ਬੋਹੇ ਬੁਢਲਾਡੇ ਟੁੱਟੀ ਗੱਡੀ
ਖਲਕਤ ਮਰ ਗਈ ਭਾਰੀ
ਪੰਜ ਸੌ ਤਾਂ ਉੱਥੇ ਮਰਿਆ ਬਾਣੀਆ
ਨੌਂ ਸੌ ਮਰੀ ਕਰਾੜੀ
ਚਿੱਟੇ ਦੰਦ ਕੌਡੀਆਂ ਵਰਗੇ
ਦੁੱਖ ਹੋ ਜਾਂਦੇ ਭਾਰੀ
ਜੀਜਾ ਨਾ ਮਿਲਣੀ .
ਰੋਗਣ ਕੀਤੀ ਸਾਲੀ।
Punjabi Boliyan
ਰਾਈ! ਰਾਈ! ਰਾਈ!
ਅੱਖੀਆਂ ‘ਚ ਨੀਂਦ ਨਾ ਪਵੇ,
ਦਾਰੂ ਇਸ਼ਕ ਦੀ ਯਾਰ ਨੇ ਪਿਲਾਈ।
ਵੱਢ ਵੱਢ ਮੰਜਾ ਖਾਂਵਦਾ,
ਹੁਣ ਫੜ ਕੇ ਬੈਠ ਜਾ ਬਾਹੀ।
ਉਮਰ ਨਿਆਣੀ ਵਿਚ ਮੈਂ,
ਐਵੇਂ ਭੁੱਲ ਕੇ ਤੇਰੇ ਨਾਲ ਲਾਈ।
ਹੌਂਕਿਆਂ ‘ਚ ਮੈਂ ਰੁਲ ਗਈ,
ਜਿੰਦ ਸੁੱਕ ਕੇ ਤਬੀਤ ਬਣਾਈ।
ਵੇ ਇਕ ਵਾਰੀ ਫੜ ਮਿੱਤਰਾ,
ਜਿਹੜੀ ਛੱਡ ਗਿਆ ਨਰਮ ਕਲਾਈ।
ਕੱਚ ਦੇ
ਕੱਚ ਦੇ ਗਲਾਸ ਉੱਤੇ ਨੂਠੀ,
ਨੀ ਐਡੀ ਕਿ ਤੂੰ ਜੈਲਦਾਰਨੀ,
ਕਾਹਤੋਂ ਪਈ ਏ ਮੜਕ ਨਾਲ ਫੂਕੀ,
ਨੀ ਐਦੀ ..
ਰੜਕੇ-ਰੜਕੇ-ਰੜਕੇ
ਰਾਹ ਪਟਿਆਲੇ ਦਾ
ਫੇਰ ਜੱਟ ਤੇ ਬਾਣੀਆਂ ਲੜ ਪਏ
ਬਾਣੀਏ ਦੀ ਧੋਤੀ ਖੁੱਲ੍ਹ ਗਈ
ਫੇਰ ਜੱਟ ਦਾ ਚਾਦਰਾ ਖੜਕੇ
ਬਿਨ ਮੁਕਲਾਈਆਂ ਤੇ
ਬਿਜਲੀ ਸਮਾਨੋਂ ਕੜਕੇ।
ਲਾੜੇ ਭੈਣਾਂ ਬਾਗ ‘ਚ ਬੜਗੀ
ਤੋੜ ਲਿਆਈ ਡੰਡੀ
ਤੇਰੇ ਕੰਡਾ ਲੱਗੂਗਾ
ਨਾ ਤੋੜੀ ਮੁਸ਼ਟੰਡੀ
ਸੁਣ ਲੈ ਸੋਹਣੀਏ ਯਾਰ ਤੇਰਾ,
ਅੱਜ ਦਿਲ ਦੀ ਘੁੰਡੀ ਖੋਹਲੇ।
ਲੁੱਟੀਆਂ ਰੀਝਾਂ ਸੁਫਨੇ ਸਾਡੇ,
ਪਿਆਰ ਅਸਾਂ ਦੇ ਰੋਲੇ।
ਇਹ ਸਿਰਫਿਰੇ ਪੁਰਾਣੇ ਬੁੱਢੇ,
ਨੇ ਗੋਲਿਆਂ ਦੇ ਗੋਲੇ।
ਇਹ ਸਾਰ ਇਸ਼ਕ ਦੀ ਕੀ ਜਾਨਣ,
ਮੂੰਹ ਭੈੜੇ ਬੜਬੋਲੇ।
ਪਿਆਰ ਦੀ ਇਹ ਕਰਨ ਨਿਖੇਧੀ,
ਕੁਫ਼ਰ ਬੜੇ ਨੇ ਤੋਲੇ।
ਸਮਝ ਇਸ਼ਾਰੇ ਨੂੰ,
ਯਾਰ ਤੇਰਾ ਕੀ ਬੋਲੇ।
