ ਤੈਨੂੰ ਵੇਖਣਾ। ਹਾਥੀ ਬਾਹਰ ਆਇਆ ਤਾਂ ਕਹਿੰਦਾ ਜਾਹ ਮੈਂ ਸਿਰਫ ਇਹੀ ਵੇਖਣਾ ਸੀ ਕਿ ਤੂੰ ਕਿਤੇ ਮੇਰਾ ਕੱਛਾ ਤਾਂ ਨਹੀ ਪਾਇਆ”।
ਸਾਰੇ ਹੱਸ ਪਏ ਪਰ ਰਾਮ ਪ੍ਰਸਾਦ ਬੋਲ ਪਿਆ “ਇਹ ਤਾਂ ਛੱਤੀ ਵਾਰ ਸੁਣਿਆ ਕੋਈ ਨਵੀ ਗੱਲ ਸੁਣਾ”।
ਰਾਮਪ੍ਰਸਾਦ ਜੀ ਸਿੱਖਾਂ ਦੇ ਬਾਰਾਂ ਵਾਲਾ ਵੀ ਛੱਤੀ ਵਾਰ ਸੁਣਿਆ ਪਰ ਕਾਹਲੇ ਕਿਉਂ ਪੈਂਦੇ ਹੋ ਅੱਗੇ ਸੁਣੋਂ। ਇਹ ਬਿੱਲਕੁਲ ਉਸਦੇ ਉਲਟ ਹੈ।
“ਕੱਲ ਮੈਂ ਚੂਹੇ ਉਪਰ ਹਾਥੀ ਚੜਿਆ ਜਾਂਦਾ ਦੇਖਿਆ”!
ਰਾਮਪ੍ਰਸਾਦ ਤੋਂ ਫਿਰ ਨਾ ਰਹਿ ਹੋਇਆ ਉਹ ਫਿਰ ਬੋਲ ਪਿਆ, “ਵਾਕਿਆ ਹੀ ਸਰਦਾਰ ਜੀ ਤੁਹਾਡੇ ਬਾਰਾਂ ਵੱਜ ਗਏ ਨੇ, ਕਦੇ ਚੂਹੇ ਤੇ ਹਾਥੀ ਚੜਿਆ ਦੇਖਿਆ”?
“ਨਹੀਂ ਰਾਮਪ੍ਰਸਾਦ ਜੀ ਇੰਝ ਨਹੀ, ਕੱਲ੍ਹ ਮੈਂ ਸ਼ਹਿਰ ਗਿਆ, ਸ੍ਰੀ ਗਣੇਸ਼ ਜੀ ਦਾ ਤਿਉਹਾਰ ਸੀ, ਤੁਹਾਡੇ ਪੰਡੀਏ ਪਾਲਕੀ ਬਣਾ ਕੇ ਸ੍ਰੀ ਗਨੇਸ਼ ਜੀ ਨੂੰ ਚੂਹੇ ਉੱਪਰ ਚੜਾਈ ਜਾਂਦੇ ਸਨ!
ਰਾਮਪ੍ਰਸਾਦ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਹੇ ਕਿਉਂਕਿ ਉਸ ਨੂੰ ਪਤਾ ਸੀ ਕਿ ਸ੍ਰੀ ਗਣੇਸ਼ ਦੀ ਸਵਾਰੀ ਪੁਰਾਣਾਂ ਮੁਤਾਬਕ ਚੂਹਾ ਹੈ। ਉਹ ਬੌਂਦਲਿਆ ਜਿਹਾ ਹੋਰ ਪਾਸੇ ਤੁਰ ਪਿਆ,
“ਦੇਖ ਬਈ ਮਾਸਟਰ, ਇਹ ਧਰਮ ਦਾ ਮਾਮਲਾ ਹੈ ਇਸ ਵਿੱਚ ਚੁੱਟਕਲੇ ਬਾਜੀ ਕਾਹਦੀ?
ਇਸ ਵਾਰੀ ਗੁਰਭੇਜ ਦੀ ਥਾਂ ਮਾਸਟਰ ਸਰਮੁੱਖ ਬੋਲ ਪਿਆ, “ਰਾਮਪ੍ਰਸਾਦ ਜੀ ਵੈਸੇ ਤੁਹਾਨੂੰ ਗੁੱਸਾ ਨਹੀ ਕਰਨਾ ਚਾਹੀਦਾ ਕਿਉਕਿ ਹੁਣ ਤੀਕ ਜਿੰਨੇ ਚੁੱਟਕਲੇ ਤੁਸੀਂ ਸੁਣਾਏ ਬਾਹਲੇ ਇੰਝ ਦੇ ਹੀ ਸੀ”। ਮਾਸਟਰ ਸਰਮੁੱਖ ਦੇ ਬੋਲਣ ਨਾਲ ਗੁਰਭੇਜ ਦਾ ਹੌਸਲਾ ਹੋਰ ਵੱਧ ਗਿਆ, ਉਹ ਕਹਿਣ ਲੱਗਾ, “ਰਾਮਪ੍ਰਸਾਦ ਜੀ, ਵੈਸੇ ਇੰਝ ਦੇ ਚੁੱਟਕੁਲੇ ਮੇਰੇ ਕੋਲੇ ਬਹੁਤ ਹਨ। ਕੋਈ ਉੱਲੂ ‘ਤੇ ਚੜ੍ਹਿਆ ਜਾ ਰਿਹਾ, ਕੋਈ ਗਰੁੜ ਤੇ (ਛੋਟੀ ਜਿਹੀ ਗਟਾਰ ਵਰਗਾ ਪੰਛੀ), ਕੋਈ ਬਲਦ ਤੇ, ਕੋਈ ਕੰਨਖਜੂਰੇ ‘ਤੇ ਕੋਈ ਗਧੇ ‘ਤੇ, ਅਗਲੀ ਵਾਰੀ ਆਪਾਂ ਹੋਰ ਚੁੱਟਕਲੇਬਾਜੀ ਕਰਿਆ ਕਰਾਂਗੇ ਨਾਲੇ ਦੇਖਾਂਗੇ ਬਾਰਾਂ ਕਿਸਦੇ ਵੱਜੇ ਹਨ?”
ਪਰ ਉਸ ਤੋਂ ਬਾਅਦ ਮਾਸਟਰ ਰਾਮਪ੍ਰਸਾਦ ਉਸ ਮਹਿਫਲ ਵਿੱਚ ਆਇਆ ਹੀ ਨਹੀ।
Thanks ਮਨਜੀਤ ਸਿੰਘ ਚਕਰ for sharing this great article
ਇਕ ਵਾਰ ਮਛੀ ਨੇ ਕਛੂਏ ਨੁੰ ਪੁਛਿਆ ਪਾਣੀ ਕਿਦਾ ਦਾ ਹੁੰਦਾ ਹੈ ।
ਕਛੂਐ ਨੇ ਦਸਿਆ —ਜਿਸ ਬਿਨਾ ਮਰ ਜਾਈਦਾ ਉਹ ਪਾਣੀ ਹੁੰਦਾ ਹੈ ।
ਮਛੀ ਨੇ ਕਿਹਾ—– ਮੈਨੁੰ ਵੇਖਾਉ ??
ਕਛੂਏ ਨੇ ਆਪਣੀ ਪਿਠ ਤੇ ਚਾੜ ਕੇ ਬਾਹਰ ਸੁਕੇ ਥਾ ਤੇ ਲੈ ਗਿਆ ਮਛੀ ਲਗੀ ਤੜਫਣ।
ਕਛੂਏ ਨੇ ਸਮਝਾਇਆ ਜਿਸ ਬਿਨਾ ਨੁੰ ਮਰ ਰਹੀ ਹੈ ਉਹ ਪਾਣੀ ਹੁੰਦਾ ਹੈ
ਇਸੇ ਤਰਾ ਅਸੀ ਵਾਹਿਗੁਰੂ ਚ ਰਹਿੰਦੇ ਹਾ ਸਾਨੁੰ ਉਸ ਦੀ ਪਹਿਚਾਣ ਨਹੀ ਹੋ ਰਹੀ
ਸਤਿਗੁਰੂ ਜੀ ਸਾਨੁੰ ਉਸ ਵਾਹਿਗੁਰੂ ਜੀ ਦੀ ਪਹਿਚਾਣ ਕਰਉਦੇ ਹਨ|
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਮੌਕੇ ਅਕਾਲ ਤਖਤ ਦਾ ਜਥੇਦਾਰ ਸੀ ਅਕਾਲੀ ਫੂਲਾ ਸਿੰਘ ਤੇ ਜਦੋਂ ਸਾਰੀ ਲਾਕਾਈ ਸ਼ੇਰ ਏ ਪੰਜਾਬ ਨੁੰ ਮਹਾਰਾਜਾ ਕਹਿ ਕੇ ਪੁਕਾਰਦੀ ਜਾਂ ਸਰਕਾਰ ਕਹਿਦੀ ਸਿਰ ਝੁਕਾ ਕੇ ਤੇ ਕੇਵਲ ਤੇ ਕੇਵਲ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੁੰ “ਭਾਈ ਸਾਬ” ਕਹਿ ਬਲਾਂਉਦਾ ਸੀ ਓਹ ਵੀ ਬਿਨਾਂ ਝੁਕੇ । ਕਿਉਕਿ ਅਕਾਲ ਤਖਤ ਦਾ ਦਰਜਾ ਰਾਜਿਆ ਰਾਣਿਆ ਤੋਂ ਕਿਤੇ ਉਚਾ ਭਾਈ ।
ਮਹਾਂਰਾਜਾ ਰਣਜੀਤ ਸਿੰਘ ਦੇ ਵੇਲੇ ਕੜਾਹ ਪਰਸ਼ਾਦ ਲਈ ਮਾਇਆ ਮਹਾਰਾਜੇ ਰਣਜੀਤ ਸਿੰਘ ਦੇ ਸ਼ਾਹੀ ਖਜਾਨੇ ਚੋਂ ਆਉਦੀ ਸੀ ਤੇ ਅਰਦਾਸ ਦੇ ਵਿਚ ਇਹ ਵੀ ਬੋਲਿਆ ਜਾਂਦਾ ਸੀ ਕਿ ਰਣਜੀਤ ਸਿੰਘ ਦਾ ਰਾਜ ਭਾਗ ਸਦਾ ਸਲਾਮਤ ਰਹੇ।
ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਕੋਲ ਸਿੱਖਾਂ ਦੀਆਂ ਸ਼ਕਾਇਤਾਂ ਆਈਆਂ ਕਿ ਸਿਖ ਕੌਮ ਦਾ ਸਿਰਮੌਰ ਸ਼ੇਰ ਏ ਪੰਜਾਬ ਕੰਜਰੀ ਮੌਰਾਂ ਦੇ ਇਸ਼ਕ ਚ ਪੈ ਗਿਆ ਐ ਤੇ ਹੁਣ ਮਹਾਰਾਜਾ ਦਾੜੀ ਵੀ ਰੰਗਣ ਲਗ ਪਿਆ ਹੈ ਤੇ ਸ਼ਰਾਬ ਦਾ ਸੇਵਨ ਵੀ ਕਰਦਾ ਹੈ ਜੋ ਜਿਮੇਂਵਾਰ ਸਿਖ ਨੁੰ ਸ਼ੋਭਾ ਨਹੀਂ ਦਿਦਾਂ ।ਸੋ ਜਥੇਦਾਰ ਸਿਖ ਕੌਮ ਦੇ ਆਗੂ ਨੁੰ ਤੁਸੀ ਵਰਜੋ।
ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੁੰ ਸਨੇਹਾਂ ਭੇਜਿਆ ਤੇ ਇਸ ਬਬਾਤ ਸਫਾਈ ਦੇਣ ਨੁੰ ਕਿਹਾ। ਪਰ ਮਾੜੇ ਕਰਮੀਂ ਰਣਜੀਤ ਸਿੰਘ ਇਸ ਸੁਨੇਹੇਂ ਨੁੰ ਅਣਗੌਲਿਆਂ ਕਰ ਗਿਆ।
ਇੰਤਜਾਰ ਕਰਨ ਤੋਂ ਬਾਅਦ ਜਦੋਂ ਰਣਜੀਤ ਸਿੰਘ ਸਫਾਈ ਲਈ ਨਹੀਂ ਬਹੁੜਿਆ ਤਾਂ ਆਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਤੋਂ ਦੋ ਹੁਕਮਨਾਮੇ ਜਾਰੀ ਕੀਤੇ।
