Sachian Gallan

Sachian gallan Punjabi Status for WhatsApp, Facebook and Instagram. Morning Punjabi thoughts. Some beautiful thoughts in Punjabi and Punjabi quotes on life.

ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ,
ਮੂੰਹ ਤੇ ਬਣਨ ਦੁਖੀ ਸਾਡੇ ਪਿੱਠ ਤੇ ਕਰਨ ਖੱਸੀ।
ਸਭ ਚੁੱਕੀ ਫਿਰਨ ਲੂਣ ਤੇ ਕਰਦਾਂ ਨਾਂ ਦਰਦ ਕਿਸੇ ਨੂੰ ਦੱਸੀਂ,
ਇਹ ਲਾਵਣ ਮੱਲ੍ਹਮ ਲੂਣ ਦਾ ਰੋਂਦੇ ਨੂੰ ਦੇਖ ਕੇ ਜਾਵਣ ਹੱਸੀਂ।
ਇਹ ਦੁਨੀਆਂ ਐਸੀ ਦੀਪ ਸਿਆਂ ਜੋ ਲਫਜ਼ਾਂ ਨਾਂ ਜਾਵੇ ਡੱਸੀ,
ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ।
✍ਦੀਪ ਰਟੈਂਡੀਆ

ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਖਿੜਦੇ ਨਰਮਿਆਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੇ ਬਰਮਿਆਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਕੜਕਦੀਆਂ ਧੁੱਪਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਤੂੜੀ ਦਿਆਂ ਕੁੱਪਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਨਿੰਮ-ਡੇਕ ਦੀਆਂ ਛਾਵਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਰਦੀਆਂ ਮੱਝਾਂ-ਗਾਵਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਖੇਤਾਂ ਦੀਆਂ ਪਹੀਆਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੀਆਂ ਕਹੀਆਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਚਲਦੇ ਬੋਰਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਸਾਡੇ ਪਿੰਡ ਦੇ ਟਿੱਬਿਆਂ ਤੇ ਨੱਚਦੇ ਮੋਰਾਂ ਤੋਂ।
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਲੁਕਦੇ ਖੂਹਾਂ ਤੋਂ,
ਨੀ ਤੂੰ ਮਿੱਟੀ ਦਾ ਭਾਅ ਪੁੱਛਦੈਂ,
ਏਨਾਂ ਤੜਪਦੀਆਂ ਰੂਹਾਂ ਤੋਂ।
ਹਰਪ੍ਰੀਤ ਜੋਗੇਵਾਲਾ (harpreetjogewala987654@gmail.com)

ਅਜ਼ੀਬ ਰੁੱਤ ਦਾ ਧੂੰਆਂ
ਸਾਡੇ ਵਟਾ ਦਿੱਤੇ ਭੇਸ
ਸਾਡੇ ਸੁੰਗੜ ਚੱਲੇ ਪਿੰਡੇ
ਅਸੀਂ ਲਿਪਟੇ ਭੇਖ ਦੇ ਖੇਸ
ਸਾਡੀ ਅਣਖ ਆਕੜ ਹੋ ਗਈ
ਸਾਡੀ ਬੁੱਧੀ ਸਾਥੋਂ ਖੋਹ ਗੲੀ
ਇਹ ਹਉਮੈ ਹਾਵੀ ਹੋ ਗਈ
ਵਿਛਗੇ ਕੰਡਿਆਂ ਦੇ ਸੇਜ
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।

ਬੋਲੀ ਹੰਕਾਰ ਚ ਖੱਟੀ ਹੋ ਗਈ
ਸਾਡੀ ਸਾਥੋਂ ਪੋਚ ਫੱਟੀ ਹੋ ਗਈ
ਦੁਨੀਆਂ ਕਾਹਦੀ ਕੱਠੀ ਹੋ ਗੲੀ
ਇਹ ਰੰਗਾਂ ਵਿੱਚ ਵੱਟੀ ਹੋ ਗਈ
ਸੋਢੀ ਕਿਸਮਤ ਸਾਡੀ ਮੱਠੀ ਹੋਗੀ
ਦਿਮਾਗ਼ ਕਾਹਦੇ ਹੋ ਗੲੇ ਤੇਜ਼।।
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।

