ਇਨਸਾਨੀਅਤ ਪੰਜਾਬੀ ਸਟੇਟਸ

ਇਨਸਾਨੀਅਤ ਪੰਜਾਬੀ ਸਟੇਟਸ

by Sandeep Kaur

ਇਨਸਾਨੀਅਤ ਪੰਜਾਬੀ ਸਟੇਟਸ,punjabi status,punjabi sad status,punjabi status for girls/boys,punjabi status for whatsapp

ਜਿੱਥੇ ਸਾਡਾ ਮਤਲਬ ਖ਼ਤਮ ਹੁੰਦਾ ਹੈ

ਉਥੋਂ ਸਾਡੀ ਇਨਸਾਨੀਅਤ ਸ਼ੁਰੂ ਹੁੰਦੀ ਹੈ

ਇਨਸਾਨ ਦੀ ਇਨਸਾਨੀਅਤ ਉਦੋਂ ਖ਼ਤਮ ਹੋ ਜਾਂਦੀ ਹੈ

ਜਦੋਂ ਉਸਨੂੰ ਹੋਰਾਂ ਦੇ ਦਰਦ ਤੇ ਹਾਸਾ ਆਉਣ ਲੱਗ ਜਾਂਦਾ ਹੈ

ਇਨਸਾਨ ਤਾਂ ਘਰ-ਘਰ ਪੈਦਾ ਹੁੰਦੇ ਨੇਂ ਬਸ

ਇਨਸਾਨੀਅਤ ਹੀ ਕਿਤੇ-ਕਿਤੇ ਜਨਮ ਲੈਂਦੀ ਆ

ਗੈਰਾਂ ਦਾ ਦਰਦ ਸੁਨ ਕੇ ਜੇ ਅੱਖਾਂ ‘ਚ ਪਾਣੀ ਆ ਜਾਵੇ

ਤਾਂ ਸਮਝ ਲੋ ਤੁਹਾਡੇ ‘ਚ ਇਨਸਾਨੀਅਤ ਹੈਗੀ ਆ

ਇਨਸਾਨੀਅਤ ਵਿਲਕ ਰਹੀ ਸੀ

ਉਸਨੇ ਪਿਆਰ ਨਾਲ ਚੱਕ ਕੇ ਸੀਨੇ ਲਾ ਲਈ

ਜ਼ਰੂਰੀ ਨਹੀਂ ਕਿ ਜਿੰਨਾ ਵਿੱਚ ਸਾਹ ਨਹੀਂ ਸਿਰਫ ਓਹੀ ਮੋਏ ਨੇ

ਜਿੰਨਾ ਵਿੱਚ ਇਨਸਾਨੀਅਤ ਨਹੀਂ ਉਹ ਵੀ ਤਾਂ ਮੋਏ ਹੀ ਹਨ

ਜੇ ਕਮਾਉਣਾ ਹੈ ਤਾਂ ਇਨਸਾਨੀਅਤ ਤੇ ਦੋਸਤ ਕਮਾਓ

ਪੈਸੇ ਤਾਂ ਭਿਖਾਰੀ ਵੀ ਕਮਾ ਲੈਂਦਾ ਹੈ

ਕਿੰਨੀ ਸਾਦਗੀ ਨਾਲ ਲੋਕ ਰਹਿੰਦੇ ਸੀ

ਇਨਸਾਨੀਅਤ ਨੂੰ ਸਭ ਤੋਂ ਵੱਡਾ ਮਜ਼ਹਬ ਕਹਿੰਦੇ ਸੀ

ਆਪਣੀਆਂ ਨੀਂਦਾਂ ਤੇ ਚੈਨ ਲੁਟਾਉਂਦੇ ਰਹੇ ਉਹ

ਦੂਜਿਆਂ ਦੇ ਲਈ ਕਿੰਨਾ ਕੁਝ ਸਹਿੰਦੇ ਸੀ

ਧਰਮ ਦੇ ਚਸ਼ਮੇ ਨਾਲ ਜੋ ਦਿੱਖ ਰਹੀ ਹੈ ਸੁਨਹਿਰੀ ਗੁਜਰਗਾਹ

ਇਨਸਾਨੀਅਤ ਦੇ ਤਰੀਕੇ ਨਾਲ ਦੇਖੋ ਕਤਲ-ਏ-ਆਮ ਦਿਖੁਗੀ

ਤੁਸੀ ਬਸ ਇਨਸਾਨੀਅਤ ਨਿਭਾਓ

