ਸੂਫੀ ਪੰਜਾਬੀ ਸ਼ਾਇਰੀ

ਸੂਫੀ ਪੰਜਾਬੀ ਸ਼ਾਇਰੀ

by Sandeep Kaur

ਸੂਫੀ ਪੰਜਾਬੀ ਸ਼ਾਇਰੀ,ਪੰਜਾਬੀ ਸ਼ਾਇਰੀ,ਪੰਜਾਬੀ ਰੂਹਾਨੀ ਸ਼ਾਇਰੀ,punjabi heart tuching status,punjabi status for whatsapp ,heart tuching soofi shayeri for girls/boys

ਠਾਕੁਰ ਦੁਆਰੇ ਠੱਗ ਬਸੇਂ, ਭਾਈ ਦਵਾਰ ਮਸੀਤ,

ਹਰਿ ਕੇ ਦਵਾਰੇ ਭਿੱਖ ਬਸੇਂ,ਹਮਰੀ ਇਹ ਪਰਤੀਤ ।

ਨਾ ਧੁੱਪ ਰਹਿਣੀ ਨਾ ਛਾਂ ਬੰਦਿਆ,ਨਾ ਪਿਓ ਰਹਿਣਾ ਨਾ ਮਾਂ ਬੰਦਿਆ,

ਹਰ ਸ਼ੈ ਨੇ ਆਖਿਰ ਮੁੱਕ ਜਾਣਾ,ਇੱਕ ਰਹਿਣਾ ਰੱਬ ਦਾ ਨਾਂ ਬੰਦਿਆ ।

ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,

ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,

ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,

ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!

ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ,

ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ ।

ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ,

ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।

ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ,

ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।

ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,

ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,

ਆਓ ਸਈਓ ਰਲ ਦਿਉ ਨੀ ਵਧਾਈ,ਮੈਂ ਵਰ ਪਾਇਆ ਰਾਂਝਾ ਮਾਹੀ।

ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜਿਚਰ ਦਿਲੋਂ ਨਾ ਆਪ ਮੁਕਾਈਏ,

ਗੰਗਾ ਗਿਆਂ ਗੱਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗ਼ੋਤੇ ਲਾਈਏ,

ਗਇਆ ਗਇਆਂ ਗੱਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ,

ਬੁਲ੍ਹਾ ਸ਼ਾਹ ਗੱਲ ਮੁਕਦੀ ਤਾਹੀਂ, ਜਦ ਮੈਂ ਨੂੰ ਖੜੇ ਲੁਟਾਈਏ।

ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ,

ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ,

ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ,

ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ,

ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ,

ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।

ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ, ਕਿਸੇ ਨਾ ਏਥੇ ਰਹਿਣਾ,

ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ ।

ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,

ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ।

ਆ ਜਾ ਬੁੱਲ੍ਹਿਆ ਚਰਖਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,

ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ ।

ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ,

ਆਪਣੇ ਅੰਦਰ ਝਾਕ ਕੇ ਦੇਖਿਆ, ਮੈਂ ਤੋਂ ਬੁਰਾ ਨਾ ਕੋਈ ।

ਚਾਦਰ ਮੈਲੀ ਤੇ ਸਾਬੁਣ ਥੋੜਾ, ਬੈਠ ਕਿਨਾਰੇ ਧੋਵੇਂਗਾ,

ਦਾਗ ਨੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫੇਰ ਰੋਵੇਂਗਾ ।

ਫੱਕਰ ਕਾਹਦਾ ਜੋ ਫਿਕਰ ਵਿੱਚ ਰਹੇ ਹਰਦਮ,

ਪਹਿਨੇ ਰੇਸ਼ਮੀ ਕੱਪੜੇ ਉਹ ਫਕੀਰ ਕਾਹਦਾ,

ਸਾਧ ਕਾਹਦਾ ਜੇ ਸਾਧਨਾ ਨਹੀ ਕੀਤੀ,

ਭੁੱਖਾ ਮਰੇ ਜੋ ਦੱਸੋ ਅਮੀਰ ਕਾਹਦਾ,

ਕਾਹਦਾ ਭੂਤ ਜੋ ਗੱਲਾਂ ਨਾਲ ਮੰਨ ਜਾਵੇ,

ਸੁੱਖ ਹੋਵੇ ਨਾ ਪੂਰੀ ਤਾਂ ਪੀਰ ਕਾਹਦਾ ।

ਕੋਠੇ ਚੜ ਕੇ ਦੇਖ ਫਰੀਦਾ ਘਰ ਘਰ ਲੱਗੀ ਅੱਗ

ਤੂੰ ਸਮਝੇ ਮੈਂ ਦੁਖੀ ਆਂ ਇਥੇ ਦੁਖੀ ਹੈ ਸਾਰਾ ਜੱਗ ।

 

You may also like