ਜਦ ਕਦੇ ਵੀ ਯਾਦ ਵਿਚ ਮਹਿਬੂਬ ਫੇਰਾ ਪਾ ਗਿਆ
ਸ਼ਾਂਤ ਸਾਗਰ ਦਿਲ ਦੇ ਵਿਚ ਤੁਫ਼ਾਨ ਹੀ ਇਕ ਆ ਗਿਆ
Punjabi Love Shayari
ਮੰਜ਼ਿਲ ਦੀ ਛਣਕਾਰ ਜਦੋਂ ਵੰਗਾਰੇ ਬੰਦੇ ਨੂੰ।
ਰੋਕ ਸਕੇ ਨਾ ਚਰਖੜੀਆਂ ਤੇ ਆਰੇ ਬੰਦੇ ਨੂੰ।ਕਰਮ ਸਿੰਘ ਜ਼ਖ਼ਮੀ
ਇਹ ਸੰਦਲ ਦਾ ਜੰਗਲ ਇਹ ਨਾਗਾਂ ਦੀ ਬਸਤੀ
ਇਹ ਜੁਗਨੂੰ ਕਿ ਜਗਦੇ ਚਿਰਾਗਾਂ ਦੀ ਬਸਤੀ
ਇਹ ਗ਼ੈਬਾਂ ਤੋਂ ਉੱਤਰੀ ਮੁਹੱਬਤ ਦੀ ਖ਼ੁਸ਼ਬੂ
ਹਕੀਕਤ ਹੈ ਜਾਂ ਕੋਈ ਖ਼ਾਬਾਂ ਦੀ ਬਸਤੀਕੁਲਦੀਪ ਕਲਪਨਾ
ਸੁਣ ਕੇ ਸ਼ਾਇਰੀ ਔਰਤ ਮੂੰਹੋਂ ਹੋਇਆ ਮਰਦ ਹੈਰਾਨ
ਔਰਤ ਮਰਦ ਦਾ ਰਿਸ਼ਤਾ ਕੀ ਹੈ ਡੂੰਘਾ ਮਰਦ ਪਸ਼ੇਮਾਨ
ਮਰਦ ਨੇ ਤੱਕੇ ਪਹਿਲੀ ਵਾਰੀ ਸੁਖ਼ਨ ਦੇ ਇਹ ਨਿਸ਼ਾਨ
ਕੈਸੇ ਕੈਸੇ ਬੋਲ ‘ਅਲਾਵੇ ਇਸ ਤੀਵੀਂ ਦੀ ਜ਼ਬਾਨਸਵਰਾਜਬੀਰ
ਜ਼ਖ਼ਮ ਪੈਰਾਂ ਦਾ ਪੈਰਾਂ ਨੂੰ ਭਾਰੀ ਅਜੇ,
ਸੂਲੀਆਂ ਦਾ ਸਫ਼ਰ ਵੀ ਜਾਰੀ ਅਜੇ
ਖ਼ੌਰੇ ਕਿੰਨੇ ਹਨੇਰੇ ਨੇ ਬਾਕੀ ਪਏ,
ਰਾਤ ਪਲ ਕੁ ਹੀ ਆਪਾਂ ਗੁਜ਼ਾਰੀ ਅਜੇਜਸਵਿੰਦਰ ਮਾਨ
ਮੈਂ ਤਾਂ ਪਿਆ ਸਾਂ ਸਿਵੇ ਦੀ ਸਵਾਹ ਬਣ ਕੇ
ਤੂੰ ਆ ਉੱਲਰੀ ਲੰਮੀ ਜੇਹੀ ਆਹ ਬਣ ਕੇਅਜਮੇਰ ਔਲਖ
ਤੁਸਾਂ ਨੂੰ ਮੁਬਾਰਕ ਲੇਫ ਤਲਾਈਆਂ
ਸਾਨੂੰ ਮੁਬਾਰਕ ਜੁੱਲੀ ਦੀਵਾ ਜਗਦਾ ਰਹੇ
ਇਕੋ ਇਸ਼ਕ ਸਲਾਮਤ ਸਾਡਾ
ਸਾਥੋਂ ਚੂਰੀ ਡੁੱਲੀ ਦੀਵਾ ਜਗਦਾ ਰਹੇਅਤੈ ਸਿੰਘ
ਸੜਕਾਂ ਕੰਧਾਂ ਕੋਠੇ ਗਿੱਲੇ ਕੁਦਰਤ ਸਾਵਣ ਰਾਣੀ ਗਿੱਲੀ
ਬਿਸਤਰ ਗਿੱਲਾ ਵਸਤਰ ਗਿੱਲੇ, ਅੱਜ ਦੀ ਰਾਤ ਵੀ ਮਾਣੀ ਗਿੱਲੀ
ਮੇਰੇ ਦੇਸ਼ ਦੇ ਅੰਦਰ ਠਾਕੁਰ ਐਸਾ ਫੈਸ਼ਨ ਦਾ ਮੀਂਹ ਵਰਿਆ
ਲਿੱਪ ਸਟਿੱਕ ਤਾਂ ਬਚ ਗਈ ਸੁੱਕੀ ਹੋ ਗਈ ਸੁਰਮੇਦਾਨੀ ਗਿੱਲੀਠਾਕੁਰ ਭਾਰਤੀ
ਫਿਰ ਲਹਿਰਾਏ ਜ਼ੁਲਫ਼ ਦੇ ਸਾਏ ਪੀੜ ਜਿਗਰ ਦੀ ਹਾਏ ਹਾਏ
ਆ ਘੁਟ ਪੀਈਏ ਬੱਦਲ ਛਾਏ, ਗੂੜ੍ਹੇ ਹੋ ਗਏ ਗ਼ਮ ਦੇ ਸਾਏਮਹਿੰਦਰ ਦਰਦ
ਮੁੱਲਾਂ,ਵਾਇਜ਼,ਹਾਜੀ,ਕਾਜੀ ਲਾਲਚ ਦੇ ਹਨ ਪੁਤਲੇ ਸਾਰੇ
ਛੱਡ ਬਾਬਾ, ਦੇ ਮਤ ਨਸੀਹਤ ਗਲ ਇਕ ਦਸ ਮੁਹੱਬਤ ਬਾਰੇਮੈਹਦੀ ਮਦਨੀ
ਮਹਿਕੀ ਮਹਿਕੀ ਪੌਣ ਦੀ ਫ਼ਿਜ਼ਾਵਾਂ ਝੂਮਦੀਆਂ
ਇਹ ਕੀਹਦੇ ਆਉਣੇ ਅਜ ਕਨਸੋਅ ਆਈਗੁਰਬਖਸ਼ ਬਾਹਲਵੀ
ਜਦੋਂ ਦਿਲ ਦੇ ਵੀਰਾਨੇ ਵਿਚ ਤੁਸਾਂ ਦੀ ਯਾਦ ਆਉਂਦੀ ਹੈ।
ਨਿਪੱਤਰੇ ਬਿਰਖ਼ ਦੀ ਟਾਹਣੀ ਤੇ ਬੁਲਬੁਲ ਗੀਤ ਗਾਉਂਦੀ ਹੈ।ਅਨੂ ਬਾਲਾ