Punjabi Boliyan

Collection of Punjabi Boliyan for Boys and Punjabi Boliyan for Girls. Read giddha boliya in Punjabi here for marriages and other punjabi functions. Here we provide punjabi boliyan for boys, punjabi boliyan for giddha, Desi Boliyan , Punjabi Tappe, funny punjabi boliyan  and lok boliyan in written.

Punjabi boliyan tappe

ਚੜ੍ਹ ਵੇ ਚੰਦਾ ਦੇ ਵੇ ਲਾਲੀ
ਕਿਉਂ ਕੀਤਾ ਹਨ੍ਹੇਰਾ
ਚਾਰ ਕੁ ਪੂਣੀਆਂ ਕੱਤਣੋਂ ਰਹਿ ਗਈਆਂ
ਯਾਰ ਮਾਰ ਗਿਆ ਗੇੜਾ
ਆ ਕੇ ਗੁਆਂਢਣ ਪੁੱਛਦੀ ਮੈਥੋਂ
ਇਹ ਕੀ ਲੱਗਦਾ ਤੇਰਾ
ਏਹ ਤਾਂ ਮੇਰਾ ਵਾਲ ਮੱਥੇ ਦਾ
‘ਤੂੰ ਵੇ’ ਦਿਲ ਦਾ ਘੇਰਾ
ਟੋਹ ਲੈ ਤੂੰ ਮੁੰਡਿਆ
ਨਰਮ ਕਾਲਜਾ ਮੇਰਾ।

ਬਚੋਲਣ ਸਿਰੇ ਦੀ ਲਾਲਚਣ ਨੂੰ
ਧੀ ਆਲਿਆਂ ਨੇ ਛਾਪ ਪਾ ਤੀ ਠਿੱਕ ਬਰਗੀ
ਪੁੱਤ ਆਲਿਆਂ ਤੋਂ ਸਰਿਆ ਸੂਤੀ ਸੂਟ
ਉਹਨਾਂ ਦੀ ਮਾਂ ਭੈਣ ਇਕ ਕਰਗੀ

ਪਾਰਸੂ ਝੀਲੇ, ਪਾਰਸੂ ਨਦੀਏ,
ਕਿੱਥੋਂ ਆਇਆ ਐਨਾ ਤਾਣ।
ਪਿਆਸੇ ਖੇਤ ਸੀ, ਪਿਆਸੀਆ ਫਸਲਾਂ,
ਨਿਕਲਦੀ ਸੀ ਦੁਨੀਆਂ ਦੀ ਜਾਨ।
ਸੂਰਜ ਤਪਿਆ, ਸਾਗਰ ਤਪਿਆ,
ਮੇਘਲੇ ਉੱਡ ਜਾਣ।
ਪਾਣੀ ਪਾ ਦਿੱਤੀ….
ਮਰਦਿਆਂ ਅੰਦਰ ਜਾਨ।

ਬੋਲੀ ਤਾਂ ਤੂੰ ਪਾ ਤੀ ਮੇਲਣੇ
ਬੋਲੀ ਨਾ ਤੇਰੀ ਚੱਜ ਦੀ
ਬੱਦਲ ਗਰਜੇ ਬਿਜਲੀ ਕੜਕੇ
ਹਵਾ ਪੁਰੇ ਦੀ ਵਗਦੀ
ਲਾ ਕੇ ਲਾਰਾ ਸੌਂ ਗਈ ਯਾਰ ਨੂੰ
ਸੀਟੀ ਬਾਰ ‘ਗੇ ਵੱਜਦੀ
ਖੁਹ ਹਰੀਜਨਾਂ ਦਾ
ਬੈਟਰੀ ਮੋੜ ਤੇ ਵੱਜਦੀ
ਮੇਲਣ ਸੱਪ ਵਰਗੀ
ਵਾਂਗ ਮੋਰਨੀ ਤਰਦੀ।

ਧਨੁਸ਼ ਇੰਦਰ ਦੇਵ ਦਾ,
ਬਦਲਾਂ ਦੇ ਸੱਤ ਰੰਗ।
ਧਰਤੀ, ਰੁੱਖ, ਪਸ਼ੂ, ਪੰਛੀ,
ਹੋ ਗਏ ਸੀ ਬੇ-ਰੰਗ।
ਸਭ ਨੂੰ ਆਸਾਂ ਤੇਰੀਆਂ,
ਲੋਚਣ ਤੇਰਾ ਸੰਗ।
ਬਖਸ਼ਿਸ਼ ਇੰਦਰ ਦੇਵ ਦੀ,
ਧਰਤੀ ਰੰਗੋ ਰੰਗ ।

ਮੇਲਣ ਮੁੰਡਿਓ ਬੜੀ ਚੁਸਤ ਹੈ
ਟਿੱਚਰ ਕਰਕੇ ਜਾਣੇ
ਅੰਦਰ ਵੜ-ਵੜ ਲਾਵੇ ਟਿੱਕਾ
ਨਵੇਂ ਬਦਲਦੀ ਬਾਣੇ
ਬੁੱਢੇ ਠੇਰਿਆਂ ਨੂੰ ਘਰੇ ਭੇਜ ਦਿਓ
ਇਹ ਕਰਦੂਗੀ ਕਾਣੇ
ਹਾਣ ਦਾ ਮੁੰਡਾ ਖੜ੍ਹਾ ਵਿਹੜੇ ਵਿੱਚ
ਤੁਰੰਤ ਬਣਾਉਂਦਾ ਗਾਣੇ
ਹੋਗੀ ਨਵਿਆਂ ਦੀ
ਭੁੱਲਗੀ ਯਾਰ ਪੁਰਾਣੇ।

ਇੰਦਰ ਦੇਵ ਤੇ ਪਾਰਸੂ ਦੇਵੀ,
ਆਇਦ ਜੁਗਾਦਿ ਯਰਾਨੇ।
ਦੇਖ ਦੇਖ ਕੇ ਸੜੇ ਸਰੀਕਾ,
ਦੇਵੇ ਮੇਹਣੇ ਤੁਆਨੇ।
ਅਰਬਾਂ ਖਰਬਾਂ ਮਣ ਪਾਣੀ,
ਚੜਿਆ ਵਿੱਚ ਅਸਮਾਨੇ।
ਪਿਆਸਾਂ ਜੁਗਾਂ ਦੀਆਂ,
ਕੀਤੀਆਂ ਤਰਿਪਤ ਰਕਾਨੇ।