ਕਿਹੜੇ ਪਾਸਿਉ
ਕਿਹੜੇ ਪਾਸਿਉ ਆਈ ਏ ਤੂੰ ਫੁੱਲ ਵਾਗੂੰ ਟਹਿਕਦੀ,
ਪਲ ਵਿੱਚ ਰੂਪ ਵਟਾ ਆਈ ਏ,
ਨੀ ਕਿਹੜੇ ਗੱਭਰੂ ਨੂੰ ਨਾਗ ਲੜਾ ਆਈ ਏ,
ਨੀ ਕਿਹੜੇ ………
ਆਓ ਕੁੜੀਓ ਥੋਨੂੰ ਵੀਰ ਦਿਖਾਵਾਂ
ਵੀਰ ਦਿਖਾਵਾਂ ਮੇਰੇ
ਚਿੱਟੇ ਕੁੜਤੇ ਨਾਭੀ ਚਾਦਰੇ
ਮੋਢੇ ਰਫਲ ਸਜਾਈ
ਨਾ ਨੀ ਕਿਸੇ ਦੇ ਮੋੜੇ ਮੁੜਦੇ
ਨਾ ਹੀ ਕਿਸੇ ਤੋਂ ਡਰਦੇ
ਵਿੱਚ ਦਰਿਆਵਾਂ ਦੇ ,
ਕਾਗਜ਼ ਬਣ ਕੇ ਤਰਦੇ।
ਧਾਵੇ! ਧਾਵੇ! ਧਾਵੇ!
ਡੰਡੀਆਂ ਕਰਾ ਦੇ ਮਿੱਤਰਾ,
ਜੀਹਦੇ ਵਿੱਚ ਦੀ ਰੁਮਾਲ ਲੰਘ ਜਾਵੇ।
ਸੋਨੇ ਦਾ ਭਾਅ ਸੁਣਕੇ,
ਮੁੰਡਾ ਪੱਲਾ ਝਾੜਦਾ ਆਵੇ।
ਜੰਝ ਘੁਮਿਆਰਾਂ ਦੀ,
ਵਿਚ ਗਧਾ ਰੀਂਗਦਾ ਆਵੇ।
ਗਧੇ ਤੋਂ ਘੁਮਾਰੀ ਡਿੱਗ ਪਈ,
ਮੇਰਾ ਹਾਸਾ ਨਿੱਕਲਦਾ ਜਾਵੇ।
ਭਾਬੀ ਦਿਓਰ ਬਿਨਾਂ
ਫੁੱਲ ਵਾਂਗੂੰ ਕੁਮਲਾਵੇ।
ਕਾਹਦਾ ਕਰਦਾ
ਕਾਹਦਾ ਕਰਦਾ ਗੁਮਾਨ,
ਹੱਥ ਅਕਲਾਂ ਨੂੰ ਮਾਰ,
ਸਾਰੇ ਪਿੰਡ ਚ ਮੈ ਪਤਲੀ ਪਤੰਗ ਮੁੰਡਿਆਂ,
ਦੇਵਾ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆਂ,
ਦੇਵਾ ਆਸ਼ਕਾ …….,
ਰਤੀਆ ਰਤਨਗੜ੍ਹ ਕੋਲੋਂ ਕੋਲੀ
ਵਿੱਚ ਮੁਗਲਾਂ ਦਾ ਠਾਣਾ
ਉੱਥੋਂ ਦੇ ਲੋਕੀ ਬੋਲੀ ਹੋਰ ਬੋਲਦੇ
ਮੈਂ ਨਿਆਣੀ ਕੀ ਜਾਣਾ
ਜਦੋਂ ਮੈਂ ਹੋਈ ਬੋਲਣ ਜੋਗੀ
ਉੱਥੋਂ ਦਾ ਬਦਲ ਗਿਆ ਠਾਣਾ
ਹਿੱਕ ਨਾਲ ਜਾ ਲੱਗਦੀ
ਪਾ ਕੇ ਗੁਲਾਬੀ ਬਾਣਾ।
ਲਾੜਿਆ ਕੈ ਦਿਨ ਹੋ ਗੇ ਨਾਏਹਿ ਨੂੰ ਧੋਏ ਨੂੰ
ਤੈਨੂੰ ਪਿੰਡੇ ਪਾਣੀ ਲਾਏ ਨੂੰ (ਪਾਏ ਨੂੰ)
ਭੈਣੇ ਮੈਂ ਪੋਸਤੀ ਨੀ ਮੈਂ ਨੇਸਤੀ ਨੀ
ਨ੍ਹਾਉਣ ਦੀ ਹਿੰਮਤ ਨਾ ਆਏ ਨੀ