Punjabi Love Shayari

Read Punjabi love shayari, Punjabi romantic shayari, Shiv Kumar Batalvi love poetry , Bulleh shah love shayari in Punjabi online

ਫੁੱਲ ਸਰਘੀ ਦਾ ਖਿੜੇਗਾ ਕਾਲੀਆਂ ਰਾਤਾਂ ਤੋਂ ਬਾਅਦ
ਪੀਂਘ ਸਤਰੰਗੀ ਪਵੇਗੀ ਕਾਲੀਆਂ ਰਾਤਾਂ ਤੋਂ ਬਾਅਦ

ਅਜਾਇਬ ਚਿੱਤਰਕਾਰ

ਸੁਰ ਸਜਾਉਂਦੇ ਪਾਣੀਆਂ ਨੂੰ ਨਾਗਵਲ ਪਾਉਂਦੀ ਮਿਲੀ
ਇਕ ਨਦੀ ਝਰਨੇ ਦੇ ਥੱਲੇ ਆਪ ਹੀ ਨ੍ਹਾਉਂਦੀ ਮਿਲੀ

ਸਤੀਸ਼ ਗੁਲਾਟੀ

ਡੋਲਦਾ ਜਾਂਦਾ ਹੈ ਮੇਰੇ ਸ਼ਹਿਰ ਦਾ ਈਮਾਨ ਹੁਣ,
ਮੌਸਮਾਂ ਨੇ ਰੰਗ ਆਪਣੇ ਹਨ ਦਿਖਾਏ ਇਸ ਤਰ੍ਹਾਂ।

ਰਾਜਵਿੰਦਰ ਕੌਰ ਜਟਾਣਾ

ਉਹ ਭਾਵੇਂ ਪਾਰਦਰਸ਼ੀ, ਸੰਦਲੀ ਨੀਲੀ, ਸੁਨਹਿਰੀ ਹੈ
ਨਦੀ ਦੀ ਤੋਰ ਦੱਸ ਦੇਂਦੀ ਹੈ ਉਹ ਕਿੰਨੀ ਕੁ ਗਹਿਰੀ ਹੈ

ਸਤੀਸ਼ ਗੁਲਾਟੀ

ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ,|
ਸਾਡੇ ਸਕੇ ਮੁਰਦੇ ਵੀ ਇੱਕ ਥਾਂ ਨਹੀਂ ਜਲਾਉਂਦੇ।

ਲਾਲ ਸਿੰਘ ਦਿਲ

ਮੈਨੂੰ ਆਪਣੇ ਯਾਰ ਦੇ ਇਸ਼ਕ ’ਚੋਂ ਹੀ ਸਭ ਮਿਲ ਗਏ
ਤੂੰ ਜੋ ਭਾਲੇਂ ਜਾ ਕੇ ਮੱਕੇ, ਰੰਗ-ਖੁਸ਼ਬੂ-ਰੌਸ਼ਨੀ

ਇੰਦਰਜੀਤ ਹਸਨਪੁਰੀ

ਜੇ ਤੂੰ ਮਿਲੇਂ ਕਦੇ ਮੈਨੂੰ ਤਾਂ ਬਣ ਕੇ ਗੀਤ ਮਿਲੀਂ
ਮਿਲੀਂ ਨਾ ਬਣ ਕੇ ਤੂੰ ਅਖ਼ਬਾਰ ਦੀ ਖ਼ਬਰ ਮੈਨੂੰ

ਸੁਰਜੀਤ ਸਖੀ

ਓ ਜਾਣ ਵਾਲੇ ਸੁਣ ਜਾ ਇਕ ਗੱਲ ਮੇਰੀ ਖਲੋ ਕੇ
ਰਹੀਏ ਕਿਸੇ ਦੇ ਬਣ ਕੇ ਤੁਰੀਏ ਕਿਸੇ ਦੇ ਹੋ ਕੇ

ਜਨਾਬ ਦੀਪਕ ਜੈਤੋਈ

ਤੁਹਾਡੇ ਤੀਰ ਮੈਂ ਇੱਕ ਵਾਰ ਫਿਰ ਅਜ਼ਮਾਉਣ ਲੱਗਾ ਹਾਂ।
ਮੈਂ ਅੰਬਰ ਗਾਹੁਣ ਚੱਲਿਆ ਹਾਂ, ਉਡਾਰੀ ਲਾਉਣ ਲੱਗਾ ਹਾਂ।

ਸ਼ਮਸ਼ੇਰ ਸਿੰਘ ਮੋਹੀ

ਜ਼ਿੰਦਗੀ ! ਤੇਰੇ ਦਾਈਏ ਸਾਹਾਂ ਨਾਲ ਨਿਭਾਉਂਦੇ ਰਹਿੰਦੇ ਹਾਂ।
ਤੇਰੇ ਹਰ ਦਾਇਰੇ ਦੀ ਹੱਦ ਨੂੰ ਛੂਹ ਕੇ ਆਉਂਦੇ ਰਹਿੰਦੇ ਹਾਂ।

ਅਰਤਿੰਦਰ ਸੰਧੂ

ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ
ਮੈਂ ਤੇਰੇ ਨੈਣ ਤਾਂ ਕੀ, ਤੇਰੇ ਖ਼ਾਬ ਤਕ ਦੇਖਾਂ
ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ
ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤਕ ਦੇਖਾਂ

ਸੁਰਜੀਤ ਪਾਤਰ

ਇਹ ਕੌਣ ਆਇਆ ਬਹਾਰ ਆਈ ਬਰੂਹਾਂ ਦੇ ਵੀ ਸਾਹ ਪਰਤੇ
ਹੈ ਦਿਲ ਖ਼ੁਸ਼ਬੂ, ਲਹੂ ਖ਼ੁਸ਼ਬੂ, ਜਿਗਰ ਖ਼ੁਸ਼ਬੂ, ਨਾਜਰ ਖ਼ੁਸ਼ਬੂ

ਜਗਤਾਰ