ਕੜਾਹ ਪਰਸ਼ਾਦ ਲਈ ਸ਼ਾਹੀ ਖਜਾਨੇ ਚੋਂ ਮਾਇਆ ਦੀ ਪਰਵਾਨਗੀ ਬੰਦ ਤੇ ਅਜ ਤੋਂ ਸੰਗਤ ਹੀ ਆਪਣੀ ਹੈਸੀਅਤ ਮੁਤਬਕ ਮਾਇਆ ਭੇਟ ਕਰੇਗੀ ਤੇ ਕੰਨਫਰਮੇਂਸ਼ਨ ਲਈ ਲਿਖਤੀ ਰਸੀਦ ਲਵੇਗੀ ਤੇ ਓਸ ਸੰਗਤ ਦੀ ਮਾਇਆ ਨਾਲ ਕੜਾਹ ਪਰਸ਼ਾਦ ਦੇਗਾਂ ਚ ਤਿਆਰ ਹੋਣ ਗੀਆਂ ਤੇ ਰੌਜਾਨਾਂ ਅਰਦਾਸ ਚੋਂ ਰਣਜੀਤ ਸਿੰਘ ਦੇ ਸਦਾ ਸਲਾਮਤੀ ਵਾਲੀ ਲਾਇਨ ਕਟ ਦਿਓ।
ਰਣਜੀਤ ਸਿੰਘ ਅਕਾਲ ਤਖਤ ਤੇ ਪੇਸ਼ ਹੋਵੇ
ਜਦੋਂ ਇਸ ਗੱਲ ਦਾ ਰਣਜੀਤ ਸਿੰਘ ਨੁੰ ਪਤਾ ਲਗਿਆ ਤਾਂ ੳਸ ਨੇ ਅਕਾਲੀ ਫੂਲਾ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਆਕਾਲੀ ਫੂਲਾ ਸਿੰਘ ਨੇ ਕਿਹਾ ਭਾਈ ਸਾਬ ਹੁਣ ਇਹ ਮਸਲਾ ਮੇਰਾ ਤੇ ਤੇਰਾ ਨਹੀ ਰਿਹਾ। ਤੇਰਾ ਤੇ ਅਕਾਲ ਤਖਤ ਦਰਮਿਆਨ ਹੈ ਸੋ ਓਥੇ ਪੇਸ਼ ਹੋ ਕੇ ਗੱਲ ਕਰ।
ਮਹਾਰਾਜ ਰਣਜੀਤ ਸਿੰਘ ਤਖਤ ਤੋਂ ਤਨਖਾਹੀਆ ਕਰਾਰ ਦੇ ਦਿਤਾ ਗਿਆ ਸੀ ਬਾਵਜੂਦ ਇਸ ਦੇ ਰਣਜੀਤ ਸਿੰਘ ਦਰਬਾਰ ਚ ਦਰਸ਼ਨ ਕਰਨ ਲਈ ਅੰਦਰ ਆਉਣ ਲਗਿਆ ਤਾਂ ਦਰਸ਼ਨੀ ਦਰਵਾਜੇ ਅਗੇ ਨੰਗੀ ਤਲਵਾਰ ਲੈ ਅਕਾਲੀ ਫੂਲਾ ਸਿੰਘ ਆਪ ਅਗੇ ਜਾ ਡਟਿਆ ਤੇ ਪਹਿਲਾਂ ਅਕਾਲ ਤਖਤ ਅਗੇ ਪੇਸ਼ ਹੋ ਭੁਲ ਬਖਸ਼ਾਉਣ ਦਾ ਹੁਕਮ ਦਿਤਾ ਤੇ ਤਨਖਾਈਏ ਮਹਾਰਾਜੇ ਨੁੰ ਦਰਬਾਰ ਸਾਹਿਬ ਦੇ ਦਰਸ਼ਨ ਨਹੀ ਕਰਨ ਦਿਤੇ।
ਸ਼ੇਰ ਏ ਪੰਜਾਬ ਅਕਾਲ ਤਖਤ ਅਗੇ ਪੇਸ਼ ਹੋਇਆ ਤੇ ਅਕਾਲੀ ਫੂਲਾ ਸਿੰਘ ਦੇ ਕਹਿਣ ਤੇ ਰਣਜੀਤ ਸਿੰਘ ਨੁੰ ਇਮਲੀ ਦੇ ਦਰਖਤ ਨਾਲ ਬੰਨ ਦਿਤਾ ਕੋਹੜੇ ਮਾਰਣ ਵਾਸਤੇ । ਕੇਵਲ ਕਸ਼ਹਿਰਾ ਤੇ ਦਸਤਾਰ ਛਡ ਸਾਰੇ ਕਪੜੇ ਵੀ ਉਤਾਰ ਦਿਤੇ ਗਏ। ਇਮਲੀ ਦੇ ਦਰਖਤ ਨਾਲ ਬਨਿਆਂ ਰਣਜੀਤ ਸਿੰਘ ਸਿਰ ਝੁਕਾਈ ਖੜਾ ਸੀ ਤੇ ਸੰਗਤਾ ਦੀਆਂ ਵੈਰਾਗ ਚ ਅਖਾਂ ਛਲਕ ਪਈਆ ਤੇ ਸੰਗਤਾ ਦੇ ਬੇਨਤੀ ਕਰਨ ਤੇ ਕੋੜੇ ਨਹੀ ਮਾਰੇ ਗਏ।
ਪਲ ਜਦੋਂ ਸ਼ਾਹੀ ਮਾਇਆ ਜੋ ਕੜਾਹ ਪਰਸ਼ਾਦ ਲਈ ਤੇ ਸਦਾ ਸਲਾਮਤੀ ਦੀ ਅਰਦਾਸ ਲਈ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੁੰ ਬੇਨਤੀ ਕੀਤੀ ਤਾੰ ਅਕਾਲੀ ਫੂਲਾ ਸਿੰਘ ਨੇ ਕਿਹਾ ਅਕਾਲ ਤਖਤ ਦੇ ਹੁਕਮਨਾਮੇ ਕਦੇ ਵਾਪਸ ਨਹੀ ਲਏ ਜਾਂਦੇ ਸੋ ਓਹ ਹੁਣ ਸੰਗਤਾ ਹੀ ਸ਼ਰਧਾ ਤੇ ਹੈਸੀਅਤ ਮੁਤਾਬਕ ਮਾਇਆ ਦੇਣ ਗੀਆਂ ਤੇ ਪਰਚੀ ਲੈਣ ਗੀਆਂ । ਹਿਸਾਬ ਕਿਤਾਬ ਲਈ।
ਬੇਨਤੀ ਹੈ ਕਿ ਇਹੁ ਜਾਣਕਾਰੀ ਅਗੇ ਸ਼ੇਅਰ ਕਰੋ ਜੀ
ਇਹ ਘਟਨਾ ਅੰਮ੍ਰਿਤਸਰ ਦੇ ਇਕ ਪਿੰਡ ਦੀ ਹੈ।
ਇਕ ਕੁੜੀ ਸੀ ਜਿਸ ਦਾ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਸੀ। ਉਹ ਸਵੇਰੇ 3 ਵਜੇ ਉਠ ਜਾਂਦੀ ਤੇ ਪਾਠ ਕਰਦੀ। ਰੋਜ਼ ਗੁਰੂਦੁਆਰੇ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀ, ਸਹਿਜ ਪਾਠ ਕਰਦੀ। ਉਹਨੂੰ ਬਹੁਤ ਸਾਰੀ ਬਾਣੀ ਜ਼ਬਾਨੀ ਯਾਦ ਸੀ। ਉਹ ਜਦ ਘਰ ਦਾ ਕੰਮ ਵੀ ਕਰਦੀ ਤਾਂ ਗੁਰਬਾਣੀ ਦੀ ਕੋਈ ਨਾ ਕੋਈ ਤੁਕ ਹਮੇਸ਼ਾ ਉਹਦੇ ਮੂੰਹ ਤੇ ਹੁੰਦੀ। ਉਹ ਸਿਰ ਤੇ ਹਮੇਸ਼ਾ ਚੁੰਨੀ ਲੈ ਕੇ ਰੱਖਦੀ ਸੀ। ਫਿਰ ਉਹਦਾ ਵਿਆਹ ਹੋ ਗਿਆ। ਸਹੁਰੇ ਘਰ ਜਾ ਕੇ ਵੀ ਉਹਨੇ ਆਪਣਾ ਨਿਤਨੇਮ ਨਾ ਛੱਡਿਆ। ਰੋਜ ਗੁਰਦੁਆਰੇ ਜਾਣਾ, ਸੇਵਾ ਕਰਨੀ, ਪਰਕਾਸ਼ ਕਰਨਾ। ਉਹਦੇ ਸਹੁਰੇ ਪਰਿਵਾਰ ਵਾਲੇ ਕਿਸੇ ਹੋਰ ਬਾਬੇ ਨੂੰ ਮੰਨਦੇ ਸੀ ਉਹਨਾ ਨੂੰ ਨੂੰਹ ਦਾ ਇਸ ਤਰ੍ਹਾ ਗੁਰੂ ਘਰ ਜਾਣਾ ਬਿਲਕੁਲ ਪਸੰਦ ਨਹੀਂ ਸੀ। ਉਹ ਨੂੰਹ ਨੂੰ ਵੀ ਉਸ ਦੁਨਿਆਵੀ ਬਾਬੇ ਨੂੰ ਮੰਨਣ ਲਈ ਕਹਿੰਦੇ ਪਰ ਨੂੰਹ ਨੇ ਸਾਫ ਮਨ੍ਹਾ ਕਰ ਦਿੱਤਾ ਤੇ ਕਿਹਾ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਮੈਨੂੰ ਕਿਸੇ ਹੋਰ ਅੱਗੇ ਮੱਥਾ ਟੇਕਣ ਦੀ ਜ਼ਰੂਰਤ ਨਹੀਂ। ਜਿਹੜੇ ਉਹਦੇ ਸਹੁਰੇ ਸੀ ਉਹ ਬਹਾਨਾ ਲੱਭਦੇ ਸੀ ਇਹਨੂੰ ਕਿਸੇ ਤਰ੍ਹਾਂ ਨੀਵਾਂ ਦਿਖਾਈਏ। ਉਹਦੇ ਸਹੁਰੇ ਨੇ ਕਿਹਾ ਕਿ ਜੇ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਤਾਂ ਇਸ ਮਹੀਨੇ ਦੀ 31 ਤਰੀਕ ਤਕ ਆਪ ਚੱਲ ਕੇ ਸਾਡੇ ਘਰ ਆਉਣ।
ਜੇ ਉਹ ਆ ਗਏ ਤਾਂ ਅਸੀਂ ਤੈਨੂੰ ਗੁਰੂ ਘਰ ਜਾਣ ਤੋਂ ਕਦੀ ਵੀ ਨਹੀਂ ਰੋਕਾਂਗੇ ਤੇ ਜੇ ਉਹ ਨਾ ਆਏ ਤਾਂ ਤੂੰ ਕਦੀ ਗੁਰੂ ਘਰ ਨਾ ਜਾਈਂ।
ਉਸ ਕੁੜੀ ਦਾ ਬਹੁਤ ਵਿਸ਼ਵਾਸ ਸੀ। ਉਹਨੇ ਕਿਹਾ ਮੈਨੂੰ ਮਨਜ਼ੂਰ ਹੈ।
ਉਹਨੇ ਰੋਜ਼ ਸਵੇਰੇ ਗੁਰੂਦੁਆਰੇ ਜਾਇਆ ਕਰਨਾ।
ਅਰਦਾਸ ਕਰਿਆ ਕਰਨੀ
ਕਦੀ ਕਦੀ ਰੋ ਵੀ ਪੈਣਾ
ਬਸ ਇਕੋ ਗਲ ਕਿ ਗੁਰੂ ਜੀ ਮੈਨੂੰ ਤੁਹਾਡੇ ਤੇ ਪੂਰਨ ਵਿਸ਼ਵਾਸ ਹੈ ਮੇਰੀ ਇਜ਼ਤ ਰੱਖਿਓ।
ਦਿਨ ਲੰਘਦੇ ਗਏ। ਅਖੀਰ 30 ਤਰੀਕ ਆ ਗਈ।
ਉਸ ਰਾਤ ਕੁੜੀ ਬਹੁਤ ਰੋਈ ਕਿ ਜੇ ਸਵੇਰੇ ਵੀ ਗੁਰੂ ਜੀ ਘਰ ਨਾ ਆਏ ਤਾਂ ਮੇਰਾ ਵਿਸ਼ਵਾਸ ਟੁੱਟ ਜਾਣਾ ਹੈ।
ਉਸ ਰਾਤ 3 ਵਜੇ ਤੋਂ ਬਾਅਦ ਬਹੁਤ ਬਾਰਿਸ਼ ਪਈ।
ਉਸ ਦਿਨ ਕੁੜੀ ਗੁਰਦੁਆਰੇ ਨਾ ਗਈ।