ਮਿਹਰਬਾਨ ਸਿੰਘ ਸੋਢੀ

ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ,
ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ
ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ
ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ
ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ
ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ
ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ
ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ
ਰਿਹਾਨ ਤੇਰੇ ਖ਼ਾਬਾਂ ਨੇ ਤੈਨੂੰ ਲਫ਼ਜ਼ ਕਿੱਥੇ ਦੇਣੇ
ਜਦੋਂ ਤੂੰ ਤਾਂ ਕਿਸੇ ਮਹਿਰਮ ਦੀਆ ਨੀਂਦਾਂ ਉਡਾਈਆਂ
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ।

ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ

Pargat Rihan

ਬਜ਼ੁਰਗੀ ਬਾ ਅਕ਼ਲ ਅਸਤ , ਨਾ ਬਾ ਸਾਲ ,
ਤਾਵਾਂਗੀਰੀ ਬਾ ਦਿਲ ਅਸਤ , ਨਾ ਬਾ ਮਾਲ .
ਬਜ਼ੁਰਗੀ ਅਕ਼ਲ ਨਾਲ ਆਉਂਦੀ ਹੈ , ਸਾਲਾਂ ਨਾਲ ਨਹੀਂ ,

ਮੀਰੀ ਦਿਲ ਨਾਲ ਹੁੰਦੀ ਹੈ , ਚੀਜ਼ਾਂ  ਨਾਲ ਨਹੀਂ .

 Buzurgi ba aql ast, na ba saal ,
Tawangiri ba dil ast , na ba maal .
 
 Wisdom comes from knowledge, not from years
Riches come from the heart and not from things.

Sheikh Saadi

ਕੋਸਿਸ ਕਰੋ ਕਿ ਜਿੰਦਗੀ ਦਾ ਹਰ ਪਲ

ਵਧੀਆ ਗੁਜਰੇ ਕਿਉਂਕਿ

ਜਿੰਦਗੀ ਨਹੀਂ ਰਹਿੰਦੀ

ਪਰ ਕੁਝ ਚੰਗੀਆਂ ਯਾਦਾਂ ਜਰੂਰ ਰਹਿ ਜਾਦੀਆ

Sachian Gallan

ਫਰਕ

by admin

ਆਪਣੇ ਤੋਂ
ਅਮੀਰ ਨੂੰ ਮਿਲਣ
ਕਦੀ ਨਾ ਜਾਣਾ।

ਉਹ ਤੁਹਾਨੂੰ
ਤੁਹਾਡੇ ਗਰੀਬ ਹੋਣ ਦਾ
ਅਹਿਸਾਸ ਕਰਵਾਇਗਾ।

ਹਮੇਸ਼ਾਂ ਕਿਸੇ ਫਕੀਰ
ਨੂੰ ਮਿਲਣ ਜਾਣਾ।

ਉਹ ਤੁਹਾਨੂੰ
ਤਲੀਆਂ ‘ਤੇ ਬੈਠਾਇਗਾ।

ਤੁਹਾਨੂੰ ਰਾਜਾ ਹੋਣ ਦਾ
ਅਹਿਸਾਸ ਕਰਵਾਇਗਾ।

ਹਰਸਿਮ

Sachian Gallan

ਧੱਬੇ

by admin

ਕਿਸੇ ਮੈਨੂੰ ਸੋਹਣਾ ਆਖਿਆ,
ਅਖੇ ਸਿਮਰ! ਤੂੰ ਸੋਹਣਾ ਲੱਗਦੈ।

ਮੈਂ ਸੋਹਣਾ ਨਹੀਂ ਹੋ ਸਕਦਾ,
ਮੇਰੇ ਤਾਂ ਧੱਬੇ ਬਹੁਤ ਲੱਗੇ ਨੇ।

ਤੁਸੀਂ ਕਿਵੇਂ ਆਖ ਦਿੱਤਾ?
ਕਿ ਮੈਂ ਸੋਹਣਾ ਹਾਂ।

ਕੇਰਾਂ ਦੁਨੀਆ ਤੋਂ,
ਮੇਰੇ ਬਾਰੇ ਜਾਣ ਤਾਂ ਲੈਂਦੇ।

ਕੀ ਪਤਾ ਤੁਹਾਨੂੰ ਵੀ,
ਸਰੀਰ ‘ਤੇ ਲੱਗੇ ਧੱਬੇ ਦਿਖ ਜਾਂਦੇ।

ਹਰਸਿਮ

ਮੈਂ ਵੀ ਇੱਕ ਤਰ੍ਹਾਂ ਦਾ ਬਲਾਤਕਾਰੀ ਹਾਂ।

ਮੈਂ ਕਈ ਸਾਲ,
ਕਈ ਸਾਲ,
ਕਈ ਸੌ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਹਾਂ।

