Punjabi Boliyan

Collection of Punjabi Boliyan for Boys and Punjabi Boliyan for Girls. Read giddha boliya in Punjabi here for marriages and other punjabi functions. Here we provide punjabi boliyan for boys, punjabi boliyan for giddha, Desi Boliyan , Punjabi Tappe, funny punjabi boliyan  and lok boliyan in written.

Punjabi boliyan tappe

ਤੂੰ ਜੋ ਚਾਹੇਂ ਫੁੱਲ ਖੁਸ਼ੀ ਦੇ
ਕਿੱਥੋਂ ਤੋੜ ਲਿਆਵਾਂ
ਦਿਲ ਤਾਂ ਚਾਹੇਂ ਤੇਰੀ ਖਾਤਰ
ਉੱਡ ਅਸਮਾਨੀਂ ਜਾਵਾਂ
ਚੰਦ ਤਾਰਿਆਂ ਤੋਂ ਲੰਘ ਅਗੇਰੇ
ਫੁੱਲ ਨੇ ਮਿੱਧੇ ਲਤੜੇ ਮੇਰੇ
ਸੁਰਗੀਂ ਪੈਰ ਜਾ ਲਾਵਾਂ
ਚਰਨੀਂ ਤੇਰੇ ਟਿਕਾਵਾਂ
ਜੇ ਮਨਜ਼ੂਰ ਕਰੇਂ
ਲੱਖ-ਲੱਖ ਸ਼ੁਕਰ ਮਨਾਵਾਂ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਡੇਰਾ।
ਭਰਮ ਧਰਮ ਦੋਹੀਂ ਪਾਸੀਂ,
ਕੀ ਤੇਰਾ, ਕੀ ਮੇਰਾ।
ਲੋਕਾਂ ਦਾ, ਪਾਈਆ ਨੀ ਮੰਨਦੇ,
ਆਪਣਾ ਸੇਰ ਕਹਿ-ਸੇਰਾ।.
ਧਰਮ ਤੋਲੂਗਾ……….,
ਰੱਖ ਜਰਾ ਕੁ ਜੇਰਾ।

ਕਾਲਿਆਂ ਹਰਨਾ ਬਾਗੀ ਚਰਨਾਂ
ਬਾਗਾਂ ਵਿੱਚ ਬਹਾਰਾਂ
ਰੁੱਤ ਮਸਤਾਨੀ ਰਾਤ ਚਾਨਣੀ
ਖਿੜੀਆਂ ਨੇ ਗੁਲਜ਼ਾਰਾਂ
ਬੇਰ ਪੱਕ ਗੇ ਸਰਮਾਂ ਫਲੀਆਂ
ਲੱਗੇ ਫੁੱਲ ਅਨਾਰਾਂ
ਪਰ ਤੂੰ ਚੰਨਾਂ ਨਾ ਮੁਸਕਾਵੇਂ
ਪੈ ਗਿਉਂ ਵਿੱਚ ਬਾਜ਼ਾਰਾਂ
ਤੇਰੇ ਹਾਸੇ ਤੋਂ
ਲੱਖ ਜਿੰਦੜੀਆਂ ਵਾਰਾਂ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸੋਰੀ।
ਮੈਂ ਤਾਂ ਤੈਨੂੰ ਮੋਹ ਲਿਆ ਸੱਜਣਾ,
ਪਰ ਤੈਂ ਮੈਂ ਨੀ ਜੋਹੀ।
ਹੀਜ ਪਿਆਜ ਟੋਹ ਲਿਆ ਤੇਰਾ,
ਤੈਂ, ਨਾ ਜਾਚੀ, ਨਾ ਟੋਹੀ।
ਮੋਹ ਲੈ ਮਿੱਤਰਾ ਵੇ…..
ਬਾਗ ਬਣੂੰਗੀ ਰੋਹੀ।

ਸੁਣ ਲੈ ਸੋਹਣੀਏ ਯਾਰ ਤੇਰਾ
ਅੱਜ ਦਿਲ ਦੀ ਘੁੰਡੀ ਖੋਹਲੇ
ਲੁੱਟੀਆਂ ਰੀਝਾਂ ਸੁਫਨੇ ਸਾਡੇ
ਪਿਆਰ ਅਸਾਂ ਦੇ ਰੌਲੇ
ਇਹ ਸਿਰ ਫਿਰੇ ਪੁਰਾਣੇ ਬੁੱਢੇ
ਨੇ ਗੋਲਿਆਂ ਦੇ ਗੋਲੇ
ਇਹ ਸਾਰ ਇਸ਼ਕ ਦੀ ਕੀ ਜਾਣਨ
ਮੁੰਹ ਭੈੜੇ ਬੜਬੋਲੇ
ਪਿਆਰ ਦੀ ਇਹ ਕਰਨ ਨਿਖੇਧੀ
ਕੁਫ਼ਰ ਬੜੇ ਨੇ ਤੋਲੇ
ਸਮਝਾ ਇਸ਼ਾਰੇ ਨੂੰ
ਯਾਰ ਤੇਰਾ ਕੀ ਬੋਲੇ।

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੇ।
ਖਾਰੇ ਦੀ ਇੱਕ ਨਾਰ ਸੁਣੀਂਦੀ,
ਉਡਦੇ ਪੰਛੀ ਮਾਰੇ।
ਮੱਥਾ ਤਾਂ ਓਹਦਾ ਚੰਦ ਚੌਦ੍ਹਵੀਂ,
ਨੈਣੀ ਚਮਕਣ ਤਾਰੇ।
ਸੱਚੇ ਪ੍ਰੇਮੀ ਨੂੰ ……
ਨਾ ਝਿੜਕੀਂ ਮੁਟਿਆਰੇ।