ਜਦ ਸਵੇਰ ਹੋਈ ਤਾਂ ਪਿੰਡ ਦੇ ਗ੍ਰੰਥੀ ਨੇ ਦੇਖਿਆ ਕਿ ਗੁਰਦੁਆਰੇ ਦੀ ਕੱਚੀ ਛੱਤ ਚੋ ਰਹੀ ਸੀ। ਉਹਨੇ ਸੋਚਿਆ ਇਹ ਤਾਂ ਬਹੁਤ ਗਲਤ ਹੋਇਆ। ਉਹਨੇ ਪਿੰਡ ਦੇ ਕੁਝ ਸਿਆਣੇ ਬੰਦੇ ਇਕੱਠੇ ਕੀਤੇ। ਉਹਨਾ ਨੇ ਸਲਾਹ ਬਣਾਈ ਕਿ ਜਦ ਤਕ ਮੀਂਹ ਹਟ ਨਹੀਂ ਜਾਂਦਾ ਤੇ ਛੱਤ ਠੀਕ ਨਹੀਂ ਹੋ ਜਾਂਦੀ ਤਦ ਤਕ ਗੁਰੂ ਜੀ ਦਾ ਸਰੂਪ ਕਿਸੇ ਦੇ ਘਰ ਪ੍ਰਕਾਸ਼ ਕਰ ਦੇਣਾ ਚਾਹੀਦਾ ਹੈ ਤਾਂ ਜੋ ਬੇਅਦਬੀ ਨਾ ਹੋਵੇ। ਤਦ ਸਲਾਹ ਹੋਣ ਲੱਗੀ ਕਿ ਕਿਸ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਜਾਵੇ। ਤਦ ਗ੍ਰੰਥੀ ਸਿੰਘ ਨੇ ਕਿਹਾ ਕਿ ਹਰ ਰੋਜ ਇੱਥੇ ਇਕ ਲੜਕੀ ਆਉਂਦੀ ਹੈ ਜੋ ਕਦੇ ਕਦੇ ਪ੍ਰਕਾਸ਼ ਵੀ ਆਪ ਹੀ ਕਰਦੀ ਹੈ। ਹੋਰ ਵੀ ਬਹੁਤ ਸੇਵਾ ਕਰਦੀ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹਦੇ ਘਰ ਲੈ ਜਾਈਏ। ਸਾਰੇ ਹੀ ਇਸ ਗੱਲ ਨਾਲ ਸਹਿਮਤ ਹੋ ਗਏ। ਇਕ ਬਜੁਰਗ ਕਹਿਣ ਲੱਗਾ ਕਿ ਪਹਿਲਾਂ ਇਕ ਬੰਦਾ ਉਹਨਾ ਦੇ ਘਰ ਭੇਜ ਕੇ ਇਜਾਜ਼ਤ ਤਾਂ ਲੈ ਲਵੋ। ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਇਜਾਜ਼ਤ ਕੀ ਲੈਣੀ ਹੈ ਉਹ ਮਨਾ ਥੋੜ੍ਹਾ ਕਰਨਗੇ। ਤਦ ਉਹ ਗ੍ਰੰਥੀ ਸਿੰਘ ਤੇ ਨਾਲ 5-7 ਹੋਰ ਬੰਦੇ ਮਹਾਰਾਜ ਦਾ ਸਰੂਪ ਸਿਰ ਤੇ ਰੱਖ ਕੇ ਉਹਨਾਂ ਦੇ ਘਰ ਵੱਲ ਚਲ ਪਏ। ਉਹਦੇ ਸਹੁਰੇ ਘਰ ਇਹੀ ਗੱਲ ਹੋ ਰਹੀ ਸੀ ਕਿ ਅੱਜ 31 ਤਰੀਕ ਹੈ ਜੇ ਗੁਰੂ ਜੀ ਨਾ ਆਏ ਤਾਂ ਗੁਰੂਦੁਆਰੇ ਨਹੀਂ ਜਾਣਾ। ਏਨੇ ਚਿਰ ਨੂੰ ਦਰਵਾਜ਼ੇ ਤੇ ਦਸਤਕ ਹੋਈ। ਜਦ ਸਹੁਰੇ ਨੇ ਬੂਹਾ ਖੋਲਿਆ ਤਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ। ਉਹ ਤਾਂ ਹੈਰਾਨ ਰਹਿ ਗਿਆ। ਗ੍ਰੰਥੀ ਸਿੰਘ ਨੇ ਕਿਹਾ ਕਿ ਕੋਈ ਵੀ ਇਕ ਕਮਰਾ ਵਿਹਲਾ ਕਰਕੇ ਚੰਗੀ ਤਰ੍ਹਾਂ ਸਫਾਈ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ।
ਉਸ ਕੁੜੀ ਨੇ ਬੜੇ ਚਾਅ ਨਾਲ ਕਮਰਾ ਸਾਫ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸਾਰੇ ਪਰਿਵਾਰ ਨੇ ਹੱਥ ਜੋੜ ਕੇ ਮਾਫੀ ਮੰਗੀ। ਕੁੜੀ ਦਾ ਵਿਸ਼ਵਾਸ ਰੰਗ ਲਿਆਇਆ।
ਗੱਲ ਸਾਰੀ ਵਿਸ਼ਵਾਸ ਦੀ ਹੈ।
ਧੰਨੇ ਜੱਟ ਨੇ ਵਿਸ਼ਵਾਸ ਨਾਲ ਹੀ ਪੱਥਰ ਵਿਚੋਂ ਰੱਬ ਪਾ ਲਿਆ ਸੀ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਸਮਰੱਥ ਹਨ। ਕਮੀ ਗੁਰੂ ਵਿਚ ਨਹੀਂ ਸਾਡੇ ਵਿੱਚ ਹੈ। ਸਾਨੂੰ ਗੁਰੂ ਜੀ ਤੇ ਵਿਸ਼ਵਾਸ ਹੀ ਨਹੀਂ। ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਆਪਣੀ ਮੱਤ ਨੂੰ ਅੱਗੇ ਰੱਖਦੇ ਹਾਂ ਗੁਰੂ ਜੀ ਦੀ ਮੱਤ ਨਹੀ ਲੈਂਦੇ। ਤਾਂ ਹੀ ਅਸੀਂ ਬਾਅਦ ਵਿਚ ਦੁਖੀ ਹੁੰਦੇ ਹਾਂ।
ਭਗਤੀ ਸਾਰੀ ਵਿਸ਼ਵਾਸ ਤੇ ਖੜ੍ਹੀ ਹੈ। ਇਸ ਲਈ ਗੁਰੂ ਜੀ ਤੇ ਵਿਸ਼ਵਾਸ ਬਣਾਓ। ਕੁਝ ਵੀ ਅਸੰਭਵ ਨਹੀ। ਬਸ ਕਦੇ ਵੀ ਸ਼ੱਕ ਨਾ ਕਰਨਾ ਕਿ ਮੇਰਾ ਗੁਰੂ ਇਹ ਨਹੀ ਕਰ ਸਕਦਾ।
ਨੀਤ ਸਾਫ ਰੱਖਣਾ ਤੇ ਵਿਸ਼ਵਾਸ ਰੱਖਣਾ ਕਿ ਹਾਂ ਇਸ ਤਰ੍ਹਾ ਹੋ ਸਕਦਾ ਹੈ। ਵਿਸ਼ਵਾਸ ਆਪਣੇ ਮਤਲਬ ਲਈ ਨਹੀ ਰੱਖਣਾ।ਦਿਲ ਨਾਲ ਪ੍ਰੇਮ ਕਰਨਾ ਹੈ।
ਆਪਣੇ ਗੁਰੂ ਜੀ ਪ੍ਰਤੀ ਵਿਸ਼ਵਾਸ ਪੈਦਾ ਕਰਨ ਲਈ ਇਸਨੂੰ ਸ਼ੇਅਰ ਕਰੋ।
ਅੱਜ ਦੀ ਸੱਚੀ ਘਟਨਾ ।।।।
ਦੋਸਤੋ ਅੱਜ ਕੁਝ ਅਜਿਹਾ ਹੋਇਆ ਕਿ ਸਵੇਰੇ ਦਾ ਮਨ ਵਿਆਕੁਲ ਹੋਇਆ ਪਿਆ ਹੈ ।
ਸਵੇਰੇ ਸਵੇਰੇ ਅੱਜ ਜਦ ਸਕੂਲ ਪਹੁੰਚਿਆ ਤਾਂ ਪੰਛੀਆਂ ਵਾਂਗ ਹਰ ਰੋਜ ਤਹਿ ਚਹਾਉਂਦੇ ਬੱਚਿਆਂ ਦੇ ਮੂੰਹ ਤੇ ਚੁੱਪ ਪਸਰੀ ਹੋਈ ਸੀ ।ਚਿਹਰੇ ਉਦਾਸ ਨਜਰ ਆ ਰਹੇ ਸਨ । ਜਦ ਮੈਂ ਬੱਚਿਆਂ ਨੂੰ ਇਸਦਾ ਕਾਰਨ ਪੁੱਛਿਆ ਕਿ ਕੀ ਗੱਲ ਬਈ ਕਿਵੇਂ ਚੁੱਪ ਜਿਹੇ ਹੋ ਸਾਰੇ ?ਤਾਂ ਮੇਰੀ ਵਿਦਿਆਰਥਣ ਅਸਨਦੀਪ ਨੇ ਭਰੇ ਮਨ ਨਾਲ ਪੁੱਛਿਆ ਕਿ ਸਰ ਤੁਹਾਨੂੰ ਵੀ ਕਈ ਕਈ ਮਹੀਨੇ ਤਨਖਾਹ ਨਹੀਂ ਮਿਲਦੀ?
ਮੈਂ ਉਸਨੂੰ ਟਾਲਣਾ ਚਾਹਿਆ ਪਰ ਲਵਪ੍ਰੀਤ ਬੋਲੀ ਕਿ ਸਰ ਸਰਕਾਰ ਤੁਹਾਨੂੰ ਤਨਖਾਹ ਕਿਉਂ ਨਹੀਂ ਦਿੰਦੀ ?
ਮੈਂ ਉਹਨਾਂ ਦੀਆਂ ਗੱਲਾਂ ਦਾ ਜੁਆਬ ਨਾਂ ਦੇ ਕੇ ਹਾਜਰੀ ਲਗਾਉਣ ਲੰਘ ਗਿਆ ।
ਜਦ ਮੈਂ ਕਲਾਸ ਵਿਚ ਗਿਆ ਤਾਂ ਕੁਝ ਹੋਰ ਬੱਚਿਆਂ ਨੇ ਮੈਨੂੰ ਪੁੱਛਿਆ ਕਿ ਜੀ ਆਪਣੇ ਸਕੂਲ ਵਿੱਚ ਜੋ ਟੀਚਰ ਨੇ ਉਹ ਪੱਕੇ ਆ ਜਾਂ ਕੱਚੇ?
ਤੁਸੀਂ ਕੱਚੇ ਹੋ ਸਰ ? ਮੈਂ ਭਰੇ ਮਨ ਨਾਲ ਕਿਹਾ ਹਾਂ ।
ਹਿੰਦੀ ਵਾਲੇ ਮੈਡਮ ? ਮੈਂ ਕਿਹਾ ਹਾਂ। ਗਣਿਤ ਵਾਲੇ ਸਰ? ਮੈਂ ਕਿਹਾ ਹਾਂ । ਬੱਚਿਆਂ ਨੇ ਹੈਰਾਨੀ ਨਾਲ ਪੁੱਛਿਆ ਸਾਰੇ ਹੀ ਕੱਚੇ ਸਰ ??ਮੈਂ ਉਨ੍ਹਾਂ ਦਾ ਫਿਰ ਧਿਆਨ ਬਦਲਣ ਦੀ ਕੋਸ਼ਿਸ਼ ਕੀਤੀ । ਪਰ ਕਿੱਥੇ ।
ਉਹਨਾਂ ਕਿਹਾ ਕਿ ਸਰ ਮੇਰੇ ਪਾਪਾ ਕਹਿ ਰਹੇ ਸਨ ਕਿ 6 ਮਹੀਨੇ ਤਨਖਾਹ ਨਾਂ ਮਿਲਣ ਕਾਰਨ ਤੇ ਕੱਚੇ ਹੋਣ ਕਾਰਨ ਕੱਲ੍ਹ ਇਕ ਅਧਿਆਪਕ ਨੇ ਨਹਿਰ ਵਿਚ ਛਾਲ ਮਾਰਕੇ ਆਪਣੀ ਜਾਨ ਦੇ ਦਿੱਤੀ । ਸਰ ਅਸੀਂ ਤੁਹਾਡੇ ਸਭ ਦੀ ਮਦਦ ਕਰ ਸਕਦੇ ਹਾਂ । ਮੇਰੀਆਂ ਅੱਖਾਂ ਭਰ ਆਈਆਂ ।ਮੈਂ ਕਿਹਾ ਕਿਵੇਂ ??
