ਵੱਡੇ ਤੋਂ ਵੱਡੇ ਤੁਫ਼ਾਨ ਵੀ ਉਨ੍ਹਾਂ ਦੇ ਸਿਰ ਤੋਂ ਲੰਘ ਜਾਂਦੇ ਨੇ ਜੋ ਝੁਕਣਾ ਜਾਣਦੇ ਹਨ
Punjabi Status
ਮਨ ਦਾ ਰਿਸ਼ਤਾ ਹੀ ਤਾਂ ਅਸਲੀ ਰਿਸ਼ਤਾ ਹੈ,
ਉਂਝ ਭਾਵੇਂ ਜੁੜ ਜਾਂਦੇ ਰਿਸ਼ਤੇ ਲਾਵਾਂ ਨਾਲ।ਮੋਹਨ ਸ਼ਰਮਾ
ਜ਼ਿੰਦਗੀ ਜਿੰਨਾਂ ਨੂੰ ਖੁਸ਼ੀਆ ਨਹੀ ਦਿੰਦੀ ਤਜਰਬੇ ਬਹੁਤ ਦਿੰਦੀ ਹੈ।
ਕੋਈ ਕੀ ਕੀ ਦੱਸੇ ਜਬਾਨੋ ਬੋਲ ਕੇ ਕੀ ਕੀ ਜਰਿਆ ਹੁੰਦਾ ਹੈ।
ਐਵੇ ਨਈ ਜੀਣਾ ਆ ਜਾਂਦਾ, ਹਰ ਜ਼ਿੰਦਾ ਦਿਲ ਅੰਦਰ ਕੁਝ ਮਰਿਆ ਹੁੰਦਾ ਹੈ।
ਸੋਗੀ ਬੜੀ ਹਵਾ ਹੈ ਅੱਜਕੱਲ੍ਹ ਮੇਰੇ ਨਗਰ ਦੀ,
ਛਣਕਣ ਕਿਤੇ ਨਾ ਵੰਗਾਂ, ਝਾਂਜਰ ਨਾ ਛਣਛਣਾਏ।ਮਨਜੀਤ ਕੌਰ ਅੰਬਾਲਵੀ
ਸਮੁੰਦਰ ਕਦੇ ਬੋਲ ਕੇ ਨਹੀਂ ਦੱਸਦਾ ਕਿ ਉਹ ਖਜ਼ਾਨੇ ਨਾਲ ਭਰਿਆ ਹੋਇਆ ਹੈ।
ਠੀਕ ਇਸੇ ਤਰ੍ਹਾਂ ਗਿਆਨ ਨਾਲ ਭਰਿਆ ਮਨੁੱਖ ਵੀ ਸਮਾਂ ਆਉਣ ‘ਤੇ ਹੀ ਆਪਣੇ ਪੱਤੇ ਖੋਦਾ ਹੈ।
ਫਾਲਤੂ ਗੱਲਾਂ ‘ਚ ਸਮਾਂ ਬਰਬਾਦ ਕਰਨਾ
ਜ਼ਿੰਦਗੀ ਨਾਲ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਜ਼ੁਰਮ ਹੈ।
ਚਿਹਰੇ ਦੇ ਨਾਲ ਨਾਲ, ਦਿਮਾਗ ਵੀ ਸਾਫ਼ ਕਰ ਲੈਣਾ ਚਾਹੀਦਾ ਹੈ
ਕਿਉਂਕਿ ਗ਼ਲਤਫਹਿਮੀ ਦੇ ਜਾਲੇ, ਅਕਸ਼ਰ ਇੱਥੇ ਹੀ ਲਗਦੈ ਨੀਂ।
ਮੋਹ ਖਤਮ ਹੋਣ ਨਾਲ , ਖੋਹਣ ਦਾ ਡਰ ਨਿਕਲ ਜਾਂਦਾ
ਚਾਹੇ ਦੌਲਤ ਹੋਵੇ , ਚਾਹੇ ਰਿਸ਼ਤੇ ਜਾਂ ਫੇਰ ਚਾਹੇ ਜ਼ਿੰਦਗੀ
ਜਿਸ ਵਿੱਚ ਗੋਤੇ ਖਾ ਕੇ ਤੇਰੇ ਵੱਲ ਆਵਾਂ,
ਦਿਲ ਆਪਣੇ ਨੂੰ ਸੋਹਣੀ ਲਈ ਝਨਾਂ ਲਿਖ ਦੇ।ਕੁਲਵਿੰਦਰ ਕੌਰ ਕਿਰਨ
ਤੁਸੀ ਆਪਣੀ ਜ਼ਿੰਦਗੀ ਦੀ ਕਹਾਣੀ ਦੇ ਲੇਖਕ ਖੁਦ ਹੋ,
ਆਪਣੀ ਕਹਾਣੀ ਲਿਖਣ ਲੱਗਿਆ
ਕਲਮ ਕਿਸੇ ਹੋਰ ਦੇ ਹੱਥ ‘ਚ ਨਾ ਫੜਾਉ।।
ਬੁਢਾਪੇ ਵਿੱਚ ਤੁਹਾਨੂੰ ਰੋਟੀ ਤਹਾਡੀ ਔਲਾਦ ਨਹੀਂ
ਸਗੋਂ ਤੁਹਾਡੇ ਦਿੱਤੇ ਹੋਏ ਸੰਸਕਾਰ ਖੁਆਉਣਗੇ।
ਜਿੱਤਣ ਤੋਂ ਪਹਿਲਾ ਜਿੱਤ ਅਤੇ ਹਾਰਨ ਤੋਂ ਪਹਿਲਾਂ ਹਾਰ ਕਦੇ ਨਹੀਂ ਮੰਨਣੀ ਚਾਹੀਦੀ ਹੈ।