ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ ‘ਚ’ ਦਿਲ ਨੀ ਲੱਗਦਾ ਮੇਰਾ
ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ ‘ਚ’ ਦਿਲ ਨੀ ਲੱਗਦਾ ਮੇਰਾ
ਨੈਣਾ ਨਾਲ ਨੈਣਾ ਦੀ ਗੱਲ ਨੂੰ ਤੂੰ ਪੜ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ
ਜਾਂਞੀ ਓਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ।
ਏਨ੍ਹਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ।
ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਟਾਲ੍ਹੀ ਵੀ ਨਾ।
ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ।
ਜਾਂਞੀਓ ਮਾਂਜੀਓ, ਕਿਹੜੇ ਵੇਲੇ ਹੋਏ ਨੇ।
ਖਾ-ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ।
ਨਿੱਕੇ-ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ।
ਖਾ ਰਹੇ ਹੋ ਤਾਂ ਉੱਠੋ ਸਹੀ।
ਜਾਂਞੀਆਂ ਨੂੰ ਖਲ ਕੁੱਟ ਦਿਓ, ਜਿਨ੍ਹਾਂ ਧੌਣ ਪੱਚੀ ਸੇਰ ਖਾਣਾ,
ਸਾਨੂੰ ਪੂਰੀਆਂ ਜੀ ਜਿਨ੍ਹਾਂ ਮੁਸ਼ਕ ਨਾਲ ਰੱਜ ਜਾ
ਣਾ।
ਢਿੱਡ ਤਾਂ ਥੋਡਾ ਟੋਕਣਾ ਜਨੇਤੀਓ
ਅਸੀਂ ਨੌ ਮਣ ਰਿੰਨੇ ਚੌਲ
ਕੜਛਾ ਕੜਛਾ ਵੰਡ ਕੇ
ਥੋੜੀ ਅਜੇ ਨਾ ਰੱਜੀ
ਵੇ ਜਰਮਾਂ ਦਿਓ ਭੁਖੜੋ ਵੇ—– ਸਤੌਲ
ਬੰਦਾ ਚਾਰ ਪੌੜੀਆਂ ਚੜ ਕਹਿੰਦਾ ਮੇਰੇ ਹਾਣਦਾ ਕੌਣ ਐ..
ਘਰੋਂ ਬਾਹਰ ਤਾਂ ਨਿਕਲ ਪੁੱਤ ਤੈਨੂੰ ਜਾਣਦਾ ਕੌਣ ਐ..
ਭਰੋਸਾ ਉਸ ’ਤੇ ਕਰੋ ਜੋ ਤੁਹਾਡੀਆਂ ਤਿੰਨ ਗੱਲਾਂ ਜਾਣ ਸਕੇ, ਤੁਹਡੇ ਹਾਸੇ ਪਿੱਛੇ ਦਾ ਦਰਦ, ਗੁੱਸੇ ਪਿੱਛੇ ਪਿਆਰ ਤੇ ਤੁਹਾਡੇ ਚੁੱਪ ਰਹਿਣ ਦੀ ਵਜ੍ਹਾ।
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ
ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ
ਮੱਕੀ ਦਾ ਦਾਣਾ ਰਾਹ ਵਿਚ ਬੇ
ਬਚੋਲਾ ਨੀ ਰੱਖਣਾ ਬਿਆਹ ਵਿੱਚ ਬੇ
ਮੱਕੀ ਦਾ ਦਾਣਾ ਟਿੰਡ ਵਿਚ ਬੇ
ਬਚੋਲਾ ਨੀ ਰੱਖਣਾ ਪਿੰਡ ਵਿਚ ਬੇ
ਸਾਡੇ ਵਿਹੜੇ ਮਾਂਦਰੀ ।
ਮੁੰਡੇ ਦੀ ਭੈਣ ਬਾਂਦਰੀ ।
ਢੋਲ-ਸਿਰੇ, ਢਮਕੀਰੀ-ਢਿੱਡੇ,
ਪੰਜ ਦਵੰਜੇ ਆਏ ਨੀ,
ਬੂ ਪੰਜ ਦਵੰਜੇ ਆਏ।
ਲਾੜਾ ਤੇ ਸਰਬਾਹਲਾ ਦੋਵੇਂ,
ਭੈਣਾਂ ਨਾਲ ਨਾ ਲਿਆਏ,
ਬੂ ਪੰਜ ਦਵੰਜੇ ਆਏ।
—————————
ਕਿਉਂ ਖੇਡੀ ਸੈਂ ਝੁਰਮਟੜਾ ਨੀ, ਤੂੰ ਸਾਡੇ ਮੁੰਡਿਆਂ ਨਾਲ?
ਖਲ੍ਹੇਂਦੀ ਦਾ, ਮਲ੍ਹੇਂਦੀ ਦਾ ਸਾਲੂ ਪਾਟਾ, ਪਾਟ ਗਏ ਲੜ ਚਾਰ ।
ਖਲ੍ਹੇਂਦੀ ਦਾ, ਮਲ੍ਹੇਂਦੀ ਦਾ, ਜਲੰਧਰ ਸੈਲ ਕਰੇਂਦੀ ਦਾ।
ਲਹਿੰਗਾ ਪਾਟਾ ਨੀ, ਆਹੋ ਨੀ ਧੁੰਮਾਂ ਪਈਆਂ ਵਿੱਚ ਬਜ਼ਾਰ।
ਖਲ੍ਹੇਂਦੀ ਦਾ, ਮਲ੍ਹੇਂਦੀ ਦਾ, ਪਟਿਆਲੇ ਸੈਲ ਕਰੇਂਦੀ ਦਾ।
ਅੰਗੀਆ ਪਾਟਾ ਨੀ, ਆਹੋ ਨੀ ਲੀਰ ਤਾਂ ਗਈ ਜੇ ਸਰਕਾਰ।