ਰੱਬ ਦਾ ਵਾਸਤਾ,
ਤੁਸੀਂ ਨਾ ਬਲਾਤਕਾਰੀ ਬਣਨਾ।

ਮੈਂ ਵੀ ਔਰਤਾਂ ਦੇ ਕੱਪੜੇ,
ਓਹਲੇ ਹੋਏ ਅੰਗਾਂ ਨੂੰ,
ਆਪਣੇ ਮਨ ਦੀਆਂ ਅੱਖਾਂ ਨਾਲ ਨਿਹਾਰਦਾ ਰਿਹਾ ਹਾਂ।

ਅਤੇ ਮਨ ਅੰਦਰ ਭੱਦੇ,
ਖਿਆਲਾਤਾਂ ਨੂੰ ਜਨਮ ਦਿੰਦਾ ਰਿਹਾ ਹਾਂ।

ਪਰ! ਮੇਰੀ ਸਜ਼ਾ ਕੀ ਹੈ?

ਮੈਂ ਤਾਂ ਆਜ਼ਾਦ ਘੁੰਮ ਰਿਹਾ ਹਾਂ,
ਅਤੇ ਮੇਰੇ ਵਰਗੇ ਲੱਖਾਂ ਹੀ ਬਲਾਤਕਾਰੀ,
ਤੁਹਾਨੂੰ ਰੋਜ਼ ਮਿਲਦੇ ਹਨ।

ਉਨ੍ਹਾਂ ਦੀ ਕਦੇ ਪਹਿਚਾਣ ਨਹੀਂ ਹੋਣੀ,
ਉਹ ਝੂਠੇ ਸੱਚ ਦਾ ਨਕਾਬ ਪਹਿਨ ਕੇ,
ਸਾਰੇ ਪਾਸੇ ਘੁੰਮਦੇ ਹਨ।

ਪਰ! ਮੈਂ ਹੁਣ ਉਹ ਨਹੀਂ ਰਿਹਾ,
ਹੌਲੀ-ਹੌਲੀ ਬਦਲ ਰਿਹਾ ਹਾਂ,
ਜਦੋਂ ਦਾ ਆਸ਼ਿਕ ਹੋਇਆ ਹਾਂ।

ਉਦੋਂ ਦਾ ਭਗਤੀ ਵੱਲ ਨੂੰ ਹੋ ਗਿਆ ਹਾਂ।

ਮੈਂ ਆਪਣੇ ਖਿਆਲਾਂ ਨੂੰ,
ਆਪਣੇ ਬਲਾਤਕਾਰੀ ਆਦਮ ਨੂੰ,
ਬੜਾ ਔਖਾ ਮਾਰਿਆ ਹੈ।

ਕਈ ਸਾਲ ਲੱਗ ਗਏ,
ਪਰ! ਇਹ ਹੁਣ ਜਾ ਕੇ ਮੁੱਕਿਆ ਹੈ।

ਤੁਸੀਂ ਵੀ ਆਸ਼ਿਕ ਬਣ ਕੇ ਵੇਖੋ,
ਕੇਰਾਂ ਮੁਹੱਬਤ ਨੂੰ ਅਪਣਾ ਕੇ ਵੇਖੋ।

ਫਿਰ ਤੁਸੀਂ ਵੀ,
ਮੇਰੇ ਜਿਹੇ ਆਸ਼ਿਕ ਕਹਾਓਗੇ,
ਆਜ਼ਾਦ ਅਤੇ ਖੁੱਲੇ ਵਿਚਾਰਾਂ ਵਾਲੇ,
ਪਰ! ਨਾਲ-ਨਾਲ ਪਾਗਲ ਵੀ ਕਹਾਓਗੇ।

ਕੀ ਤੁਹਾਨੂੰ ਮਨਜ਼ੂਰ ਹੈ?
ਹਰਸਿਮ

ਰੂਹਾਂ ਤੋਂ ਸ਼ੁਰੂ ਕਰੀ ਸੀ,
ਇਸ਼ਕ ਦੀ ਬਾਤ ਉਸਨੇ।

ਫਿਰ ਪਤਾ ਨਹੀਂ ਕਿਉਂ?
ਜਦ ਮੈਂ ਹੋਟਲ ਰੂਮ,
ਜਾਣ ਤੋਂ ਇਨਕਾਰਿਆ, ਉਹ ਰੁੱਸ ਕਿਉਂ ਗਿਆ?