ਤਾਂ ਅਮਨਦੀਪ ਬੋਲਿਆ ਸਰ ਅਸੀਂ ਨਵੇਂ ਬੂਟ ਨਹੀਂ ਲਵਾਂਗੇ ਅਸੀਂ ਨਵੇਂ ਕੱਪੜੇ ਨਹੀਂ ਲਵਾਂਗੇ ਸਾਰੀ ਫਜ਼ੂਲ ਖਰਚੀ ਬੰਦ ਕਰਦਿਆਂਗੇ ਸਾਡੇ ਮਾਂ ਪਿਓ ਤੁਹਾਡੀ ਮਦਦ ਕਰਨਗੇ ।ਮੈਂ ਬੱਚਿਆਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਕਿ ਕੋਈ ਗੱਲ ਨਹੀਂ ਬੱਚਿਓ ।ਤੁਸੀਂ ਫਿਕਰ ਨਾਂ ਕਰੋ ।
ਪੜ੍ਹਾਈ ਕਰਿਆ ਕਰੋ ਦੱਬ ਕੇ ।ਉਹ ਕਹਿਣ ਲੱਗੇ ਕਿ ਸਰ ਸਾਡੀ ਇਕ ਗੱਲ ਤੁਹਾਨੂੰ ਜਰੂਰ ਮੰਨਣੀ ਪਉ ਮੈਂ ਪੁੱਛਿਆ ਕਿਹੜੀ ???
ਸਰ ਤੁਸੀਂ ਨਹਿਰ ਵਾਲੇ ਰਸਤੇ ਨਾਂ ਆਇਆ ਜਾਇਆ ਕਰੋ ।
ਸਾਰੀ ਜਮਾਤ ਵਿਚ ਉਦਾਸੀ ਪਸਰ ਗਈ ।
ਸਾਰੀ ਛੁੱਟੀ ਸਮੇਂ ਸਭ ਬੱਚੇ ਮੈਨੂੰ ਵੇਖ ਰਹੇ ਸਨ
ਤੇ ਮੈਂ ਆਪਣਾ ਮੋਟਰ ਸਾਇਕਲ ਨਹਿਰ ਦੀ ਪਟੜੀ ਨਾਂ ਪਾਕੇ ਸੜਕੋ ਸੜਕੀਂ ਪਾ ਲਿਆ ਸੀ ।
ਬੱਚਿਆਂ ਦੇ ਚਿਹਰੇ ਖਿੜੇ ਹੋਏ ਸਨ ।
ਕਨੇਡਾ ਦੇ ਸ਼ਹਿਰ ਐਡਮਿੰਟਨ ਦੇ ਸਰਕਾਰੀ ਸਕੂਲ ਚ ਜਦੋਂ ਵਡਾਲੇ ਪਿੰਡ ਦਾ ਬਿਕਰਮ ਸਿੰਘ ਨਾਗਰਾ ਆਪਣਾ ਮੁੰਡਾ ਦਾਖਲ ਕਰਾਉਣ ਗਿਆ ਜੋ ਨਵਾਂ ਨਵਾਂ ਪੰਜਾਬੋਂ ਗਿਆ ਸੀ ਤੇ ਸਿਰਫ ਪੰਜਾਬੀ ਬੋਲਦਾ ਸੀ ਤਾਂ ਕਾਫੀ ਫਿਕਰ ਚ ਸੀ। ਸਕੂਲ ਚ ਬੱਚੇ ਬਾਰੇ ਜਦੋਂ ਸਾਰੀ ਗੱਲ ਉੱਥੋਂ ਦੀ ਗੋਰੀ ਮੈਡਮ ਦੇ ਧਿਆਨ ਚ ਲਿਆਂਦੀ ਤਾਂ ਮੈਡਮ ਕਹਿੰਦੀ ਇਹ ਤਾਂ ਬਹੁਤ ਵਧੀਆ ਗੱਲ ਹੈ। ਤੁਸੀਂ ਪੜ੍ਹਾਈ ਦੀ ਫਿਕਰ ਨਹੀਂ ਕਰਨੀ ਬਸ ਇਸ ਗੱਲ ਦਾ ਖਿਆਲ ਰੱਖਿਉ ਕਿ ਇਸ ਮੁੰਡੇ ਨਾਲ ਘਰ ਚ ਸਿਰਫ ਪੰਜਾਬੀ ਬੋਲਿਉ। ਅੰਗਰੇਜ਼ੀ ਨਹੀਂ ਬੋਲਣੀ। ਅੰਗਰੇਜ਼ੀ ਕਿਵੇਂ ਕਿੰਨੀ ਸਿਖਾਉਣੀ ਆ ਮੈਂ ਆਪ ਵੇਖਲੂ।
ਇਹ ਆ ਪੜੇ ਲਿਖੇ ਸਮਾਜ ਦੀ ਬਾਤ।
ਅੱਜ ਉਹ ਮੁੰਡਾ ਪੰਜਾਬੀ ਵੀ ਠੇਠ ਫਰਾਟੇਦਾਰ ਬੋਲਦਾ ਹੈ ਤੇ ਅੰਗਰੇਜ਼ੀ ਵੀ। ਕਲਾਸ ਦੇ ਪਹਿਲੇ ਚਾਰ ਹੁਸ਼ਿਆਰ ਨਿਆਣਿਆ ਚੋਂ ਇਕ ਹੈ।
ਇੱਥੇ ਪ੍ਰਾਈਵੇਟ ਸਕੂਲਾਂ ਵਾਲੇ ਸਭ ਤੋਂ ਪਹਿਲਾਂ ਮਾਂ ਬੋਲੀ ਤੋਂ ਤੋੜਦੇ ਨੇ। ਬੱਚਾ ਕਿਸੇ ਜੋਗਾ ਵੀ ਨਹੀਂ ਰਹਿੰਦਾ। ਪਿਛਲੇ ਵੀਹਾਂ ਸਾਲਾਂ ਚ ਅੰਗਰੇਜ਼ੀ ਸਕੂਲਾਂ ਨੇ ਕਿੰਨੇ IAS PCS ਦਿੱਤੇ ਨੇ। ਇਹਨਾਂ ਮਾਪਿਆਂ ਦੇ ਲੀੜੇ ਵੀ ਲਹਾ ਲਏ ਪਰ ਬੱਚੇ ਆਈਲੈਟਸ ਚੋਂ ਸੱਤ ਬੈਂਡ ਖੜਨ ਵਾਲੇ ਵੀ ਨਾ ਕਰ ਸਕੇ।
ਮਾਂ ਬੋਲੀ ਬੱਚੇ ਦਾ ਦਿਮਾਗ ਤੇ ਉਸਦੀ ਅਜ਼ਾਦ ਸੋਚ ਚ ਵਾਧਾ ਕਰਦੀ ਆ। ਬੱਚੇ ਦੀ ਸੋਚਣ ਸ਼ਕਤੀ ਤੇ mental ability ਵਿਕਸਿਤ ਕਰਦੀ ਹੈ। ਆਪਣੇ ਬੱਚਿਆਂ ਦੀ ਪੰਜਾਬੀ ਬਚਾਉ। ਪੰਜਾਬੀ ਤੁਹਾਡੇ ਬੱਚੇ ਬਚਾਅ ਲਵੇਗੀ।
ਕੱਲ੍ ਰਾਤ ਸੁਪਨੇ ਚ ਧਾਲਾ ਬਾਈ ਮਿਲਿਆ…
ਸੂਏ ਦੀ ਪਰਲੀ ਪਾੰਧੀ ਤੇ ਕਾਹਲੀ ਚ ਤੁਰਿਆ ਜਾੰਦਾ ਉੱਚਾ ਹੱਥ ਕਰਦਿਆੰ ਬੋਲਿਆ,”ਚੰਗਾ ਮੱਲਾ….ਚੱਲਿਆ ਮੈੰ ਹੁਣ…..ਰੱਬ ਰਾਖਾ,,
ਉ ਬਾਈ…. ਖੜਜੀੰ ,,ਜਾਈੰ ਨਾੰ ਹਾਲੇ .. ਆੰਉਨੈ ਮੈੰ ..ਪੁਲੀ ਉਤੋੰ ਦੀ ਹੋ ਕੇ….ਮੈੰ ਬਾਈ ਕੰਨੀ ਦੇਖਦਾ ਪੁਲੀ ਵੱਲ ਨੂੰ ਵਾਹੋਦਾਹੀ ਹੋ ਲਿਆ , ਪਰ ਮੇਰੇ ਦੇਖਦੇ ਦੇਖਦੇ ਬਾਈ ਪਾੰਧੀ ਦੇ ਨੀਵੇੰ ਪਾਸੇ ਖੜੀ੍ ਬੇਰੀ ਉਹਲੇ ਹੋ ਗਿਆ ਤੇ ਮੁੜਕੇ ਨੀ ਦਿਖਿਆ…
ਧਾਲਾ ਬਾਈ ਸਾਡੇ ਨਾਲ ਦੇ ਪਿੰਡ ਦਾ ਮਿਹਨਤ ਮਜ਼ਦੂਰੀ ਕਰਨ ਵਾਲਾ ਸਿੱਧਾ ਸਾਦਾ ਬੰਦਾ ਸੀ, ਦਿਹਾੜੀ ਤੇ ਕੰਮ ਕਰ ਰੁੱਖੀ ਮਿੱਸੀ ਛਕਦਿਆੰ ਸਦਾ ਰੱਬ ਦਾ ਸ਼ੁਕਰਗੁਜ਼ਾਰ ਰਹਿੰਦਾ
ਬਾਈ ਕੋਲ ਇੱਕ ਹੋਰ ਹੁੰਨਰ ਵੀ ਸੀ … ਬਾਈ ਟੋਕਰੇ ਟੋਕਰੀਆੰ ਬਣਾੰਉਣੇ ਜਾਣਦਾ ਸੀ
ਹਰੇਕ ਸਾਲ ਪੱਤਝੜ ਦੀ ਰੁੱਤ ਚ ਲੋਕ ਤੂਤ ਟਾਹਲੀਆੰ ਨਿੰਮਾੰ ਛਾੰਗਦੇ, ਤੂਤਾੰ ਦੀਆੰ ਲੰਬੀਆੰ ਛਿਟੀਆੰ ਟੋਕਰੇ ਬਣਾਉਣ ਦੇ ਕੰਮ ਆੰਉਦੀਆੰ ਤੇ ਿੲਹਨਾੰ ਦਿਨਾੰ ਚ ਬਾਈ ਦੇ ਰੁਝੇਵੇੰ ਵਧ ਜਾੰਦੇ ,ਅਸੀੰ ਵੀ ਚੜਦੇ੍ ਸਿਆਲ ਤੂਤ ਛਾੰਗਦੇ ਤੇ ਧਾਲੇ ਬਾਈ ਨੂੰ ਸੁਨੇਹਾ ਦੇ ਦਿੰਦੇ ਬਾਈ ਘਰ ਆਕੇ 2-3 ਦਿਨ ਲਾਕੇ ਵੱਡੇ ਛੋਟੇ ਟੋਕਰੇ ਟੋਕਰੀਆੰ ਬਣਾੰਉਦਾ ਅਖੀਰ ਚ ਰੋਟੀਆੰ ਵਾਲਾ ਛਾਬਾ ਵੀ ਬਣਾਅ ਦਿੰਦਾ ਇਹਨਾੰ 2-3 ਦਿਨਾੰ ਚ ਚਾਹ ਪੀਣ ਜਾੰ ਰੋਟੀ ਖਾਣ ਮਗਰੋੰ ਮੈੰ ਬਾਈ ਤੋੰ ਤਿੱਖੀ ਚੁੰਝ ਆਲਾ ਪਰਨਾ ਬੰਨਣਾ੍ ਸਿੱਖਦਾ … ਬਾਈ ਦਾ ਉਹਨਾੰ ਟੈਮਾੰ ਚ ਬੰਨਿਆੰ ਪਰਨਾੰ ਹੁਣ ਆਲੇ੍ ਐਮੀ ਵਿਰਕ ਦੇ ਅਰਦਾਸ ਫਿਲਮ ਚ ਬੰਨੇ੍ ਡੱਬੀਆੰ ਵਾਲੇ ਪਰਨੇ ਨੂੰ ਮਾਤ ਪਾੰਉਦਾ ਹੁੰਦਾ ਸੀ ….
