ਜਿਸ ਵੇਲੇ ਦੇਸ਼ ਦਸੰਤਰਾਂ ਦਾ ਰਟਨ ਕਰਦੇ ਹੋਏ , ਗੂਰੂ ਨਾਨਕ ਪਾਤਸ਼ਾਹ ਮੱਕਾ ਕਾਬਾ ਗਏ |
ਗੂਰੂ ਸਾਹਿਬ ਕਹਿੰਦੇ ; ਮਰਦਾਨਿਆ ਮੱਕੇ ਦੇ ਦਰਸ਼ਨ ਕਰਕੇ ਉਮਰਾ ਕਰਲੈ , ਤੂੰ ਮੁਸਲਮਾਨ ਏ ਭਾਈ , ਹੱਜ ਕਰਲੈ ,
ਰਬਾਬੀ ਭਾਈ ਮਰਦਾਨਾ ਜੀ ਕਹਿਣ ਲੱਗੇ ; ਬਾਬਾ ਤੇਰੀਆਂ ਰਮਜ਼ਾਂ ਮੇਰੀ ਸਮਝ ਚੋਂ ਬਾਹਰ ਨੇ , ਇਹ ਸੱਚ ਹੈ ਇਸਲਾਮ ਧਰਮ ਚ ਹੱਜ ਕਰਨਾ , ਬਹੁਤ ਵੱਡਾ ਸਬਾਬ ਹੈ , ਇਹ ਅੱਲਾ ਦਾ ਘਰ ਹੈ , ਇਥੇ ਦਰਸ਼ਨ ਕਰਨ ਦੀ ,ਹਰੇਕ ਮੁਸਲਮਾਨ ਦੀ ਰੀਝ ਹੁੰਦੀ ਹੈ | ਪਰ ਸਤਿਗੁਰੂ ਜੋ ਮੈਂ ਕਹਿਣ ਜਾ ਰਿਹਾ ਹਾਂ , ਇਹ ਵੀ ਤਾਂ ਸੱਚ ਹੈ , ਗਰੀਬ ਨਿਵਾਜ ਮੈਂ ਤਾਂ ਹਰ ਰੋਜ ਹੱਜ ਕਰਦਾ ਹਾਂ ਤੁਹਾਡੇ ਚਰਨਾਂ ਵਿਚ ਰਹਿ ਕੇ !
ਬਾਬਾ ਤੇਰੇ ਨਾਲ ਰਹਿ ਕੇ ਮੇਰੀਆਂ ਸਾਰੀਆਂ ਰੀਝਾਂ ਪੂਰੀਆਂ ਹੋ ਚੁੱਕੀਆਂ ਹਨ ।
ਤੁਹਾਡਾ ਇਲਾਹੀ ਮੁੱਖੜਾ ਦੇਖ ਕੇ , ਮੈਨੂੰ ਹਰ ਰੋਜ਼ ਅੱਲਾ- ਤਾਲਾ ਦੇ ਵਸਲ ਹੁੰਦੇ ਨੇ |
ਭਾਈ ਮਰਦਾਨਾ ਜੀ ਕਹਿੰਦੇ ; ਗਰੀਬ ਨਿਵਾਜ ਪਹਿਲਾਂ ਤਾਂ ਮੇਰੇ ਅੰਦਰ ਕਈ ਤਰਾਂ ਦੇ ਸ਼ੰਕੇ ਆਉਦੇ ਰਹਿੰਦੇ ਸਨ |
ਪਰ ਜਦੋਂ ਦੀ ਮੈਨੂੰ ਖ਼ਾਕਸਾਰ ਨੂੰ ਤੇਰੇ ਚਰਨਾਂ ਵਿਚ ਜਗਾ ਮਿਲੀ ਐ , ਤੇਰੀ ਰਹਿਮਤ ਹੋਈ ਐ , ਐਸਾ ਕਰਮ ਕਰ ਦਿੱਤਾ ਦਾਤਾ, ਹਿਰਦੇ ਚ ਗਿਆਨ ਦਾ ਪ੍ਰਕਾਸ਼ ਹੋ ਗਿਆ | ਬਾਬਾ ਤੇਰੇ ਨਾਲ ਰਹਿ ਕੇ ਸਾਰੀ ਦੁਨੀਆਂ ਡਿੱਠੀ ਏ,
ਪਰ ਤੇਰੇ ਤੋਂ ਵੱਡਾ ਕੋਈ ਰਹਿਬਰ ਨਹੀ ਡਿੱਠਾ !
ਤੂੰ ਤੇ ਗਰੀਬਾਂ ਦਾ ਯਾਰ ਏਂ
ਪੀਰਾਂ ਦਾ ਪੀਰ ਏਂ…….
ਗੁਰੂ ਨਾਨਕ ਤੇਰੇ ਵਾਜੋਂ
ਸਾਡਾ ਕੌਣ ਗਰੀਬਾਂ ਦਾ …..ਰਬਾਬੀ
417
previous post