ਅਸੀਂ ਔਰਤ ਨੂੰ ਗੌਤਮ ਵਾਂਗਰਾਂ ਠੁਕਰਾਣ ਵਾਲੇ ਨਹੀਂ।
ਉਹਨੂੰ ਸੁੱਤੀ ਨੂੰ ਛੱਡ ਕੇ ਜੰਗਲਾਂ ਵੱਲ ਜਾਣ ਵਾਲੇ ਨਹੀਂ।
Punjabi Status
ਪੂਰੇ ਵਿਸ਼ਵਾਸ ਨਾਲ ਆਪਣਿਆਂ ਸੁਫ਼ਨਿਆਂ ਵੱਲ ਵਧੋ।
ਉਹੀ ਜ਼ਿੰਦਗੀ ਜੀਓ ਜਿਸਦੀ ਤੁਸੀਂ ਕਲਪਨਾ ਕੀਤੀ ਹੈ।
ਇੱਕ ਵਿਅਕਤੀ ਬਦਲਾਅ ਲਿਆ ਸਕਦਾ ਹੈ ਤੇ
ਹਰੇਕ ਵਿਅਕਤੀ ਨੂੰ ਇਸ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕਿੰਨੀ ਅਜ਼ਾਦੀ ਦੇ ਬਾਵਜੂਦ ਵੀ ਅਸੀਂ ਆਪਣੀਆਂ ਹੱਦਾਂ ਦੇ ਵਿੱਚ ਕੈਦ ਹਾਂ
ਝਰਨੇ, ਨਦੀਆਂ, ਬੱਦਲਾਂ ਨੂੰ ਭਾਲ ਜਿਸ ਦੀ ਹੈ ਸਦਾ,
ਹੋ ਗਿਆ ਹਿਰਦੇ ਸਮੁੰਦਰ ਫੇਰ ਵੀ ਪਿਆਸੀ ਰਹਾਂ।ਅਮਰਜੀਤ ਕੌਰ ਹਿਰਦੇ
ਉਹਨਾਂ ਹੱਥਾਂ ਦੀ ਸਦਾ ਇੱਜਤ ਕਰੋ ਜੋ
ਤੁਹਾਡੇ ਲਈ ਸਹਾਰਾ ਬਨਣ ਤੋਂ ਕਦੇ ਨਹੀਂ ਝਿਜਕੇ।
ਘਰ ਤੇਰੇ ਵਲ ਨਾ ਜਾਵਣ ਦਾ, ਕਈ ਵੇਰਾਂ ਮਨ ਅਹਿਦ ਕਰੇ
ਫਿਰ ਆਪੇ ਕੋਈ ਕੰਮ ਕਢ ਲੈਂਦਾ ਉਸ ਦੇ ਕੂਚੇ ਜਾਣ ਲਈਗੁਰਮੁਖ ਸਿੰਘ ਮੁਸਾਫ਼ਰ
ਚੰਗੀਆਂ ਗੱਲਾਂ ਦੇ ਮੁਕਾਬਲੇ ਲੋਕ ਹਲਕੀਆਂ
ਗੱਲਾਂ ਨੂੰ ਵਧੇਰੇ ਦਿਲਚਸਪੀ ਨਾਲ ਸੁਣਦੇ ਹਨ।
ਜ਼ਿੰਦਗੀ ਤੋਹਫੇ ਦਿੰਦੀ ਰਹੇਗੀ ਦੁੱਖਾਂ, ਗ਼ਮਾਂ, ਹਾਸਿਆਂ,
ਅਤੇ ਹਾਦਸਿਆਂ ਦੇ, ਇਹਨਾਂ ਨੂੰ ਕਬੂਲ ਕਰਨਾ ਸਿੱਖੋ
ਇਰਾਦਾ ਪੁਖਤਾ ਰਖ ਆਤਿਸ਼ ਜੇ ਆਵਣ ਮੁਸ਼ਕਿਲਾਂ ਡਰ ਨਾ
ਸਬਰ ਕਰ ਹੌਸਲਾ ਕਰ ਦੇਖ ਕੀ ਮਨਜ਼ੂਰ ਮਾਲਿਕ ਨੂੰਮੁਨੀ ਲਾਲ ਆਤਿਸ਼
ਨਾਕਾਮੀਆਂ ਬਾਰੇ ਚਿੰਤਾ ਨਾ ਕਰੋ,
ਉਨ੍ਹਾਂ ਮੌਕਿਆਂ ਬਾਰੇ ਚਿੰਤਾ ਕਰੋ
ਜੋ ਤੁਸੀਂ ਕੋਸ਼ਿਸ਼ ਨਾ ਕਰਨ ‘ਤੇ ਗੁਆ ਦਿੰਦੇ
ਜੈਕ ਕੈਨਫੀਲਡ
ਕਾਮਯਾਬੀ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਦਾ ਜੋੜ ਹੈ ।
ਜੋ ਦਿਨ-ਰਾਤ ਕੀਤੀਆਂ ਜਾਂਦੀਆਂ ਹਨ
ਰੌਬਰਟ ਕੋਲੀਅਰ