1.2K
ਭਾਗ ਪਹਿਲਾ ਪੜੋ … ਕਰਮਾਂ ਦੇ ਫਲ ਭੁਗਤਣ ਵਿਚ ਕਿਸੇ ਦੀ ਸਹਾਇਤਾ ਨਹੀਂ ਕਰਦਾ । ਤੇਰੀ ਲੜਕੀ ਨੇ ਪਿਛਲੇ ਜਨਮ ਜੋ ਕਰਮ ਕੀਤੇ ਹਨ , ਉਸ ਦਾ ਫਲ ਇਸ ਨੂੰ ਜਰੂਰ ਭੁਗਤਣਾਂ ਪਵੇਗਾ । ਤੇਰੀ ਲੜਕੀ ਦੀ ਹਾਲਤ ਵਾਕਈ ਖਰਾਬ ਖਰਾਬ ਹੈ । ਤੈਨੂੰ ਜੋ ਡਾਕਟਰ ਆਖ ਰਹੇ ਹਨ ਉਹ ਠੀਕ ਹੈ । ਤੈਨੂੰ ਇਸ ਅਰਦਾਸ ਵਿਚ ਸਿਵਾਏ ਨਿਰਾਸਤਾ ਦੇ ਹੋਰ ਕੁਛ ਨਹੀਂ ਮਿਲਣਾ । ਤੇਰਾ ਫਰਜ ਇਹ ਸੀ ਕਿ ਆਪਣੀ ਜਾਨ ਤੋੜ ਰਹੀ ਲੜਕੀ ਦੇ ਸਿਰਹਾਣੇ ਖੜ੍ਹਾ ਰਹਿੰਦਾ ਅਤੇ ਉਸ ਦੇ ਅੰਤਲੇ ਸਮੇਂ ਉਸ ਦੇ ਪਾਸ ਹੁੰਦਾ । ਤੂੰ ਘਰ ਦੌੜ ਆਇਆ ਹੈਂ ਅਰਦਾਸ ਕਰਨ ਲਈ । ਇਹ ਤੇਰੀ ਭੁੱਲ ਹੈ । ਤੂੰ ਕਾਇਰ ਹੈ । ਮੁਸੀਬਤ ਦਾ ਮੁਕਾਬਲਾ ਕਰਨ ਦੀ ਬਜਾਏ ਤੂੰ ਮੁਸੀਬਤ ਤੋਂ ਡਰਦਾ ਘਰ ਆ ਗਿਆ ਹੈਂ ।
ਇਸ ਦ੍ਰਿਸ਼ ਨੂੰ ਦੇਖ ਕੇ ਮੈਂ ਬੜਾ ਹੈਰਾਨ ਹੋਇਆ । ਪਰ ਉਸ ਘਬਰਾਹਟ ਦੀ ਅਵਸਥਾ ਵਿਚ ਮੇਰੇ ਮੂਹੋਂ ਇਹੋ ਸ਼ਬਦ ਨਿਕਲੇ ਕਿ ‘ਨਹੀਂ ਨਹੀਂ’ ਇਹ ਕਦੇ ਨਹੀਂ ਹੋ ਸਕਦਾ। ਮੇਰਾ ਵਾਹਿਗੁਰੂ ਸਰਬ ਸ਼ਕਤੀਮਾਨ ਹੈ । ਮੇਰਾ ਵਾਹਿਗੁਰੂ ਮੇਰੀ ਲੜਕੀ ਦੇ ਪਿਛਲੇ ਜਨਮ ਦੇ ਕਰਮਾਂ ਵੱਲ ਨਹੀਂ ਵੇਖਦਾ । ਉਹ ਆਪਣੀ ਸ਼ਰਨ ਆਇਆ ਦੀ ਸਦਾ ਲਾਜ ਰੱਖਦਾ ਹੈ । ਇਹ ਦ੍ਰਿਸ਼ ਝੂਠਾ ਹੈ , ਮਾਇਆ ਦਾ ਛਲ ਹੈ , ਧੋਖਾ ਹੈ । ਮੇਰਾ ਵਾਹਿਗੁਰੂ ਮਾਇਆ ਤੋਂ ਬੇਅੰਤ ਗੁਣਾਂ ਵੱਧ ਸ਼ਕਤੀਮਾਨ ਹੈ । ਮੇਰੀਆਂ ਅੱਖਾਂ ਧੋਖਾ ਖਾ ਸਕਦੀਆਂ ਹਨ , ਮੇਰੇ ਕੰਨ ਧੋਖਾ ਖਾ ਸਕਦੇ ਹਨ, ਡਾਕਟਰ ਧੋਖਾ ਖਾ ਸਕਦੇ ਹਨ, ਮੇਰੀ ਲੜਕੀ ਧੋਖਾ ਖਾ ਸਕਦੀ ਹੈ ਪਰ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹਾਂ । ਮੈਂ ਧੋਖਾ ਨਹੀਂ ਖਾ ਸਕਦਾ । ਮੈਨੂੰ ਪਤਾ ਹੈ ਕਿ ‘ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ।।’ (ਅੰਕ -277) ਦਾ ਮਹਾਂਵਾਕ ਸੱਚ ਹੈ , ਅਟੱਲ ਹੈ, ਮੇਰੀ ਲੜਕੀ ਜਰੂਰ ਠੀਕ ਹੋ ਜਾਵੇਗੀ । ਇਹ ਕਹਿ ਕੇ ਮੈਂ ਆਪਣੀ ਝੋਲੀ ਅੱਡ ਦਿੱਤੀ ਤੇ ਆਖਿਆ – ਸਾਚੇ ਪਾਤਸ਼ਾਹ , ਸਾਡੇ ਔਗਣਾ ਵੱਲ ਨਾ ਤੱਕੋ , ਮੈਨੂੰ ਆਪਣੀ ਪਿਆਰੀ ਬੱਚੀ ਦੀ ਸਲਾਮਤੀ ਦੀ ਦਾਤ ਬਖਸ਼ੋ । ਇਹ ਮਾਇਆ ਦੇ ਛਲ ਨੂੰ ਝੂਠਾ ਸਾਬਤ ਕਰੋ ।
ਜਦ ਮੇਰੇ ਮਨ ਵਿਚ ਉਕਤ ਖਿਆਲ ਬੜੀ ਦ੍ਰਿੜਤਾ ਨਾਲ ਗੁਜਰੇ ਤਾਂ ਅੱਖਾਂ ਦੇ ਸਾਹਮਣਿਓਂ ਮੱਸਿਆ ਦਾ ਸਾਰਾ ਭਿਆਨਕ ਦ੍ਰਿਸ਼ ਹੌਲੀ -੨ ਅਲੋਪ ਹੋ ਗਿਆ । ਮੇਰਾ ਪ੍ਰੇਸ਼ਾਨ ਅਤੇ ਥੱਕਿਆ ਹੋਇਆ ਮਨ ਇਕ ਅਜੀਬ ਸ਼ਾਂਤੀ ਅਤੇ ਨਿਰਭੈਤਾ ਦੀ ਅਵਸਥਾ ਵਿਚ ਲੈ ਜਾਇਆ ਗਿਆ । ਇਸ ਅਵਸਥਾ ਵਿਚ ਮੈਂ ਆਪਣੇ ਅੰਗ ਸੰਗ ਨਿਰਭੈ ਅਕਾਲ ਕ੍ਰਿਪਾਲੂ ਵਾਹਿਗੁਰੂ ਜੀ ਨੂੰ ਦੇਖ ਰਿਹਾ ਸੀ –
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਸ ਅਵਸਥਾ ਵਿਚ ਮੇਰੀ ਸੂਰਤ ਨੂੰ ਟੈਲੀਫੋਨ ਦੀ ਘੰਟੀ ਨੇ ਓਖੇੜਿਆ। ਉੱਠ ਕੇ ਟੈਲੀਫੋਨ ਨੂੰ ਕੰਨ ਨਾਲ ਲਾਇਆ ਤਾਂ ਮੇਰੀ ਵੱਡੀ ਲੜਕੀ ਨਰਸਿੰਗ ਹੋਮ ਤੋਂ ਟੈਲੀਫੋਨ ਰਾਹੀਂ ਆਖਦੀ ਸੁਣਾਈ ਦਿੱਤੀ ਅਤੇ ਬੇਬੀ ਹੋ ਗਈ ਹੈ , ੧੧ ਵੱਜ ਕੇ 43 ਮਿੰਟ ਤੇ ਹੋਈ ਹੈ , ਜਨਮ ਬਿਲਕੁਲ ਕੁਦਰਤੀ ਤੌਰ ਤੇ ਹੋਇਆ ਹੈ । ਡਾਕਟਰ ਹੈਰਾਨ ਹਨ । ਬੇਬੀ ਤੇ ਉਸਦੀ ਮਾਤਾ ਬਿਲਕੁਲ ਠੀਕ ਹਨ ਅਤੇ ਹੁਣ ਅਰਾਮ ਨਾਲ ਸੌ ਰਹੀਆਂ ਹਨ ।
ਤਦ ਫੇਰ ਮੈਂ ਮਹਾਂਵਾਕ ਪੜਦਾ ਸੌ ਗਿਆ –
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੬॥
ਅਰਦਾਸ ਸ਼ਕਤੀ
ਰਘਬੀਰ ਸਿੰਘ ਬੀਰ
ਰਘਬੀਰ ਸਿੰਘ ਬੀਰ