ਫੁੱਲ ਗਮਲੇ ‘ਚੋਂ ਸੁੱਕ ਜਾਂਦੇ
ਉੱਤੋਂ ਜਿਹੜੇ ਹੱਸਦੇ ਨੇ, ਵਿੱਚੋਂ ਰੋ-ਰੋ ਮੁੱਕ ਜਾਂਦੇ
ਫੁੱਲ ਗਮਲੇ ‘ਚੋਂ ਸੁੱਕ ਜਾਂਦੇ
ਉੱਤੋਂ ਜਿਹੜੇ ਹੱਸਦੇ ਨੇ, ਵਿੱਚੋਂ ਰੋ-ਰੋ ਮੁੱਕ ਜਾਂਦੇ
ਨਾ ਮੈ ਪਾਉਂਦੀ Gucci ਨਾ Armani ਵੇ ,
ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ
ਕਹਿੰਦੇ ਨਜਰਾਂ ਨੀ ਮਿਲਉਂਦਾ ਬੜਾ ਹੰਕਾਰ ਚ ਫਿਰਦਾ..
ਸਿਰ ਨੀਵਾ ਰੱਖ ਕੇ ਚੱਲਣਾ ਇਹ ਤਾਂ ਸਾਨੂੰ ਸੰਸਕਾਰ ਚ ਮਿੱਲਦਾ..
ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ,
ਧੀਆਂ ਹੁੰਦੀਆਂ ਵਿਹੜੇ ਦਾ ਸ਼ਿੰਗਾਰ ਦੁਨੀਆ ਵਾਲਿਓ ।
ਦਿਲ ਤੇ ਲੱਗੀਆਂ ਸੱਟਾਂ ਵਾਲੇ,
ਦਰਦ ਲੁਕਾਉਣਾ ਸਿਖਗੇ ਆਂ।
ਚਿਹਰੇ ਉੱਤੇ ਰੱਖਕੇ ਹਾਸੇ,
ਜ਼ਿੰਦਗੀ ਜਿਉਣਾ ਸਿਖਗੇ ਆਂ
ਪਹਿਲਾਂ ਸ਼ੌਕ ਪੂਰੇ ਕਰਦੇ ਸੀ
ਹੁਣ ਪੈਰ ਪਾ ਲਿਆ ਏ ਮੈਦਾਨ ‘ਚ
ਹੁਣ ਰੀਸ ਵੀ ਪੁੱਤ ਤੇਰੇ ਤੋ ਹੋਣੀ ਨੀ..
ਜਿੱਤ ਲੈ ਕੇ ਜਾਵਾਂਗੇ ਨਾਲ ਸ਼ਮਸ਼ਾਨ ‘ਚ
ਐਵੇਂ ਨਾ ਹਰੇਕ ਕੋਲ ਪਹਿਲੇ ਬੋਲ ਜਾਇਆ ਕਰ ,
ਲੋੜ ਪੈਣ ਉੱਤੇ ਕੌਣ ਤੇਰੇ ਨਾਲ ਖੜ ਦਾ ~
ਥੋੜਾ ਜਾ ਤਾਂ ਮਹਿੰਗਾ ਹੋਣਾ ਬਣਦਾ ਏ ਦਿਲਾ ਤੇਰਾ ,
ਸੌਖੀ ਮਿਲੀ ਚੀਜ਼ ਦੀ ਕਦਰ ਕੌਣ ਕਰਦਾ~
ਸੰਧੂ ਕੁਲਦੀਪ
ਉਸ ਨਾਲ ਕਦੇ ਬੋਲਣਾ ਬੰਦ ਨਾਂ ਕਰੋ
ਜਿਸ ਨੇ ਤੁਹਾਡੇ ਅੱਗੇ ਦਿਲ ਖੋਲ ਦਿੱਤਾ ਹੈ।
ਸਾਦਗੀ ਏਨੀ ਵੀ ਨਹੀਂ ਮੇਰੇ ਅੰਦਰ
ਕੇ ਤੂੰ ਵਕਤ ਗੁਜਾਰੇ, ਤੇ ਮੈ ਮੁਹੱਬਤ ਸਮਝਾਂ
ਮਿੱਟੀ ਬਣ ਕੇ ਉੱਡ ਜਾਣ ਤੇਰੀਆਂ ਯਾਦਾਂ ਤਾਂ ਚੰਗਾ ਏ।
ਜੀ ਸਦਕੇ ਕਰ ਬੁਰਾਈਆਂ
ਤੂੰ ਮੇਰੇ ਮੁੱਖ ਤੋਂ ਹਾਸਾ ਖੋਹਣ ਲਈ
ਕੀ ਜਾਣੇ ਤੂੰ ਮੇਰੇ ਬਾਰੇ
ਕਿੰਨਾਂ ਦਰਦ ਸਹਿ ਰਿਹਾ ਕੁਝ ਪਾਉਂਣ ਲਈ
ਤੂੰ ਮੇਰੇ ਵਿਸ਼ਵਾਸ ਦਾ ਨਾਂ ਹੈਂ ,
ਸਮਝੀਂ ਸੱਜਣਾ ਕਦਰ ਵੇ ਪਾਈਂ ~
ਤੂੰ ਹੀ ਮੇਰੀ ਸਾਰੀ ਦੁਨੀਆਂ ,
ਦੁਨੀਆਂ ਵਰਗਾ ਬਣ ਨਾ ਜਾਈਂ ~
ਸੰਧੂ ਕੁਲਦੀਪ