ਜਿਸ ਮਨੁੱਖ ਕੋਲ ਵੀ ਸਖ਼ਤ ਮਿਹਨਤ,
ਇੱਛਾ ਸ਼ਕਤੀ ਤੇ ਕੰਮ ਪ੍ਰਤੀ ਸਮਰਪਣ ਹੈ
ਉਹ ਜ਼ਮੀਨ ਤੋਂ ਅਸਮਾਨ ਛੂਹ ਸਕਦਾ ਹੈ ।
Punjabi Status
ਵਲਵਲੇ ਖ਼ਾਮੋਸ਼ ਰੀਝਾਂ ਹਨ ਉਦਾਸ ਤਾਲਾ ਕੌਣ ਮੁਖ ‘ਤੇ ਲਾ ਗਿਆ
ਫਿੱਕਾ ਫਿੱਕਾ ਜਾਪਦਾ ਤੇਰਾ ਸ਼ਬਾਬ ਬੁਝ ਗਿਆ ਦੀਵਾ ਹਨੇਰਾ ਛਾ ਗਿਆਰਣਜੀਤ ਕਾਂਜਲਾ
ਇਛਾਵਾਂ ਦੁੱਖ ਤੇ ਡਰ ਦਾ ਕਾਰਨ ਬਣਦੀਆਂ ਹਨ।
ਜੇ ਕੋਈ ਮਨੁੱਖ ਇੱਛਾ ਤੋਂ ਮੁਕਤ ਹੋ ਜਾਵੈ, ਤਾਂ ਦੁੱਖ ਤੇ
ਡਰ ਦੋਹਾਂ ਦੀ ਹੋਂਦ ਖ਼ਤਮ ਹੋ ਜਾਂਦੀ ਹੈ।
ਸੱਚ ਸਭ ਤੋਂ ਉੱਚਾ ਹੈ ਪਰ ਉਸ ਤੋਂ ਵੀ ਉੱਚਾ ਸੁੱਚਾ ਜੀਵਨ ਹੈ।
ਸੋਚੇ ਤੇ ਪਾਣੀ ਬੰਦੇ ਨੂੰ ਹਮੇਸ਼ਾ ਸਾਫ਼ ਵਰਤਣੇ ਚਾਹੀਦੇ ਹਨ
ਕਿਉਂਕਿ ਖਰਾਬ ਪਾਣੀ ਬੰਦੇ ਦੇ ਸਿਹਤ ਨੂੰ ਵਿਗਾੜ ਦਿੰਦਾ ਹੈ
ਤੇ ਮਾੜੀ ਸੋਚ ਬੰਦੇ ਦੀ ਜ਼ਿੰਦਗੀ ਨੂੰ
ਇਹ ਮੇਰੀ ਆਦਤ ਨਹੀਂ ਕਿ ਮਰਸੀਏ ਕਹਿੰਦਾ ਫਿਰਾਂ
ਸੁਲਘਦੇ ਹੋਏ ਹਰ ਤਲੀ ‘ਤੇ ਬੋਲ ਧਰ ਜਾਵਾਂਗਾ ਮੈਂਹਰਭਜਨ ਸਿੰਘ ਹੁੰਦਲ
ਹਮੇਸ਼ਾ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਪਰਖਣ ਦੀ ਨਹੀਂ ਕਿਉਂਕਿ ਪਰਖਣ ਨਾਲ ਰਿਸ਼ਤੇ ਟੁੱਟਦੇ ਨੇ,
ਤੇ ਸਮਝਣ ਨਾਲ ਮਜ਼ਬੂਤ ਹੁੰਦੇ ਨੇ…
ਚੰਗੇ ਲੋਕਾਂ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ।
ਛੱਡਣਾ ਹੋਰ ਵੀ ਮੁਸ਼ਕਿਲ ਅਤੇ ਭੁੱਲ ਜਾਣਾ ਤਾਂ ਨਾ-ਮੁਮਕਿਨ ਹੁੰਦਾ ਹੈ
ਛਤਰੀ ਤਾਣ ਕੇ ਬਚ ਜਾਨੇ ਆਂ,
ਮੀਂਹ ਦੀਆਂ ਕਣੀਆਂ ਕੋਲੋਂ,
ਪੱਥਰਾਂ ਦੀ ਬਰਸਾਤ ‘ਚ ਕੀਕੂੰ,
ਜਾਨ ਦੀ ਖ਼ੈਰ ਮਨਾਈਏ।ਬਸ਼ੀਰ ਮੁਨਜ਼ਰ (ਪਾਕਿਸਤਾਨ)
ਦੁੱਖਾਂ ਵਿੱਚ ਪਿਆ ਮਨੁੱਖ ਦੁੱਖਾਂ ਤੋਂ ਛੁਟਕਾਰਾ
ਪਾਉਣ ਲਈ ਜੱਦੋ-ਜਹਿਦ ਕਰਦਾ ਹੋਇਆ
ਜ਼ਿੰਦਗੀ ‘ਚ ਸੰਘਰਸ਼ ਕਰਨਾ ਸਿੱਖ ਜਾਂਦਾ ਹੈ।
ਤੁਹਾਡਾ ਹਰ ਗੁਣ ਤੁਹਾਡੇ ਮੋਢੇ ਤੇ ਜੜਿਆ ਸਿਤਾਰਾ ਹੈ….
ਤੇ ਹਰ ਔਗੁਣ ਸੋਹਣੇ ਚਿਹਰੇ ਤੇ ਪਿਆ ਹੋਇਆ ਦਾਗ਼ ਹੈ।
ਜੀਅ ’ਚ ਬਹੁੜੀ ਪੈਣ ਬਲ ਬਲ ਗ਼ਮ ਦੇ ਚੰਗਿਆੜੇ ਜਿਹੇ,
ਉਫ਼ ਕਿਹੀ ਠੰਢੀ ਹਵਾ ਚੱਲਦੀ ਏ ਫਰ-ਫਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)