ਬਾਈ ਨੇ ਜ਼ਿੰਦਗੀ ਚ ਕਦੇ ਕੋਈ ਗਿਲਾ ਸ਼ਿਕਵਾ ਨੀ ਸੀ ਕੀਤਾ…ਸਦਾ ਖੁਸ਼ ਰਹਿੰਦਾ ਨੇੜੇ ਤੇੜੇ ਦੇ ਸਾਰੇ ਮੇਲੇ ਦੇਖਦਾ, ਟੂਰਨਾਮੈੰਟਾੰ ਉੱਤੇ ਵੀ ਹਾਜ਼ਰੀ ਲੁਆੰਉਦਾ ..ਕਈ ਸਾਲਾੰ ਪਹਿਲਾੰ ਦੀ ਗੱਲ ਐ..ਛਪਾਰ ਦਾ ਮੇਲਾ ਆ ਗਿਆ ਸੀ ,10 ਵਾਲੀ ਬੱਸ ਜਗਰਾਵਾੰ ਤੋ ਆ ਕੇ ਮੰਡੀ ਅਹਿਮਦਗੜ੍ ਨੂੰ ਜਾੰਦੀ ਹੁੰਦੀ ਸੀ , ਮੇਲੇ ਵਾਲੇ ਇਹਨਾੰ 2-3 ਦਿਨਾੰ ਚ ਇਸ ਬੱਸ ਚੜਨ੍ ਵਾਲੀਆੰ ਸਵਾਰੀਆੰ ਚੋੰ ਬਹੁਤਿਆੰ ਦੇ ਪਾਏ ਨਵੇੰ ਲੀੜੇ ਤੇ ਚਿਹਰਿਆੰ ਤੇ ਝਲਕਦੇ ਚਾਅ ਤੋੰ ਆਪੇ ਪਤਾ ਲੱਗ ਜਾੰਦਾ ਸੀ ਕਿ ਮੇਲਾ ਦੇਖਣ ਜਾ ਰਹੇ ਨੇ .ਪੁੱਛਣ ਦੱਸਣ ਦੀ ਲੋੜ ਨੀ ਸੀ ਪੈੰਦੀ..
ਸਾਡੇ ਪਿੰਡ ਬੱਸ ਅੱਡੇ ਤੇ ਅਸੀੰ ਵੀ ਉਸ ਦਿਨ ਬੱਸ ਉਡੀਕ ਰਹੇ ਸੀ ਦੂਰੋੰ ਆਉਦੀ ਬੱਸ ਦੇਖਦੇ ਹੀ ਸਭਨਾ ਨੇ ਉੰਠ ਕੇ ਲੀੜੇ ਝਾੜਦਿਆੰ ਤਿਆਰੀ ਕਸ ਲਈ , ਧਾਲਾ ਬਾਈ ਆਪਣੇ ਪਿੰਡੋੰ ਚੜਕੇ ਬੱਸ ਦੀ ਖਿੜਕੀ ਵਾਲੇ ਪਾਸੇ ਬੈਠਾ ਬਾਹਰ ਨੂੰ ਦੇਖਦਾ ਆ ਰਿਹਾ ਸੀ ਸਾਡੇ ਕੰਨੀ ਦੇਖਕੇ ਖੁਸ਼ ਹੁੰਦਿਆੰ ਮੁਸਕੁਰਾਇਆ
ਬਿਸਕੁਟੀ ਕੁੜਤਾ , ਨੀਲੀ ਪੱਗ ਬੰਨੀ੍ ਜਾਨੀ ਬਣਿਆੰ ਬੈਠਾ ਸੀ ….ਸਭ ਸਵਾਰੀਆੰ ਚੜਨ੍ ਮਗਰੋੰ ਕਨੈਕਟਰ ਨੇ ਬੱਸ ਤੋਰਨ ਵਾਲੀ ਸੀਟੀ ਮਾਰੀ ਪਰ ਨਾਲ ਹੀ ਪਿੰਡ ਦੇ ਰਾਹ ਵੱਲ ਦੇਖਕੇ ਬੱਸ ਰੋਕਣ ਵਾਲੀ ਸੀਟੀ ਫੇਰ ਮਾਰ ਦਿੱਤੀ , ਰਾਹ ਵੱਲ ਦੇਖਿਆ , ਪਿੰਡ ਵੱਲੋੰ ਪੂਰਨ ਮਧਰਾ ਵਾਹੋ ਦਾਹ ਸੈਕਲ ਭਜਾਈ ਅੱਡੇ ਵੱਲ ਨੂੰ ਆ ਰਿਹਾ ਸੀ ,ਕੈਰੀਅਰ ਤੇ ਬੈਠੀ ਪੂਰਨ ਦੀ ਘਰ ਵਾਲੀ ਪਿਛਿਉੰ ਬਾਹਰ ਨੂੰ ਗਿੱਚੀ ਕੱਢਕੇ ਦੇਖਦੀ “ਖੜਜੋ ਭਾਈ” ਵਾਲਾ ਹੱਥ ਹਿਲਾਅ ਰਹੀ ਸੀ , ਦੇਖਦੇ ਦੇਖਦੇ ਸੈਕਲ ਦਾ ਬੰਬੂਕਾਟ ਬਣਾਈ ਆਉਦਾ ਪੂਰਨ ਅੱਡੇ ਤੇ ਪਹੁੰਚ ਗਿਆ ਇੱਕ ਤਾੰ ਪੂਰਨ ਦਾ ਮਧਰਾ ਕੱਦ, ਸੈਕਲ ਤੇ ਚੜੇ੍ ਹੋਏ ਤੋੰ ਹੇਠਾੰ ਪੈਰ ਨਾੰ ਲੱਗਣ, ਦੂਜਾ ਸੈਕਲ ਤੇਜ਼, ਤੇ ਘਰ ਵਾਲੀ ਨੂੰ ਮੇਲੇ ਜਾਣ ਦੀ ਕਾਹਲੀ, ਪੂਰਨ ਦੇ ਬਰੇਕਾੰ ਲਾਉਣ ਤੋੰ ਪਹਿਲਾੰ ਈ ਉਹ ਛਾਲ ਮਾਰਕੇ ਉੱਤਰੀ ਤੇ ਬੱਸ ਦੀ ਪਿਛਲੀ ਖਿੜਕੀ ਨੂੰ ਜਾ ਚਿੰਬੜੀ ….ਤੇ ਝਟਕੇ ਨਾਲ ਪੂਰਨ ਦੀ ਗੱਡੀ ਦਾ ਹੈੰਡਲ ਡੋਲ ਗਿਆ ਤੇ ਪੂਰਨ ਸਣੇ ਸੈਕਲ ਅੱਡੇ ਦੇ ਨੀੰਹ ਪੱਥਰ ਵਾਲੇ ਚਬੂਤਰੇ ਚ ਵੱਜ ਕੇ ਟੋਏ ਚ ਜਾ ਡਿੱਗਿਆ…ਬੱਸ ਚ ਬੈਠੇ ਕਈਆੰ ਦਾ ਤੇ ਬਾਹਰ ਖੜੇ ਦੋ ਕੁ ਜਣਿਆੰ ਦਾ ਧਿਆਨ ਉਧਰ ਹੋਇਆ….ਦੇਖੀੰ ਪੂਰਨਾੰ ਦੇਖੀੰ ..ਸੱਟ ਤਾੰ ਨੀ ਲੱਗੀ?? ਦੋ ਕੁ ਜਣੇ ਪੂਰਨ ਨੂੰ ਚੁੱਕਣ ਨੂੰ ਆਹੁਲੇ੍ ..ਪੂਰਨ ਦੀ ਘਰ ਵਾਲੀ ਉਦੋੰ ਨੂੰ ਬੱਸ ਚ ਚੜ੍ ਗਈ ਸੀ ,,ਤੇ ਪੂਰਨ ਕੰਨੀ ਦੇਖਦੀ ਮਾੜੀ ਮਾੜੀ ਹਸਦੀ ਬੋਲੀ…ਹੀ ਹੀ..ਹੀ ਹੀ ਦੇਖੀੰ ਸੱਟ ਤਾੰ ਨੀ ਲੱਗੀ….ਸੱਟ ਤਾੰ ਨੀ ਲੱਗੀ???
ਧਾਲਾ ਬਾਈ ਮੂਹਰਲੀ ਸੀਟ ਤੇ ਬੈਠਾ ਧੀਮੀ ਆਵਾਜ਼ ਚ ਬੋਲਿਆ…”ਸੱਟ ਦਾ ਕੀ ਐ…ਇਹ ਆਪੇ ਦੇ ਲੂ ਸੇਕ ਜਾ ਕੇ ਘਰ..ਤੂੰ ਮੇਲੇ ਜਾਹ….
ਮੈੰ ਬਾਈ ਨਾਲ ਜਾ ਕੇ ਬੈਠ ਗਿਆ ਸੀ ਮੇਰੇ ਵੱਲ ਦੇਖਦਾ ਤੇ ਮੁਸਕੁਰਾੰਉਦਾ ਹੌਲੀ ਫੇਰ ਬੋਲਿਆ,”ਆਪੇ ਹਟਜੂ ਸੱਟ ਉਹਦੀ..ਤੂੰ ਦੇਖ ਅਪਣਾ ਮੇਲਾ ਜਾਕੇ …
ਕੀ ਪਤਾ ਬਾਈ ਕਿਤੇ ਹੋਰ ਚੱਲੀ ਹੋਵੇ …ਮੈੰ ਕਿਹਾ!!!
ਲੈ..ਚੱਲੀ ਐ ਕਿਤੇ ਹੋਰ … ਸ਼ੈਕਲ ਤੋੰ ਛਾਲ ਤਾੰ ਦੇਖ ਕਿਮੇ ਮਾਰਕੇ ਆਈ ਐ !!ਮੇਲੇ ਜਾੰਣ ਦੇ ਚਾਅ ਚ…ਮਧਰਾ ਵਚਾਰਾ ਔਹ ਪਿਐ ਡਿਗਿਆ ਰੇਲ ਦੇ ਕੰਨ ਅੰਗੁੂੰ….
ਧਾਲਾ ਬਾਈ ਧੀਮਾ ਧੀਮਾ ਬੋਲਦਾ ਤਵਾ ਲਾ ਰਿਹਾ ਸੀ , ਮੇਰਾ ਹਾਸਾ ਨੀ ਸੀ ਰੁਕਦਾ ਤੇ ਨਾਲ ਹੈਰਾਨੀ ਵੀ ਹੋ ਰਹੀ ਸੀ … ਕਿ ਬਿਨਾ ਪੁੱਛੇ ਦੱਸੇ ਬਾਈ ਨੂੰ ਸਭ ਪਤਾ ਸੀ ਕਿ ਕੌਣ ਕਿੱਥੇ ਜਾ ਰਿਹੈ..
ਪਿਛਲੇ ਸਿਆਲ ਚ ਦੇਸੋੰ ਛੁੱਟੀਆੰ ਕੱਟਕੇ ਐਤਵਾਰ ਦੇ ਦਿਨ ਮੈੰ ਪਿੰਡੋੰ ਤੁਰਿਆ..
ਸੂਆ ਟੱਪਕੇ ਸੁਧਾਰ ਵਾਲੀ ਸੜਕ ਤੇ ਚੜਨੋ੍ੰ ਪਹਿਲਾੰ ਖੱਬੇ ਪਾਸੇ ਧਾਲਾ ਬਾਈ ਦਿਖਿਆ..ਜੱਗੇ ਨਾਲ ਉਹਨਾੰ ਦੇ ਕਣਕ ਵਾਲੇ ਖੇਤ ਚ ਵੱਟਾੰ ਪੁਆ ਰਿਹਾ ਸੀ.. ਮੈੰ ਬਾਈ ਨੂੰ ਦੇਖ ਕੇ ਰੁਕ ਗਿਆ ਤੇ ਮਿਲਣ ਲਈ ਗੱਡੀਉੰ ਉੱਤਰ ਖੇਤ ਨੂੰ ਜਾੰਦੀ ਡੰਡੀ ਤੁਰ ਪਿਆ। ਮੈਨੂੰ ਦੇਖ ਕੇ ਵੱਟਾੰ ਪਾਉੰਦਾ ਬਾਈ ਜਿੰਦਾ ਛੱਡਕੇ ਮੇਰੇ ਵੱਲ ਨੂੰ ਆੳੰਦਾ ਉੱਚੀ ਆਵਾਜ਼ ਚ ਬੋਲਿਆ,” ਛੁੱਟੀਆੰ ਮੁੱਕ ਵੀ ਗੀਆੰ ਮੱਲਾ… ਹਾਲੇ ਹੁਣ ਕੁ ਜੇ ਤਾੰ ਆਇਆ ਸੀ …ਮੁੜ ਚੱਲਿਆ ???
