ਕੱਚਾ ਹੁੰਦਾ ਘੁਲ ਜਾਣਾ ਸੀ,
ਅੱਜ ਨਹੀਂ ਤਾਂ ਭਲਕੇ
ਸੱਜਣਾਂ ਦਾ ਰੰਗ ਐਸਾ ਚੜ੍ਹਿਆ,
ਉੱਤਰੇ ਨਾ ਮਲ-ਮਲ ਕੇ।
Punjabi Love Shayari
ਬੜਾ ਜ਼ਾਲਿਮ ਜ਼ਮਾਨਾ ਹੈ, ਕਦੇ ਇਹ ਜਰ ਨਹੀਂ ਸਕਦਾ।
ਕਿ ਮੇਰਾ ਗੀਤ ਬਣ ਜਾਣਾ ਤੇ ਤੇਰਾਂ ਗ਼ਜ਼ਲ ਹੋ ਜਾਣਾਸੁਸ਼ੀਲ ਦੁਸਾਂਝ
ਨਦੀ ਇਕ ਲਰਜਦੀ ਤੇ ਛਲ੍ਹਕਦੀ ਜਦ ਖ਼ਾਬ ਵਿਚ ਆਵੇ
ਅਚਾਨਕ ਨੀਂਦ ਟੁੱਟ ਜਾਵੇ ਤੇ ਮੈਂ ਹਾਂ ਭਾਲਦੀ ਪਾਣੀਸੁਸ਼ੀਲ ਦੁਸਾਂਝ
ਕਿਹੜਾ ਆਉਂਦੈ, ਕਿਹੜਾ ਜਾਂਦੈ, ਇਸ ਦਾ ਕੀ ਅੰਦਾਜ਼ਾ ਹੈ।
ਮੇਰੇ ਦਿਲ ਦਾ ਖੁੱਲ੍ਹਾ ਰਹਿੰਦਾ, ਹਰ ਵੇਲੇ ਦਰਵਾਜ਼ਾ ਹੈ।ਜਸਪਾਲ ਘਈ
ਮੈਂ ਤੇਰੇ ਮਨ ਦੇ ਚਸ਼ਮੇ ਤੋਂ ਪਿਆਸਾ ਪਰਤ ਆਇਆ ਹਾਂ
ਮੈਂ ਸਾਗਰ ਪੀ ਸਕਾਂ ਮੈਨੂੰ ਬਦਨ ਦੀ ਕਰਬਲਾ ਦੇ ਦੇਸੁਰਜੀਤ ਜੱਜ
ਨਾ ਅਗਲੇ ਜਨਮ ਦੀ ਤੂੰ ਆਸ ਵਿੱਚ ਹਸਰਤ ਦਬਾ ਕੋਈ।
ਆ ਏਸੇ ਜਨਮ ਵਿੱਚ ਹੀ ਮਾਣੀਏ ਪਲ ਪਿਆਰ ਦਾ ਕੋਈ।ਵਾਹਿਦ
ਰੱਤ ਸਿਆਹੀ ਉੱਬਲੇ, ਕਲਮ ਦੇ ਸੰਗਲ ਟੁੱਟਣ।
ਕੈਦ ‘ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ।
ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ-ਭਰ ਵੰਡਾਂ, |
ਚੰਗੇ ਲੋਕੀ ਹੱਸ-ਹੱਸ ਝੋਲੀਆਂ ਭਰ-ਭਰ ਲੁੱਟਣ।ਅਫ਼ਜ਼ਲ ਅਹਿਸਨ ਰੰਧਾਵਾ
ਹਜ਼ਾਰਾਂ ਵਾਰ ਜਿਸ ਨੇ ਦਿਲ ਮੇਰਾ ਬਰਬਾਦ ਕੀਤਾ ਹੈ।
ਉਸੇ ਨੂੰ ਫੇਰ ਅੱਜ ਇਸ ਸਿਰਫਿਰੇ ਨੇ ਯਾਦ ਕੀਤਾ ਹੈ।ਚਮਨਦੀਪ ਦਿਓਲ
ਫੁਲ ਝੁਕ ਝੁਕ ਕੇ ਕਰ ਰਹੇ ਸਿਜਦਾ,
ਕੌਣ ਗੁੰਚਾ ਗੁਲਾਬ ਆਇਆ ਹੈ
ਠਹਿਰ ਜਾਂਦੀ ਹੈ ਹਰ ਨਜ਼ਰ ਉਸ ’ਤੇ,
ਐਸਾ ਉਸ ’ਤੇ ਸ਼ਬਾਬ ਆਇਆ ਹੈਰਾਜਿੰਦਰ ਸਿੰਘ ਜਾਲੀ
ਮੇਰੇ ਸਾਹਾਂ ਨਾਲ ਜੋ ਹੂੰਗਦਾ
ਇਹ ਮੇਰੀ ਉਮਰ ਦਾ ਹਿਸਾਬ ਹੈ
ਇਹ ਜੋ ਹਰਫ਼ ਹਰਫ਼ ਬਿਖ਼ਰ ਗਿਆ
ਇਹ ਮੇਰੇ ਹੀ ਖ਼ਤ ਦਾ ਜਵਾਬ ਹੈਡਾ. ਰਵਿੰਦਰ
ਝੁੱਗੀਆਂ ‘ਚੋਂ ਜੰਝ ਚੜ੍ਹੀ ਜੋ ਇਹ ਹੈ ਸੁੱਚੇ ਖ਼ਿਆਲਾਂ ਦੀ,
ਇਹਦਾ ਹੁਸਨ ਤੂੰ ਦੇਖੀਂ ਤੇ ਬਦਲੀ ਨੁਹਾਰ ਵੀ ਵੇਖੀਂ।
ਹੈ ਆਈ ਸੋਚ ਘਟਾ ਬਣ ਕੇ, ਵਰ੍ਹੇਗੀ ਨਿਰਾਸ਼ਿਆਂ ਉੱਤੇ,
ਜਿੱਦ ਕਰ ਕੇ ਉੱਠੀ ਹੈ ਜੋ ਜੁਗਨੂਆਂ ਦੀ ਡਾਰ ਵੀ ਵੇਖੀਂ।ਮੀਤ ਖਟੜਾ (ਡਾ.)
ਜੇ ਕੁਰਬਾਨੀ ਦਾ ਜਜ਼ਬਾ ਹੀ, ਨਾ ਹੁੰਦਾ ਦਿਲ ’ਚ ਮੇਰੇ ਫਿਰ,
ਭਲਾਂ ਕਿਉਂ ਪੂਣੀਆਂ ਬਣ ਬਣ, ਮੈਂ ਚਰਖੇ ਕੱਤਿਆ ਜਾਂਦਾ।ਕੈਲਾਸ਼ ਅਮਲੋਹੀ