ਰਿਸ਼ਤੇ ਆਪਣੇ ਆਪ ਨਿਭ ਜਾਣਗੇ

ਮਜ਼ਹਬ ਦੀਆਂ ਹੱਦਾਂ ਨੂੰ ਤਿਆਗ ਕੇ

ਇਨਸਾਨੀਅਤ ਨੂੰ ਅਹਮਿਯਤ ਦੇਣੀ ਜ਼ਰੂਰੀ ਹੈ

ਦੂਜਿਆਂ ਦੀ ਮਦਦ ਆਪਣੇ ਮਤਲੱਬ ਲਈ ਨਹੀਂ

ਇਨਸਾਨੀਅਤ ਲਈ ਕਰਨੀ ਚਾਹੀਦੀ ਹੈ

ਇਨਸਾਨ ਇਨਸਾਨੀਅਤ ਤੋਂ ਬਿਨਾ ਇਨਸਾਨ ਨਹੀਂ

ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ

ਬੰਦੇ ਦੀ ਉਸ ਕਾਮਯਾਬੀ ਦਾ ਕੋਈ ਫਾਇਦਾ ਨਹੀਂ

ਜਿਸ ਵਿੱਚ ਉਹ ਇਨਸਾਨੀਅਤ ਦਾ ਗਲਾ ਘੋਟ ਕੇ ਕਾਮਯਾਬ ਹੋਇਆ ਹੋਵੇ

ਇਨਸਾਨ ਜਿੰਨਾ ਔਨਲਾਈਨ ਹੋਈ ਜਾ ਰਿਹਾ ਹੈ

ਇਨਸਾਨੀਅਤ ਉਹਨੀ ਹੀ ਓਫ਼ਲਾਈਨ ਹੁੰਦੀ ਜਾ ਰਹੀ ਹੈ

ਤੁਸੀ ਭਾਂਵੇ ਕਿੰਨੇ ਹੀ ਵੱਡੇ ਡਾਕਟਰ ਹੋ ,ਖਿਡਾਰੀ ਹੋ,ਨੇਤਾ ਹੋ ਜਾਂ ਵਪਾਰੀ ਹੋ

ਜੇ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਤਾਂ ਤੁਸੀ ਦੋ ਕੌੜੀ ਦੇ ਵੀ ਇਨਸਾਨ ਨਹੀਂ ਹੋ

ਸਹੀ ਗ਼ਲਤ ਦਾ ਫੈਸਲਾ ਰੱਬ ਤੇ ਛੱਡ ਦਿਓ

ਤੁਸੀ ਇਨਸਾਨ ਹੋ ਇਨਸਾਨੀਅਤ ਤੇ ਜ਼ੋਰ ਦਿਓ

ਕੋਈ ਮਜ਼ਹਬ ਬੁਰਾ ਨਹੀਂ ਹੁੰਦਾ,ਬੁਰੇ ਲੋਕ ਹੁੰਦੇ ਨੇਂ

ਜਾਨਵਰ ਇਨਸਾਨ ਨਹੀਂ ਬਣਦਾ ਕਦੇ,ਪਰ ਇਨਸਾਨ ਜਾਨਵਰ ਜ਼ਰੂਰ ਬਣਦੇ ਨੇਂ

ਅਸੀਂ ਵਿਸ਼ਵਾਸ ਨੂੰ ਇਨਸਾਨੀਅਤ ਮੰਨਦੇ ਸੀ

ਪਰ ਕੁਝ ਮਤਲਬੀ ਲੋਕ ਆਪਣੇ ਮਤਲੱਬ ਨੂੰ ਹੀ ਜਾਣਦੇ ਸੀ

ਅੱਜ ਦੇ ਸਮੇ ਵਿੱਚ ਇਨਸਾਨ ਵੱਧਦੇ ਜਾ ਰਹੇ ਨੇ

ਪਾਰ ਉਹਨਾਂ ਦੇ ਅੰਦਰ ਦੀ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ

 

You may also like