ਆਹੋ ਬਾਈ ਜਾਣਾ ਈ ਪੈਣੇ ਹੁਣ ਤਾੰ … ਮੈੰ ਬਾਈ ਦੇ ਪੈਰੀੰ ਹੱਥ ਲਾਉਣ ਨੂੰ ਆਹੁਲਿਆ …
ਜਿਉੰਦਾ ਰਹਿ, ਰੱਬ ਲੰਬੀਆੰ ਉਮਰਾੰ ਦੇਵੇ , ਰੰਗ ਭਾਗ ਲੱਗੇ ਰਹਿਣ…
ਬਾਈ ਨੇ ਹਰੇਕ ਵਾਰੀ ਦੀ ਤਰਾੰ ਅਸੀਸਾੰ ਦਾ ਮੀੰਹ ਵਰਾਹ ਦਿੱਤਾ ਸੀ… ਬਾਈ ਨੂੰ ਘੁੱਟਕੇ ਜੱਫੀ ਪਾਉੰਦਿਆੰ ਦੋਨਾੰ ਦੀਆੰ ਅੱਖਾੰ ਧੁੰਦਲੀਆੰ ਹੋ ਚੱਲੀਆੰ ਸੀ..
ਚੰਗਾ ਬਾਈ ਫੇਰ … ਤਕੜਾ ਰਹੀੰ …
ਬਾਈ ਨੇ ਗੀਝੇ ਚ ਹੱਥ ਪਾਇਆ ਦੋ ਤਿੰਨ ਕਾਗਜ਼ ਨਿਕਲੇ …ਦੂਜੇ ਗੀਝੇ ਚੋੰ ਹੱਥ ਬਾਹਰ ਕੱਢਿਆ ..ਬਾਈ ਦੀ ਮੁੱਠੀ ਲਾਲ ਪੀਲੇ ਪੱਕੇ ਬੇਰਾੰ ਨਾਲ ਭਰੀ ਹੋਈ ਸੀ..
ਮੈਨੂੰ ਪਤਾ ਸੀ ਕਿ ਬਾਈ ਮੈਨੂੰ ਜਾਣ ਲੱਗੇ ਨੂੰ 10-20 ਰੁ: ਪਿਆਰ ਵਜੋੰ ਦੇਣੇ ਲੋਚਦਾ ਸੀ ਪਰ ਬਾਈ ਦੀਆੰ ਤੰਗੀਆੰ ਤੁਰਸ਼ੀਆੰ ਵੀ ਮੈਨੂੰ ਭੁੱਲੀਆੰ ਨੀ ਸੀ ..
ਬੱਲੇ ਬਾਈ ਬੇਰ … ਆਹ ਸਾਰੇ ਈ ਦੇਦੇ ਹੁਣ ਬੱਸ ਜਾੰਣ ਲੱਗੇ ਨੂੰ , ਉੱਥੇ ਨੀ ਮਿਲਦੇ ਿੲਹ…
ਮੈੰ ਬਾਈ ਦਾ ਧਿਆੰਨ ਮੋੜਦਿਆੰ ਬੇਰ ਲੈ ਕੇ ਜੇਬ੍ ਚ ਪਾਉੰਦਿਆੰ ਫਤਿਹ ਬੁਲਾਈ ਤੇ ਗੱਡੀ ਤੁਰ ਪਈ …ਤੁਰੀ ਜਾੰਦੀ ਗੱਡੀ ਚੋੰ 2-3 ਵਾਰੀ ਪਿੱਛੇ ਮੁੜਕੇ ਦੇਖਿਆ , ਬਾਈ ਹਾਲੇ ਵੀ ਮੱਥੇ ਕੋਲ ਖੱਬੇ ਹੱਥ ਦਾ ਛੱਜਾ ਬਣਾਈ ਖੜਾ ਜਾੰਦੀ ਗੱਡੀ ਨੂੰ ਦੇਖੀ ਜਾ ਰਿਹਾ ਸੀ
ਕੱਲ ਸੁਪਨੇ ਚ ਬਾਈ ਨੂੰ ਮਿਲਕੇ ਸਵੇਰੇ ਪਿੰਡ ਫੋਨ ਕੀਤਾ , ਖਬਰ ਮਿਲੀ ..ਮਿਹਨਤ ਮਜ਼ਦੂਰੀ ਕਰਕੇ ਰੁੱਖੀ ਮਿੱਸੀ ਖਾਕੇ ਸਦਾ ਖੁਸ਼ ਰਹਿੰਦਾ ਬਾਈ ਜ਼ਿੰਦਗੀ ਦਾ ਪੰਧ ਪੂਰਾ ਕਰ ਗਿਆ ਸੀ , ਤੇ ਪਿੱਛੇ ਕਿੰਨੀਆੰ ਈ ਰੰਗਦਾਰ ਯਾਦਾੰ ਛੱਡ ਗਿਆ ਸੀ …ਬਾਈ ਦੇ ਆਖਰੀ ਵਾਰੀ ਦਿੱਤੇ ਬੇਰਾੰ ਚੋੰ 5-7 ਬੇਰ ਬਚਾਅ ਕੇ ਮੈੰ ਇਧਰ ਲਿਆ ਕੇ ਇੱਕ ਕੱਚ ਦੀ ਸ਼ੀਸ਼ੀ ਚ ਪਾ ਕੇ ਰੱਖੇ ਹੋਏ ਸੀ , ਅੱਜ ਅਲਮਾਰੀ ਚੋੰ ਸ਼ੀਸ਼ੀ ਕੱਢ ਕੇ ਦੇਖੀ ਸੁੱਕ ਕੇ ਗਿਟਕਾੰ ਬਣ ਗਏ ਨੇ ਪਰ ਲਾਲ ਸੁਨਿਹਰੀ ਭਾਅ ਮਾਰਦੇ ਮੇਰੇ ਵਾਸਤੇ ਮੋਤੀਆੰ ਦਾ ਖਜ਼ਾਨੇ ਤੋੰ ਵੀ ਵੱਧ ਨੇ
ਤੇ ਦੂਰ ਬੇਰੀ ਕੋਲ ਖੜਾ੍ ਬਾਈ ਹਸਦਿਆੰ ਉੱਚੀ ਬੋਲ ਮਾਰਦੈ….
“”ਇਹ ਦੁਨੀਆੰ ਚਲੋ ਚਲੀ ਦਾ ਮੇਲਾ ..ਮੱਲਾ***
ਭਾਈ ਬਿਧੀ ਚੰਦ ਦਾ ਜਨਮ ੧੬੪੦ ਈਸਵੀ ਨੂੰ ਸੁਰ ਸਿੰਘ ਪਿੰਡ ਵਿਚ ਹੋਇਆ ਓਹ ਗਲਤ ਸੰਗਤ ਵਿੱਚ ਪੈ ਜਾਣ ਕਰ ਕੇ ਚੋਰ ਬਣ ਗਿਆ।
ਇਕ ਵਾਰੀ ਭਾਈ ਬਿਧੀ ਚੰਦ ਨੇ ਮਾਲਵੇ ਵਿੱਚੋਂ ਬਹੁਤ ਸਾਰੀਆਂ ਮੱਝਾਂ ਚੋਰੀ ਕਰ ਲਈਆਂ ਓਹਨਾ ਦੇ ਮਗਰ ਹੋਲੀ ਹੋਲੀ ਓਹ ਲੋਕ ਵੀ ਪੁੱਜ ਗਏ।
ਅੱਗੇ ਜਾ ਕੇ ਓਸ ਨੇ ਮੱਝਾਂ ਇਕ ਛੱਪੜ ਵਿਚ ਵਾੜ ਦਿੱਤੀਆਂ ਤੇ ਆਪ ਓਥੇ ਇਕ ਝੁਗੀ ਵਿਚ ਰਹਨ ਵਾਲੇ ਬਾਬੇ ਨੂੰ ਸਬ ਕੁਝ ਦੱਸ ਕੇ ਬਚਾਉਣ ਲੈ ਬੇਨਤੀ ਕੀਤੀ।ਓਸ ਬਾਬੇ ਨੇ ਭਾਈ ਸਾਹਿਬ ਨੂੰ ਮਾਲਾ ਦੇ ਕੇ ਕਿਹਾ ਕੇ ਇਹ ਫੜ ਕੇ ਫੇਰੀ ਚੱਲ ਭਾਈ ਸਾਹਿਬ ਬੋਹਤ ਤੇਜਮਾਲਾ ਫੇਰਨ ਲੱਗ ਪਏ।
ਜਦ ਲੋਕ ਓਹਨਾ ਨੂੰ ਪੁੱਛਣ ਲੱਗੇ ਤਾਂ ਓਹਨਾ ਕਿਹਾ ਕਿ ਸਾਡੇ ਕੋਲ ਤਾਂ ਦੇਖ ਲੋ ਇਕ ਬੰਦਾ ਹੀ ਹੈ ਜੇ ਥੋੜਾ ਇਹ ਚੋਰ ਹੈ ਤਾਂ ਲੈ ਜੋ ਪਰ ਭਾਈ ਸਾਹਿਬ ਨੂ ਮਾਲਾ ਫੇਰਦੇ ਦੇਖਕੇ ਓਹ ਚਲੇ ਗਏ।
ਭਾਈ ਸਾਹਿਬ ਨੇ ਬਾਬਾ ਜੀ ਦੀ ਮਾਲਾ ਮੰਗੀ ਪਰ ਬਾਬਾ ਜੀ ਨੇ ਇਨਕਾਰ ਕਰ ਦਿੱਤਾ। ਫੇਰ ਭਾਈ ਸਾਹਿਬ ਨੇ ਓਹਨਾ ਨੂ ਆਪਣਾ ਸਿਖ ਬਣਾਉਣ ਲਈ ਕਿਹਾ।
ਓਹਨਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਬਾਰੇ ਦੱਸ ਕੇ ਓਧੇਰ ਵਾਲ ਭੇਜ ਦਿਤਾ ਗੁਰੂ ਅਰਜਨ ਦੇਵ ਜੀ ਦੇ ਸਮੇ ਵਿੱਚ ਓਹ ਬੁਰੇ ਕੰਮ ਛੱਡ ਕੇ ਇਕ ਸਚਾ ਸਿਖ ਬਣ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਇਕ ਸੇਠ ਕਰੋੜੀ ਮੱਲ ਉਨਾ ਲਈ ਢਾਈ ਲਖ ਦੇ ਘੋੜੇ ਲੈ ਕੇ ਆਇਆ ਪਰ ਲਾਹੋਰ ਚ ਸ਼ਾਹਜਹਾਂ ਦੇ ਨੋਕਰਾਂ ਨੇ ਓਹ ਖੋਹ ਲਏ ਜਦੋਂ ਓਹ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ ਤਾਂ ਉਸ ਨੇ ਸਾਰੀ ਗੱਲ ਦੱਸੀ।
ਸਾਰੀ ਸੰਗਤ ਵਿੱਚ ਰੋਹ ਫੈਲ ਗਿਆ ਪਰ ਭਾਈ ਬਿਧੀ ਚੰਦ ਜੀ ਨੇ ਇਹ ਘੋੜੇ ਲਿਆਉਣ ਲਈ ਸੇਵਾ ਮੰਗੀ ਤੇ ਗੁਰੂ ਸਾਹਿਬ ਨੇ ਸੇਵਾ ਸੋਂਪ ਦਿੱਤੀ।
ਓਹ ਗੁਰੂ ਸਾਹਿਬ ਦੇ ਚਰਨਾ ਤੇ ਮਾਥਾ ਟੇਕਕੇ ਗੁਰੂ ਸਾਹਿਬ ਨੂੰ ਸਹਾਈ ਹੋਣ ਲਈ ਅਰਦਾਸ ਕਰਕੇ ਲਾਹੋਰ ਵਲ ਚੱਲ ਪਿਆ ਲਾਹੋਰ ਓਹ ਇਕ ਰਾਮਗੜੀਏ ਸਿਖ ਦੇ ਘਰ ਰੁਕ ਗਿਆ।ਓਥੇ ਉਸ ਨੇ ਸਿਖ ਨੂ ਅਉਣ ਦਾ ਕਾਰਣ ਦਸ ਦਿੱਤਾ ਤੇ ਉਸ ਤੋਂ ਇਕ ਦਾਤੀ ਤੇ ਰੰਬਾ ਲੈ ਕੇ ਸਵੇਰ ਚੱਲ ਪਿਆ ਜਦੋ ਓਹ ਘਾਹ ਕੱਟ ਰਿਹਾ ਕ ਤਾਂ ਮਨ ਹੀ ਮਨ ਅਰਦਾਸ ਕਰ ਰਿਹਾ ਕੇ ਗੁਰੂ ਸਾਹਿਬ ਦੇ ਘੋੜੇ ਇਹ ਘਾਹ ਖਾ ਲੈਣ।ਘਾਹ ਕੱਟਣ ਤੋ ਬਾਅਦ ਓਹ ਮੰਡੀ ਵਿਚ ਬੇਤਹ ਗਿਆ ਜਿਥੇ ਸ਼ਾਹਜਹਾਂ ਦੇ ਨੋਕੇਰ ਘਾਹ ਲੈਣ ਆਓਂਦੇ ਸੀ ਓਥੇ ਘਾਹ ਲੈਣ ਲਈ ਆਓਂਦੇ ਨੇ ਸਬ ਦੇ ਘਾਹ ਦੇਖ ਕੇ ਭਾਈ ਬਿਧੀ ਚੰਦ ਨੂੰ ਭਾਹ ਪੁਛਦੇ ਨੇ ਭਾਈ ਬਿਧੀ ਚੰਦ ੧ ਰੁਪਿਆ ਕਹੰਦਾ ਪਰ ਕੋਈ ਨਹੀ ਲੈ ਕੇ ਜਾਂਦਾ।
