ਆਓ ਪਿਆਰ ਵਧਾਓ ਜੀਵਨ ਛੋਟਾ ਹੈ।
ਸਮਝੋ ਤੇ ਸਮਝਾਓ ਜੀਵਨ ਛੋਟਾ ਹੈ।
Punjabi Love Shayari
ਉਹਦੀ ਸੀਰਤ ਬੜੀ ਹੈ ਕੰਡਿਆਲੀ
ਉਹਦੀ ਸੂਰਤ ਗੁਲਾਬ ਵਰਗੀ ਏ
ਦਿਲ ਨੂੰ ਰੱਖਦੀ ਰਾਤ ਦਿਨ ਮਦਹੋਸ਼
ਯਾਦ ਉਹਦੀ ਸ਼ਰਾਬ ਵਰਗੀ ਏਡਾ. ਸਾਧੂ ਸਿੰਘ ਹਮਦਰਦ
ਅਸੀਂ ਔਰਤ ਨੂੰ ਗੌਤਮ ਵਾਂਗਰਾਂ ਠੁਕਰਾਣ ਵਾਲੇ ਨਹੀਂ।
ਉਹਨੂੰ ਸੁੱਤੀ ਨੂੰ ਛੱਡ ਕੇ ਜੰਗਲਾਂ ਵੱਲ ਜਾਣ ਵਾਲੇ ਨਹੀਂ।ਅਜਾਇਬ ਕਮਲ
ਝਰਨੇ, ਨਦੀਆਂ, ਬੱਦਲਾਂ ਨੂੰ ਭਾਲ ਜਿਸ ਦੀ ਹੈ ਸਦਾ,
ਹੋ ਗਿਆ ਹਿਰਦੇ ਸਮੁੰਦਰ ਫੇਰ ਵੀ ਪਿਆਸੀ ਰਹਾਂ।ਅਮਰਜੀਤ ਕੌਰ ਹਿਰਦੇ
ਘਰ ਤੇਰੇ ਵਲ ਨਾ ਜਾਵਣ ਦਾ, ਕਈ ਵੇਰਾਂ ਮਨ ਅਹਿਦ ਕਰੇ
ਫਿਰ ਆਪੇ ਕੋਈ ਕੰਮ ਕਢ ਲੈਂਦਾ ਉਸ ਦੇ ਕੂਚੇ ਜਾਣ ਲਈਗੁਰਮੁਖ ਸਿੰਘ ਮੁਸਾਫ਼ਰ
ਇਰਾਦਾ ਪੁਖਤਾ ਰਖ ਆਤਿਸ਼ ਜੇ ਆਵਣ ਮੁਸ਼ਕਿਲਾਂ ਡਰ ਨਾ
ਸਬਰ ਕਰ ਹੌਸਲਾ ਕਰ ਦੇਖ ਕੀ ਮਨਜ਼ੂਰ ਮਾਲਿਕ ਨੂੰਮੁਨੀ ਲਾਲ ਆਤਿਸ਼
ਵੈਦੋ ਸੁੱਟੋ ਦੁਆਵਾਂ ਉਸ ਨੂੰ ਬੁਲਾ ਲਉ ਛਿਣ ਭਰ
ਦੀਦਾਰ ਰਹਿ ਨਾ ਜਾਏ ਜਮਦੂਤ ਆ ਨਾ ਜਾਏਐਸ. ਐਸ. ਚਰਨ ਸਿੰਘ ਸ਼ਹੀਦ,
ਬੁੱਲ੍ਹ ਬੱਚੇ ਦੇ ਚੁੰਮਣ ਜੋਗੇ ਕਿੰਨੇ ਸੁੱਚੇ ਸੋਹਣੇ ਬੁੱਲ੍ਹ।
ਇੰਨੇ ਸੁੱਚੇ ਲੱਭੇ ਕੋਈ ਹੋਰ ਕਿਤੇ ਨਾ ਹੋਣੇ ਬੁੱਲ੍ਹ।ਊਧਮ ਸਿੰਘ ਮੌਜੀ
ਜਿੜ੍ਹੀ ਏਕਾਂਤ ਵਿਚ ਮੈਂ ਤੂੰ ਮਿਲੇ ਸਾਂ ਉਹ ਨਹੀਂ ਲਭਦੀ
ਬੜਾ ਹੈ ਸ਼ੋਰ ਉਂਜ ਤਾਂ ਦੋਸਤਾ ਸਾਡੇ ਗੁਆਹਾਂ ਦਾ
ਭਾਵੇਂ ਫ਼ਾਸਲੇ ਹਜ਼ਾਰ ਰਾਹ ਬੜੇ ਦੁਸ਼ਵਾਰ
ਦੂਰੋਂ ਦੂਰ ਤਾਂ ਵੀ ਲੱਗੀਏ ਪਿਆਰਿਆਂ ਦੇ ਵਾਂਗਹਰਿਭਜਨ ਸਿੰਘ
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ
ਇਸ ਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨਾ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾਸ਼ਿਵ ਕੁਮਾਰ ਬਟਾਲਵੀ
ਆ ਕਿ ਮੁਕਟੀ ਇਸ਼ਕ ਦੀ ਅੱਜ ਸੀਸ ਤੇਰੇ ਧਰ ਦਿਆਂ
ਆ ਕਿ ਤੇਰੇ ਹੁਸਨ ਨੂੰ ਅੱਜ ਜੀਣ ਜੋਗਾ ਕਰ ਦਿਆਂ
ਆ ਕਿ ਤੇਰੇ ਮੋਢਿਆਂ ਨੂੰ ਇਸ਼ਕ ਦੇ ਖੰਭ ਲਾ ਦਿਆਂ,
ਆ ਕਿ ਤੇਰੇ ਹੁਸਨ ਨੂੰ ਅਜ ਉੱਡਣ ਜੋਗਾ ਕਰ ਦਿਆਂਪ੍ਰੋ. ਮੋਹਨ ਸਿੰਘ
ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ, ਜ਼ਿੰਦਗਾਨੀ ਦਾ ਮਜ਼ਾ ਜਾਂਦਾ ਰਿਹਾ
ਤੂੰ ਨਹੀਂ ਬਰਸਾਤ ਨੂੰ ਮੈਂ ਕੀ ਕਰਾਂ, ਰੁੱਤ ਸੁਹਾਣੀ ਦਾ ਮਜ਼ਾ ਜਾਂਦਾ ਰਿਹਾਚਾਨਣ ਗੋਬਿੰਦਪੁਰੀ