Punjabi Love Shayari

Read Punjabi love shayari, Punjabi romantic shayari, Shiv Kumar Batalvi love poetry , Bulleh shah love shayari in Punjabi online

ਦੋਸ਼ ਗਲੀ ਦੇ ਚਿੱਕੜ ਦਾ ਵੀ ਹੋਵੇਗਾ,
ਪੈਰ ਤੁਸੀਂ ਵੀ ਆਪਣਾ ਗ਼ਲਤ ਟਿਕਾਇਆ ਹੈ।
ਅਸੀਂ ਤਾਂ ਸਾਗਰ ਸਮਝ ਕੇ ਨੇੜੇ ਆਏ ਸਾਂ,
ਉਹ ਤਾਂ ਸਾਡੇ ਨਾਲੋਂ ਵੀ ਤਿਰਹਾਇਆ ਹੈ।

ਜੀ. ਡੀ. ਚੌਧਰੀ

ਪੈਰ ਨੰਗੇ ਜ਼ੁਲਫ਼ ਉਲਝੀ ਇੱਕ ਪਰਛਾਈ ਜਿਹੀ,
ਕਬਰ ਮੇਰੀ ’ਤੇ ਸੀ ਆਈ ਇੱਕ ਪੁਸਤਕ ਧਰ ਗਈ।

ਦੇਸ ਰਾਜ ਜੀਤ

ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚਲਣ ਸਜ ਲਿਖੀਆਂ ਕਵਿਤਾਵਾਂ

ਸੁਰਜੀਤ ਪਾਤਰ

ਸਫ਼ਰ ਤੇ ਚੱਲੇ ਹੋ ਜੇਕਰ ਤਾਂ ਚਲੋ ਛਾਵਾਂ ਨੂੰ ਭੁਲ ਕੇ
ਬਜ਼ੁਰਗਾਂ ਤੋਂ ਦੁਆਵਾਂ ਲਉ ਤੇ ਰਾਹਾਂ ਦਾ ਪਤਾ ਪੁੱਛੋ

ਸੁਖਵੰਤ ਸਿੰਘ

ਦਿਲ ਦੇ ਗ਼ਮ ਦੀ ਦਾਸਤਾਂ ਕਹਿ ਦਿਆਂ ਜਾਂ ਨਾ ਕਹਾਂ,
ਕਹਿਕਿਆਂ ਦੇ ਦਰਮਿਆਂ ਕਹਿ ਦਿਆਂ ਜਾਂ ਨਾ ਕਹਾਂ।

ਉਂਕਾਰ ਪ੍ਰੀਤ

ਸਵੇਰ ਉਠਦੇ ਹੀ ਪਹਿਲਾਂ ਪੜ੍ਹੇ ਚਿਹਰਾ ਉਹ ਮੇਰਾ ਹੀ,
ਇਹ ਦਿਲ ਚਾਹੇ ਕਿ ਮੈਂ ਵੀ ਸੁਬਹਾ ਦਾ ਅਖ਼ਬਾਰ ਬਣ ਜਾਵਾਂ।

ਗੁਰਚਰਨ ਕੌਰ ਕੋਚਰ

ਸਾਗਰ ਦੇ ਵਿੱਚ ਸਿੱਪੀ ਵਾਂਗੂੰ ਛੱਲਾਂ ਵਿੱਚ ਸਾਂ ਰੁਲਦੇ,
ਬੂੰਦ ਸਵਾਂਤੀ ਬਣ ਕੇ ਮੋਤੀ ਪਿਆਰ ਬਣਾ ਗਿਆ ਤੇਰਾ।

ਹਾਕਮ ਸਿੰਘ ਨੂਰ

ਚਾਰ ਚੁਫੇਰੇ ਕਰੜਾ ਪਹਿਰਾ ਕਾਲੀ ਬੋਲੀ ਰਾਤ ਦਾ।
ਫਿਰ ਵੀ ਅੱਖਾਂ ਰੌਸ਼ਨ ਸੁਪਨਾ ਵੇਖਦੀਆਂ ਪਰਭਾਤ ਦਾ।

ਅਜਾਇਬ ਚਿੱਤਰਕਾਰ

ਸੁੱਕਾ ਪੱਤਾ ਨਾਲ ਹਵਾਵਾਂ ਲੜਿਆ ਹੈ।
ਪੇਸ਼ ਗਈ ਨਾ ਜਦ ਆਖ਼ਿਰ ਨੂੰ ਝੜਿਆ ਹੈ।

ਕੇਸਰ ਸਿੰਘ ਨੀਰ

ਭਰੀ ਭਰੀ ਜਿਹੀ ਤਾਰਿਆਂ ਦੀ ਸ਼ੋਖ਼ ਸ਼ੋਖ਼ ਟਾਣ੍ਹ ਵੱਲ
ਗੋਰੀ ਗੋਰੀ ਬਾਂਹ ਖ਼ਿਆਲ ਦੀ ਉਲਾਰ ਕੇ ਵਿਖਾ

ਤਖ਼ਤ ਸਿੰਘ

ਤ੍ਰੇਲ ‘ਚ ਭਿੱਜੇ ਫੁੱਲ ਇਹ ਕਿੰਨੇ ਸੋਹਣੇ ਲੱਗਦੇ ਨੇ।
ਪੱਤਿਆਂ ਉੱਤੇ ਜਿਉਂ ਪਾਣੀ ਦੇ ਦੀਵੇ ਜਗਦੇ ਨੇ।

ਪਰਮਜੀਤ ਕੌਰ ਮਹਿਕ

ਲੈ ਕੇ ਗਠੜੀ ਅਮਲ ਦੀ ਚਾਤ੍ਰਿਕ ਜੀ ਚਲ ਤੁਰੇ
ਸੁਰਗਾਂ ਨਰਕਾਂ ਤੋਂ ਨਿਆਰਾ ਇਕ ਚੁਬਾਰਾ ਮਿਲ ਗਿਆ

ਧਨੀ ਰਾਮ ਚਾਤ੍ਰਿਕ