ਫੇਰ ਸਾਹਉਂਦੇ ਖਾਨ ਧਰੋਗਾ ਆਓਂਦਾ ਓਹ ਵੀ ਸਾਹਿਬ ਨੂੰ ਪੁਛਦਾ ਪਰ ਘਾਹ ਵਧੀਆ ਹੋਣ ਕਰ ਕ ਉਸ ਨੂੰ ਕਹ ਦਿੰਦਾ ਕੇ ਜੇ ਘੋੜੇ ਘਾਹ ਖਾ ਲੈਣ ਤਾਂ ਤੇਨੁ ਰੋਜ ਦਾ ਰੁਪਿਆ ਦੇ ਦੇਵਾਗੇ ਨਹੀ ਤਾਂ ਕੁਜ ਨਹੀ ਮਿਲੇਗਾ।
ਭਾਈ ਬਿਧੀ ਚੰਦ ਮੰਨ ਜਾਂਦਾ ਜਦ ਘੋੜੇ ਘਾਹ ਲੇਂਦੇ ਨੇ ਤਾਂ ਉਸ ਨੂ ਘਾਹ ਲਈ ਰੋਜ ਕਿਲੇ ਵਿੱਚ ਬੁਲਾ ਲਿਆ ਜਾਂਦਾ ਉਸ ਨੇ ਪੇਹਲਾਂ ਘੋੜੇ ਦੇ ਪੈਰ ਚੁਮੇ ਫੇਰ ਓਹਨਾ ਨੂ ਪਲੋਸ ਕੇ ਘਾਹ ਪਾ ਦਿੱਤਾ ਘੋੜੇ ਰੱਜ ਕੇ ਘਾਹ ਖਾਂ ਲੱਗੇ। ਫੇਰ ਉਸ ਨੂੰ ਪੱਕੀ ਨੋਕਰੀ ਤੇ ਰਖ ਲਿਆ ਭਾਈ ਬਿਧੀ ਚੰਦ ਰੋਜ ਇਕ ਪਥਰ ਘਾਹ ਦੀ ਪੰਡ ਵਿਚ ਪਥਰ ਲੈ ਆਓਂਦਾ ਤੇ ਅਧੀ ਰਾਤ ਨੂੰ ਪਥਰ ਨਾਲ ਲਗਦੀ ਨਦੀ ਵਿੱਚ ਸੁੱਟ ਦਿੰਦਾ।
ਇਕ ਦਿਨ ਖੁਸ਼ ਹੋ ਕੇ ਉਸਨੂੰ ੧੦੦੦ ਰੁਪਿਆ ਇਨਾਮ ਮਿਲਿਆ ਸਾਰੇਆ ਉਸ ਤੋ ਪਾਰਟੀ ਮੰਗੀ ਤੇ ਸਬ ਨੇ ਉਸ ਤੋ ਸ਼ਰਾਬ ਮੰਗ ਲਈ ਪਰ ਬਿਧੀ ਚੰਦ ਨੇ ਇਨਕਾਰ ਕਰ ਦਿੱਤਾ।ਓਹਨਾ ਫੇਰ ਕਿਹਾ ਤੂ ਪੈਸੇ ਦੇ ਅਸੀਂ ਆਪੇ ਲੈ ਆਵਾਗੇ ਭਾਈ ਬਿਧੀ ਚੰਦ ਨੇ ਉਨਾ ਨੂੰ ਪੈਸੇ ਦੇ ਦਿੱਤੇ ਓਹ ਰਾਤ ਨੂੰ ਸ਼ਰਾਬ ਪੀ ਕੇ ਬੇਸੁਰਤ ਹੋ ਗਏ ਤਾਂ ਭਾਈ ਬਿਧਿ ਚੰਦ ਨੇ ਓਨਾ ਸਾਰੀਆਂ ਨੂੰ ਬਾਹਰੋ ਜਿੰਦਾ ਲਗਾ ਦਿੱਤਾ। ਇਕ ਘੋੜਾ ਕਿਲੇ ਦੇ ਉਪਰ ਲੈ ਕ ਉਸ ਨੂੰ ਨਦੀ ਵਿੱਚ ਛਾਲਮਰਵਾ ਦਿੱਤੀ ਤੇ ਰਾਤੋ ਰਾਤ ਗੁਰੂ ਸਾਹਿਬ ਦੇ ਕੋਲ ਪੋਹੰਚ ਗਿਆ ਸਵੇਰ ਨੂ ਸਾਰੇ ਸ਼ਹਿਰ ਨੂ ਪਤਾ ਲੱਗ ਗਿਆ ਪਰ ਓਹ ਹੁਣ ਕੁਝ ਨੀ ਕਰ ਸਕਦੇ ਸੀ।
ਗੁਰੂ ਸਾਹਿਬ ਜੀ ਨੇ ਉਸ ਨੂੰ ਸ਼ਾਬਾਸ਼ੀ ਦਿੱਤੀ ਪਰ ਓਹ ਘੋੜਾ ਵਿਛੋੜਾ ਹੋਣ ਕਰਕ ਕੁਜ ਖਾਂਦਾ ਨਹੀ ਸੀ ਸੋ ਗੁਰੂ ਸਾਹਿਬ ਦੀ ਆਗਿਆ ਪਾ ਕੇ ਬਿਧੀ ਚੰਦ ਦੂਜਾ ਘੋੜਾ ਲੈਣ ਵੀ ਲਾਹੋਰ ਪੋਹੋੰਚ ਗਿਆ।
ਓਥੇ ਓਹ ਰਾਤ ਨੂੰ ਇਕ ਖਤ੍ਰੀ ਸਿਖ ਦੇ ਘਰੇ ਰਿਹਾ ਤੇ ਉਸਨੂੰ ਆਪਣੇ ਅਓਨ ਦਾ ਕਾਰਣ ਦੱਸ ਕੇ ਉਸ ਤੋ ੧ ਪਤ੍ਰੀ ਇਕ ਧੋਤੀ ਤੇ ਇਕ ੩੦ ਗਜ ਦੀ ਮਲਮਲ ਦੀ ਪੱਗ ਲੈ ਕੇ ਸਵੇਰੇ ਚੱਲ ਪਿਆ। ਭਾਈ ਸਾਹਿਬ ਓਥੇ ਰਾਹ ਵਿੱਚ ਬੈਠ ਗਏ ਜਿਥੋ ਧਰੋਗਾ ਰੋਜ ਲੰਘਦਾ ਹੁੰਦਾ ਸੀ ਭਾਈ ਸਾਹਿਬ ਆਪਣੇ ਸਾਰੇ ਅੰਦਾਜੇ ਨਾਲ ਤੇ ਗੁਰੂ ਸਾਹਿਬ ਦੇ ਭਰੋਸੇ ਰਖ ਕੇ ਸਬ ਦੇ ਦੁਖਾਂ ਦਾ ਕਾਰਣ ਦੱਸ ਰਹੇ ਸੀ।
ਓਸੇ ਸਮੇ ਤੇ ਧਰੋਗਾ ਓਥੇ ਆਇਆ ਤੇ ਲੋਕਾਂ ਤੋਂ ਬਾਬੇ ਦੀ ਸਿਫਤ ਸੁਨ ਕੇ ਉਸ ਨੇ ਘੋੜੇਆ ਬਾਰੇ ਪੁਛ ਲਿਆ ਫੇਰ ਭਾਈ ਬਿਧੀ ਚੰਦ ਕਹੰਦਾ ਕੇ ਮੇਨੂ ਉਸ ਥਾ ਤੇ ਲੈ ਕੇ ਚਲੋ ਜਿਥੇ ਥੋੜੇ ਘੋੜਾ ਖੜਾ ਹੁੰਦਾ ਸੀ। ਧਰੋਗਾ ਉਸ ਨੂੰ ਓਥੇ ਲੈ ਗਿਆ ਤੇ ਭਾਈ ਸਾਹਿਬ ਦੇਖ ਕੇ ਕਹੰਦੇ ਕੇ ਲਗਦਾ ਹੈ ਜਿਵੇ ਕੋਈ ਘਰ ਦਾ ਭੇਤੀ ਹੀ ਘੋੜਾ ਭਜਾ ਕੇ ਲੈ ਗਿਆ ਹੈ ਭਾਈ ਸਾਹਿਬ ਕਹੰਦੇ ਕੇ ਓਹ ਘੋੜੇ ਦਾ ਸਾਥੀ ਘੋੜਾ ਇਹ ਹੈ ਸਬ ਨੇ ਹਾਂ ਵਿੱਚ ਹਾਂ ਮਿਲਾ ਦਿੱਤੀ।
ਭਾਈ ਸਾਹਿਬ ਕਹੰਦੇ ਕੇ ਘੋੜੇ ਨੂੰ ਓਥੇ ਬਾਹਰ ਲੈ ਜਾਵੋ ਭਾਈ ਸਾਹਿਬ ਕਹੰਦੇ ਕੇ ਉਸ ਵੇਲੇ ਸਾਰੇ ਇਸ ਕਮਰੇ ਵਿੱਚ ਸ਼ਰਾਬ ਪੀ ਕੇ ਬੇਸੁਰਤ ਸੀ ਤੇ ਬਾਹਰੋ ਬੰਦ ਸੀ। ਅੱਗੇ ਭਾਈ ਸਾਹਿਬ ਕਹੰਦੇ ਕੇ ਉਸ ਨੇ ਇਸ ਤਰਾ੍ ਕਾਠੀ ਪਾਈ ਤੇ ਉਪਰ ਬੈਠ ਕੇ ਕਹੰਦੇ ਇਸ ਤਰ੍ਹਾ ਬੈਠ ਗਿਆ ਫੇਰ ਓਹ ਕਹਿੰਦੇ ਕੇ ਮੈ ਓਹੀ ਸਿਖ ਹਾਂ ਗੁਰੂ ਦਾ ਜੋ ਪਹਿਲਾ ਘੋੜਾ ਲੈ ਕੇ ਗਿਆ ਸੀ ।
ਜਿਸ ਵਿਚ ਹਿਮਤ ਹੈ ਰੋਕ ਲਵੋ ਇਹ ਕਹ ਕੇ ਭਾਈ ਸਾਹਿਬ ਨੇ ਦੂਜੇ ਘੋੜੇ ਦੀ ਕੰਧ ਟਪਕੇ ਨਦੀ ਵਿੱਚ ਛਾਲ ਮਰਵਾ ਦਿੱਤੀ ਇਸ ਤਰਾ ਦੂਜਾ ਘੋੜਾ ਵੀ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਏ। ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂ ਆਪਣੇ ਗੱਲ ਨਾਲ ਲਾਕੇ ਸਤਿਕਾਰ ਦਿੱਤਾ ਤੇ ਕਿਹਾ ਬਿਧੀ ਚੰਦ ਛੀਨਾਂ ਗੁਰੂ ਦਾ ਸੀਨਾਂ ਅੱਜ ਤੱਕ ਇਹ ਸਨਮਾਣ ਕਿਸੇ ਹੋਰ ਨੁੰ ਨਹੀ ਮਿਲਿਆ।
ਇਕ ਬਾਦਸ਼ਾਹ ਦੇ ਦਰਬਾਰ ਵਿਚ ਇਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿਚ ਅੱਪੜਿਆ।
ਉਸ ਤੋਂ ਉਹਦੀ ਯੋਗਤਾ ਪੁੱਛੀ ਗਈ।
ਉਸ ਆਖਿਆ
“ਸਿਆਸੀ ਹਾਂ।”
(ਅਰਬੀ ਚ ਸਿਆਸੀ ਉਸਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ)
ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਬੇਲੇ ਦਾ ਮੁਖੀ ਬਣਾ ਘੱਤਿਆ।
ਥੋੜੇ ਦਿਨਾਂ ਮਗਰੋਂ ਬਾਦਸ਼ਾਹ ਉਸ ਨੂੰ ਆਪਣੇ ਸਭ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ,
ਉਸ ਆਖਿਆ, “ਇਹ ਘੋੜਾ ਨਸਲੀ ਨਹੀਂ ਏ।”
ਬਾਦਸ਼ਾਹ ਬੜਾ ਹੈਰਾਨ ਹੋਇਆ, ਉਸ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ।
ਉਸ ਦੱਸਿਆ, “ਬਾਦਸ਼ਾਹ !! ਘੋੜਾ ਤਾਂ ਨਸਲੀ ਜੋ, ਪਰ ਜਦ ਇਹ ਜੰਮਿਆ ਸੀ ਤਦ ਇਸਦੀ ਮਾਂ ਮਰ ਗਈ ਸੀ ਤੇ ਇਹ ਇੱਕ ਗਾਂ ਦਾ ਦੁੱਧ ਚੁੰਘ ਕੇ ਉਸ ਨਾਲ ਪਲਿਆ ਹੈ।”
ਬਾਦਸ਼ਾਹ ਉਸਨੂੰ ਸੱਦਿਆ ਤੇ ਪੁੱਛਿਆ “ਤੈਨੂੰ ਕਿਸ ਤਰਾਂ ਪਤਾ ਲੱਗਾ ਕਿ ਇਹ ਘੋੜਾ ਨਸਲੀ ਨਹੀਂ ਏ?”
