ਵਿਹੜੇ ਦੇ ਵਿਚ ਖੜ੍ਹੀ ਭਾਬੀਏ,
ਮੈਂ ਤਾਂ ਨਿਗਾਹ ਟਿਕਾਈ।
ਤੂੰ ਤਾਂ ਸਾਨੂੰ ਯਾਦ ਨੀ ਕਰਦੀ,
ਮੈਂ ਨੀ ਦਿਲੋਂ ਭੁਲਾਈ।
ਤੇਰੇ ਨਖਰੇ ਨੇ,
ਅੰਗ ਕਾਲਜੇ ਲਾਈ।
Punjabi Boliyan
ਜੀਜਾ ਸਾਲੀ
ਜੀਜਾ ਸਾਲੀ ਤਾਸ਼ ਖੇਡਦੇ,
ਸਾਲੀ ਗਈ ਜਿੱਤ ਵੇ ਜੀਜਾ,
ਨਹਿਲੇ ਤੇ ਦਹਿਲਾ ਸਿੱਟ ਵੇ ਜੀਜਾ,
ਨਹਿਲੇ ……..,
ਮਾਂ ਮੇਰੀ ਨੇ ਬੋੲ੍ਹੀਆ ਭੇਜਿਆ
ਵਿੱਚ ਭੇਜੀ ਕਸਤੂਰੀ
ਘਟਗੀ ਤਿੰਨ ਰੱਤੀਆਂ
ਕਦੋਂ ਕਰੇਗਾ ਪੂਰੀ।
ਜੇ ਭਾਬੀ ਮੇਰਾ ਖੂਹ ਨੀ ਜਾਣਦੀ,
ਖੁਹ ਨੀ ਤੂਤਾਂ ਵਾਲਾ।
ਜੇ ਭਾਬੀ ਮੇਰਾ ਨਾਂ ਨੀ ਜਾਣਦੀ,
ਨਾਂ ਮੇਰਾ ਕਰਤਾਰਾ।
ਬੋਤਲ ਪੀਂਦੇ ਦਾ,
ਸੁਣ ਭਾਬੀ ਲਲਕਾਰਾ।
ਜੀਜਾ ਲੱਕ
ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ,
ਜੀਜਾ ਲੱਕ . …….,
ਚੱਕਿਆ ਪੋਣਾ ਕੁੜੀ ਸਾਗ ਨੂੰ ਚੱਲੀਐ
ਰਾਹ ਵਿੱਚ ਆ ਗਈ
ਨ੍ਹੇਰੀ ਕੁੜੀਏ
ਅੱਜ ਤੂੰ ਆਸ਼ਕ ਨੇ ਘੇਰੀ ਕੁੜੀਏ !
ਆਰੀ-ਆਰੀ-ਆਰੀ,
ਮੈਨੂੰ ਕਹਿੰਦਾ ਦੁੱਧ ਲਾਹ ਦੇ,
ਮੈਂ ਲਾਹ ਤੀ ਕਾੜ੍ਹਨੀ ਸਾਰੀ।
ਮੈਨੂੰ ਕਹਿੰਦਾ ਖੰਡ ਪਾ ਦੇ,
ਮੈਂ ਲੱਪ ਮਿਸਰੀ ਦੀ ਮਾਰੀ।
ਨਣਦੇ ਕੀ ਪੁੱਛਦੀ,
ਤੇਰੇ ਵੀਰ ਨੇ ਮਾਰੀ।
ਜੀਜਾ ਵਾਰ
ਜੀਜਾ ਵਾਰ ਦੇ ਦੁਆਨੀ ਖੋਟੀ,
ਗਿੱਧੇ ਵਿੱਚ ਤੇਰੀ ਸਾਲੀ ਨੱਚਦੀ,
ਜੀਜਾ ਵਾਰ ……,
ਦੇਖੋ ਨੀ ਸਈਓ
ਮੇਰੀ ਘੜਤ ਤਵੀਤ ਦੀ
ਸਾਂਭ ਲੈ ਹਵੇਲੀ
ਜਿੰਦ ਜਾਂਦੀ ਐ ਵੇ ਬੀਤਦੀ।
ਆ ਨੀ ਭਾਬੀਏ ਹੱਸੀਏ ਖੇਡੀਏ,
ਚੱਲੀਏ ਬਾਹਰਲੇ ਘਰ ਨੀ।
ਤੂੰ ਤਾਂ ਪਕਾ ਲਈਂ ਮਿੱਠੀਆਂ ਰੋਟੀਆਂ,
ਮੇਰਾ ਡੰਕਿਆ ਹਲ ਨੀ।
ਉਹਨਾਂ ਗੱਲਾਂ ਨੂੰ,
ਯਾਦ ਭਾਬੀਏ ਕਰ ਨੀ।
ਤਾਸ਼ ਖੇਡਣਾ
ਤਾਸ਼ ਖੇਡਣਾ ਸਿੱਖ ਵੇ ਜੀਜਾ,
ਤਾਸ਼ …….,
ਜਿੱਥੇ ਕੁੜੀਓ ਆਪਾਂ ਖੜ੍ਹੀਆਂ
ਉਥੇ ਹੋਰ ਕੋਈ ਨਾ
ਜਿੱਥੇ ਸੱਸ ਮੁਟਿਆਰ
ਨੂੰਹ ਦੀ ਲੋੜ ਕੋਈ ਨਾ।