464
ਮੈਲਾ ਕੁੜਤਾ ਸਾਬਣ ਥੋੜ੍ਹੀ,
ਬਹਿ ਪਟੜੇ ਤੇ ਧੋਵਾਂ।
ਪਾਸਾ ਮਾਰ ਕੇ ਲੰਘ ਗਿਆ ਕੋਲ ਦੀ,
ਛੰਮ ਛੰਮ ਅੱਖੀਆਂ ਰੋਵਾਂ।
ਬਾਹੋਂ ਫੜਕੇ ਪੁੱਛਣ ਲੱਗੀ,
ਕਦੋਂ ਕਰੇਂਗਾ ਮੋੜੇ।
ਵੇ ਆਪਣੇ ਪਿਆਰਾਂ ਦੇ,
ਮੌਤੋਂ ਬੁਰੇ ਵਿਛੋੜੇ।