Punjabi Love Status for Whatsapp and Facebook , Punjabi romantic status, Punjabi love status in two lines, Punjabi love shayari in Punjabi.
Download Love Image status for Whatsapp Facebook and Instagram
Download Love Image status for Whatsapp Facebook and Instagram
ਤੈਨੂੰ ਚਾਹੁੰਦੇ ਹੋਏ ਇੱਕ ਉਮਰ ਬੀਤ ਚੱਲੀ ਆ
ਤੂੰ ਅੱਜ ਵੀ ਜਾਨ ਤੋਂ ਪਿਆਰੀ ਆਂ ਕੱਲ ਵਾਂਗੂ
ਗ਼ਲਤੀ ਇਸ਼ਕ ਦੀ ਹੋਈ ਆ ਤਾਂ ਸਜ਼ਾ ਵੀ ਆਸ਼ਕਾਨਾ ਹੋਵੇ ਸੱਜਣਾਂ
ਉਮਰਕੈਦ ਦੀ ਸਜ਼ਾ ਹੋਵੇ ਤੇ ਦਿੱਲ ਤੇਰਾ ਕੈਦਖਾਨਾ ਹੋਵੇ ਸੱਜਣਾਂ
ਜਿੱਥੇ ਜਿੱਥੇ ਮੇਰੀ ਨਜ਼ਰ ਜਾਂਦੀ ਹੈ
ਤੇਰੇ ਪਿਆਰ ਦੀ ਖੁਸ਼ਬੋ ਮੈਨੂੰ ਘੇਰ ਲੈਂਦੀ ਹੈ
ਪਿਆਰ ਯਕੀਨ ਦਿਵਾਉਣ ਦਾ ਮੋਹਤਾਜ਼ ਨਹੀਂ ਹੁੰਦਾ
ਇੱਕ ਦਿੱਲ ਧੜਕਦਾ ਹੈ ਤੇ ਦੂਜਾ ਸਮਝਦਾ ਹੈ
ਤੈਨੂੰ ਤੱਤੀਆਂ ਲੱਗਣ ਨਾਂ ਹਵਾਵਾਂ ਨੀਂ ਤੂੰ ਖਿੜ-ਖਿੜ ਰਹੇ ਹੱਸਦੀ
ਇਕ ਰੱਬ ਜਿਹਾ ਆਸਰਾ ਤੇਰਾ ਨੀਂ ਮੇਰੇ ਨਾਲ ਰਹੇ ਤੂੰ ਵੱਸਦੀ
ਸਾਡੇ ਦਿਲ ਤੇ ਤਿੱਖਾ ਜਿਹਾ ਵਾਰ ਹੋ ਗਿਆ
ਲੱਗਦਾ ਏ ਸੋਹਣੀਏ ਤੇਰੇ ਨਾਲ ਪਿਆਰ ਹੋ ਗਿਆ
ਕਰਦੇ ਹਾਂ ਪਿਆਰ ਤੈਨੂੰ ਜਾਨੋ ਵੱਧ ਕੇ
ਗੱਲ ਕਦੇ ਦਿਲ ਚ ਲਕੋਈ ਨਾਂ
ਤੈਨੂੰ ਚਾਹੁਣ ਵਾਲੇ ਤਾਂ ਬਥੇਰੇ ਹੋਣਗੇ
ਪਰ ਸਾਡਾ ਤੇਰੇ ਤੋ ਬਗ਼ੈਰ ਕੋਈ ਨਾਂ
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ
ਕਿਉਂਕਿ ਹੁਣ ਤੂੰ ਸਿਰਫ਼ ਆਪਣਾ ਹੀ ਨਹੀਂ ਮੇਰਾ ਵੀ ਹੈ
ਭੁੱਖੀ ਆਂ ਪਿਆਰ ਦੀ ਸੁਣੋ ਸਰਦਾਰ ਜੀ
ਹੋਰ ਕਿਹੜਾ ਜੱਟੀ ਤੁਹਾਡੀ ਜਾਨ ਮੰਗਦੀ ਆ
ਜਿੰਨ੍ਹਾ ਚਿਰ ਨਬਜ਼ ਚੱਲੂਗੀ
ਦਿਲ ਚੋਂ ਕੱਡਦਾ ਨੀ ਤੈਨੂੰ
ਮੇਰੀ ਮੁਹੱਬਤ ਸਿਰਫ ਗੱਲਾਂ ਵਾਲੀ ਨਹੀ
ਦੁਆ ਚ ਵੀ ਤੇਰਾ ਜ਼ਿਕਰ ਹੁੰਦਾ ਏ
ਰਸਤਾ ਹੋਵੇ ਇੱਕ ਤੇ ਮੰਜ਼ਿਲ ਆਵੇ ਨਾ
ਇਕੱਠੇ ਰਹੀਏ ਦੋਨੋਂ ਕੋਈ ਸਤਾਵੇ ਨਾ