ਦੁਨੀਆਂ ਵਿੱਚ ਕਿਸੇ ਤੇ ਵੀ ਹੱਦ ਤੋਂ ਵੱਧ ਨਿਰਭਰ ਨਾ ਰਹੋ
ਕਿਉਂਕਿ ਜਦੋਂ ਤੁਸੀਂ ਕਿਸੇ ਦੀ ਛਾ ਵਿਚ ਹੁੰਦੇ ਹੋ ਤਾਂ
ਤੁਹਾਨੂੰ ਆਪਣਾ ਪਰਛਾਵਾਂ ਨਜ਼ਰ ਨਹੀਂ ਆਉਂਦਾ
Punjabi Status
ਕੇਵਲ ਮੁਰਦੇ ਅਤੇ ਮੂਰਖ
ਆਪਣੇ ਵਿਚਾਰ ਨਹੀਂ ਬਦਲਦੇ।
ਪੁਰਾਣੇ ਖ਼ਤ ਫਰੋਲੇ ਜਦ, ਮਿਲੀ ਤਸਵੀਰ ਉਸ ਦੀ ਇਉਂ,
ਮੈਂ ਹੋਵਾਂ ਭਾਲਦਾ ਉਸ ਨੂੰ, ਉਹ ਮੈਨੂੰ ਭਾਲਦੀ ਹੋਵੇ।ਅਮਰ ਸੂਫੀ
ਗੱਲ ਗੱਲ ਤੇ ਗੁੱਸਾ ਕਰਨ ਵਾਲੇ ਲੋਕ ਓਹੀ ਹੁੰਦੇ ਨੇ
ਜਿਹੜੇ ਖੁਦ ਨਾਲੋਂ ਜ਼ਿਆਦਾ ਦੂਜਿਆਂ ਦੀ ਫਿਕਰ ਕਰਦੇ ਨੇ
ਖੂਬਸੂਰਤ ਹਨ ਮਖੌਟੇ ਹਰ ਜਗ੍ਹਾ
ਖੂਬਸੂਰਤ ਹੁਣ ਕਿਤੇ ਚਿਹਰਾ ਨਹੀਂਇਕਵਿੰਦਰ
ਸਬਰ ਦੀ ਤੂੰ ਖੈਰ ਮੇਰੀ ਝੋਲ ਪਾ ਦੇ ਐ ਖ਼ੁਦਾ,
ਖ਼ਾਹਿਸ਼ਾਂ ਦਾ ਬਹੁਤ ਵੱਡਾ ਕਾਫ਼ਲਾ ਹੈ ਜਾਣ ਲੈ।ਕੁਲਵਿੰਦਰ ਕੰਵਲ
ਬੰਦੇ ਦੀ ਮਨੁੱਖਤਾ ਉਸ ਵੇਲੇ ਨਸ਼ਟ ਹੋ ਜਾਂਦੀ ਹੈ
ਜਦੋਂ ਉਸਨੂੰ ਦੂਜਿਆਂ ਦੇ ਦੁੱਖ ਤੇ ਹਾਸਾ ਆਉਣ ਲੱਗਦਾ ਹੈ
ਪਰੇਸ਼ਾਨੀਆਂ ਚਿੰਤਾ ਕਰਨ ਨਾਲ ਜਿਆਦਾ ,ਚੁੱਪ ਰਹਿਣ ਨਾਲ ਘੱਟ ,ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਨੇ |
ਅਤੇ ਪਰਮਾਤਮਾ ਦਾ ਸ਼ੁੱਕਰ ਕਰਨ ਨਾਲ ਇਹੋ ਪਰੇਸ਼ਾਨੀਆ ਖਤਮ ਹੋ ਜਾਂਦੀਆਂ ਹਨ | ਸੋ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ।
ਲੰਘਿਆ, ਇਸ ਰਾਹ ਪਾਣੀ ਕਿੰਨਾ,
ਇਸ ਗਲ ਦਾ ਰਤਾ ਖ਼ਿਆਲ ਨਹੀਂ
ਪਰ ਜਿਸ ਥਾਂ ਮਿਲੇ ਸਾਂ ਤੂੰ ਤੇ ਮੈਂ,
ਬਸ ਚੇਤੇ ਓਸੇ ਪੁਲ ਦੇ ਰਹੇਸੁੱਚਾ ਸਿੰਘ ਰੰਧਾਵਾ
ਰਿਸ਼ਤੇ ਤੋੜ ਦੇਣ ਨਾਲ ਕਿੱਥੇ ਮੁਹੱਬਤ ਖਤਮ ਹੁੰਦੀ ਏ,
ਦਿਲ ਵਿੱਚ ਤਾਂ ਉਹ ਵੀ ਰਹਿੰਦੇ ਨੇ,ਜੋ ਦੁਨੀਆਂ ਛੱਡ ਦਿੰਦੇ ਨੇ
ਅਸੀਂ ਵੱਡੀ ਤੋਂ ਵੱਡੀ ਦੂਰੀ ਨੂੰ ਤਾਂ ਖ਼ਤਮ ਕਰ ਲਿਆ,
ਪਰ ਮਨਾਂ ਵਿਚਲੀ ਦੂਰੀ ਨੂੰ ਖ਼ਤਮ ਨਹੀਂ ਕਰ ਸਕੇ!
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!!