Punjabi Love Shayari

Read Punjabi love shayari, Punjabi romantic shayari, Shiv Kumar Batalvi love poetry , Bulleh shah love shayari in Punjabi online

ਦਿੱਤੇ ਨੇ ਜ਼ਾਮ ਰਾਤ ਨੇ ਜ਼ੁਲਫ਼ਾਂ ਖਿਲਾਰ ਕੇ
ਇਕ ਜ਼ਾਮ ਸਾਕੀਆ ਜ਼ਰਾ ਜ਼ੁਲਫ਼ਾਂ ਸੰਵਾਰ ਕੇ

ਗੁਲਾਮ ਯਕੂਬ ਅਨਵਰ

ਜਦ ਉਹਦਾ ਕਿਧਰੇ ਨਾਂ ਆਵੇ ਤੂੰ ਤ੍ਰਭਕ ਜਿਹੀ ਕੁਝ ਜਾਨੀਂ ਏਂ
ਕੁਝ ਤੇਰਾ ਤੇ ਨਈਂ ਉਹ ਜੋਗੀ ਕਿਧਰੇ ਮੁਟਿਆਰੇ ਲੈ ਤੁਰਿਆ

ਗੁਰਭਜਨ ਗਿੱਲ

ਬੀਤੀ ਰਾਤ ਵਿਯੋਗ ਦੀ ਹੈ ਤਾਰੇ ਗਿਣ ਗਿਣ ਕੇ

ਅੱਖੀਆਂ ਤਰਸਣ ਦੀਦ ਨੂੰ ਤੂੰ ਸੁਪਨਾ ਬਣ ਕੇ ਆ

ਪਹਿਲ ਪਲੇਠੀ ਪ੍ਰੀਤ ਦਾ ਇਹ ਅਣਗਾਇਆ ਗੀਤ

ਛੇਕਾਂ ਵਿੰਨ੍ਹੀ ਬੰਸਰੀ ਤੂੰ ਆਪਣੇ ਹੋਠ ਛੁਹਾ

ਗੁਰਭਜਨ ਗਿੱਲ
punjabi shayari status

ਵਲਵਲੇ ਖ਼ਾਮੋਸ਼ ਰੀਝਾਂ ਹਨ ਉਦਾਸ ਤਾਲਾ ਕੌਣ ਮੁਖ ‘ਤੇ ਲਾ ਗਿਆ
ਫਿੱਕਾ ਫਿੱਕਾ ਜਾਪਦਾ ਤੇਰਾ ਸ਼ਬਾਬ ਬੁਝ ਗਿਆ ਦੀਵਾ ਹਨੇਰਾ ਛਾ ਗਿਆ

ਰਣਜੀਤ ਕਾਂਜਲਾ

ਇਹ ਮੇਰੀ ਆਦਤ ਨਹੀਂ ਕਿ ਮਰਸੀਏ ਕਹਿੰਦਾ ਫਿਰਾਂ
ਸੁਲਘਦੇ ਹੋਏ ਹਰ ਤਲੀ ‘ਤੇ ਬੋਲ ਧਰ ਜਾਵਾਂਗਾ ਮੈਂ

ਹਰਭਜਨ ਸਿੰਘ ਹੁੰਦਲ

ਛਤਰੀ ਤਾਣ

by Sandeep Kaur

ਛਤਰੀ ਤਾਣ ਕੇ ਬਚ ਜਾਨੇ ਆਂ,
ਮੀਂਹ ਦੀਆਂ ਕਣੀਆਂ ਕੋਲੋਂ,
ਪੱਥਰਾਂ ਦੀ ਬਰਸਾਤ ‘ਚ ਕੀਕੂੰ,
ਜਾਨ ਦੀ ਖ਼ੈਰ ਮਨਾਈਏ।

ਬਸ਼ੀਰ ਮੁਨਜ਼ਰ (ਪਾਕਿਸਤਾਨ)

ਜੀਅ ’ਚ ਬਹੁੜੀ ਪੈਣ ਬਲ ਬਲ ਗ਼ਮ ਦੇ ਚੰਗਿਆੜੇ ਜਿਹੇ,
ਉਫ਼ ਕਿਹੀ ਠੰਢੀ ਹਵਾ ਚੱਲਦੀ ਏ ਫਰ-ਫਰ ਐਤਕੀਂ।

ਤਖ਼ਤ ਸਿੰਘ (ਪ੍ਰਿੰ.)

ਮੈਂ ਕਦ ਸੂਹੇ ਬੋਲ ਉਠਾਏ, ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ ਇਸ ਬੇਨੂਰ ਨਗਰ ਦੇ ਲੋਕ

ਸੁਰਜੀਤ ਪਾਤਰ

ਧੁੱਪ ਚੰਗੀ ਨਾ ਉਹਦੇ ਬਾਥੋਂ ਛਾਂ ਚੰਗੀ।
ਜਿੱਥੇ ਸੋਹਣਾ ਵੱਸੇ ਉਹੀਓ ਥਾਂ ਚੰਗੀ।
ਜਿਸ ਦੀ ਕੁੱਖੋਂ ਜਨਮ ਲਿਆ ਮੇਰੇ ਆਸ਼ਿਕ ਨੇ,
ਆਪਣੀ ਮਾਂ ਤੋਂ ਲੱਗਦੀ ਉਸਦੀ ਮਾਂ ਚੰਗੀ।

ਕੁਲਜੀਤ ਕੌਰ ਗਜ਼ਲ
Jagtar shayari status

ਮੈਂ ਜ਼ਿੰਦਗੀ ਭਰ, ਨਾ ਤਾਜ਼ਦਾਰਾਂ ਲਈ ਹੈ ਲਿਖਿਆ, ਨਾ ਲਿਖਾਂਗਾ
ਮੈਂ ਹਰ ਘਰੋਂਦੇ ਦੀ ਭੁੱਖ ਲਿਖਦਾਂ ਮੈਂ ਖ਼ੁਸ਼ਕ ਖੇਤਾਂ ਦੀ ਪਿਆਸ ਲਿਖਦਾਂ

ਜਗਤਾਰ

ਜਨੌਰਾਂ ਦੇ ਜਗਤ ਨੂੰ ਮੋਹ ਲੀਤਾ ਜਾਲ ਲਾ ਕੇ।
ਫ਼ਰੰਗੀ ਨੇ ਬਹਾਰ ਇੱਕ ਹੁਸਨ ਆਪਣੇ ਦੀ ਦਿਖਾ ਕੇ।
ਜਗਾ ਸਕੇਗਾ ਭੰਬਟ ਨੂੰ ਕਿਆਮਤ ਤੱਕ ਨਾ ਕੋਈ,
ਜਦੋਂ ਉਹ ਸੌਂ ਗਿਆ ਤੇਰੇ ਗਲੇ ਵਿੱਚ ਬਾਂਹ ਪਾ ਕੇ।

ਮੌਲਾ ਬਖ਼ਸ਼ ਕੁਸ਼ਤਾ ।

ਪੱਤਝੜ ਵੀ

by Sandeep Kaur

ਪੱਤਝੜ ਵੀ ਚੰਗੀ ਜਾਪਦੀ ਸੀ, ਜਦ ਤੂੰ ਮੇਰੇ ਨਾਲ ਮੈਂ,
ਚੰਗਾ ਭਲਾ ਮੌਸਮ ਵੀ ਹੁਣ ਭਾਉਂਦਾ ਨਹੀਂ ਤੇਰੇ ਬਿਨਾਂ।

ਨਰਿੰਦਰ ਮਾਨਵ