344
ਕਾਵਾਂ-ਕਾਵਾਂ-ਕਾਵਾਂ
ਵੱਟ ਗੋਲੀਆਂ ਚੁਬਾਰੇ ਚੜ੍ਹ ਖਾਵਾਂ
ਖਾਂਦੀ ਦੀ ਹਿੱਕ ਦੁਖਦੀ
ਨੀ ਮੈਂ ਕਿਹੜੇ ਵੈਦ ਕੋਲ ਜਾਵਾਂ
ਇੱਕ ਪੁੱਤ ਸਹੁਰੇ ਦਾ
ਖੂਹ ਤੇ ਫੇਰਦਾ ਝਾਵਾਂ,
ਉਹਨੇ ਮੇਰੀ ਬਾਂਹ ਫੜ ਲਈ
ਹੁਣ ਕੀ ਜੁਗਤ ਬਣਾਵਾਂ
ਮੁੰਡਿਆ ਤੂੰ ਬਾਂਹ ਛੱਡ ਦੇ
ਮੈਂ ਬਾਬੇ ਕੋਲ ਨਾ ਜਾਵਾਂ
ਬਾਬਾ ਕਹਿੰਦਾ ਖਾ ਰੋਟੀ
ਮੈਂ ਰੋਟੀ ਕਦੇ ਨਾ ਖਾਵਾਂ
ਸੁੱਥਣੇ ਸੂਫ਼ ਦੀਏ
ਤੈਨੂੰ ਬਾਬੇ ਦੇ ਮਰੇ ਤੋਂ ਪਾਵਾਂ
ਚਾਦਰੇ ਵੈਲ ਦੀਏ
ਤੈਨੂੰ ਠੰਡਾ ਧੋਣ ਧਵਾਵਾਂ
ਕੱਤਣੀ ਚਰਜ ਬਣੀ
ਲਿਆ ਮੁੰਡਿਆ ਫੁੱਲ ਲਾਵਾਂ।