ਹਰਸਿਮ

ਮੈਂ ਮਾਂ ਮੇਰੀ ਦੀ ਗੱਲ ਕਰਾ,
ਉਹ ਹੈ ਮੇਰਾ ਦੂਜਾ ਰੱਬ ਜੀ,
ਮਾਂ ਮੇਰੀ ਦਾ ਸਰੂਪ ਹੈ ਸੁੱਚਾ,
ਹੱਸ ਦੁੱਖ ਕੱਟ ਲੈਂਦੀ ਸਭ ਜੀ,
ਮੈਂ ਮਾਂ ਮੇਰੀ ਦੀ ਗੱਲ ਕਰਾ|

ਮੈਨੂੰ ਪੜ੍ਹਨਾ ਉਸ ਪਾਠ ਸਿਖਾਇਆ,
ਨਾਲੇ ਆਪ ਪੜੇ ਨਿੱਤ ਜਪੁ ਜੀ,
ਉਸਨੂੰ ਪਤਾ ਝੱਟ ਹੀ ਲੱਗ ਜਾਂਦਾ,
ਜਦ ਪਾਉਦਾ ਹਾਂ ਮੈਂ ਕੋਈ ਜੱਬ ਜੀ,
ਮੈਂ ਮਾਂ ਮੇਰੀ ਦੀ ਗੱਲ ਕਰਾ,

ਡਾਕਟਰ ਬਣ ਕਰੇ ਮਰਹਮ ਮੇਰੇ,
ਸੱਟ ਲੈਦੀ ਮੇਰੀ ਝੱਟ ਲੱਭ ਜੀ,
ਅਕਲ ਦੀ ਹੀ ਸਦਾ ਗੱਲ ਸਿਖਾਵੇ,
ਦੱਸੇ ਸਭ ਵਿੱਚ ਵੱਸਦਾ ਰੱਬ ਜੀ,
ਮੈਂ ਮਾਂ ਮੇਰੀ ਦੀ ਗੱਲ ਕਰਾ,

ਉਹ ਹੱਸਦੀ ਰਹੇ ਸਦਾ ਵਸਦੀ ਰਹੇ,
ਮੈਂ ਕਰਾਂ ਅਰਦਾਸ ਅੱਗੇ ਰੱਬ ਜੀ,
ਐਨੇ ਜੋਗੀ ਮੇਰੀ ਕਲਮ ਨਾ ਹੋਈ,
ਲਿਖਾ ਉਸ ਬਾਰੇ ਜੋ ਮੇਰਾ ਰੱਬ ਜੀ,
ਮਾਂ ਮੇਰੀ ਦੀ ਮੈਂ ਗੱਲ ਕਰਨ ਲੱਗਾ,
ਉਹ ਹੈ ਮੇਰਾ ਦੂਜਾ ਰੱਬ ਜੀ,

ਹਰਸਿਮ

ਮੈਂ ਆਮ ਜਿਹਾ ਹਾਂ, ਆਮ ਜਿਹੇ ਜਜ਼ਬਾਤ ਮੇਰੇ..
ਮੈਂ ਸਦਕੇ ਜਾਵਾਂ ਉਹਨਾਂ ਦੇ,ਜਿੰਨਾਂ ਸਾਂਭੇ ਹਾਲਾਤ ਮੇਰੇ..
ਮੈਂ ਨਫ਼ਰਤ ਵਾਲੇ ਦਿਲਾਂ ‘ਚੋਂ,ਮੁਹੱਬਤ ਲੱਭ ਲੈਂਦਾ ਹਾਂ..
ਕੋਈ ਦੇਵੇ ਹੰਕਾਰ ਮੈਨੂੰ,ਮੈਂ ਸੀਨੇ ਵਿੱਚ ਦੱਬ ਲੈਂਦਾ ਹਾਂ