ਉਸ ਆਖਿਆ, “ਜਦੋਂ ਇਹ ਘੋੜਾ ਘਾਹ ਖਾਂਦਾ ਹੈ ਤਦੋਂ ਇਹ ਗਾਈਆਂ ਵਾਂਙੂੰ ਮੂੰਹ ਹੇਠਾਂ ਕਰਕੇ ਖਾਂਦਾ, ਜਦਕਿ ਨਸਲੀ ਘੋੜਾ ਬੁਰਕ ਭਰਕੇ ਮੂੰਹ ਉਤਾਂਹ ਚੁੱਕ ਕੇ ਘਾਹ ਖਾਂਦਾ।”
ਬਾਦਸ਼ਾਹ ਉਸਦੀ ਸੂਝ ਤੋਂ ਏਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ, ਘਿਓ, ਭੁੱਜੇ ਹੋਏ ਦੁੰਬੇ ਤੇ ਪੰਖੀਆਂ ਦਾ ਉੱਚ ਦਰਜੇ ਦਾ ਮਾਸ ਇਨਾਮ ਵਜੋਂ ਘੱਲਿਆ ਤੇ ਉਸਨੂੰ ਮਲਿਕਾ (ਰਾਣੀ) ਦੇ ਰਣਵਾਸ ‘ਤੇ ਤੈਨਾਤ ਕਰ ਘੱਤਿਆ।
ਫੇਰ ਕੁਝ ਦਿਨਾਂ ਮਗਰੋਂ ਬਾਦਸ਼ਾਹ ਉਸ ਤੋਂ ਆਪਣੀ ਬੇਗ਼ਮ ਬਾਰੇ ਪੁੱਛਿਆ, ਉਸ ਆਖਿਆ,”ਰਹਿਣ- ਸਹਿਣ ਤਾਂ ਮਲਿਕਾ ਵਰਗਾ ਏ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਏ।”
ਬਾਦਸ਼ਾਹ ਬੜਾ ਅਵਾਜ਼ਾਰ ਹੋਇਆ ਤੇ ਉਸ ਨੂੰ ਖਲੋਣ ਨੂੰ ਧਰਤੀ ਵਿਹਲ ਨਾ ਦੇਵੇ। ਉਸ ਓਸੇ ਵੇਲੇ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਸਨੂੰ ਦੱਸਿਆ।
ਸੱਸ ਆਂਹਦੀ, “ਸੱਚਾਈ ਇਹ ਹੈ ਕਿ ਤੁਹਾਡੇ ਮਾਪਿਆਂ ਮੇਰੇ ਖ਼ਸਮ ਨਾਲ ਸਾਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਸੀ, ਪਰ ਸਾਡੀ ਕੁੜੀ ਛੇ ਮਹੀਨਿਆਂ ਦੀ ਉਮਰੇ ਹੀ ਚਲ ਵਸੀ, ਇਸ ਤਰਾਂ ਫਿਰ ਅਸਾਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ।”
ਤਦ ਬਾਦਸ਼ਾਹ ਉਸ ਨੂੰ ਪੁੱਛਿਆ,”ਤੈਨੂੰ ਕੇਸਰਾਂ ਪਤਾ ਲੱਗਾ, ਭਲਾ ?”
ਉਸ ਆਖਿਆ, “ਬਾਦਸ਼ਾਹ ਤੁਹਾਡੀ ਬੇਗ਼ਮ ਦਾ ਨੌਕਰਾਂ ਨਾਲ ਵਤੀਰਾ ਅਨਪੜ੍ਹਾਂ ਤੋਂ ਵੀ ਭੈੜਾ ਏ। ਇਕ ਖਾਨਦਾਨੀ ਬੰਦੇ ਦਾ ਦੁਜਿਆਂ ਨਾਲ ਵਿਹਾਰ ਕਰਨ ਦਾ ਇਕ ਸਲੀਕਾ ਹੁੰਦਾ ਏ, ਜੋ ਉਨ੍ਹਾਂ ਵਿਚ ਭੋਰਾ ਵੀ ਨਹੀਂ ਏ।”
ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਸ ਨੂੰ ਵਾਹਵਾ ਸਾਰਾ ਅਨਾਜ ਤੇ ਭੇਡਾਂ- ਬੱਕਰੀਆਂ ਇਨਾਮ ਵਜੋਂ ਦਿੱਤੀਆਂ ਤੇ ਉਸਨੂੰ ਆਪਣਾ ਦਰਬਾਰੀ ਬਣਾ ਲਿਆ।
ਕੁਝ ਦਿਨ ਲੰਘੇ, ਬਾਦਸ਼ਾਹ ਵੱਲੋਂ ਉਸਨੂੰ ਸੱਦਿਆ ਗਿਆ ਤੇ ਉਸਨੂੰ ਆਖਿਆ ਗਿਆ ਕਿ ਕੁਝ ਮੇਰੇ ਬਾਰੇ ਦੱਸ।
ਉਸ ਆਖਿਆ, “ਜਾਨ ਬਖ਼ਸ਼ ਦਿਆ ਜੇ।”
ਬਾਦਸ਼ਾਹ ਵਾਅਦਾ ਕੀਤਾ ਕਿ ਕੱਖ ਨਈਂ ਆਂਹਦਾ।
ਉਸ ਆਖਿਆ, “ਨਾ ਤਾਂ ਤੁਸਾਂ ਸ਼ਹਿਜ਼ਾਦੇ ਜੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹਾਂ ਵਰਗਾ ਏ।”
ਬਾਦਸ਼ਾਹ ਬੱਬੋੜਿੱਕਾ ਹੋਇਆ ਗੁੱਸੇ ਚ ਆ ਗਿਆ ਪਰ ਜਾਨ ਬਖ਼ਸ਼ਣ ਦਾ ਵਾਅਦਾ ਕੀਤਾ ਹੋਣ ਕਰਕੇ ਚੁੱਪ- ਚਾਪ ਆਪਣੀ ਮਾਂ ਦੇ ਮਹੱਲ ਜਾ ਅੱਪੜਿਆ।
ਉਸਦੀ ਮਾਂ ਆਖਿਆ, “ਪੁੱਤਰਾ ਇਹ ਸੱਚ ਵੇ ਕਿ ਤੂੰ ਇਕ ਆਜੜੀ ਦਾ ਮੁੰਡਾ ਏਂ, ਸਾਡੇ ਕੋਈ ਧੀ- ਪੁੱਤ ਨਹੀਂ ਸੀ ਤਦ ਅਸਾਂ ਤੇਨੂੰ ਗੋਦ ਲੈ ਕੇ ਪਾਲਿਆ।”
ਬਾਦਸ਼ਾਹ ਆਪਣੇ ਸਿਆਸੀ ਨੂੰ ਸੱਦਕੇ ਪੁੱਛਿਆ, “ਦੱਸ ! ਤੈਨੂੰ ਕਿੰਞ ਪਤਾ ਲੱਗਾ ?”
ਉਸ ਆਖਿਆ, “ਬਾਦਸ਼ਾਹ ਜਦ ਕਿਸੇ ਨੂੰ ਕੋਈ ਇਨਾਮ ਦੇਂਦੇ ਨੇ ਤਾਂ ਉਹ ਹੀਰੇ, ਮੋਤੀ ਜਵਾਹਰ ਦੇਂਦੇ ਨੇ, ਪਰ ਤੁਸਾਂ ਤਾਂ ਭੇਡਾਂ, ਬੱਕਰੀਆਂ ਤੇ ਖਾਣ-ਪੀਣ ਦੀਆਂ ਸ਼ੈਆਂ ਦਿੱਤੀਆਂ ਸਨ।
ਇਸ ਤੋਂ ਪਤਾ ਲਗਦਾ ਕਿ ਤੁਸਾਂ ਕੋਈ ਸ਼ਹਿਜ਼ਾਦੇ ਨਹੀਂ, ਕਿਸੇ ਆਜੜੀ ਦੇ ਮੁੰਡੇ ਜੋ।”
…
ਕਿਸੇ ਮਨੁੱਖ ਕੋਲਾਂ ਕਿੰਨੀ ਵੀ ਧਨ-ਦੌਲਤ, ਸੁਖ- ਅਰਾਮ, ਰੁਤਬਾ, ਗਿਆਨ, ਤਾਕਤ ਹੋਵੇ, ਇਹ ਸਭ ਬਾਹਰੀ ਸ਼ੈਆਂ ਨੇ। ਬੰਦੇ ਦੀ ਅਸਲੀਅਤ ਉਸਦੇ ਲਹੂ, ਉਸਦੇ ਵਿਹਾਰ ਤੋਂ ਪਤਾ ਲਗਦੀ ਹੈ |
ਕਹਿੰਦੇ ਫ਼ਰੀਦ ਜੀ ਦੀ ਮਾਤਾ ਨਮਾਜ਼ ਵਾਲੇ ਮੁਸੱਲੇ ਥੱਲੇ ਕਦੇ ਸ਼ੱਕਰ ਕਦੇ ਖੰਡ ਕਦੇ ਗੁੜ ਕਦੇ ਮਿਸ਼ਰੀ ਕਦੇ ਸ਼ਹਿਦ ਰੱਖ ਦਿੰਦੀ ਅਤੇ ਫ਼ਰੀਦ ਜੀ ਨੂੰ ਕਹਿੰਦੀ ਕਿ ਜੇ ਤੂੰ ਨਮਾਜ਼ ਪੜੇਂਗਾ ਤਾਂ ਖ਼ੁਦਾ ਤੈਨੂੰ ਖਾਣ ਲਈ ਚੀਜ਼ ਦੇਵੇਗਾ।
ਫ਼ਰੀਦ ਜੀ ਰੋਜ ਕੁਰਾਨ ਪੜਦੇ
ਮੁਸੱਲਾ ਇਕੱਠਾ ਕਰਦੇ ਤਾਂ ਥੱਲਿਓਂ ਖਾਣ ਲਈ ਕੁਝ ਨਾ ਕੁਝ ਮਿਲ ਜਾਂਦਾ।
ਇੱਕ ਦਿਨ ਮਾਂ ਰੱਖਣਾ ਭੁੱਲ ਗਈ
ਫ਼ਰੀਦ ਜੀ ਨੇ ਕੁਰਾਨ ਦਾ ਪਾਠ ਕੀਤਾ ਤੇ ਮਨ ਵਿਸਮਾਦ ਵਿੱਚ ਆ ਗਿਆ।
ਮਾਂ ਆਈ ਤੇ ਪੁੱਛਣ ਲੱਗੀ ਕਿ ਅੱਜ ਕਿਹੜੀ ਮਿੱਠੀ ਚੀਜ਼ ਮਿਲੀ।
ਫ਼ਰੀਦ ਜੀ ਵਿਸਮਾਦ ਵਿੱਚ ਕਹਿਣ ਲੱਗੇ
ਫ਼ਰੀਦਾ ਸ਼ੱਕਰ ਖੰਡ ਨਿਵਾਤੁ ਗੁੜ
ਮਾਖਿਓ ਮਾਝਾ ਦੁਧ
ਸਭੇ ਵਸਤੂ ਮਿਠੀਆਂ
ਰਬ ਨਾ ਪੁਜਨਿ ਤੁਧੁ
ਕਹਿੰਦੇ ਮਾਂ ਅੱਜ ਮੈਨੂੰ ਪਤਾ ਚੱਲਿਆ ਕਿ ਖ਼ੁਦਾਵੰਦ ਦੇ ਨਾਮ ਵਿੱਚ ਜੋ ਮਿਠਾਸ ਹੈ, ਉਹ ਹੋਰ ਕਿਸੇ ਚੀਜ਼ ਵਿੱਚ ਨਹੀਂ।